ਸੁਖਬੀਰ ਨੇ ਮੰਗੇ ਸਬੂਤ ਤਾਂ ਨਵਜੋਤ ਸਿੱਧੂ ਨੇ ਜਾਰੀ ਕਰ ਦਿੱਤੀ ਕੋਟਕਪੁਰਾ ਫਾਇਰਿੰਗ ਦੀ CCTV ਫੁਟੇਜ਼
ਪੰਜਾਬ ਕਾਂਗਰਸ ਦੇ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਬੇਅਦਬੀ ਮਾਮਲੇ ਨੂੰ ਲੈ ਕੇ ਲਗਾਤਾਰ ਕੈਪਟਨ ਸਰਕਾਰ ਤੇ ਦਬਾਅ ਬਣਾ ਰਹੇ ਹਨ। ਇਸ ਦੇ ਨਾਲ ਨਾਲ ਉਹ ਪਿੱਛਲੀ ਬਾਦਲ ਸਰਕਾਰ ਤੇ ਵੀ ਹਮਲਾਵਰ ਹੋ ਰਹੇ ਹਨ। ਨਵਜੋਤ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਘਟਨਾ ਦਾ ਵੀਡੀਓ ਜਾਰੀ ਕੀਤਾ ਹੈ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਬੇਅਦਬੀ ਮਾਮਲੇ ਨੂੰ ਲੈ ਕੇ ਲਗਾਤਾਰ ਕੈਪਟਨ ਸਰਕਾਰ ਤੇ ਦਬਾਅ ਬਣਾ ਰਹੇ ਹਨ। ਇਸ ਦੇ ਨਾਲ ਨਾਲ ਉਹ ਪਿੱਛਲੀ ਬਾਦਲ ਸਰਕਾਰ ਤੇ ਵੀ ਹਮਲਾਵਰ ਹੋ ਰਹੇ ਹਨ। ਨਵਜੋਤ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਘਟਨਾ ਦਾ ਵੀਡੀਓ ਜਾਰੀ ਕੀਤਾ ਹੈ।
ਉਨ੍ਹਾਂ ਨੇ ਇਸ ਵੀਡੀਓ ਨੂੰ ਸਬੂਤ ਵਜੋਂ ਪੇਸ਼ ਕੀਤਾ, ਹੈ। ਸੁਖਬੀਰ ਬਾਦਲ ਨੇ ਨਵਜੋਤ ਸਿੱਧੂ, ਕੈਪਟਨ ਅਮਰਿੰਦਰ ਸਿੰਘ ਤੇ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਸੀ ਕਿ ਜੇ ਉਨ੍ਹਾਂ ਕੋਲ ਕੋਈ ਸਬੂਤ ਹਨ ਤਾਂ ਉਹ ਇਸ ਨੂੰ ਜਨਤਾ ਸਾਹਮਣੇ ਕਿਉਂ ਨਹੀਂ ਪੇਸ਼ ਕਰਦੇ।
Enough Cognizable Evidence available against Badals, says Justice (Retd.) Ranjit Singh Inquiry Commission Report.. In Sept 2018, I shared in Public Domain, statements by Doctors, Ex-DGP & Civil Administration that prove actions at Kotkapura Chowk were consentual with then CM 1/2 pic.twitter.com/goeEp4mK5N
— Navjot Singh Sidhu (@sherryontopp) May 16, 2021
ਨਵਜੋਤ ਸਿੱਧੂ ਨੇ ਇੱਕ ਵੀਡੀਓ ਜਾਰੀ ਕੀਤਾ ਤੇ ਇਸ ਦੇ ਨਾਲ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ। ਨਵਜੋਤ ਸਿੱਧੂ ਵੱਲੋਂ ਜਾਰੀ ਕੀਤਾ ਗਿਆ ਵੀਡੀਓ ਸਤੰਬਰ 2018 ਦਾ ਹੈ। ਇਸ ਵੀਡੀਓ ਨੂੰ ਜਾਰੀ ਕਰਦਿਆਂ ਨਵਜੋਤ ਸਿੱਧੂ ਨੇ ਲਿਖਿਆ ਕਿ ਤੁਸੀਂ ਦੋਸ਼ੀ ਹੋ, ਪਰ ਤੁਹਾਨੂੰ ਬਚਾਇਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਸ਼ਨੀਵਾਰ ਨੂੰ ਫਰੀਦਕੋਟ ਵਿੱਚ 2015 ਦੀ ਘਟਨਾ ਬਾਰੇ ਕਾਂਗਰਸੀ ਨੇਤਾਵਾਂ ਤੋਂ ਸਬੂਤ ਮੰਗੇ ਸਨ। ਨਵਜੋਤ ਸਿੱਧੂ ਨੇ ਕਿਹਾ ਕਿ ਬਾਦਲ ਖ਼ਿਲਾਫ਼ ਲੋੜੀਂਦੇ ਸਬੂਤ ਉਪਲਬਧ ਹਨ। ਉਨ੍ਹਾਂ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਵੀ ਪੇਸ਼ ਕੀਤੀ।
ਉਨ੍ਹਾਂ ਕੁਝ ਸੀਸੀਟੀਵੀ ਫੁਟੇਜ ਵੀ ਪੋਸਟ ਕੀਤੇ। ਨਵਜੋਤ ਨੇ ਲਿਖਿਆ ਕਿ ਸੀਸੀਟੀਵੀ ਫੁਟੇਜ ਜਸਟਿਸ ਜੋਰਾ ਸਿੰਘ ਕਮਿਸ਼ਨ ਇਨਕੁਆਰੀ ਤੋਂ ਲੁਕਾ ਲਏ ਗਏ ਸੀ। ਉਸ ਸਮੇਂ, ਸੱਤਾ ਵਿੱਚ ਬਾਦਲ ਹੀ ਸਨ। ਬਾਅਦ ਵਿੱਚ ਜਸਟਿਸ ਰਣਜੀਤ ਸਿੰਘ ਨੇ ਇਨ੍ਹਾਂ ਸੀਸੀਟੀਵੀ ਫੁਟੇਜਾਂ ਨੂੰ ਖੰਗਾਲ ਕੇ ਲੱਭਿਆ ਸੀ।
This CCTV Footage was hidden from Justice (Retd.) Zora Singh Inquiry Commission during Badal Regime. Later, dug up by Justice Ranjit Singh. I brought this footage to Public Domain, which shows role of police, acting on behest of the Badals
— Navjot Singh Sidhu (@sherryontopp) May 16, 2021
You are guilty but being protected! 2/2 pic.twitter.com/4ft0nbImcF
ਨਵਜੋਤ ਸਿੱਧੂ ਨੇ ਕਿਹਾ, "ਮੈਂ ਇਸ ਸੀਸੀਟੀਵੀ ਫੁਟੇਜ ਨੂੰ ਜਨਤਕ ਖੇਤਰ ਵਿੱਚ ਪਾ ਰਿਹਾ ਹਾਂ, ਜਿਸ ਵਿੱਚ ਪੁਲਿਸ ਦੀ ਭੂਮਿਕਾ ਸਾਫ਼ ਦਿਖਾਈ ਦੇ ਰਹੀ ਹੈ। ਬਾਦਲ ਤੁਸੀਂ ਦੋਸ਼ੀ ਹੋ ਪਰ ਤੁਹਾਡਾ ਬਚਾਅ ਹੋ ਰਿਹਾ ਹੈ।"