NIA Raid in Punjab: ਐਨਆਈਏ ਦੀਆਂ ਟੀਮਾਂ ਵੱਲੋਂ ਪੰਜਾਬ 'ਚ ਰੇਡ, ਦਿਨ ਚੜ੍ਹਨ ਤੋਂ ਪਹਿਲਾਂ ਹੀ ਪਹੁੰਚੀਆਂ ਟੀਮਾਂ
PUNJAB NEWS: ਪੰਜਾਬ-ਹਰਿਆਣਾ ਸਰਹੱਦ 'ਤੇ ਬਠਿੰਡਾ ਜ਼ਿਲ੍ਹੇ ਦੇ ਕਸਬਾ ਡੂਮਵਾਲੀ ਤੇ ਪਥਰਾਲਾ ਵਿੱਚ ਐਨਆਈਏ ਨੇ ਰੇਡ ਕੀਤੀ ਹੈ। ਮੈਰਿਜ ਪੈਲੇਸ ਦੇ ਮਾਲਕ ਗੁਰਵਿੰਦਰ ਸਿੰਘ ਬੀਟਾ ਵਾਸੀ ਡੂਮਵਾਲੀ ਤੇ ਕਾਰਾਂ ਦਾ ਕਾਰੋਬਾਰ ਕਰਨ ਵਾਲੇ ਬਰਿੰਦਰ ਸਿੰਘ...
NIA Raid in Punjab: ਪੰਜਾਬ-ਹਰਿਆਣਾ ਸਰਹੱਦ 'ਤੇ ਬਠਿੰਡਾ ਜ਼ਿਲ੍ਹੇ ਦੇ ਕਸਬਾ ਡੂਮਵਾਲੀ ਤੇ ਪਥਰਾਲਾ ਵਿੱਚ ਐਨਆਈਏ ਨੇ ਰੇਡ ਕੀਤੀ ਹੈ। ਮੈਰਿਜ ਪੈਲੇਸ ਦੇ ਮਾਲਕ ਗੁਰਵਿੰਦਰ ਸਿੰਘ ਬੀਟਾ ਵਾਸੀ ਡੂਮਵਾਲੀ ਤੇ ਕਾਰਾਂ ਦਾ ਕਾਰੋਬਾਰ ਕਰਨ ਵਾਲੇ ਬਰਿੰਦਰ ਸਿੰਘ ਵਾਸੀ ਪਥਰਾਲਾ ਦੇ ਘਰ ਐਨਆਈਏ ਵੱਲੋਂ ਦਿਨ ਚੜ੍ਹਨ ਤੋਂ ਪਹਿਲਾਂ ਹੀ ਰੇਡ ਕੀਤੀ ਗਈ।ਹਾਸਲ ਜਾਣਕਾਰੀ ਮੁਤਾਬਕ ਐਨਆਈਏ ਵੱਲੋਂ ਪੰਜਾਬ ਪੁਲਿਸ ਨੂੰ ਨਾਲ ਲੈ ਕੇ ਰੇਡ ਕੀਤੀ ਗਈ। ਦੋਵੇਂ ਨੌਜਵਾਨ ਦੇ ਘਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਬਠਿੰਡਾ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਆਗੂ ਤੇ ਦੋ ਹੋਰਾਂ ਦੇ ਘਰ ਛਾਪਾ ਮਾਰਿਆ। ਇਹ ਰੇਡ ਪਿੰਡ ਬਾਲਿਆਂਵਾਲੀ, ਪਥਰਾਲਾ, ਡੂਮਵਾਲੀ ਤੇ ਰਾਮਪੁਰਾ ਵਿੱਚ ਕੀਤੀ ਗਈ। ਟੀਮਾਂ ਕੁਝ ਘਰਾਂ 'ਚ ਸਵੇਰੇ 3 ਵਜੇ ਹੀ ਪਹੁੰਚ ਗਈਆਂ, ਜਦਕਿ ਕੁਝ ਥਾਵਾਂ 'ਤੇ ਸਵੇਰੇ 6 ਵਜੇ ਜਾਂਚ ਕੀਤੀ ਗਈ। ਜਾਂਚ 'ਚ ਕੁਝ ਨਾ ਮਿਲਣ 'ਤੇ ਉਨ੍ਹਾਂ ਨੂੰ ਮੰਗਲਵਾਰ ਪੁੱਛਗਿੱਛ ਲਈ ਦਿੱਲੀ ਬੁਲਾਇਆ ਗਿਆ ਹੈ।
