Nabha Jail Break Case: ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰਮਨਜੀਤ ਸਿੰਘ 'ਤੇ ਕੱਸਿਆ ਸ਼ਿਕੰਜਾ, ਹਾਂਗਕਾਂਗ ਤੋਂ ਲਿਆਂਦਾ ਜਾ ਰਿਹਾ ਭਾਰਤ
Nabha Jail Break Case :ਨਾਭਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਉਰਫ ਰੋਮੀ ਨੂੰ ਹਾਂਗਕਾਂਗ ਤੋਂ ਵੀਰਵਾਰ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਅੱਜ ਸ਼ਾਮ ਰੋਮੀ ਨੂੰ ਲੈ ਕੇ ਭਾਰਤ ਪਹੁੰਚ ਜਾਣਗੀਆਂ।
Nabha Jail Break Case Update: ਨਾਭਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਉਰਫ ਰੋਮੀ ਨੂੰ ਹਾਂਗਕਾਂਗ ਤੋਂ ਵੀਰਵਾਰ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਅੱਜ ਸ਼ਾਮ ਰੋਮੀ ਨੂੰ ਲੈ ਕੇ ਭਾਰਤ ਪਹੁੰਚ ਜਾਣਗੀਆਂ। ਰੋਮੀ ਨਾਭਾ ਜੇਲ ਬ੍ਰੇਕ (Nabha Jail Break) ਮਾਮਲੇ 'ਚ ਭਗੌੜਾ ਹੈ, ਜਿਸ ਨੂੰ ਗ੍ਰਿਫਤਾਰ ਕਰਨ 'ਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਜਾਂਚ ਏਜੰਸੀਆਂ ਮੁਤਾਬਕ ਰੋਮੀ ਅੱਤਵਾਦੀ ਗੈਂਗਸਟਰ ਗਠਜੋੜ ਦਾ ਨੋਡਲ ਪੁਆਇੰਟ ਸੀ ਅਤੇ ਡਰੱਗਜ਼ ਅਤੇ ਹਥਿਆਰਾਂ ਦੀ ਤਸਕਰੀ ਦੇ ਕਈ ਮਾਮਲਿਆਂ 'ਚ ਸ਼ਾਮਲ ਸੀ।
ਰੈੱਡ ਕਾਰਨਰ ਨੋਟਿਸ 2017 ਵਿੱਚ ਜਾਰੀ ਕੀਤਾ ਗਿਆ ਸੀ
ਏਜੰਸੀਆਂ ਮੁਤਾਬਕ ਰਮਨਜੀਤ ਸਿੰਘ ਉਰਫ ਰੋਮੀ ਦੀ ਨਾਭਾ ਜੇਲ ਬ੍ਰੇਕ ਕਾਂਡ 'ਚ ਅਹਿਮ ਭੂਮਿਕਾ ਸੀ। ਜਿਸ 'ਚ ਕਈ ਗੈਂਗਸਟਰ ਪੁਲਿਸ ਵਾਲੇ ਦਾ ਰੂਪ ਧਾਰ ਕੇ ਜੇਲ੍ਹ 'ਚ ਪਹੁੰਚੇ ਸਨ ਅਤੇ ਹਾਈ ਸਕਿਓਰਿਟੀ ਜੇਲ੍ਹ 'ਚ ਦਾਖਲ ਹੋ ਕੇ 6 ਗੈਂਗਸਟਰਾਂ ਅਤੇ ਵੱਡੇ ਅਪਰਾਧੀਆਂ ਨੂੰ ਛੁਡਵਾਇਆ। ਨਾਭਾ ਜੇਲ੍ਹ ਬ੍ਰੇਕ ਕਾਂਡ 'ਚ ਰੋਮੀ ਨੇ ਪੈਸੇ, ਹਥਿਆਰ ਅਤੇ ਹੋਰ ਲੋਜਿਸਟਿਕ ਸਪੋਰਟ ਮੁਹੱਈਆ ਕਰਵਾਈ ਸੀ।
ਰੋਮੀ ਖਿਲਾਫ 2017 'ਚ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਹਾਂਗਕਾਂਗ ਪੁਲਿਸ ਨੇ 2018 ਵਿੱਚ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਹਾਲ ਹੀ 'ਚ 6 ਅਗਸਤ 2024 ਨੂੰ ਹਾਂਗਕਾਂਗ ਦੇ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਨੇ ਰਮਨਜੀਤ ਦੇ ਆਤਮ ਸਮਰਪਣ ਦੇ ਹੁਕਮ ਜਾਰੀ ਕੀਤੇ ਸਨ। ਪੰਜਾਬ ਪੁਲਿਸ ਅਨੁਸਾਰ ਉਹ 2018 ਤੋਂ ਰਮਨਜੀਤ ਸਿੰਘ ਉਰਫ਼ ਰੋਮੀ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਪੰਜਾਬ ਪੁਲਿਸ ਹਾਂਗਕਾਂਗ ਵੀ ਗਈ ਸੀ। ਹੁਣ ਇਸ ਵਿੱਚ ਸਫਲਤਾ ਮਿਲੀ ਹੈ।
ਨਾਭਾ ਜੇਲ੍ਹ 'ਚੋਂ 6 ਕੈਦੀ ਫਰਾਰ ਹੋ ਗਏ ਸਨ
ਰੋਮੀ ਨੂੰ ਵਾਪਸ ਲਿਆਉਣ ਲਈ ਭਾਰਤ ਨੇ ਲਗਭਗ ਛੇ ਸਾਲਾਂ ਤੱਕ ਲੰਬੀ ਕਾਨੂੰਨੀ ਲੜਾਈ ਲੜੀ ਹੈ। ਉਥੋਂ ਦੀ ਅਦਾਲਤ ਵਿੱਚ ਪੰਜਾਬ ਪੁਲਿਸ ਨੇ ਰਮਨਜੀਤ ਸਿੰਘ ਉਰਫ਼ ਰੋਮੀ ਖ਼ਿਲਾਫ਼ ਦੋਸ਼ ਸਾਬਤ ਕਰ ਦਿੱਤੇ ਸਨ। ਇਸ ਤੋਂ ਬਾਅਦ ਹਾਂਗਕਾਂਗ ਨੇ ਰਮਨਜੀਤ ਸਿੰਘ ਉਰਫ ਰੋਮੀ ਦੀ ਹਵਾਲਗੀ ਕਰ ਦਿੱਤੀ। ਰੋਮੀ ਦੇ ਭਾਰਤ ਪਹੁੰਚਣ ਤੋਂ ਬਾਅਦ ਨਾਭਾ ਜੇਲ੍ਹ ਬ੍ਰੇਕ ਕਾਂਡ ਦੀ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਉਸ ਦੇ ਨਾਲ ਇਸ ਜੁਰਮ 'ਚ ਹੋਰ ਕਿੰਨੇ ਲੋਕ ਸ਼ਾਮਲ ਸਨ। ਦੱਸ ਦੇਈਏ ਕਿ 27 ਨਵੰਬਰ 2016 ਨੂੰ ਪਟਿਆਲਾ ਦੀ ਨਾਭਾ ਜੇਲ੍ਹ ਤੋਂ 6 ਕੈਦੀ ਫਰਾਰ ਹੋ ਗਏ ਸਨ। ਇਨ੍ਹਾਂ 'ਚ 2 ਅੱਤਵਾਦੀ ਅਤੇ 4 ਗੈਂਗਸਟਰ ਸ਼ਾਮਲ ਸਨ।