ਪੜਚੋਲ ਕਰੋ
ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ, ਨਾਂਦੇੜ ਸਾਹਿਬ ਤੋਂ ਆਏ 179 ਸ਼ਰਧਾਲੂਆਂ ਨੂੰ ਨਹੀਂ ਕੀਤਾ ਕੁਆਰੰਟੀਨ, ਨਾ ਹੀ ਲਿਆ ਕੋਈ ਸੈਂਪਲ
ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਤੋਂ ਵਾਪਸ ਪਰਤੇ 179 ਸਿੱਖ ਸ਼ਰਧਾਲੂਆਂ ਨੂੰ ਅੰਮ੍ਰਿਤਸਰ ਪ੍ਰਸ਼ਾਸਨ ਨੇ ਇਨ੍ਹਾਂ ਸ਼ਰਧਾਲੂਆਂ ਨੂੰ ਮਾਮੂਲੀ ਸਕ੍ਰੀਨਿੰਗ ਤੋਂ ਬਾਅਦ ਘਰ ਭੇਜ ਦਿੱਤਾ।
![ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ, ਨਾਂਦੇੜ ਸਾਹਿਬ ਤੋਂ ਆਏ 179 ਸ਼ਰਧਾਲੂਆਂ ਨੂੰ ਨਹੀਂ ਕੀਤਾ ਕੁਆਰੰਟੀਨ, ਨਾ ਹੀ ਲਿਆ ਕੋਈ ਸੈਂਪਲ Negligence in Punjab: Coronavirus Punjab 179 sikh pilgrims sent home without collecting samples ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ, ਨਾਂਦੇੜ ਸਾਹਿਬ ਤੋਂ ਆਏ 179 ਸ਼ਰਧਾਲੂਆਂ ਨੂੰ ਨਹੀਂ ਕੀਤਾ ਕੁਆਰੰਟੀਨ, ਨਾ ਹੀ ਲਿਆ ਕੋਈ ਸੈਂਪਲ](https://static.abplive.com/wp-content/uploads/sites/5/2020/03/25215123/Punjab-Coronavirus-30.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਰੌਬਟ ਦੀ ਰਿਪੋਰਟ
ਚੰਡੀਗੜ੍ਹ/ਅੰਮ੍ਰਿਤਸਰ: ਕੋਰੋਨਾਵਾਇਰਸ (Coronavirus) ਮਹਾਮਾਰੀ ਦੇ ਕਹਿਰ ਵਿਚਾਲੇ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਤੋਂ ਵਾਪਸ ਪਰਤੇ 179 ਸਿੱਖ ਸ਼ਰਧਾਲੂਆਂ ਨੂੰ ਅੰਮ੍ਰਿਤਸਰ ਪ੍ਰਸ਼ਾਸਨ ਨੇ ਇਨ੍ਹਾਂ ਸ਼ਰਧਾਲੂਆਂ ਨੂੰ ਮਾਮੂਲੀ ਸਕ੍ਰੀਨਿੰਗ ਤੋਂ ਬਾਅਦ ਘਰ ਭੇਜ ਦਿੱਤਾ।ਅੱਜ ਸਵੇਰੇ ਇਸ ਲਾਪਰਵਾਹੀ ਦੀ ਬਾਬਤ ਜਦੋਂ ABP ਨਿਊਜ਼ ਤੇ ਇਹ ਖਬਰ ਚੱਲੀ ਤਾਂ ਪ੍ਰਸ਼ਾਸਨ ਦੇ ਹੋਸ਼ ਉੱਡ ਗਏ। ਹੁਣ ਇਨ੍ਹਾਂ 179 ਸ਼ਰਧਾਲੂਆਂ ਨੂੰ ਕੋਵਿਡ ਟੈਸਟ ਲਈ ਵਾਪਸ ਹਸਪਤਾਲ ਬੁਲਾਇਆ ਜਾ ਰਿਹਾ ਹੈ।
ਜ਼ਿਕਰਯੋਗ ਗੱਲ ਇਹ ਹੈ ਕਿ ਪ੍ਰਸ਼ਾਸਨ ਨੇ ਇਨ੍ਹਾਂ ਸ਼ਰਧਾਲੂਆਂ ਨੂੰ ਬਸ ਤੋਂ ਉਤਰਨ ਮਗਰੋਂ ਸਰਕਾਰੀ ਕੁਆਰੰਟੀਨ ਸੈਂਟਰ 'ਚ ਨਹੀਂ ਰੱਖਿਆ। ਐਤਵਾਰ ਤੋਂ ਇਹ ਸ਼ਰਧਾਲੂ ਘਰ 'ਚ ਹੀ ਸਨ। ਹੁਣ ਇਨ੍ਹਾਂ ਸ਼ਰਧਾਲੂਆਂ ਦੀ ਕੌਨਟੈਕਟ ਟ੍ਰੇਸਿੰਗ ਕਰਨਾ ਚੁਣੌਤੀ ਭਰਿਆ ਕੰਮ ਬਣ ਗਿਆ ਹੈ। ਇਸ ਵਕਤ ਵੱਡਾ ਸਵਾਲ ਪ੍ਰਸ਼ਾਸਨ ਤੇ ਉੱਠਦਾ ਹੈ, ਕਿ ਇਨ੍ਹਾਂ 179 ਸ਼ਰਧਾਲੂਆਂ 'ਚ ਜੇ ਕੋਈ ਪੌਜ਼ੇਟਿਵ ਨਿਕਲਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ।
ਅੰਮ੍ਰਿਤਸਰ ਦੇ ਸਿਵਲ ਸਰਜਨ ਜੁਗਲ ਕਿਸ਼ੋਰ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹਜ਼ੂਰ ਸਾਹਿਬ ਤੋਂ ਕੁੱਲ ਹੁਣ ਤੱਕ 379 ਯਾਤਰੀ ਪਰਤੇ ਹਨ ਜਿਨ੍ਹਾਂ ਵਿੱਚੋਂ 200 ਨੂੰ ਕੁਆਰੰਟੀਨ ਕੀਤਾ ਗਿਆ ਹੈ ਤੇ 179 ਨੂੰ ਸਕ੍ਰੀਨਿੰਗ ਕਰ ਘਰ ਭੇਜ ਦਿੱਤਾ ਗਿਆ।
ਹੁਣ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਉਨ੍ਹਾਂ ਯਾਤਰੀਆਂ ਨੂੰ ਵੀ ਘਰਾਂ ਤੋਂ ਬੁਲਾ ਕੇ ਉਨ੍ਹਾਂ ਨੂੰ ਵੀਂ ਕੁਆਰਨਟਾਈਨ ਕੀਤਾ ਜਾਵੇਗਾ। ਅੰਮ੍ਰਿਤਸਰ ਦੇ ਵਿੱਚ ਕੁਆਰੰਟੀਨ ਕੀਤੇ ਗਏ 200 ਸ਼ਰਧਾਲੂਆਂ ਦੇ ਸੈਂਪਲਾਂ ਦੀ ਰਿਪੋਰਟ ਸ਼ਾਮ ਤੱਕ ਆ ਜਾਵੇਗੀ। ਘਰ ਭੇਜੇ ਗਏ 179 ਸਿੱਖ ਸ਼ਰਧਾਲੂਆਂ ਨੂੰ ਘਰਾਂ ਤੋਂ ਬੁਲਾਉਣ ਲਈ ਸਿਹਤ ਵਿਭਾਗ ਪੁਲਿਸ ਪ੍ਰਸ਼ਾਸਨ ਦੀ ਮਦਦ ਲਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)