ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਸੜ ਕੇ ਸੁਆਹ, ਕਈ ਏਕੜ ਖੜ੍ਹੀ ਫਸਲ ਨੂੰ ਲੱਗੀ ਭਿਆਨਕ ਅੱਗ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਦੇ ਵੱਖ-ਵੱਖ ਪਿੰਡਾਂ 'ਚ ਕਣਕ ਦੀ ਫਸਲ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਮੁਕਤਸਰ ਦੇ ਪਿੰਡ ਭੰਗਚੜ੍ਹੀ 'ਚ ਕਣਕ ਦੀ ਪੱਕੀ ਖੜ੍ਹੀ ਫਸਲ ਨੂੰ ਲੱਗੀ ਅੱਗ ਕਾਰਨ ਵੱਡਾ ਨੁਕਸਾਨ ਹੋਇਆ ਹੈ।
ਮੁਕਤਸਰ/ਮਲੋਟ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ (Muktsar Sahib) ਅਤੇ ਮਲੋਟ (Malout) ਦੇ ਵੱਖ-ਵੱਖ ਪਿੰਡਾਂ 'ਚ ਕਣਕ ਦੀ ਫਸਲ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਮੁਕਤਸਰ ਦੇ ਪਿੰਡ ਭੰਗਚੜ੍ਹੀ 'ਚ ਕਣਕ ਦੀ ਪੱਕੀ ਖੜ੍ਹੀ ਫਸਲ ਨੂੰ ਲੱਗੀ ਅੱਗ (Fire broke out) ਕਾਰਨ ਵੱਡਾ ਨੁਕਸਾਨ ਹੋਇਆ ਹੈ।ਕਿਸਾਨਾਂ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਫਾਇਰ ਬਿਰਗੇਡ ਦੀ ਗੱਡੀ 2 ਘੰਟੇ ਦੀ ਦੇਰੀ ਨਾਲ ਪਹੁੰਚੀ।
ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕੀਆ। ਮੁਕਤਸਰ ਦੇ ਨੇੜਲੇ ਪਿੰਡ ਭੰਗਚੜੀ ਵਿਖੇ 20 ਏਕੜ ਕਣਕ ਦਾ ਨਾੜ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਿਆ।ਇਸ ਭਿਆਨਕ ਅੱਗ ਸਬੰਧੀ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗ ਸਕਿਆ।ਕਿਸਾਨਾਂ ਵੱਲੋਂ ਇਸ ਅੱਗ ਦੇ ਨਾਲ ਹੋਏ ਨੁਕਸਾਨ ਕਾਰਨ ਸਰਕਾਰ ਤੋਂ 100 ਫੀਸਦੀ ਮੁਆਵਜ਼ੇ ਦੀ ਮੰਗ ਕੀਤੀ ਹੈ।
ਸਬ ਡਵੀਜਨ ਮਲੋਟ ਦੇ ਪਿੰਡ ਉੜਾਗ 'ਚ ਇਕ ਹਫਤੇ 'ਚ ਮੁੜ ਦੂਜੀ ਵਾਰ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਦਰਜਨ ਕਿਸਾਨਾਂ ਦੀ ਕਰੀਬ 120 ਏਕੜ ਕਣਕ ਦੀ ਫਸਲ ਅੱਗ ਦੀ ਭੇਂਟ ਚੜ੍ਹ ਗਈ। ਮਲੋਟ-ਮੁਕਤਸਰ-ਅਬੋਹਰ ਤੋਂ ਆਈਆਂ ਗੱਡੀਆ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀ ਲੱਗ ਸਕਿਆ ਪਰ ਅੱਜ ਲੱਗੀ ਭਿਆਨਕ ਅੱਗ ਨੇ ਕਿਸਾਨਾਂ ਦੇ ਸੁਪਨੇ ਢਹਿ ਢੇਰੀ ਕਰ ਦਿੱਤੇ ਹਨ। ਪਹਿਲਾਂ ਹੀ ਕਣਕ ਦਾ ਝਾੜ ਘੱਟ ਹੋਣ ਕਾਰਨ ਕਿਸਾਨ ਚਿੰਤਤ ਸੀ, ਪਰ ਅਜਿਹੀਆਂ ਘਟਨਾਵਾਂ ਕਾਰਨ ਕਿਸਾਨ ਕੱਖੋਂ ਹੌਲੇ ਹੋ ਗਏ ਹਨ। ਬੀਕੇਯੂ ਡਕੌਂਦਾ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਅੱਗ ਲੱਗਣ ਕਾਰਨ ਨੁਕਸਾਨੀਆਂ ਫਸਲਾਂ ਦਾ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜਾ ਦੇਕੇ ਸਹਾਇਤਾ ਕਰੇ