ਨਵਜੋਤ ਸਿੱਧੂ ਨੇ ਬਿਆਨਿਆ ਦਰਦ, ਬੋਲੇ, 'ਅਪਨੇ ਖਿਲਾਫ ਬਾਤੇਂ ਮੈਂ ਅਕਸਰ ਖਾਮੋਸ਼ੀ ਸੇ ਸੁਣਤਾ ਹੁੰ....ਜਵਾਬ ਦੇਨੇ ਕਾ ਹੱਕ, ਮੈਨੇ ਵਕਤ ਕੋ ਦੇ ਰੱਖਾ ਹੈ...'
ਹਾਈਕਮਾਨ ਵੱਲੋਂ ਅਨੁਸਾਸ਼ਨੀ ਕਾਰਵਾਈ ਦੀ ਚਰਚਾ ਮਗਰੋਂ ਨਵਜੋਤ ਸਿੱਧੂ ਨੇ ਟਵੀਟ ਕਰਕੇ ਆਪਣਾ ਦਰਦ ਬਿਆਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਅਕਸਰ ਆਪਣੇ ਵਿਰੁੱਧ ਗੱਲਾਂ ਨੂੰ ਚੁੱਪਚਾਪ ਸੁਣਦਾ ਹਾਂ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਇੱਕ ਮੁੜ ਚਰਚਾ ਵਿੱਚ ਹਨ। ਹਾਈਕਮਾਨ ਵੱਲੋਂ ਅਨੁਸਾਸ਼ਨੀ ਕਾਰਵਾਈ ਦੀ ਚਰਚਾ ਮਗਰੋਂ ਨਵਜੋਤ ਸਿੱਧੂ ਨੇ ਟਵੀਟ ਕਰਕੇ ਆਪਣਾ ਦਰਦ ਬਿਆਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਅਕਸਰ ਆਪਣੇ ਵਿਰੁੱਧ ਗੱਲਾਂ ਨੂੰ ਚੁੱਪਚਾਪ ਸੁਣਦਾ ਹਾਂ। ਜਵਾਬ ਦੇਣ ਦਾ ਹੱਕ, ਮੈਂ ਸਮੇਂ ਨੂੰ ਦੇ ਰੱਖਿਆ ਹੈ।
अपने ख़िलाफ़ बातें मैं अक्सर खामोशी से सुनता हूँ . . . . .
— Navjot Singh Sidhu (@sherryontopp) May 4, 2022
जवाब देने का हक़ , मैंने वक्त को दे रखा है . . .
ਨਵਜੋਤ ਸਿੱਧੂ ਕਰ ਸਕਦੇ ਨਵੀਂ ਸ਼ੁਰੂਆਤਉਧਰ, ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਪਾਰਟੀ ਬਣਾ ਕੇ ਰਾਜਨੀਤੀ ਵਿੱਚ ਆਉਣ ਦਾ ਐਲਾਨ ਕੀਤਾ ਹੈ। ਇਸ ਤੋਂ ਤੁਰੰਤ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵੀਆਂ ਕਿਆਸਅਰਾਈਆਂ ਸ਼ੁਰੂ ਹੋ ਗਈਆਂ। ਸੂਬਾ ਕਾਂਗਰਸ ਦੇ ਸੂਤਰਾਂ ਦਾ ਮੰਨਣਾ ਹੈ ਕਿ ਜੇਕਰ ਪਾਰਟੀ ਹਾਈਕਮਾਂਡ ਸਿੱਧੂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਦੀ ਹੈ ਤਾਂ ਸੰਭਵ ਹੈ ਕਿ ਸਿੱਧੂ ਆਪਣੇ ਪੁਰਾਣੇ ਦੋਸਤ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ 'ਚ ਜਾ ਸਕਦੇ ਹਨ, ਜਿਸ ਨੂੰ ਪ੍ਰਸ਼ਾਂਤ ਨੇ ਬਿਹਾਰ 'ਚ ਗਠਿਤ ਕਰਨ ਦੀ ਗੱਲ ਕਹੀ ਹੈ।
ਪ੍ਰਸ਼ਾਂਤ ਕਿਸ਼ੋਰ ਨੇ ਪਿਛਲੇ ਹਫ਼ਤੇ ਸੋਨੀਆ ਗਾਂਧੀ ਦੀ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪ੍ਰਸ਼ਾਂਤ ਕਿਸ਼ੋਰ ਨੂੰ ਮਿਲਣ ਵਾਲੇ ਪਹਿਲੇ ਕਾਂਗਰਸੀ ਆਗੂ ਸਨ। ਪ੍ਰਸ਼ਾਂਤ ਨੂੰ ਆਪਣਾ ਪੁਰਾਣਾ ਦੋਸਤ ਦੱਸਦੇ ਹੋਏ ਉਨ੍ਹਾਂ ਨੇ ਟਵੀਟ ਕੀਤਾ ਕਿ ਉਨ੍ਹਾਂ ਦੀ ਆਪਣੇ ਪੁਰਾਣੇ ਦੋਸਤ ਪੀਕੇ ਨਾਲ ਸ਼ਾਨਦਾਰ ਮੁਲਾਕਾਤ ਹੋਈ। ਪੁਰਾਣੀ ਵਾਈਨ, ਪੁਰਾਣਾ ਸੋਨਾ ਤੇ ਪੁਰਾਣੇ ਦੋਸਤ ਅੱਜ ਸਭ ਤੋਂ ਵਧੀਆ।