ਪੜਚੋਲ ਕਰੋ

Balwinder Singh Sandhu Case: ਕਮਾਂਡਰ ਬਲਵਿੰਦਰ ਸਿੰਘ ਸੰਧੂ ਕਤਲ ਕੇਸ, NIA ਨੇ ਦੋ ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਸ਼ੌਰਿਆ ਚੱਕਰ ਜੇਤੂ ਕਮਾਂਡਰ ਬਲਵਿੰਦਰ ਸਿੰਘ ਸੰਧੂ ਦੇ ਕਤਲ ਤੋਂ ਬਾਅਦ ਜਦੋਂ ਜਾਂਚ ਏਜੰਸੀਆਂ ਨੂੰ ਇਨ੍ਹਾਂ ਬਾਰੇ ਪਤਾ ਲੱਗਿਆ ਤਾਂ ਇਹ ਦੋਵੇਂ ਆਪਣੇ ਟਿਕਾਣਿਆਂ ਤੋਂ ਬਚ ਨਿਕਲ ਗਏ ਤੇ ਲੁਕਦੇ ਹੋਏ ਘੁੰਮ ਰਹੇ ਸੀ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ: ਰਾਸ਼ਟਰੀ ਜਾਂਚ ਏਜੰਸੀ (NIA) ਨੇ ਸ਼ੌਰਿਆ ਚੱਕਰ ਜੇਤੂ ਕਮਾਂਡਰ ਬਲਵਿੰਦਰ ਸਿੰਘ ਸੰਧੂ ਦੇ ਕਤਲ ਮਾਮਲੇ ਨਾਲ ਸਬੰਧਤ ਦੋ ਫਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕੇਸ ਵਿੱਚ ਇਲਜ਼ਾਮ ਹੈ ਕਿ ਬਲਵਿੰਦਰ ਸਿੰਘ ਦਾ ਕਤਲ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀਆਂ ਦੇ ਇਸ਼ਾਰੇ 'ਤੇ ਕੀਤਾ ਗਿਆ ਸੀ।

ਐਨਆਈਏ ਇਸ ਮਾਮਲੇ ਵਿੱਚ ਪਹਿਲਾਂ ਹੀ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਤੇ ਅਦਾਲਤ ਵਿੱਚ ਉਨ੍ਹਾਂ ਖਿਲਾਫ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ 4 ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।

ਐਨਆਈਏ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਦੇ ਅਧਾਰ 'ਤੇ ਹਰਵਿੰਦਰ ਸਿੰਘ ਉਰਫ ਢਿੱਲੋਂ ਨਿਵਾਸੀ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੇ ਨਵਪ੍ਰੀਤ ਸਿੰਘ ਵਾਸੀ ਜ਼ਿਲ੍ਹਾ ਤਰਨ ਤਾਰਨ ਨੂੰ ਕਾਬੂ ਕੀਤਾ ਗਿਆ ਹੈ। ਦੋਵਾਂ 'ਤੇ ਇਲਜ਼ਾਮ ਸੀ ਕਿ ਉਹ ਇਸ ਮਾਮਲੇ 'ਚ ਗ੍ਰਿਫ਼ਤਾਰ ਤੇ ਚਾਰਜਸ਼ੀਟ ਕੀਤੇ ਗਏ ਮੁਲਜ਼ ਇੰਦਰ ਦੇ ਸਾਥੀ ਸੀ।

