ਮੁਕੇਰੀਆਂ 'ਚ ਰੋਡ ਸ਼ੋਅ ਕਰਨ ਪੁੱਜੇ ਕੈਪਟਨ ਨੇ ਲੋਕਾਂ ਤੋਂ ਬਣਾਈ ਦੂਰੀ
ਕੈਪਟਨ ਅਮਰਿੰਦਰ ਸਿੰਘ ਅੱਜ ਇੰਦੂ ਬਾਲਾ ਦੇ ਹੱਕ ਵਿੱਚ ਰੋਡ ਸ਼ੋਅ ਕਰਨ ਲਈ ਮੁਕੇਰੀਆਂ ਪਹੁੰਚੇ ਸੀ। ਅੱਜ ਤਲਵਾੜਾ ਤੋਂ ਸ਼ੁਰੂ ਹੋ ਕੇ ਮੁਕੇਰੀਆਂ 30 ਕਿਮੀ ਦੇ ਰਾਹ ਵਿੱਚ ਕਿਤੇ ਵੀ ਆਮ ਲੋਕਾਂ ਦਾ ਹੁੰਗਾਰਾ ਦੇਖਣ ਨੂੰ ਨਹੀਂ ਮਿਲਿਆ ਅਤੇ ਕੈਪਟਨ ਨੇ ਵੀ ਕਿਤੇ ਰੁਕ ਕੇ ਲੋਕਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ।
ਮੁਕੇਰੀਆਂ: ਕੈਪਟਨ ਅਮਰਿੰਦਰ ਸਿੰਘ ਅੱਜ ਇੰਦੂ ਬਾਲਾ ਦੇ ਹੱਕ ਵਿੱਚ ਰੋਡ ਸ਼ੋਅ ਕਰਨ ਲਈ ਮੁਕੇਰੀਆਂ ਪਹੁੰਚੇ ਸੀ। ਅੱਜ ਤਲਵਾੜਾ ਤੋਂ ਸ਼ੁਰੂ ਹੋ ਕੇ ਮੁਕੇਰੀਆਂ 30 ਕਿਮੀ ਦੇ ਰਾਹ ਵਿੱਚ ਕਿਤੇ ਵੀ ਆਮ ਲੋਕਾਂ ਦਾ ਹੁੰਗਾਰਾ ਦੇਖਣ ਨੂੰ ਨਹੀਂ ਮਿਲਿਆ ਅਤੇ ਕੈਪਟਨ ਨੇ ਵੀ ਕਿਤੇ ਰੁਕ ਕੇ ਲੋਕਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ।
The mood in Mukerian clearly favours @INCIndia's development agenda & the people of Mukerian have made up their mind to support @INCPunjab candidate Indu Bala Ji based on the stellar work carried out by our beloved Rajnish Kumar Babbi Ji throughout his life. pic.twitter.com/zrUe84FpWH
— Capt.Amarinder Singh (@capt_amarinder) October 19, 2019
ਇਸ ਦੌਰਾਨ ਆਮ ਲੋਕਾਂ ਦਾ ਕਹਿਣਾ ਸੀ ਕੀ ਉਨ੍ਹਾਂ ਨੂੰ ਬਹੁਤ ਆਸ ਸੀ ਕਿ ਸੂਬੇ ਦੇ ਮੁੱਖ ਮੰਤਰੀ ਉਨ੍ਹਾਂ ਦੇ ਹਲਕੇ ਵਿੱਚ ਆ ਰਹੇ ਹਨ, ਸ਼ਾਇਦ ਉਨ੍ਹਾਂ ਦੇ ਦੁੱਖ-ਦਰਦ ਸੁਨਣਗੇ ਤੇ ਹਲਕੇ ਬਾਰੇ ਕੋਈ ਗੱਲ ਕਰਨਗੇ ਪਰ ਕੈਪਟਨ ਤਾਂ ਆਪਣੇ ਬੱਸ ਦੇ ਉਪਰੋਂ ਹੀ ਹੱਥ ਹਿਲਾ ਕੇ 50 ਦੀ ਸਪੀਡ ਨਾਲ ਅੱਗੇ ਚਲੇ ਗਏ।
ਰੋਡ ਸ਼ੋਅ ਵਿੱਚ ਆਮ ਜਨਤਾ ਤੇ ਕਾਂਗਰਸ ਵਰਕਰ ਤਾਂ ਨਾ ਮਾਤਰ ਹੀ ਸੀ ਪਰ ਪੁਲਿਸ ਇੰਨੀ ਜ਼ਿਆਦਾ ਸੀ ਕਿ ਕਿਸੇ ਵੀ ਆਮ ਬੰਦੇ ਨੂੰ ਮੁੱਖ ਮੰਤਰੀ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ।