(Source: ECI/ABP News)
ਜੇਲ੍ਹ 'ਚ ਜਾਣ ਦੇ ਬਾਅਦ ਵੀ ਨਵਜੋਤ ਸਿੱਧੂ ਦੀ Z+ ਸੁਰੱਖਿਆ ਨਹੀਂ ਲਈ ਵਾਪਸ, ਪੰਜਾਬ ਸਰਕਾਰ ਨੇ ਕੀਤਾ ਸਪਸ਼ਟ
ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਤੋਂ ਕੋਈ ਸੁਰੱਖਿਆ ਵਾਪਸ ਨਹੀਂ ਲਈ ਗਈ ਹੈ। ਸਿੱਧੂ ਦੇ ਜੇਲ੍ਹ ਤੋਂ ਵਾਪਸ ਆਉਂਦੇ ਹੀ ਉਨ੍ਹਾਂ ਨੂੰ ਤੁਰੰਤ ਸੁਰੱਖਿਆ ਵਾਪਸ ਮਿਲ ਜਾਵੇਗੀ।

ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਤੋਂ ਕੋਈ ਸੁਰੱਖਿਆ ਵਾਪਸ ਨਹੀਂ ਲਈ ਗਈ ਹੈ। ਸਿੱਧੂ ਦੇ ਜੇਲ੍ਹ ਤੋਂ ਵਾਪਸ ਆਉਂਦੇ ਹੀ ਉਨ੍ਹਾਂ ਨੂੰ ਤੁਰੰਤ ਸੁਰੱਖਿਆ ਵਾਪਸ ਮਿਲ ਜਾਵੇਗੀ। ਜਦੋਂ ਤੱਕ ਸਿੱਧੂ ਜੇਲ੍ਹ ਵਿੱਚ ਹਨ, ਇੱਕ ਮੁਲਾਜ਼ਮ ਪਟਿਆਲੇ ਤੇ ਇੱਕ ਅੰਮ੍ਰਿਤਸਰ ਵਿੱਚ ਸਿੱਧੂ ਦੇ ਘਰ ਰਹੇਗਾ। ਜੇਕਰ ਸਿੱਧੂ ਇੱਕ ਸਾਲ ਦੇ ਅੱਧ 'ਚ ਪੈਰੋਲ 'ਤੇ ਬਾਹਰ ਆਉਂਦੇ ਹਨ ਤਾਂ ਸਿੱਧੂ ਨੂੰ ਤੁਰੰਤ ਪੂਰੀ ਸੁਰੱਖਿਆ ਦਿੱਤੀ ਜਾਵੇਗੀ।
ਰੋਡ ਰੇਜ ਮਾਮਲੇ 'ਚ ਪਟਿਆਲਾ ਸੈਂਟਰਲ ਜੇਲ੍ਹ 'ਚ ਬੰਦ ਨਵਜੋਤ ਸਿੱਧੂ ਨੂੰ ਅੱਜ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਮੈਡੀਕਲ ਚੈੱਕਅਪ ਲਈ ਲਜਾਇਆ ਜਾ ਰਿਹਾ ਹੈ। ਨਵਜੋਤ ਸਿੱਧੂ ਦੇ ਵਕੀਲ ਨੇ ਮੈਡੀਕਲ ਦੀ ਐਪਲੀਕੇਸ਼ਨ ਦਿੱਤੀ ਸੀ। ਚੀਫ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਡਾਕਟਰਾਂ ਦੀ ਟੀਮ ਗਠਿਤ ਕੀਤੀ ਗਈ ਸੀ।ਨਵਜੋਤ ਸਿੱਧੂ ਨੂੰ ਜੇਲ੍ਹ ਵਿੱਚ ਵੀਟ ਐਲਰਜੀ ਹੋਣ ਦੀ ਗੱਲ ਕਹੀ ਸੀ।ਇਸਦੇ ਲਈ ਡਾਕਟਰਾਂ ਦਾ ਇੱਕ ਬੋਰਡ ਗਠਿਤ ਕੀਤਾ ਗਿਆ।ਅੱਜ ਡਾਕਟਰਾਂ ਦੇ ਬੋਰਡ ਨੇ ਸੀਜੇਐੱਮ ਦੇ ਦਫ਼ਤਰ 'ਚ ਫਾਇਲ ਜਮ੍ਹਾ ਕਰਨੀ ਹੈ।
ਨਵਜੋਤ ਸਿੱਧੂ ਨੂੰ ਜੇਲ੍ਹ ਵਿੱਚ ਵੀਟ ਐਲਰਜੀ ਹੋਣ ਦੀ ਗੱਲ ਕਹੀ ਸੀ।ਇਸਦੇ ਲਈ ਡਾਕਟਰਾਂ ਦਾ ਇੱਕ ਬੋਰਡ ਗਠਿਤ ਕੀਤਾ ਗਿਆ।ਅੱਜ ਡਾਕਟਰਾਂ ਦੇ ਬੋਰਡ ਨੇ ਸੀਜੇਐੱਮ ਦੇ ਦਫ਼ਤਰ 'ਚ ਫਾਇਲ ਜਮ੍ਹਾ ਕਰਨੀ ਹੈ।ਉਨ੍ਹਾਂ ਨੇ ਜੇਲ 'ਚ ਦਾਲ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ ਸੀ। ਸਿੱਧੂ ਪਟਿਆਲਾ ਜੇਲ੍ਹ ਵਿੱਚ ਕੈਦੀ ਨੰਬਰ 241383 ਬਣ ਗਏ ਹਨ। ਕੈਦੀ ਦਾ ਨੰਬਰ ਅਲਾਟ ਹੋਣ ਤੋਂ ਬਾਅਦ ਉਨ੍ਹਾਂ ਨੂੰ ਬੈਰਕ ਨੰਬਰ 10 ਵਿੱਚ ਸ਼ਿਫਟ ਕਰ ਦਿੱਤਾ ਗਿਆ।
ਦੱਸ ਦੇਈਏ ਕਿ ਸਿੱਧੂ ਨੂੰ 1988 ਦੇ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸ਼ੁੱਕਰਵਾਰ ਸ਼ਾਮ ਨੂੰ ਪਟਿਆਲਾ ਸੈਸ਼ਨ ਕੋਰਟ 'ਚ ਆਤਮ ਸਮਰਪਣ ਤੋਂ ਬਾਅਦ ਪਹਿਲਾਂ ਸਿੱਧੂ ਦਾ ਮੈਡੀਕਲ ਕਰਵਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਪਟਿਆਲਾ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਸਿੱਧੂ ਨੂੰ ਸ਼ੁੱਕਰਵਾਰ ਸ਼ਾਮ 7.15 ਵਜੇ ਜੇਲ ਮੈਨੂਅਲ ਮੁਤਾਬਕ ਦਾਲ ਅਤੇ ਰੋਟੀ ਦਿੱਤੀ ਗਈ ਸੀ, ਹਾਲਾਂਕਿ ਉਨ੍ਹਾਂ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਖਾਣ ਤੋਂ ਇਨਕਾਰ ਕਰ ਦਿੱਤਾ ਸੀ। ਉਸਨੇ ਸਿਰਫ ਸਲਾਦ ਅਤੇ ਫਲ ਹੀ ਖਾਦਾ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
