ਸਿੱਧੂ ਦਾ ਚੁੱਪ-ਚੁਪੀਤੇ ਮੋਦੀ ਤੇ 'ਵਾਰ'
ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਕਿਹਾ, 'ਰਾਜਾ ਐਨਾ ਵੀ ਫ਼ਕੀਰ ਨਾ ਚੁਣੋ ਕਿ ਕੋਈ ਵੀ ਵਪਾਰੀ ਉਸਨੂੰ ਆਪਣੀ ਜੇਬ 'ਚ ਪਾਈ ਫਿਰੇ।

ਅੰਮ੍ਰਿਤਸਰ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਪਿਛਲੇ 28 ਦਿਨਾਂ ਤੋਂ ਡਟੇ ਹਨ। ਇਸ ਦਰਮਿਆਨ ਕਿਸਾਨਾਂ ਨੇ ਅੰਦੋਲਨ ਚ ਕਿਸੇ ਵੀ ਸਿਆਸੀ ਲੀਡਰ ਜਾਂ ਸਿਆਸੀ ਪਾਰਟੀ ਦੀ ਹਮਾਇਤ ਲੈਣ ਤੋਂ ਇਨਕਾਰ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਵੱਖ-ਵੱਖ ਸਿਆਸੀ ਲੀਡਰ ਆਪਣੀ ਸਾਖ ਬਚਾਉਣ ਲਈ ਸੋਸ਼ਲ ਮੀਡੀਆ ਜ਼ਰੀਏ ਕਿਸਾਨ ਹਮਾਇਤ ਦੀ ਗੱਲ ਕਰਦੇ ਰਹਿੰਦੇ ਹਨ। ਕਾਂਗਰਸ ਲੀਡਰ ਨਵਜੋਤ ਸਿੱਧੂ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦੇਸ਼ ਦੇ ਪ੍ਰਧਾਨ ਮੰਤਰੀ 'ਤੇ ਤਨਜ ਕੱਸਿਆ ਹੈ।
राजा इतना भी फकीर मत चुनो की कोई भी व्यापारी उसे अपनी जेब में रख लेI
Punjabi Translation : ਰਾਜਾ ਐਨਾ ਵੀ ਫ਼ਕੀਰ ਨਾ ਚੁਣੋ ਕਿ ਕੋਈ ਵੀ ਵਪਾਰੀ ਉਸਨੂੰ ਆਪਣੀ ਜੇਬ 'ਚ ਪਾਈ ਫਿਰੇ। — Navjot Singh Sidhu (@sherryontopp) December 23, 2020
ਦਰਅਸਲ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਕਿਹਾ, 'ਰਾਜਾ ਐਨਾ ਵੀ ਫ਼ਕੀਰ ਨਾ ਚੁਣੋ ਕਿ ਕੋਈ ਵੀ ਵਪਾਰੀ ਉਸਨੂੰ ਆਪਣੀ ਜੇਬ 'ਚ ਪਾਈ ਫਿਰੇ।' ਸਿੱਧੂ ਦੇ ਇਸ ਟਵੀਟ ਨੂੰ ਪ੍ਰਧਾਨ ਮੰਤਰੀ ਨਾਲ ਜੋੜ ਕੇ ਇਸ ਲਈ ਵੇਖਿਆ ਜਾ ਰਿਹਾ ਕਿਉਂਕਿ ਖੇਤੀ ਕਾਨੂੰਨਾਂ ਤੇ ਕੇਂਦਰ ਦੀ ਆਲੋਚਨਾ ਹੋ ਰਹੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਕਿ ਇਹ ਖੇਤੀ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਹਨ।
ਇਸ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ 'ਚ ਇਕ ਟਵੀਟ ਕਰਦਿਆਂ ਆਪਣੀ ਗੱਲ ਰੱਖੀ ਸੀ।
ਕਿਸਾਨਾਂ ਦਾ ਮੋਦੀ ਨੂੰ ਵੱਡਾ ਚੈਲੰਜ, ਕੀ ਪ੍ਰਧਾਨ ਮੰਤਰੀ ਕੋਲ ਹੈ ਕੋਈ ਹੱਲ?बौना फिर बौना है चाहे पर्वत के शिखर पर खड़ा हो, देवता फिर देवता है चाहे कुएं की गहराई में जड़ा हो I गुणों से ही मनुष्य महान होता है, ऊंचे आसन पर बैठने से नही, महल के ऊंचे शिखर पर बैठने से भी कौआ गरुड़ (बाज़) नही होता I
— Navjot Singh Sidhu (@sherryontopp) December 22, 2020
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















