ਵਿਜੀਲੈਂਸ ਬਿਊਰੋ ਦੇ ਸ਼ਿਕੰਜੇ 'ਚ ਨਾਇਬ ਤਹਿਸੀਲਦਾਰ ਰਘਬੀਰ ਸਿੰਘ, ਸਰਕਾਰ ਨੂੰ ਮਹਿੰਗੇ ਭਾਅ ਜ਼ਮੀਨ ਵੇਚ ਕੇ ਸਰਕਾਰੀ ਖਜ਼ਾਨੇ ਨੂੰ 4.8 ਕਰੋੜ ਰੁਪਏ ਦਾ ਪਹੁੰਚਿਆ ਨੁਕਸਾਨ
ਪਾਰਟੀ ਨੇ ਆਪਣੇ ਹੀ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਰਿਸ਼ਵਤ ਲੈਣ ਦੇ ਦੋਸ਼ ਤਹਿਤ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਹੈ। ਪਾਰਟੀ ਦੇ ਵਿਧਾਇਕ ਅਤੇ ਮੰਤਰੀ ਲਗਾਤਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਜ਼ੋਰ ਲਾ ਰਹੇ ਹਨ।
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਆਪ ਸਰਕਾਰ ਬਣਦਿਆਂ ਕਈ ਭ੍ਰਿਸ਼ਟਾ ਲੋਕਾਂ 'ਤੇ ਸ਼ਿਕੰਜਾ ਕੱਸਦੀ ਨਜ਼ਰ ਆ ਰਹੀ ਹੈ। ਪਾਰਟੀ ਨੇ ਆਪਣੇ ਹੀ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਰਿਸ਼ਵਤ ਲੈਣ ਦੇ ਦੋਸ਼ ਤਹਿਤ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਹੈ। ਪਾਰਟੀ ਦੇ ਵਿਧਾਇਕ ਅਤੇ ਮੰਤਰੀ ਲਗਾਤਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਜ਼ੋਰ ਲਾ ਰਹੇ ਹਨ। ਇਸ ਦੌਰਾਨ ਹੀ ਅੱਜ ਵਿਜੀਲੈਂਸ ਬਿਊਰੋ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਰਘਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।
ਜਿਸ ਨੇ ਕੁਝ ਨਿੱਜੀ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਕਰੀਬ 54 ਏਕੜ ਜ਼ਮੀਨ ਰਜਿਸਟਰਡ ਕਰਵਾਈ ਸੀ, ਜੋ ਕਿ ਪ੍ਰਚਲਿਤ ਕੁਲੈਕਟਰ ਰੇਟ ਤੋਂ ਵੱਧ ਕੀਮਤ 'ਤੇ ਸਰਕਾਰ ਨੂੰ ਵੇਚ ਦਿੱਤੀ ਗਈ ਸੀ। ਜਿਸ ਨਾਲ ਕਰੀਬ 4.8 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।
Vigilance Bureau has arrested Naib Tehsildar Raghbir Singh posted at Sri Anandpur Sahib who had registered land measuring about 54 acres in connivance with some private individuals which was sold to govt at price higher than prevalent collector rate causing loss of about ₹4.8 Cr
— Government of Punjab (@PunjabGovtIndia) August 10, 2022