ਨਵਜੋਤ ਸਿੱਧੂ ਨੇ ਨਸ਼ਾ ਤਸਕਰਾਂ ਦਾ ਵੀਡੀਓ ਸ਼ੇਅਰ ਕਰਕੇ ਕੀਤਾ ਵੱਡਾ ਖੁਲਾਸਾ, ਭਗਵੰਤ ਮਾਨ ਤੇ ਕੇਜਰੀਵਾਲ 'ਤੇ ਚੁੱਕੇ ਸਵਾਲ
ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਰੇਲਵੇ ਲਾਈਨ 'ਤੇ ਬੈਠੇ ਕੁਝ ਨਸ਼ਾ ਤਸਕਰਾਂ ਦੀ ਇਹ ਵੀਡੀਓ ਅੱਜ ਸਵੇਰ ਤੋਂ ਹੀ ਵਾਇਰਲ ਹੋ ਰਿਹਾ ਹੈ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਰੇਲਵੇ ਲਾਈਨ 'ਤੇ ਬੈਠੇ ਕੁਝ ਨਸ਼ਾ ਤਸਕਰਾਂ ਦੀ ਇਹ ਵੀਡੀਓ ਅੱਜ ਸਵੇਰ ਤੋਂ ਹੀ ਵਾਇਰਲ ਹੋ ਰਿਹਾ ਹੈ। ਹੁਣ ਨਵਜੋਤ ਸਿੱਧੂ ਨੇ ਇਸ ਵੀਡੀਓ ਨੂੰ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਸਵਾਲ ਖੜ੍ਹੇ ਕੀਤੇ ਹਨ।
ਸਿੱਧੂ ਨੇ ਟਵੀਟ 'ਚ ਕਿਹਾ ਕਿ ਇਹ ਵੀਡੀਓ ਫਰੀਦਕੋਟ ਨੇੜੇ ਕਿਸੇ ਥਾਂ ਦੀ ਹੈ। ਨਸ਼ੇ ਨੂੰ ਖਤਮ ਕਰਨ ਲਈ ਭਗਵੰਤ ਮਾਨ ਸਰਕਾਰ ਨੇ ਪੁਲਿਸ ਨੂੰ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਨਜਿੱਠਣ ਦੇ ਹੁਕਮ ਦਿੱਤੇ ਹਨ। ਇਸ ਦੇ ਬਾਵਜੂਦ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਬੁੱਧਵਾਰ ਸਵੇਰ ਤੋਂ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਨੌਜਵਾਨ ਰੇਲਵੇ ਲਾਈਨਾਂ 'ਤੇ ਬੈਠੇ ਨੌਜਵਾਨਾਂ, ਨਾਬਾਲਗ ਬੱਚਿਆਂ ਤੇ ਔਰਤਾਂ ਨੂੰ ਖੁੱਲ੍ਹੇਆਮ ਨਸ਼ਾ ਵੇਚ ਰਿਹਾ ਹੈ।
STF report and Hon’ble High Court have, on multiple occasions, observed that a nexus between Drug peddler, Police and Politician exists, which is yet to be broken. Political will absent... Ramifications clearly evident ….
Somewhere in Faridkot... @ArvindKejriwal @BhagwantMann pic.twitter.com/77ii6VwaS2
ਸਿੱਧੂ ਨੇ ਕਿਹਾ ਕਿ ਐਸਟੀਐਫ ਦੀ ਰਿਪੋਰਟ ਤੇ ਹਾਈਕੋਰਟ ਨੇ ਕਈ ਮੌਕਿਆਂ 'ਤੇ ਦੇਖਿਆ ਹੈ ਕਿ ਨਸ਼ਾ ਤਸਕਰਾਂ, ਪੁਲਿਸ ਤੇ ਸਿਆਸਤਦਾਨਾਂ ਵਿਚਕਾਰ ਗਠਜੋੜ ਮੌਜੂਦ ਹੈ, ਜਿਸ ਨੂੰ ਤੋੜਨਾ ਅਜੇ ਬਾਕੀ ਹੈ। ਸਿਆਸਤਦਾਨ ਗੈਰਹਾਜ਼ਰ ਰਹਿਣਗੇ ਤੇ ਇਸ ਦਾ ਅਸਰ ਸਾਫ਼ ਨਜ਼ਰ ਆ ਰਿਹਾ ਹੈ।
ਨਵਜੋਤ ਸਿੱਧੂ ਵੱਲੋਂ ਟਵੀਟ ਕੀਤੀ ਗਈ ਵੀਡੀਓ ਵਿੱਚ ਰੇਲਵੇ ਲਾਈਨਾਂ 'ਤੇ ਬੈਠਾ ਇੱਕ ਨੌਜਵਾਨ ਸ਼ਰੇਆਮ ਨਸ਼ਾ ਵੇਚਦਾ ਨਜ਼ਰ ਆ ਰਿਹਾ ਹੈ। ਉਹ ਇੱਕ ਨਸ਼ੀਲੀ ਪੁੜੀ 200 ਰੁਪਏ ਵਿੱਚ ਵੇਚ ਰਿਹਾ ਹੈ। ਤਸਕਰ ਨੇ ਇਕ ਨਾਬਾਲਗ ਬੱਚੇ ਨੂੰ 400 ਰੁਪਏ ਵਿੱਚ ਦੋ ਪੁੜੀਆਂ ਵੀ ਵੇਚ ਦਿੱਤੀਆਂ। ਇਸ ਦੇ ਨਾਲ ਹੀ ਇਕ ਔਰਤ ਵੀ 500 ਰੁਪਏ ਦਾ ਨੋਟ ਲੈ ਕੇ ਖੜ੍ਹੀ ਨਜ਼ਰ ਆ ਰਹੀ ਹੈ।
ਨੌਜਵਾਨ ਨਸ਼ਾ ਤਸਕਰਾਂ ਤੋਂ ਅਜਿਹਾ ਨਸ਼ਾ ਖਰੀਦ ਰਹੇ ਹਨ, ਜਿਵੇਂ ਉਹ ਕਿਸੇ ਦੁਕਾਨ ਤੋਂ ਟਾਫੀਆਂ ਜਾਂ ਚਾਕਲੇਟ ਲੈ ਰਹੇ ਹੋਣ। ਵੀਡੀਓ 'ਚ ਨਸ਼ਾ ਵੇਚਣ ਵਾਲੇ ਦਾ ਨਾਂ ਜੱਗੀ ਦੱਸਿਆ ਜਾ ਰਿਹਾ ਹੈ, ਜਦਕਿ ਉਹ ਆਪਣੀ ਜੇਬ 'ਚੋਂ ਨਸ਼ੇ ਦਾ ਲਿਫਾਫਾ ਕੱਢ ਕੇ ਪੁੜੀਆਂ ਨੌਜਵਾਨਾਂ ਨੂੰ ਵੇਚ ਰਿਹਾ ਹੈ।