ਦੋਵੇਂ ਸਾਜਿਸ਼ ਵਿੱਚ ਸ਼ਾਮਲ

ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਕਿੱਥੇ ਆਉਂਦਾ ਸੀ, ਰਹਿੰਦਾ ਸੀ, ਇਨ੍ਹਾਂ ਲੋਕਾਂ ਨੇ ਇਨ੍ਹਾਂ ਸਾਰੀਆਂ ਥਾਂਵਾਂ ਦੀ ਰੇਕੀ ਕੀਤੀ ਸੀ। ਨਾਲ ਹੀ ਇਹ ਲੋਕ ਕਮਾਂਡਰ ਸੰਧੂ ਦੀ ਹੱਤਿਆ ਦੀ ਸਾਜਿਸ਼ ਵਿੱਚ ਪੂਰੀ ਤਰ੍ਹਾਂ ਸ਼ਾਮਲ ਸੀ। ਕਤਲ ਤੋਂ ਬਾਅਦ ਜਦੋਂ ਜਾਂਚ ਏਜੰਸੀਆਂ ਨੂੰ ਇਨ੍ਹਾਂ ਬਾਰੇ ਪਤਾ ਲੱਗਿਆ, ਤਾਂ ਇਹ ਦੋਵੇਂ ਲੁਕ ਕੇ ਬਚ ਨਿਕਲੇ ਤੇ ਹੁਣ ਵੀ ਲੁੱਕਦੇ ਘੁੰਮ ਰਹੇ ਸੀ।

ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਇਸ਼ਾਰੇ 'ਤੇ ਇਹ ਕਤਲ 16 ਅਕਤੂਬਰ 2020 ਨੂੰ ਤਰਨ ਤਾਰਨ ਜ਼ਿਲ੍ਹੇ ਵਿੱਚ ਕੀਤਾ ਗਿਆ ਸੀ। ਐਨਆਈਏ ਦੀ ਚਾਰਜਸ਼ੀਟ ਮੁਤਾਬਕ ਇਸ ਕੇਸ ਦੀ ਜਾਂਚ ਸਾਲ 2021 ਵਿੱਚ ਐਨਆਈਏ ਨੂੰ ਮਿਲੀ, ਜਿਸ ਤੋਂ ਬਾਅਦ ਐਨਆਈਏ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

ਹੱਤਿਆ ਦੀ ਯੋਜਨਾ ਪਾਕਿਸਤਾਨ ਵਿੱਚ ਬਣਾਈ ਗਈ ਸੀ

ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦੀ ਹੱਤਿਆ ਦੀ ਯੋਜਨਾ ਵੀ ਪਾਕਿਸਤਾਨ ਵਿੱਚ ਬਣੀ ਸੀ ਤੇ ਖਾਲਿਸਤਾਨ ਲਿਬਰੇਸ਼ਨ ਫਰੰਟ ਦਾ ਕਥਿਤ ਕਮਾਂਡਰ ਲਖਬੀਰ ਸਿੰਘ ਰੋਡੇ ਵੀ ਇਸ ਸਾਜਿਸ਼ ਵਿੱਚ ਸ਼ਾਮਲ ਸੀ। ਇਸ ਕਤਲ ਨੂੰ ਅੰਜਾਮ ਦੇਣ ਲਈ ਸਰਹੱਦ ਪਾਰੋਂ ਹਥਿਆਰ ਤੇ ਪੈਸੇ ਵੀ ਭੇਜੇ ਗਏ ਸੀ। ਇਨ੍ਹਾਂ ਪੈਸਿਆਂ ਤੇ ਹਥਿਆਰਾਂ ਨੂੰ ਪੰਜਾਬ ਭੇਜਣ ਲਈ ਅੱਤਵਾਦੀਆਂ ਨੇ ਨਸ਼ਿਆਂ ਦੇ ਅਪਰਾਧ ਨਾਲ ਜੁੜੇ ਨੈੱਟਵਰਕ ਦਾ ਸਹਾਰਾ ਲਿਆ ਸੀ।

ਐਨਆਈਏ ਨੂੰ ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਇਸ ਸਾਜਿਸ਼ ਤਹਿਤ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨ ਲਿਬਰੇਸ਼ਨ ਫਰੰਟ ਦੀ ਅਗਵਾਈ ਹੇਠ ਪੰਜਾਬ ਦੇ ਇੱਕ ਸਥਾਨਕ ਗੈਂਗਸਟਰ ਸੁਖਮੀਤ ਪਾਲ ਸਿੰਘ ਉਰਫ ਸੁੱਖ ਭਿੱਕਰਵਾਲ ਕੋਲ ਪਹੁੰਚ ਕੀਤੀ। ਉਸ ਨੂੰ ਆਪਣੇ ਸਾਥੀਆਂ ਰਾਹੀਂ ਕਮਾਂਡਰ ਬਲਵਿੰਦਰ ਸਿੰਘ ਨੂੰ ਮਾਰਨ ਲਈ ਕਿਹਾ। ਫਿਲਹਾਲ ਮਾਮਲੇ ਦੀ ਜਾਂਚ ਅਜੇ ਜਾਰੀ ਹੈ।

