ਸਿੱਧੂ ਮੂਸੇਵਾਲਾ ਦੇ ਕਤਲ ਨੇ ਪੰਜਾਬ ਤੋਂ ਦਿੱਲੀ ਤੱਕ ਮਚਾਈ ਹਲਚਲ, ਅਮਿਤ ਸ਼ਾਹ ਤੇ ਅਜੀਤ ਡੋਵਾਲ ਵੀ ਫਿਕਰਮੰਦ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਹਥਿਆਰ ਨਾਲ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਕੀਤਾ ਗਿਆ, ਉਸ ਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹਲਚਲ ਮਚਾ ਦਿੱਤੀ ਹੈ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਹਥਿਆਰ ਨਾਲ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਕੀਤਾ ਗਿਆ, ਉਸ ਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹਲਚਲ ਮਚਾ ਦਿੱਤੀ ਹੈ। ਪੰਜਾਬ ਪੁਲਿਸ ਅਨੁਸਾਰ ਸਿੱਧੂ ਮੂਸੇਵਾਲਾ 'ਤੇ 30 ਰਾਊਂਡ ਫਾਇਰਿੰਗ ਕੀਤੀ ਗਈ। ਸੂਤਰਾਂ ਮੁਤਾਬਕ ਸਿੱਧੂ ਨੂੰ ਮਾਰਨ ਲਈ ਰੂਸ 'ਚ ਬਣੀ AN-94 ਅਸਾਲਟ ਰਾਈਫਲ ਦੀ ਵਰਤੋਂ ਕੀਤੀ ਗਈ ਹੈ। ਚਿੰਤਾ ਦੀ ਗੱਲ ਇਹ ਹੈ ਕਿ ਭਾਰਤੀ ਫੌਜ ਕੋਲ ਵੀ ਇੰਨੀ ਆਧੁਨਿਕ ਰਾਈਫਲ ਨਹੀਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮਾਮਲੇ ਨੂੰ ਲੈ ਕੇ ਫਿਕਰਮੰਦ ਹਨ ਤੇ ਐਨਐਸਏ ਅਜੀਤ ਡੋਵਾਲ ਦੀ ਨੀਂਦ ਵੀ ਉੱਡੀ ਹੋਈ ਹੈ।
ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਜਿਸ ਬੰਦੂਕ ਦੀ ਚਰਚਾ ਹੋ ਰਹੀ ਹੈ, ਉਸ ਦਾ ਨਾਂ AN-94 ਅਸਾਲਟ ਰਾਈਫਲ ਹੈ। ਬੇਸ਼ੱਕ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਪਰ ਪੁਲਿਸ ਨੇ ਮੰਨਿਆ ਹੈ ਕਿ ਆਟੋਮੈਟਿਕ ਹਥਿਆਰ ਦੀ ਵਰਤੋਂ ਹੋਈ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਸ ਘਟਨਾ 'ਚ ਖਤਰਨਾਕ ਏਕੇ-47 ਰਾਈਫਲ ਦੀ ਵਰਤੋਂ ਕੀਤੀ ਗਈ ਸੀ ਪਰ ਹੁਣ ਏਐਨ-94 ਦਾ ਨਾਂ ਸਾਹਮਣੇ ਆ ਰਿਹਾ ਹੈ। ਇਸ ਰਾਈਫਲ ਨੂੰ ਰੂਸ ਨੇ ਏਕੇ-47 ਦੀ ਥਾਂ 'ਤੇ ਵਰਤਣ ਲਈ ਬਣਾਇਆ ਸੀ। ਰੂਸੀ ਫੌਜ ਵੀ ਇਸ ਰਾਈਫਲ ਦੀ ਵਰਤੋਂ ਕਰਦੀ ਹੈ। ਇਸ ਰਾਈਫਲ ਦੀ ਵਰਤੋਂ ਸਿਰਫ ਕੁਝ ਦੇਸ਼ਾਂ ਦੀਆਂ ਫੌਜਾਂ ਹੀ ਕਰਦੀਆਂ ਹਨ। ਹਮਲਾਵਰਾਂ ਕੋਲ ਇਹ ਰਾਈਫਲ ਕਿੱਥੋਂ ਆਈ, ਇਹ ਵੱਡਾ ਸਵਾਲ ਹੈ।
