ਪੜਚੋਲ ਕਰੋ

ਨਵਜੋਤ ਸਿੱਧੂ ਹੀ ਰਹਿਣਗੇ ਕਾਂਗਰਸ ਦੇ ਕੈਪਟਨ, ਮੁੜ ਛੱਕਾ ਮਾਰ ਗਏ 'ਗੁਰੂ'

ਨਵਜੋਤ ਸਿੱਧੂ ਦੇ ਸਭ ਤੋਂ ਵੱਡੇ ਦੋ ਇਤਰਾਜ਼ ਡੀਜੀਪੀ ਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਬਾਰੇ ਹਨ। ਇਸ ਬਾਰੇ ਵੀਰਵਾਰ ਨੂੰ ਕਰੀਬ ਦੋ ਘੰਟੇ ਚੱਲੀ ਮੀਟਿੰਗ ਵਿੱਚ ਸਹਿਮਤੀ ਬਣ ਗਈ ਹੈ।

ਚੰਡੀਗੜ੍ਹ: ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ। ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਕਾਂਗਰਸ ਨਹੀਂ ਛੱਢਣਗੇ ਤੇ ਨਾ ਹੀ ਕਾਂਗਰਸ ਦਾ ਅਕਸ ਖਰਾਬ ਹੋਣ ਦੇਣਗੇ। ਇਹ ਵੀ ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਮੁੱਖ ਮੰਤਰੀ ਚੰਨੀ ਤੇ ਹਾਈਕਮਾਨ ਤੋਂ ਆਪਣੀ ਗੱਲ ਮੁੜ ਮਨਵਾਉਣ ਵਿੱਚ ਕਾਮਯਾਬ ਰਹੇ ਹਨ।

ਦਰਅਸਲ ਨਵਜੋਤ ਸਿੱਧੂ ਦੇ ਅਸਤੀਫੇ ਮਗਰੋਂ ਬੇਸ਼ੱਕ ਪਾਰਟੀ ਦੇ ਅੰਦਰੋਂ ਤੇ ਵਿਰੋਧੀ ਧਿਰਾਂ ਵੱਲੋਂ ਉਨ੍ਹਾਂ ਦੀ ਅਲੋਚਨਾ ਹੋ ਰਹੀ ਹੈ ਪਰ ਆਮ ਲੋਕ ਉਨ੍ਹਾਂ ਦੇ ਸਟੈਂਡ ਦੀ ਸ਼ਲਾਘਾ ਵੀ ਕਰ ਰਹੇ ਹਨ। ਉਨ੍ਹਾਂ ਹਾਈਕਮਾਨ ਸਾਹਮਣੇ ਵੀ ਆਪਣੇ ਸਟੈਂਡ ਬਾਰੇ ਸਪਸ਼ਟ ਕੀਤਾ ਹੈ ਕਿ ਉਸ ਸਿਰਫ ਗਲਤ ਫੈਸਲਿਆਂ ਦਾ ਵਿਰੋਧ ਕਰ ਰਹੇ ਹਨ ਜਿਨ੍ਹਾਂ ਦਾ ਚੋਣਾਂ ਦੌਰਾਨ ਕਾਂਗਰਸ ਨੂੰ ਜਵਾਬ ਦੇਣਾ ਔਖਾ ਹੋ ਜਾਏਗਾ।