ਇਹ ਵੀ ਪੜ੍ਹੋ: Punjab Police Constable Recruitment 2021: ਪੰਜਾਬ 'ਚ 4362 ਪੁਲਿਸ ਕਾਂਸਟੇਬਲ ਦੀ ਭਰਤੀ ਲਈ ਤਾਰੀਖਾਂ ਦਾ ਐਲਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Navjot Sidhu ਦੀ ਵਿਰੋਧੀਆਂ ਨੂੰ ਚੇਤਾਵਨੀ, ਕਿਹਾ- ਹਵਾਓਂ ਨੇ ਰੁੱਖ ਬਦਲ ਤੋਂ ਖਾਕ ਵੀ...

Canada Visa: ਹੁਣ ਮਾਪਿਆਂ ਨੂੰ ਕੈਨੇਡਾ ਨਹੀਂ ਸੱਦ ਸਕਣਗੇ ਪ੍ਰਵਾਸੀ, ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਲੱਗੀ ਰੋਕ, ਪੰਜਾਬੀ ਭਾਈਚਾਰੇ 'ਚ ਮੱਚੀ ਹਲਚਲ

ਇੱਕ ਦਿਨ 'ਚ ਧੜੰਮ ਡਿੱਗੀਆਂ ਕੀਮਤਾਂ, ਚਾਂਦੀ ਦੀ ਕੀਮਤ ਸਿੱਧੀ 10,000 ਰੁਪਏ ਆਈ ਹੇਠਾਂ, ਕੀ ਹਜੇ ਹੋਰ ਡਿੱਗੇਗਾ ਭਾਅ ਜਾਂ ਮਜ਼ਬੂਤ ਹੋਏਗੀ ਵਾਪਸੀ?

ਸੜਕ ਹਾਦਸਿਆਂ ਨੂੰ ਲੈ ਕੇ ਗਡਕਰੀ ਦਾ ਵੱਡਾ ਐਲਾਨ, ਰਾਜ ਸਰਕਾਰ ਦੇਵੇਗੀ ਡੇਢ ਲੱਖ, ‘ਰਾਹਵੀਰਾਂ’ ਨੂੰ ਮਿਲਣਗੇ 25 ਹਜ਼ਾਰ

