ਪੜਚੋਲ ਕਰੋ

ਨਵਜੋਤ ਸਿੱਧੂ ਦਾ ਅਕਾਲੀ ਦਲ 'ਤੇ ਵੱਡਾ ਹਮਲਾ, ਆਰਡੀਨੈਂਸ 'ਤੇ ਹਰਸਿਮਰਤ ਬਾਦਲ ਦੇ 3 ਥਾਂ ਦਸਤਖਤ, ਖੇਤੀ ਕਾਨੂੰਨ ਦੇ ਮੁੱਦੇ ’ਤੇ ਜਾਣਬੁੱਝ ਅੜਿੱਕਾ ਪਾਇਆ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਵਿਧਾਨ ਸਭਾ ਅੰਦਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮੁੱਦੇ ’ਤੇ ਅਕਾਲੀ ਵਿਧਾਇਕਾਂ ਨੇ ਜਾਣਬੁੱਝ ਅੜਿੱਕਾ ਪਾਇਆ ਕਿਉਂਕਿ ਉਨ੍ਹਾਂ ਦੇ ਮਨਾਂ ਵਿੱਚ ਡਰ ਹੈ।

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਵਿਧਾਨ ਸਭਾ ਅੰਦਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮੁੱਦੇ ’ਤੇ ਅਕਾਲੀ ਵਿਧਾਇਕਾਂ ਨੇ ਜਾਣਬੁੱਝ ਅੜਿੱਕਾ ਪਾਇਆ ਕਿਉਂਕਿ ਉਨ੍ਹਾਂ ਦੇ ਮਨਾਂ ਵਿੱਚ ਡਰ ਹੈ। ਉਨ੍ਹਾਂ ਕਿਹਾ ਕਿ ਆਰਡੀਨੈਂਸ ਉੱਪਰ ਹਰਸਿਮਰਤ ਬਾਦਲ ਦੇ ਤਿੰਨ ਥਾਈਂ ਦਸਤਖਤ ਹਨ। ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਖੇਤੀ ਕਾਨੂੰਨ ਲਾਗੂ ਨਹੀਂ ਹੋਣਗੇ।

ਪੰਜਾਬ ਭਵਨ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬਧਨ ਕਰਦਿਆਂ ਕਿਹਾ ਕਿ ਸਦਨ ਵਿੱਚ ਅਕਾਲੀ ਦਲ ਨੇ ਜਾਣਬੁੱਝ ਕੇ ਅੜਿੱਕਾ ਪਾਇਆ। ਇਸ ਲਈ ਆਪਣੀ ਗੱਲ ਕਹਿਣ ਲਈ ਮੈਨੂੰ ਉਚੇਚੇ ਤੌਰ ’ਤੇ ਇੱਥੇ ਆ ਕੇ ਤੁਹਾਡੇ ਨਾਲ ਰੂ-ਬ-ਰੂ ਹੋਣਾ ਪਿਆ। ਸਿੱਧੂ ਨੇ ਕਿਹਾ ਕਿ ਚੰਨੀ ਸਰਕਾਰ ਵੱਲੋਂ ਜੋ ਐਲਾਨ ਕੀਤੇ ਜਾ ਰਹੇ ਹਨ, ਉਹ ਕੁਝ ਸਮੇਂ ਲਈ ਨਹੀਂ ਬਲਕਿ 5 ਸਾਲਾਂ ਲਈ ਲਾਗੂ ਰਹਿਣਗੇ। ਸਿੱਧੂ ਨੇ ਕਿਹਾ ਕਿ ਜੋ ਰੋਡਮੈਪ ਪੰਜਾਬ ਦੀ ਤਰੱਕੀ ਲਈ ਬਣਾਇਆ ਗਿਆ ਹੈ, ਉਸ ਲਈ ਪੰਜਾਬ ਦੇ ਆਮਦਨ ਸੋਮਿਆਂ ਨਾਲ ਖਜ਼ਾਨਾ ਭਰਨਾ ਪਵੇਗਾ।

ਸਿੱਧੂ ਨੇ ਕਿਸਾਨੀ ਮੁੱਦੇ ’ਤੇ ਕਿਹਾ ਕਿ ਅੱਜ ਕਿਸਾਨ ਧਰਨਿਆਂ ’ਤੇ ਬੈਠਾ, ਕਰਜ਼ ਕਾਰਨ ਖੁਦਕੁਸ਼ੀਆਂ ਹੋ ਰਹੀਆਂ ਹਨ, ਇਹ ਖੇਤੀਬਾੜੀ ਸੰਕਟ ਦੇ ਲੱਛਣ ਹਨ। ਪਿਛਲੇ 20 ਸਾਲਾਂ ਵਿੱਚ ਕਿਸਾਨੀ ਦੇ ਸੁਧਾਰ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। 2013 ਵਿੱਚ ਕੰਟਰੈਕਟ ਫਾਰਮਿੰਗ ਐਕਟ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਏ ਸਨ।

ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਵਿਸ਼ੇਸ਼ ਇਜਲਾਸ ਵਿੱਚ ਅੱਜ ਕਾਂਗਰਸੀਆਂ ਤੇ ਅਕਾਲੀਆਂ ਦੇ ਤਿੱਖੇ ਟਾਕਰੇ ਹੋਏ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਘਸੀਟਿਆ ਤਾਂ ਜੰਮ ਕੇ ਤੂੰ-ਤੂੰ ਮੈਂ-ਮੈਂ ਹੋਈ। ਇੱਕ ਵਾਰ ਤਾਂ ਹਾਲਾਤ ਤਣਾਅ ਵਾਲੇ ਬਣ ਗਏ ਤੇ ਇੰਝ ਲੱਗਿਆ ਜਿਵੇਂ ਮੁਹੱਲੇ ਦੇ ਦੋ ਧੜੇ ਲੜ ਰਹੇ ਹੋਣ।

ਦਰਅਸਲ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਸੰਬੋਧਨ 'ਚ ਅਕਾਲੀਆਂ 'ਤੇ ਜ਼ੋਰਦਾਰ ਹਮਲਾ ਕਰਦੇ ਹੋਏ ਤਿੱਖੇ ਸਵਾਲ ਉਠਾਏ ਹੈ। ਇਸ ਮੌਕੇ ਮਜੀਠੀਆ ਤੇ ਚੰਨੀ ਦੀ ਤਿੱਖੀ ਬਹਿਸ ਹੋਈ। ਇਸ ਮੌਕੇ ਨਵਜੋਤ ਸਿੱਧੂ ਨੇ ਮਜੀਠੀਆ ਨੂੰ ਸ਼ਰੇਆਮ ਤਸਕਰ ਕਹਿ ਕੇ ਸੰਬੋਧਨ ਕੀਤਾ। ਅਕਾਲੀ ਲੀਡਰ ਵੀ ਤਲਖੀ ਵਿੱਚ ਆ ਗਏ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਾਬਕਾ ਮੰਤਰੀ ਆਸ਼ੂ ਦੀ ਨਿਆਂਇਕ ਹਿਰਾਸਤ 'ਚ 14 ਦਿਨਾਂ ਦਾ ਵਾਧਾ, 5 ਸਤੰਬਰ ਨੂੰ ਮੁੜ ਹੋਵੇਗੀ ਪੇਸ਼ੀ

Crime News: ਲੁਧਿਆਣਾ 'ਚ NRI ਦੇ ਘਰ 'ਤੇ ਚੱਲੀਆਂ ਗੋਲ਼ੀਆਂ, 15 ਦਿਨ ਪਹਿਲਾਂ ਹੀ ਆਇਆ ਪੰਜਾਬ, ਘਟਨਾ CCTV 'ਚ ਕੈਦ

Anil Ambani: ਅਨਿਲ ਅੰਬਾਨੀ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ, 17 ਫੀਸਦੀ ਤੱਕ ਡਿੱਗੇ ਸ਼ੇਅਰ

Punjab News: ਅੰਮ੍ਰਿਤਪਾਲ ਦਾ ਸਾਥੀ ਦਲਜੀਤ ਕਲਸੀ ਪਹੁੰਚਿਆ ਹਾਈਕੋਰਟ, ਕਿਹਾ-ਮੇਰਾ ਅਜਨਾਲਾ ਕੇਸ ਨਾਲ ਕੋਈ ਸਬੰਧ ਨਹੀਂ, ਗ਼ਲਤ ਲਾਇਆ NSA, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ABP Premium