ਇਸ ਘਟਨਾ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਢਹਿ ਚੁੱਕੀ ਹੈ। ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ। ਭਗਵੰਤ ਮਾਨ ਦੀ ਸਰਕਾਰ ਬੁਰੀ ਤਰ੍ਹਾਂ ਘਿਰ ਚੁੱਕੀ ਹੈ। ਸੂਬੇ 'ਚ AN-94 ਰਾਈਫਲ ਕਿੱਥੋਂ ਆਈ, ਇਹ ਵੱਡਾ ਸਵਾਲ ਹੈ ਕਿਉਂਕਿ ਭਾਰਤੀ ਫੌਜ ਵੀ ਇਸ ਰਾਈਫਲ ਦੀ ਵਰਤੋਂ ਨਹੀਂ ਕਰਦੀ। ਪਾਕਿਸਤਾਨ ਤੋਂ ਡਰੋਨ ਰਾਹੀਂ ਵੱਡੀ ਗਿਣਤੀ 'ਚ ਗੈਰ-ਕਾਨੂੰਨੀ ਹਥਿਆਰ ਤੇ ਨਸ਼ੇ ਪੰਜਾਬ ਭੇਜੇ ਜਾਂਦੇ ਹਨ ਪਰ ਗੁਆਂਢੀ ਦੇਸ਼ ਦੀ ਫੌਜ ਕੋਲ ਵੀ AN-94 ਰਾਈਫਲ ਨਹੀਂ। ਇਹ ਸਪੱਸ਼ਟ ਹੈ ਕਿ ਇਹ ਰਾਈਫਲ ਵੀ ਪਾਕਿਸਤਾਨ ਤੋਂ ਭਾਰਤ ਨਹੀਂ ਭੇਜੀ ਜਾ ਸਕਦੀ।
ਇਸ ਰਾਈਫਲ ਦੀ ਡਿਜ਼ਾਈਨਿੰਗ 1980 ਤੋਂ ਸ਼ੁਰੂ ਕੀਤੀ ਗਈ ਸੀ ਜੋ 1994 ਵਿੱਚ ਪੂਰੀ ਹੋਈ ਸੀ। ਇਸ ਨੂੰ ਚੀਫ ਡਿਜ਼ਾਈਨਰ ਗੇਨੋਡੀ ਨਿਕੋਨੋਵ ਨੇ ਬਣਾਇਆ ਹੈ। ਉਸ ਨੇ ਪਹਿਲੀ ਨਿਕੋਨੋਵ ਮਸ਼ੀਨ ਗਨ ਬਣਾਈ। ਇਹ ਅਸਾਲਟ ਰਾਈਫਲ 1997 ਤੋਂ ਰੂਸ ਦੇ ਫੌਜੀ ਬਲਾਂ ਵਿਚ ਲਗਾਤਾਰ ਸੇਵਾ ਕਰ ਰਹੀ ਹੈ। ਇਸ ਤੋਂ ਇਲਾਵਾ ਕੁਝ ਹੀ ਦੇਸ਼ਾਂ ਕੋਲ ਇਹ ਹਥਿਆਰ ਹੈ।
ਕਿੰਨੀ ਖਤਰਨਾਕ AN-94 ਰਾਈਫਲ?
ਇਸ ਰਾਈਫਲ ਦੀ ਲੰਬਾਈ 37.1 ਇੰਚ ਹੈ। ਇਸ ਦੀ ਬੈਰਲ ਲੰਬਾਈ 15.9 ਇੰਚ ਹੈ। ਇਹ ਇੰਨਾ ਖਤਰਨਾਕ ਹੈ ਕਿ ਬਰਸਟ ਮੋਡ 'ਚ ਇਸ ਤੋਂ 1800 ਗੋਲੀਆਂ ਚਲਾਈਆਂ ਜਾ ਸਕਦੀਆਂ ਹਨ। ਆਟੋਮੈਟਿਕ ਮੋਡ ਵਿੱਚ, ਇਹ ਹਰ ਮਿੰਟ ਵਿੱਚ 600 ਰਾਊਂਡ ਗੋਲੀਆਂ ਚਲਾਉਂਦਾ ਹੈ। ਗੋਲੀਆਂ ਦੀ ਰਫ਼ਤਾਰ 900 ਮੀਟਰ ਪ੍ਰਤੀ ਸਕਿੰਟ ਹੈ। ਮਤਲਬ ਰਾਈਫਲ ਤੋਂ 2 ਗੋਲੀਆਂ ਛੱਡਣ ਦੇ ਸਮੇਂ ਵਿੱਚ ਅੰਤਰ ਮਾਈਕ੍ਰੋ ਸੈਕਿੰਡ ਵਿੱਚ ਹੈ।