ਨਵਜੋਤ ਸਿੱਧੂ ਦੇ ਸਭ ਤੋਂ ਵੱਡੇ ਦੋ ਇਤਰਾਜ਼ ਡੀਜੀਪੀ ਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਬਾਰੇ ਹਨ। ਇਸ ਬਾਰੇ ਵੀਰਵਾਰ ਨੂੰ ਕਰੀਬ ਦੋ ਘੰਟੇ ਚੱਲੀ ਮੀਟਿੰਗ ਵਿੱਚ ਸਹਿਮਤੀ ਬਣ ਗਈ ਹੈ। ਭਾਵੇਂ ਫੌਰੀ ਤੌਰ ’ਤੇ ਸਿੱਧੂ ਵੱਲੋਂ ਨਿਯੁਕਤੀਆਂ ਬਾਰੇ ਉਠਾਏ ਸੁਆਲ ਹੱਲ ਨਹੀਂ ਹੋਏ, ਪਰ ਮੀਟਿੰਗ ਵਿੱਚ ਤਿੰਨ ਮੈਂਬਰੀ ਤਾਲਮੇਲ ਕਮੇਟੀ ਬਣਾਉਣ ਦਾ ਫੈਸਲਾ ਹੋਇਆ ਹੈ, ਜੋ ਇਨ੍ਹਾਂ ਨਿਯੁਕਤੀਆਂ ਸਮੇਤ ਭਵਿੱਖ ’ਚ ਉੱਠਣ ਵਾਲੇ ਮਾਮਲਿਆਂ ਬਾਰੇ ਫੈਸਲਾ ਕਰੇਗੀ। ਪੰਜਾਬ ਸਰਕਾਰ ਨੇ ਨਵੇਂ ਡੀਜੀਪੀ ਦੀ ਨਿਯੁਕਤੀ ਲਈ 10 ਮੈਂਬਰੀ ਪੈਨਲ ਯੂਪੀਐਸਸੀ ਨੂੰ ਭੇਜ ਦਿੱਤਾ ਹੈ।

ਸੂਤਰਾਂ ਮੁਤਾਬਕ ਤਾਲਮੇਲ ਕਮੇਟੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼ਾਮਲ ਹੋਣਗੇ, ਜੋ ਪਾਰਟੀ ਤੇ ਸਰਕਾਰ ਦਰਮਿਆਨ ਤਾਲਮੇਲ ਰੱਖਣ ਲਈ ਭਵਿੱਖ ’ਚ ਵੀ ਕੰਮ ਕਰਨਗੇ। ਇਸ ਤੋਂ ਸਾਫ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਹੁਦੇ ’ਤੇ ਬਣੇ ਰਹਿਣਗੇ।

ਸੂਤਰਾਂ ਅਨੁਸਾਰ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਬਦਲਣ ਦਾ ਫੈਸਲਾ ਸਿਧਾਂਤਕ ਤੌਰ ’ਤੇ ਹੋ ਗਿਆ ਹੈ। ਇਸੇ ਤਰ੍ਹਾਂ ਐਡਵੋਕੇਟ ਜਨਰਲ ਅਮਰਪ੍ਰੀਤ ਸਿੰਘ ਦਿਉਲ ਨੂੰ ਵੀ ਤਬਦੀਲ ਕੀਤਾ ਜਾ ਸਕਦਾ ਹੈ, ਪਰ ਇਸ ਬਾਰੇ ਸਪੱਸ਼ਟ ਪਤਾ ਨਹੀਂ ਲੱਗ ਸਕਿਆ। ਯਾਦ ਰਹੇ ਸਿੱਧੂ ਨੇ ਅਸਤੀਫਾ ਦੇਣ ਪਿੱਛੇ ਡੀਜੀਪੀ ਤੇ ਐਡਵੋਕੇਟ ਜਨਰਲ ਦੀ ਨਿਯੁਕਤੀ ’ਤੇ ਇਤਰਾਜ਼ ਖੜ੍ਹੇ ਕੀਤੇ ਸਨ।

ਡੀਜੀਪੀ ਸਹੋਤਾ ਦੇ ਬਰਗਾੜੀ ਮਾਮਲੇ ਵਿਚ ਬਣੀ ਪਹਿਲੀ ‘ਸਿੱਟ’ ਦੀ ਅਗਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਸੀ, ਜਿਸ ਵਿੱਚ ਦੋ ਨਿਹੱਥੇ ਨੌਜਵਾਨਾਂ ਨਾਲ ਜ਼ਿਆਦਤੀ ਹੋਈ ਸੀ। ਸਿੱਧੂ ਨੇ ਐਡਵੋਕੇਟ ਜਨਰਲ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਵਕੀਲ ਹੋਣ ਦੀ ਗੱਲ ਆਖੀ ਸੀ। ਸਿੱਧੂ ਨੇ ਵਜ਼ਾਰਤ ਵਿਚ ਦਾਗ਼ੀ ਵਜ਼ੀਰਾਂ ਦੀ ਸ਼ਮੂਲੀਅਤ ਦੀ ਗੱਲ ਵੀ ਰੱਖੀ ਸੀ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sukhbir Badal: ਸੁਖਬੀਰ ਬਾਦਲ ਨੇ ਗਲ 'ਚ ਪਾਈ ਤਖ਼ਤੀ ਅਤੇ ਹੱਥ 'ਚ ਫੜ੍ਹਿਆ ਬਰਛਾ, ਗੁਨਾਹਾਂ ਦੀ ਇੰਝ ਭੁਗਤ ਰਹੇ ਸਜ਼ਾ
ਸੁਖਬੀਰ ਬਾਦਲ ਨੇ ਗਲ 'ਚ ਪਾਈ ਤਖ਼ਤੀ ਅਤੇ ਹੱਥ 'ਚ ਫੜ੍ਹਿਆ ਬਰਛਾ, ਗੁਨਾਹਾਂ ਦੀ ਇੰਝ ਭੁਗਤ ਰਹੇ ਸਜ਼ਾ
Punajb News: ਨਵੀਂ ਲੀਡਰਸ਼ਿਪ ਹੱਥ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ! ਥਾਪਿਆ ਜਾਏਗਾ ਨਵਾਂ ਪ੍ਰਧਾਨ ਤੇ ਅਹੁਦੇਦਾਰ
ਨਵੀਂ ਲੀਡਰਸ਼ਿਪ ਹੱਥ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ! ਥਾਪਿਆ ਜਾਏਗਾ ਨਵਾਂ ਪ੍ਰਧਾਨ ਤੇ ਅਹੁਦੇਦਾਰ
Punjab News: ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਲਾਉਣਾ ਬੰਨ੍ਹ, ਲੁਧਿਆਣਾ ‘ਚ ਬਣੀ ਟਕਰਾਅ ਦੀ ਸਥਿਤੀ ?
Punjab News: ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਲਾਉਣਾ ਬੰਨ੍ਹ, ਲੁਧਿਆਣਾ ‘ਚ ਬਣੀ ਟਕਰਾਅ ਦੀ ਸਥਿਤੀ ?
Sukhbir Singh Badal: ਗਲੇ 'ਚ ਤਖ਼ਤੀ ਪਾ ਸੇਵਾ ਕਰਨਗੇ ਸੁਖਬੀਰ ਬਾਦਲ, ਤਿੰਨ ਦਿਨਾਂ 'ਚ ਅਸਤੀਫ਼ਾ ਵੀ ਹੋਏਗਾ ਮਨਜ਼ੂਰ; ਸਾਥ ਦੇਣ ਵਾਲੇ ਵੀ ਟਾਇਲਟ ਕਰਨਗੇ ਸਾਫ
ਗਲੇ 'ਚ ਤਖ਼ਤੀ ਪਾ ਸੇਵਾ ਕਰਨਗੇ ਸੁਖਬੀਰ ਬਾਦਲ, ਤਿੰਨ ਦਿਨਾਂ 'ਚ ਅਸਤੀਫ਼ਾ ਵੀ ਹੋਏਗਾ ਮਨਜ਼ੂਰ; ਸਾਥ ਦੇਣ ਵਾਲੇ ਵੀ ਟਾਇਲਟ ਕਰਨਗੇ ਸਾਫ
Advertisement
ABP Premium

