ਨਵਜੋਤ ਸਿੱਧੂ ਨੇ ਮੁੜ ਲਾਈ ਟਵੀਟਸ ਦੀ ਝੜੀ, ਬੋਲੇ ਅਸਲ ਮੁੱਦਿਆਂ ‘ਤੇ ਡਟਿਆ ਰਹਾਂਗਾ, ਸਵਾਰਥੀਆਂ ਨੂੰ ਛੱਡੋ
ਨਵਜੋਤ ਸਿੱਧੂ ਨੇ ਇੱਕ ਵਾਰ ਫੇਰ ਟਵੀਟ ਕਰਕੇ ਆਪਣੀ ਹੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਹੈ। ਐਤਵਾਰ ਸਵੇਰੇ ਸਿੱਧੂ ਨੇ ਇੱਕ ਤੋਂ ਬਾਅਦ ਇੱਕ ਲਗਾਤਾਰ ਤਿੰਨ ਟਵੀਟ ਕੀਤੇ। ਇਹ ਟਵੀਟ ਸਿੱਧੂ ਦੇ ਬਾਗੀ ਸੁਭਾਅ ਦੇ ਸਨ।
ਰੌਬਟ ਦੀ ਰਿਪੋਰਟ
ਚਰਨਜੀਤ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ ਪਰ ਸਿੱਧੂ ਉਨ੍ਹਾਂ ਤੋਂ ਵੀ ਅਸੰਤੁਸ਼ਟ ਜਾਪਦੇ ਹਨ। ਕਿਹਾ ਜਾ ਰਿਹਾ ਹੈ ਕਿ ਸਿੱਧੂ ਦੀ ਇੱਛਾ ਪੰਜਾਬ ਦੇ ਸੀਐਮ ਬਣਨ ਦੀ ਹੈ। ਅਜਿਹੇ ਹੀ ਸੰਕੇਤ ਉਨ੍ਹਾਂ ਦੇ ਟਵੀਟਸ ਤੋਂ ਵੀ ਮਿਲ ਰਹੇ ਹਨ।
ਸਿੱਧੂ ਨੇ ਟਵੀਟ ਕੀਤਾ, "ਪੰਜਾਬ ਨੂੰ ਆਪਣੇ ਅਸਲ ਮੁੱਦਿਆਂ 'ਤੇ ਵਾਪਸ ਆਉਣਾ ਚਾਹੀਦਾ ਹੈ ਜੋ ਹਰ ਪੰਜਾਬੀ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਸਬੰਧਤ ਹਨ...ਅਸੀਂ ਵਿੱਤੀ ਐਮਰਜੈਂਸੀ ਨਾਲ ਕਿਵੇਂ ਨਜਿੱਠਾਂਗੇ ਜੋ ਸਾਡੇ ਵੱਲ ਦੇਖ ਰਹੀ ਹੈ? ਮੈਂ ਅਸਲ ਮੁੱਦਿਆਂ 'ਤੇ ਕਾਇਮ ਰਹਾਂਗਾ ਤੇ ਉਨ੍ਹਾਂ ਨੂੰ ਪਿੱਛੇ ਨਹੀਂ ਹਟਣ ਦਿਆਂਗਾ।”
Punjab must come back to its real issues that concern every punjabi and our future generations … How will we counter the financial emergency that stares upon us ? I will stick to the real issues and not let them take a backseat ! 1/3
— Navjot Singh Sidhu (@sherryontopp) October 24, 2021
ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ, 'ਨਾ ਪੂਰਾ ਹੋਣ ਵਾਲੇ ਨੁਕਸਾਨ ਤੇ ਨੁਕਸਾਨ ਨੂੰ ਕੰਟਰੋਲ ਕਰਨ ਦੇ ਆਖ਼ਰੀ ਮੌਕੇ ਦੇ ਵਿੱਚ ਚੋਣ ਸਪੱਸ਼ਟ ਹੈ...ਰਾਜ ਦੇ ਸਰੋਤਾਂ ਨੂੰ ਨਿੱਜੀ ਜੇਬਾਂ ਵਿੱਚ ਜਾਣ ਦੀ ਬਜਾਏ ਕੌਣ ਰਾਜ ਦੇ ਸਰੋਤ ਵਾਪਸ ਲਿਆਏਗਾ?? ਸਾਡੇ ਮਹਾਨ ਰਾਜ ਨੂੰ ਖੁਸ਼ਹਾਲੀ ਵੱਲ ਮੁੜ ਸੁਰਜੀਤ ਕਰਨ ਦੀ ਪਹਿਲਕਦਮੀ ਦੀ ਅਗਵਾਈ ਕੌਣ ਕਰੇਗਾ?'
The choice is clear between irreparable damage and the last chance for damage control … Who will bring back state’s resources to the state’s coffers, instead of them going to private pockets ?? Who will lead the initiative for resurrection our great state to prosperity !! 2/3
— Navjot Singh Sidhu (@sherryontopp) October 24, 2021
ਤੀਜੇ ਟਵੀਟ 'ਚ ਸਿੱਧੂ ਨੇ ਲਿਖਿਆ, 'ਪੰਜਾਬ ਦੀ ਮੁੜ ਸੁਰਜੀਤੀ ਲਈ ਰੋਡਮੈਪ ਤੋਂ ਧੁੰਦ ਨੂੰ ਸਾਫ਼ ਕਰਨ ਦਿਓ ਤੇ ਅਸਲੀਅਤ ਨੂੰ ਸੂਰਜ ਵਾਂਗ ਚਮਕਣ ਦਿਓ। ਉਨ੍ਹਾਂ ਲੋਕਾਂ ਨੂੰ ਛੱਡ ਦਿਓ ਜੋ ਸਵਾਰਥਾਂ ਦੀ ਰੱਖਿਆ ਕਰਦੇ ਹਨ ਤੇ ਉਸ ਮਾਰਗ 'ਤੇ ਧਿਆਨ ਕੇਂਦਰਤ ਕਰੋ ਜੋ ਜੀਤੇਗਾ ਪੰਜਾਬ, ਜੀਤੇਗੀ ਪੰਜਾਬੀਅਤ ਤੇ ਜੀਤੇਗਾ ਹਰ ਪੰਜਾਬੀ ਵੱਲ ਲੈ ਜਾਏਗਾ।’
Let the mist clear, reality shine like the sun upon the roadmap for revival of Punjab, shunning those who protect the selfish vested interests and focus only on the path that will lead to Jittega Punjab, Jittegi Punjabiyat and Jittega Har Punjabi !!! 3/3
— Navjot Singh Sidhu (@sherryontopp) October 24, 2021