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Navjot Sidhu ਦੀ ਵਿਰੋਧੀਆਂ ਨੂੰ ਚੇਤਾਵਨੀ, ਕਿਹਾ- ਹਵਾਓਂ ਨੇ ਰੁੱਖ ਬਦਲ ਤੋਂ ਖਾਕ ਵੀ...
Navjot Sidhu ਦੀ ਵਿਰੋਧੀਆਂ ਨੂੰ ਚੇਤਾਵਨੀ, ਕਿਹਾ- ਹਵਾਓਂ ਨੇ ਰੁੱਖ ਬਦਲ ਤੋਂ ਖਾਕ ਵੀ...
Canada Visa: ਹੁਣ ਮਾਪਿਆਂ ਨੂੰ ਕੈਨੇਡਾ ਨਹੀਂ ਸੱਦ ਸਕਣਗੇ ਪ੍ਰਵਾਸੀ, ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਲੱਗੀ ਰੋਕ, ਪੰਜਾਬੀ ਭਾਈਚਾਰੇ 'ਚ ਮੱਚੀ ਹਲਚਲ
Canada Visa: ਹੁਣ ਮਾਪਿਆਂ ਨੂੰ ਕੈਨੇਡਾ ਨਹੀਂ ਸੱਦ ਸਕਣਗੇ ਪ੍ਰਵਾਸੀ, ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਲੱਗੀ ਰੋਕ, ਪੰਜਾਬੀ ਭਾਈਚਾਰੇ 'ਚ ਮੱਚੀ ਹਲਚਲ
ਇੱਕ ਦਿਨ 'ਚ ਧੜੰਮ ਡਿੱਗੀਆਂ ਕੀਮਤਾਂ, ਚਾਂਦੀ ਦੀ ਕੀਮਤ ਸਿੱਧੀ 10,000 ਰੁਪਏ ਆਈ ਹੇਠਾਂ, ਕੀ ਹਜੇ ਹੋਰ ਡਿੱਗੇਗਾ ਭਾਅ ਜਾਂ ਮਜ਼ਬੂਤ ਹੋਏਗੀ ਵਾਪਸੀ?
ਇੱਕ ਦਿਨ 'ਚ ਧੜੰਮ ਡਿੱਗੀਆਂ ਕੀਮਤਾਂ, ਚਾਂਦੀ ਦੀ ਕੀਮਤ ਸਿੱਧੀ 10,000 ਰੁਪਏ ਆਈ ਹੇਠਾਂ, ਕੀ ਹਜੇ ਹੋਰ ਡਿੱਗੇਗਾ ਭਾਅ ਜਾਂ ਮਜ਼ਬੂਤ ਹੋਏਗੀ ਵਾਪਸੀ?
ਸੜਕ ਹਾਦਸਿਆਂ ਨੂੰ ਲੈ ਕੇ ਗਡਕਰੀ ਦਾ ਵੱਡਾ ਐਲਾਨ, ਰਾਜ ਸਰਕਾਰ ਦੇਵੇਗੀ ਡੇਢ ਲੱਖ, ‘ਰਾਹਵੀਰਾਂ’ ਨੂੰ ਮਿਲਣਗੇ 25 ਹਜ਼ਾਰ
ਸੜਕ ਹਾਦਸਿਆਂ ਨੂੰ ਲੈ ਕੇ ਗਡਕਰੀ ਦਾ ਵੱਡਾ ਐਲਾਨ, ਰਾਜ ਸਰਕਾਰ ਦੇਵੇਗੀ ਡੇਢ ਲੱਖ, ‘ਰਾਹਵੀਰਾਂ’ ਨੂੰ ਮਿਲਣਗੇ 25 ਹਜ਼ਾਰ
PUNJAB WEATHER: ਪੰਜਾਬ-ਚੰਡੀਗੜ੍ਹ 'ਚ ਲੋਹੜੀ ਤੱਕ ਕੋਹਰੇ ਦਾ ਅਲਰਟ: 5 ਸ਼ਹਿਰਾਂ 'ਚ ਕੋਲਡ ਡੇ, ਤੇਜ਼ੀ ਨਾਲ ਡਿੱਗ ਰਿਹਾ ਪਾਰਾ, ਠੁਰ-ਠੁਰ ਕਰ ਰਹੇ ਲੋਕ..ਕੀ ਅੱਜ ਧੁੱਪ ਨਿਕਲੇਗੀ?

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (09-01-2026)

Punjab Politics: ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਇਹ ਵਾਲੇ ਮੰਤਰੀਆਂ ਦੇ ਵਿਭਾਗਾਂ 'ਚ ਤਬਦੀਲੀ, ਕੀ ਹੋਵੇਗਾ ਅਸਰ?

Internet and Phone Services Shut Down: ਈਰਾਨ 'ਚ ਬਵਾਲ ਮਗਰੋਂ ਇੰਟਰਨੈੱਟ ਤੇ ਟੈਲੀਫ਼ੋਨ ਸੇਵਾਵਾਂ ਬੰਦ, ਸੜਕਾਂ ‘ਤੇ ਹਜ਼ਾਰਾਂ ਪ੍ਰਦਰਸ਼ਨਕਾਰੀ, ਟਰੰਪ ਨੇ ਕਿਹਾ—‘…ਤਾਂ ਛੱਡਾਂਗੇ ਨਹੀਂ’

Embed widget