ਵੀਡੀਓਜ਼

Jagjit Singh Dhallewal| ਖਿਨੌਰੀ ਬਾਰਡਰ 'ਤੇ ਡੱਲੇਵਾਲ ਦੀ ਸਿਹਤ ਹੋ ਰਹੀ ਖਰਾਬAkali Dal | Sukhbir Badal | ਸਾਬਕਾ ਸਰਕਾਰ ਨੂੰ ਲੱਗੇਗੀ ਤਨਖ਼ਾਹ?  ਅਕਾਲੀ ਦਲ ਦੇ ਭਵਿੱਖ ਦਾ ਸਭ ਤੋਂ ਵੱਡਾ ਫ਼ੈਸਲਾ!By Election | ਵਿਧਾਨ ਸਭਾ 'ਚ ਨਵੇਂ ਨਵੇਲੇ ਵਿਧਾਇਕਾਂ ਨੇ ਚੁੱਕੀ ਸੰਹੁ!Farmers Protest | ਕੇਂਦਰੀ ਮੰਤਰੀਆਂ 'ਤੇ ਤੱਤੇ ਹੋਏ ਕਿਸਾਨ ਲੀਡਰਾਂ ਨੇ ਕਰਿਆ ਵੱਡਾ ਐਲਾਨ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sukhbir Badal: ਸੁਖਬੀਰ ਬਾਦਲ ਨੇ ਗਲ 'ਚ ਪਾਈ ਤਖ਼ਤੀ ਅਤੇ ਹੱਥ 'ਚ ਫੜ੍ਹਿਆ ਬਰਛਾ, ਗੁਨਾਹਾਂ ਦੀ ਇੰਝ ਭੁਗਤ ਰਹੇ ਸਜ਼ਾ
ਸੁਖਬੀਰ ਬਾਦਲ ਨੇ ਗਲ 'ਚ ਪਾਈ ਤਖ਼ਤੀ ਅਤੇ ਹੱਥ 'ਚ ਫੜ੍ਹਿਆ ਬਰਛਾ, ਗੁਨਾਹਾਂ ਦੀ ਇੰਝ ਭੁਗਤ ਰਹੇ ਸਜ਼ਾ
Punajb News: ਨਵੀਂ ਲੀਡਰਸ਼ਿਪ ਹੱਥ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ! ਥਾਪਿਆ ਜਾਏਗਾ ਨਵਾਂ ਪ੍ਰਧਾਨ ਤੇ ਅਹੁਦੇਦਾਰ
ਨਵੀਂ ਲੀਡਰਸ਼ਿਪ ਹੱਥ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ! ਥਾਪਿਆ ਜਾਏਗਾ ਨਵਾਂ ਪ੍ਰਧਾਨ ਤੇ ਅਹੁਦੇਦਾਰ
Punjab News: ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਲਾਉਣਾ ਬੰਨ੍ਹ, ਲੁਧਿਆਣਾ ‘ਚ ਬਣੀ ਟਕਰਾਅ ਦੀ ਸਥਿਤੀ ?
Punjab News: ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਲਾਉਣਾ ਬੰਨ੍ਹ, ਲੁਧਿਆਣਾ ‘ਚ ਬਣੀ ਟਕਰਾਅ ਦੀ ਸਥਿਤੀ ?
Sukhbir Singh Badal: ਗਲੇ 'ਚ ਤਖ਼ਤੀ ਪਾ ਸੇਵਾ ਕਰਨਗੇ ਸੁਖਬੀਰ ਬਾਦਲ, ਤਿੰਨ ਦਿਨਾਂ 'ਚ ਅਸਤੀਫ਼ਾ ਵੀ ਹੋਏਗਾ ਮਨਜ਼ੂਰ; ਸਾਥ ਦੇਣ ਵਾਲੇ ਵੀ ਟਾਇਲਟ ਕਰਨਗੇ ਸਾਫ
ਗਲੇ 'ਚ ਤਖ਼ਤੀ ਪਾ ਸੇਵਾ ਕਰਨਗੇ ਸੁਖਬੀਰ ਬਾਦਲ, ਤਿੰਨ ਦਿਨਾਂ 'ਚ ਅਸਤੀਫ਼ਾ ਵੀ ਹੋਏਗਾ ਮਨਜ਼ੂਰ; ਸਾਥ ਦੇਣ ਵਾਲੇ ਵੀ ਟਾਇਲਟ ਕਰਨਗੇ ਸਾਫ
Farmers Protest: ਦਿੱਲੀ ਕੂਚ ਕਰਨ ਤੋਂ ਪਹਿਲਾਂ ਕਿਸਾਨ-ਪੁਲਿਸ ਵਿਚਾਲੇ ਮੀਟਿੰਗ, ਜਾਣੋ ਆਵਾਜਾਈ 'ਚ ਰੁਕਾਵਟ ਨੂੰ ਲੈ ਪੰਧੇਰ ਕੀ ਬੋਲੇ?
ਦਿੱਲੀ ਕੂਚ ਕਰਨ ਤੋਂ ਪਹਿਲਾਂ ਕਿਸਾਨ-ਪੁਲਿਸ ਵਿਚਾਲੇ ਮੀਟਿੰਗ, ਜਾਣੋ ਆਵਾਜਾਈ 'ਚ ਰੁਕਾਵਟ ਨੂੰ ਲੈ ਪੰਧੇਰ ਕੀ ਬੋਲੇ?
Punjab Weather: ਪੰਜਾਬ 'ਚ ਚੱਕਰਵਾਤੀ ਤੂਫਾਨ ਢਾਏਗਾ ਕਹਿਰ! ਮੀਂਹ ਤੋਂ ਬਾਅਦ ਠੰਡ ਨਾਲ ਕੰਬਣਗੇ ਲੋਕ, ਜਾਣੋ ਆਪਣੇ ਸ਼ਹਿਰ ਦਾ ਮੌਸਮ
ਪੰਜਾਬ 'ਚ ਚੱਕਰਵਾਤੀ ਤੂਫਾਨ ਢਾਏਗਾ ਕਹਿਰ! ਮੀਂਹ ਤੋਂ ਬਾਅਦ ਠੰਡ ਨਾਲ ਕੰਬਣਗੇ ਲੋਕ, ਜਾਣੋ ਆਪਣੇ ਸ਼ਹਿਰ ਦਾ ਮੌਸਮ
Sikh News: ਸਿਆਸਤ ਦੇ ਬਾਬਾ ਬੋਹੜ ਦਾ ‘ਸ਼ਰਮਨਾਕ’ ਬਣਿਆ ਇਤਿਹਾਸ ! ਮੌਤ ਤੋਂ ਪਹਿਲਾ ਹਾਰੀ ਚੋਣ ਤੇ ਹੁਣ ਖੁੱਸਿਆ ਫਖ਼ਰ-ਏ-ਕੌਮ ਦਾ ਖਿਤਾਬ, ਜਾਣੋ ਕੀ ਹੋਈਆਂ ਗ਼ਲਤੀਆਂ ?
Sikh News: ਸਿਆਸਤ ਦੇ ਬਾਬਾ ਬੋਹੜ ਦਾ ‘ਸ਼ਰਮਨਾਕ’ ਬਣਿਆ ਇਤਿਹਾਸ ! ਮੌਤ ਤੋਂ ਪਹਿਲਾ ਹਾਰੀ ਚੋਣ ਤੇ ਹੁਣ ਖੁੱਸਿਆ ਫਖ਼ਰ-ਏ-ਕੌਮ ਦਾ ਖਿਤਾਬ, ਜਾਣੋ ਕੀ ਹੋਈਆਂ ਗ਼ਲਤੀਆਂ ?
Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
Embed widget