New Corona guidelines in Punjab: ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਨੇ ਫਿਰ ਵਧਾਈ ਸਖ਼ਤੀ, ਸੂਬੇ ‘ਚ ਆਉਣ ਵਾਲਿਆਂ ਲਈ ਨੈਗੇਟਿਵ ਰਿਪੋਰਟ ਜ਼ਰੂਰੀ, ਸਕੂਲ ਲਈ ਜਾਰੀ ਇਹ ਹਿਦਾਇਤਾਂ
ਪੰਜਾਬ ਵਿੱਚ ਸਕੂਲ ਖੋਲ੍ਹਣ ਤੋਂ ਲੈ ਕੇ ਹੁਣ ਤੱਕ 30 ਤੋਂ ਵੱਧ ਵਿਦਿਆਰਥੀ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਸੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਖਤੀ ਨੂੰ ਵਧਾ ਦਿੱਤਾ ਗਿਆ ਹੈ।
ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਂਮਾਰੀ ਦੇ ਨਵੇਂ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ (Punjab Government) ਨੇ ਸੂਬੇ ਵਿੱਚ ਪੂਰੀ ਕੋਵਿਡ ਟੀਕਾਕਰਣ ਜਾਂ ਨਕਾਰਾਤਮਕ ਆਰਟੀਪੀਸੀਆਰ ਰਿਪੋਰਟ ਤੋਂ ਬਗੈਰ ਦੂਜੇ ਸੂਬਿਆਂ ਦੇ ਲੋਕਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਜਾਰੀ ਇੱਕ ਆਦੇਸ਼ ਵਿੱਚ ਆਉਣ ਵਾਲੇ ਸੋਮਵਾਰ ਯਾਨੀ 16 ਅਗਸਤ ਤੋਂ ਸੂਬੇ ਵਿੱਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਲਈ ਕੋਵਿਡ ਟੀਕਾਕਰਨ ਜਾਂ ਨੈਗੇਟਿਵ ਆਰਟੀਪੀਸੀਆਰ ਦੀ ਰਿਪੋਰਟ ਲਾਜ਼ਮੀ ਕਰ ਦਿੱਤੀ ਹੈ।
Punjab CM Captain Amarinder Singh orders mandatory full Covid vaccination or negative RTPCR report for all those entering the state from Monday, with strict monitoring particularly of those coming from Himachal Pradesh & Jammu, which are showing increased positivity: State Govt pic.twitter.com/ykXdGmLSwD
— ANI (@ANI) August 14, 2021
ਇਸ ਦੇ ਨਾਲ ਹੀ ਪੰਜਾਬ ਵਿਚ ਸਕੂਲ ਖੁੱਲ੍ਹਿਆ ਨੂੰ ਅਜੇ ਬਹੁਤਾ ਸਮਾਂ ਨਹੀਂ ਹੋਇਆ ਪਰ ਕੋਰੋਨਾ ਕੇਸ ਬਹੁਤ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ। ਪੰਜਾਬ ਵਿੱਚ ਸਕੂਲ ਖੋਲ੍ਹਣ ਤੋਂ ਲੈ ਕੇ ਹੁਣ ਤੱਕ 30 ਤੋਂ ਵੱਧ ਵਿਦਿਆਰਥੀ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਸੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਖਤੀ ਨੂੰ ਵਧਾ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਸਕੂਲਾਂ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਕੋਰੋਨਾ ਵੈਕਸੀਨ ਲੱਗੇ ਅਧਿਆਪਕ ਹੁਣ ਸਕੂਲਾਂ ਵਿਚ ਪੜ੍ਹਾ ਸਕਣਗੇ। ਅਧਿਆਪਕਾਂ ਲਈ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਲਾਜ਼ਮੀ ਹੋਣਗੀਆਂ। ਇੱਕ ਬੈਂਚ ‘ਤੇ ਇੱਕ ਵਿਦਿਆਰਥੀ ਨੂੰ ਬਿਠਾਉਣ ਦੀ ਹਦਾਇਤ ਦਿੱਤੀ ਗਈ ਹੈ।
ਕੇਸਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਹੁਕਮ ਦਿੱਤਾ ਕਿ ਰਾਜ ਦੇ ਸਕੂਲਾਂ ਵਿੱਚ ਆਰਟੀ-ਪੀਸੀਆਰ ਦੁਆਰਾ ਰੋਜ਼ਾਨਾ ਘੱਟੋ ਘੱਟ 10,000 ਨਮੂਨਿਆਂ ਦੀ ਜਾਂਚ ਕੀਤੀ ਜਾਵੇ। ਸਰਕਾਰ ਦਾ ਇਹ ਆਦੇਸ਼ ਪਿਛਲੇ ਦੋ ਦਿਨਾਂ ਵਿੱਚ ਘੱਟੋ ਘੱਟ 26 ਵਿਦਿਆਰਥੀਆਂ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਜਾਣ ਤੋਂ ਬਾਅਦ ਆਇਆ ਹੈ। ਸੋਮਵਾਰ ਤੋਂ ਸੂਬੇ ਵਿਚ ਇਹ ਹਿਦਾਇਤਾਂ ਲਾਗੂ ਹੋਣਗੀਆਂ। ਮੁੱਖ ਮੰਤਰੀ ਦੀ ਕੋਵਿਡ ਰਿਵਿਊ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਕੋਵਿਡ ਦੀ ਤੀਜ਼ੀ ਲਹਿਰ ਦੀਆਂ ਤਿਆਰੀ, ਸੀਐਮ ਨੇ ਹਰ ਰੋਜ਼ ਟੈਸਟ ਸਕੈਲ 60000 ਕੀਤੇ ਜਾਣ ਦੇ ਦਿੱਤੇ ਹੁਕਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin