ਪੜਚੋਲ ਕਰੋ
(Source: ECI/ABP News)
ਜਸਪਾਲ ਦੀ ਹਿਰਾਸਤੀ ਮੌਤ ਦੇ ਇਨਸਾਫ ਲਈ ਸੜਕਾਂ 'ਤੇ ਉੱਤਰੇ ਲੋਕ
ਉੱਧਰ, ਪੁਲਿਸ ਨੇ ਵੀ ਦਾਅਵਾ ਕੀਤਾ ਹੈ ਕਿ ਸੀਆਈਏ ਸਟਾਫ ਦੇ ਕੈਮਰੇ ਵਿੱਚੋਂ ਇੱਕ ਵੀਡੀਓ ਮਿਲੀ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਸਪਾਲ ਸਿੰਘ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਇਸ ਵੀਡੀਓ ਨੂੰ ਪੁਲਿਸ ਨੇ ਜਨਤਕ ਨਹੀਂ ਕੀਤਾ ਹੈ।
![ਜਸਪਾਲ ਦੀ ਹਿਰਾਸਤੀ ਮੌਤ ਦੇ ਇਨਸਾਫ ਲਈ ਸੜਕਾਂ 'ਤੇ ਉੱਤਰੇ ਲੋਕ navjot kaur lambi and lakha sidhana joined candle march demanding justice for man killed in custody of faridkot police ਜਸਪਾਲ ਦੀ ਹਿਰਾਸਤੀ ਮੌਤ ਦੇ ਇਨਸਾਫ ਲਈ ਸੜਕਾਂ 'ਤੇ ਉੱਤਰੇ ਲੋਕ](https://static.abplive.com/wp-content/uploads/sites/5/2019/05/25082518/navjot-kaur-lambi-and-lakha-sidhana-in-candel-march-demanding-justice-for-man-killed-in-custody-of-faridkot-police.jpg?impolicy=abp_cdn&imwidth=1200&height=675)
ਫ਼ਰੀਦਕੋਟ: ਪਿਛਲੀ 18 ਮਈ ਨੂੰ ਪੁਲਿਸ ਹਿਰਾਸਤ ਵਿੱਚ ਹੋਈ ਨੌਜਵਾਨ ਦੀ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਪਰਿਵਾਰਕ ਮੈਂਬਰਾਂ ਨੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਫ਼ਰੀਦਕੋਟ ਦੇ ਐਸਐਸਪੀ ਦਫ਼ਤਰ ਦੇ ਬਾਹਰ ਲਗਾਤਾਰ ਧਰਨੇ 'ਤੇ ਹੈ ਅਤੇ ਬੀਤੀ ਰਾਤ ਇਨਸਾਫ ਪ੍ਰਾਪਤੀ ਵਿਸ਼ਾਲ ਰੋਸ ਮਾਰਚ ਵੀ ਕੱਢਿਆ। ਇੰਨੇ ਦਿਨਾਂ ਬਾਅਦ ਵੀ ਮ੍ਰਿਤਕ ਨੌਜਵਾਨ ਜਸਪਾਲ ਸਿੰਘ ਦੀ ਲਾਸ਼ ਨਾ ਮਿਲਣ ਕਾਰਨ ਪਰਿਵਾਰ ਵਾਲਿਆਂ ਤੇ ਹਮਦਰਦੀਆਂ ਦਰਮਿਆਨ ਰੋਸ ਦੀ ਲਹਿਰ ਹੈ।
ਇਸ ਕਤਲ ਕਾਂਡ ਦੇ ਵਿਰੋਧ ਵਿੱਚ ਬਣੀ ਐਕਸ਼ਨ ਕਮੇਟੀ ਨੂੰ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦਾ ਸਾਥ ਮਿਲਿਆ। ਪੀੜਤ ਪਰਿਵਾਰ ਨੂੰ ਆਪਣਾ ਸਮਰਥਨ ਦੇਣ ਲਈ ਪਹੁੰਚੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਕਿਹਾ ਕਿ ਫ਼ਰੀਦਕੋਟ ਪੁਲਿਸ ਨੇ ਬੜੀ ਦਰਿੰਦਗੀ ਨਾਲ ਨੌਜਵਾਨ ਦਾ ਕਤਲ ਕਰ ਲਾਸ਼ ਖੁਰਦ ਬੁਰਦ ਕਰ ਦਿਤੀ ਜੋ ਹਾਲੇ ਤਕ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇਨਸਾਫ ਲਈ ਲੋਕਾਂ ਨੂੰ ਹੁਣ ਸੜਕਾਂ 'ਤੇ ਆਉਣਾ ਪੈ ਰਿਹਾ।
ਇਸ ਮੌਕੇ ਸੋਸ਼ਲ ਮੀਡੀਆ ਹਸਤੀ ਨਵਜੋਤ ਕੌਰ ਲੰਬੀ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਵਿਚ ਵਾਰ-ਵਾਰ ਬਿਆਨ ਬਦਲ ਰਹੀ ਹੈ ਅਤੇ ਉਹ ਲਾਸ਼ ਦੇਣਾ ਨਹੀਂ ਚਾਹੁੰਦੀ, ਕਿਉਂਕਿ ਲਾਸ਼ ਮਿਲਣ 'ਤੇ ਪੋਸਟਮਾਰਟਮ ਹੋਵੇਗਾ ਅਤੇ ਪੁਲਿਸ ਦਾ ਝੂਠ ਸਭ ਨੂੰ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਅਤੇ ਸਰਕਾਰ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਅਤੇ ਇਨਸਾਫ ਨਹੀਂ ਦੇਣਾ ਚਹੁੰਦਾ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਨੇ ਸੀਆਈਏ ਸਟਾਫ ਦੇ ਦੋ ਮੁਲਾਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਵੀ ਕੀਤੀ ਹੈ। ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਜਾਰੀ ਹੈ। ਉੱਧਰ, ਪੁਲਿਸ ਨੇ ਵੀ ਦਾਅਵਾ ਕੀਤਾ ਹੈ ਕਿ ਸੀਆਈਏ ਸਟਾਫ ਦੇ ਕੈਮਰੇ ਵਿੱਚੋਂ ਇੱਕ ਵੀਡੀਓ ਮਿਲੀ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਸਪਾਲ ਸਿੰਘ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਇਸ ਵੀਡੀਓ ਨੂੰ ਪੁਲਿਸ ਨੇ ਜਨਤਕ ਨਹੀਂ ਕੀਤਾ ਹੈ। ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਦੀ ਖ਼ੁਦਕੁਸ਼ੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)