ਵੀਡੀਓਜ਼

SGPC | ਕਤਰ ਥਾਣੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ, ਪੁਲਿਸ ਨੇ ਪਾਵਨ ਅਸਥਾਨ 'ਤੇ ਪਹੁੰਚਾਇਆAmritsar Children Chlaan | ਅੰਮ੍ਰਿਤਸਰ ਪੁਲਿਸ ਦੀ ਕਾਰਵਾਈ - ਕੱਟੇ ਗਏ ਬੱਚਿਆਂ ਦੇ ਚਲਾਨPunjab Saloon & Beauty Parlour| ਪੰਜਾਬ 'ਚ ਧੜਾਧੜ ਚੱਲ ਰਹੇ ਪਾਰਲਰਾਂ ਤੇ ਸਲੂਨ ਵਾਲਿਆਂ 'ਤੇ ਕੱਸਿਆ ਜਾਵੇਗਾ ਸ਼ਿਕੰਜਾAmritsar Big Incident | ਅੰਮ੍ਰਿਤਸਰ 'ਚ ਦਿਨ ਦਿਹਾੜੇ ਕੋਠੀ ਨੰਬਰ 49 'ਚ ਮਹਿਲਾ ਦਾ ਕਤਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਾਬਕਾ ਮੰਤਰੀ ਆਸ਼ੂ ਦੀ ਨਿਆਂਇਕ ਹਿਰਾਸਤ 'ਚ 14 ਦਿਨਾਂ ਦਾ ਵਾਧਾ, 5 ਸਤੰਬਰ ਨੂੰ ਮੁੜ ਹੋਵੇਗੀ ਪੇਸ਼ੀ
Punjab News: ਸਾਬਕਾ ਮੰਤਰੀ ਆਸ਼ੂ ਦੀ ਨਿਆਂਇਕ ਹਿਰਾਸਤ 'ਚ 14 ਦਿਨਾਂ ਦਾ ਵਾਧਾ, 5 ਸਤੰਬਰ ਨੂੰ ਮੁੜ ਹੋਵੇਗੀ ਪੇਸ਼ੀ
Crime News: ਲੁਧਿਆਣਾ 'ਚ NRI ਦੇ ਘਰ 'ਤੇ ਚੱਲੀਆਂ ਗੋਲ਼ੀਆਂ, 15 ਦਿਨ ਪਹਿਲਾਂ ਹੀ ਆਇਆ ਪੰਜਾਬ, ਘਟਨਾ CCTV 'ਚ ਕੈਦ
Crime News: ਲੁਧਿਆਣਾ 'ਚ NRI ਦੇ ਘਰ 'ਤੇ ਚੱਲੀਆਂ ਗੋਲ਼ੀਆਂ, 15 ਦਿਨ ਪਹਿਲਾਂ ਹੀ ਆਇਆ ਪੰਜਾਬ, ਘਟਨਾ CCTV 'ਚ ਕੈਦ
Anil Ambani: ਅਨਿਲ ਅੰਬਾਨੀ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ, 17 ਫੀਸਦੀ ਤੱਕ ਡਿੱਗੇ ਸ਼ੇਅਰ
Anil Ambani: ਅਨਿਲ ਅੰਬਾਨੀ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ, 17 ਫੀਸਦੀ ਤੱਕ ਡਿੱਗੇ ਸ਼ੇਅਰ
Punjab News: ਅੰਮ੍ਰਿਤਪਾਲ ਦਾ ਸਾਥੀ ਦਲਜੀਤ ਕਲਸੀ ਪਹੁੰਚਿਆ ਹਾਈਕੋਰਟ, ਕਿਹਾ-ਮੇਰਾ ਅਜਨਾਲਾ ਕੇਸ ਨਾਲ ਕੋਈ ਸਬੰਧ ਨਹੀਂ, ਗ਼ਲਤ ਲਾਇਆ NSA, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
Punjab News: ਅੰਮ੍ਰਿਤਪਾਲ ਦਾ ਸਾਥੀ ਦਲਜੀਤ ਕਲਸੀ ਪਹੁੰਚਿਆ ਹਾਈਕੋਰਟ, ਕਿਹਾ-ਮੇਰਾ ਅਜਨਾਲਾ ਕੇਸ ਨਾਲ ਕੋਈ ਸਬੰਧ ਨਹੀਂ, ਗ਼ਲਤ ਲਾਇਆ NSA, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਨੇਪਾਲ 'ਚ ਵੱਡਾ ਸੜਕ ਹਾਦਸਾ ! 40 ਭਾਰਤੀਆਂ ਨੂੰ ਲਜਾ ਰਹੀ ਬੱਸ ਨਦੀ 'ਚ ਡਿੱਗੀ, 14 ਦੀ ਮੌਤ, ਬਾਕੀਆਂ ਦੀ ਭਾਲ ਜਾਰੀ

Gold Bond: SGB ਨਿਵੇਸ਼ਕਾਂ ਨੂੰ ਲੱਗ ਸਕਦਾ ਝਟਕਾ, ਸਰਕਾਰੀ ਗੋਲਡ ਬਾਂਡ ਬੰਦ ਕਰਨ ਦੀ ਤਿਆਰੀ, ਅਗਲੇ ਮਹੀਨੇ ਫੈਸਲਾ

Punjab Governor: ਪੰਜਾਬ ਦੇ ਰਾਜਪਾਲ ਕਟਾਰੀਆ ਦੀ ਵਿਗੜੀ ਹਾਲਤ, ਰਾਤ ਨੂੰ ਕਰਾਇਆ ਹਸਪਤਾਲ ਦਾਖਲ

Punjab News: ਪੰਜਾਬ ਦੇ ਨੌਜਵਾਨ ਦੀ ਇੰਗਲੈਂਡ 'ਚ ਮੌਤ, ਪਤੀ-ਪਤਨੀ 'ਚ ਰਹਿੰਦਾ ਸੀ ਕਲੇਸ਼, ਜਾਣੋ ਪੂਰਾ ਮਾਮਲਾ

Embed widget