ਦੱਸ ਦਈਏ ਕਿ ਐਨਆਈਏ ਦੀ ਟੀਮ ਸਵੇਰੇ ਕਰੀਬ 6 ਵਜੇ ਬਠਿੰਡਾ ਅਧੀਨ ਪੈਂਦੀ ਸੰਗਤ ਮੰਡੀ ਦੇ ਪਿੰਡ ਡੂਮਵਾਲੀ ਵਿੱਚ ‘ਆਪ’ ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਉਰਫ਼ ਨੀਟਾ ਦੇ ਘਰ ਪੁੱਜੀ। ਇਹ ਜਾਂਚ ਕਰੀਬ 3 ਘੰਟੇ ਚੱਲੀ। ਇਸ ਦੌਰਾਨ ਐਨਆਈਏ ਦੀ ਟੀਮ ਨੇ ਆਪਣੇ ਨਾਲ ਕੁਝ ਦਸਤਾਵੇਜ਼ ਲੈ ਲਏ ਤੇ 5 ਮਾਰਚ ਨੂੰ ਦਿੱਲੀ ਐਨਆਈਏ ਦਫ਼ਤਰ ਵਿੱਚ ਪੁੱਛਗਿੱਛ ਲਈ ਬੁਲਾਇਆ ਹੈ।
ਇਸ ਤੋਂ ਇਲਾਵਾ ਐਨਆਈਏ ਦੀ ਟੀਮ ਪਿੰਡ ਪਥਰਾਲਾ ਵੀ ਪੁੱਜੀ। ਇੱਥੇ ਐਨਆਈਏ ਨੇ ਕੁਝ ਸਮੇਂ ਤੱਕ ਸੋਨੂੰ ਨਾਮ ਦੇ ਨੌਜਵਾਨ ਤੋਂ ਪੁੱਛਗਿੱਛ ਕੀਤੀ। ਸੋਨੂੰ ਤੋਂ ਇਲਾਵਾ ਉਸ ਦੇ ਪਰਿਵਾਰ ਵਾਲਿਆਂ ਤੋਂ ਵੀ ਪੁੱਛਗਿੱਛ ਕੀਤੀ ਗਈ। ਸੋਨੂੰ ਨੇ ਦੋਸ਼ ਲਾਇਆ ਕਿ ਉਹ ਕਿਸਾਨ ਅੰਦੋਲਨ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਸੀ। ਇਸ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਟੀਮ ਫਰੀਦ ਨਗਰ ਮੰਡੀ ਰਾਮਪੁਰਾ ਪਹੁੰਚੀ। ਇੱਥੇ NIA ਦੀ ਟੀਮ ਨੇ ਇਕਬਾਲ ਸਿੰਘ ਨਾਂ ਦੇ ਨੌਜਵਾਨ ਤੋਂ ਪੁੱਛਗਿੱਛ ਕੀਤੀ। ਉਸ ਨੂੰ ਅਪਰਾਧਿਕ ਨੋਟਿਸ ਜਾਰੀ ਕੀਤਾ ਗਿਆ ਤੇ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਹਾਸਲ ਜਾਣਕਾਰੀ ਅਨੁਸਾਰ ਸ਼ੇਰ ਬਲਵੰਤ ਸਿੰਘ ਵਾਸੀ ਪਿੰਡ ਬਾਲਿਆਂਵਾਲੀ ਤੇ ਜੱਗੀ ਖਾਨ ਵਾਸੀ ਪਿੰਡ ਕੋਟੜਾ ਕੋਰਾ ਵਿਖੇ ਵੀ ਛਾਪੇਮਾਰੀ ਕੀਤੀ ਗਈ। ਇੱਥੇ ਪਰਿਵਾਰ ਵਾਲਿਆਂ ਤੋਂ ਕਰੀਬ 3 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਇਸ ਦੌਰਾਨ NIA ਦੀ ਟੀਮ ਜੱਗੀ ਖਾਨ ਦੇ ਭਰਾ ਸੋਨੀ ਖਾਨ ਨੂੰ ਆਪਣੇ ਨਾਲ ਲੈ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।