ਪੜਚੋਲ ਕਰੋ

ਬਾਦਲਾਂ ਨਾਲ ਸਮਝੌਤੇ ਦੀਆਂ ਸਾਰੀਆਂ ਸੰਭਾਵਨਾਵਾਂ ਖ਼ਤਮ- ਬ੍ਰਹਮਪੁਰਾ

ਚੰਡੀਗੜ੍ਹ: ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀਆਂ ਅਕਾਲੀ ਦਲ ਜਾਂ ਪ੍ਰਕਾਸ਼ ਸਿੰਘ ਬਾਦਲ ਨਾਲ ਸਮਝੌਤੇ ਦੀਆਂ ਸਾਰੀਆਂ ਸੰਭਾਵਨਾਵਾ ਖ਼ਤਮ ਹੋ ਚੁੱਕੀਆਂ ਹਨ ਕਿਉਂਕਿ ਉਹ ਪਾਰਟੀ ਇੱਕ ਪਰਿਵਾਰ ਤੇ ਸਰਮਾਏਦਾਰਾਂ ਦੀ ਬਣ ਕੇ ਰਹਿ ਗਈ ਹੈ ਜਦਕਿ ਉਹ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਬੇ ਭਰ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਹਿਦ ਲੈ ਕੇ ਲੋਕਾਂ ਦੀ ਸੇਵਾ ਲਈ ਵੱਖਰੀ ਪਾਰਟੀ ਬਣਾਵਾਂਗੇ। ਅਕਾਲੀਆਂ ਸਬੰਧੀ ਬ੍ਰਹਮਪੁਰਾ ਨੇ ਕਿਹਾ ਕਿ ਲੋਕ ਇਨ੍ਹਾਂ ਨੂੰ ਕਿਵੇਂ ਮੁਆਫ ਕਰਨਗੇ, ਇਨ੍ਹਾਂ ਨੇ ਡੇਰਾ ਸਿਰਸਾ ਵਾਲੇ ਸਾਧ ਨਾਲ ਰਲ਼ ਕੇ ਇਕ ਪਾਸੇ ਸੌਦੇਬਾਜ਼ੀਆਂ ਕੀਤੀਆਂ ਤੇ ਦੂਜੇ ਪਾਸੇ ਨਿਰਦੋਸ਼ ਲੋਕਾਂ ਉੱਪਰ ਗੋਲੀਆਂ ਚਲਵਾਈਆਂ, ਇਨ੍ਹਾਂ ਨੂੰ ਮਾਫੀ ਕਿੱਥੋਂ ਮਿਲੇਗੀ? ਬ੍ਰਹਮਪੁਰਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗਣ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਮਾਮੂਲੀ ਗਲਤੀ ਲਈ ਮੁਆਫ਼ੀ ਮੰਗੀ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਨੇ ਬੱਜਰ ਗਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੁਆਫੀ (ਅਕਾਲੀ ਦਲ ਦੀ) ਵਿੱਚ ਤੇ ਉਸ ਮੁਆਫੀ ਫਰਕ ਹੈ। ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ’ਤੇ ਪੁੱਤਰ ਮੋਹ ਦੇ ਲੱਗ ਰਹੇ ਇਲਜ਼ਾਮਾਂ ਸਬੰਧੀ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਬਹੁਤ ਲੰਬਾ ਸਮਾਂ ਪਾਰਟੀ ਦੀ ਸੇਵਾ ਕੀਤੀ ਅਤੇ ਉਨ੍ਹਾਂ ਦੇ ਲੜਕੇ ਫਿਰ ਜਾ ਕੇ ਵਿਧਾਇਕ ਬਣੇ ਪਰ ਪ੍ਰਕਾਸ਼ ਸਿੰਘ ਨੇ ਆਪਣੇ ਪੁੱਤਰ ਨੂੰ ਡਿਪਟੀ ਸੀਐੱਮ, ਨੂੰਹ ਨੂੰ ਕੇਂਦਰੀ ਮੰਤਰੀ ਅਤੇ ਜਵਾਈ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਜਦਕਿ ਇਨ੍ਹਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ। ਬ੍ਰਹਮਪੁਰਾ ਨੇ ਕਿਹਾ ਉਨ੍ਹਾਂ ਲੰਬਾ ਸਮਾਂ ਸਿਆਸਤ ਕੀਤੀ ਅਤੇ ਜੇਲ੍ਹਾਂ ਵਿੱਚ ਰਹੇ। ਫਿਰ ਵੀ ਉਨ੍ਹਾਂ ਆਪਣੀ ਗਲਤੀ ਮੰਨ ਕੇ ਜ਼ਿਮਨੀ ਚੋਣਾਂ ਵਿੱਚ ਆਪਣੇ ਪੁੱਤਰ ਨੂੰ ਟਿਕਟ ਦਵਾ ਦਿੱਤੀ ਕਿਉਂਕਿ ਛੇ ਮਹੀਨੇ ਰਹਿ ਗਏ ਸਨ। ਉਹ ਜਨਤਕ ਤੌਰ ’ਤੇ ਗਲਤੀ ਮੰਨ ਚੁੱਕੇ ਹਨ ਪਰ ਇਸ ਦੇ ਉਲਟ ਪ੍ਰਕਾਸ਼ ਸਿੰਘ ਬਾਦਲ ਨੇ ਕਦੀ ਕੋਈ ਗੱਲ ਨਹੀਂ ਸੁਣੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਪਾਕਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਪੰਜਾਬ ! ਹੋ ਸਕਦੇ ਨੇ ਲੜੀਵਾਰ ਧਮਾਕੇ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?

NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?

KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!

ABP Premium

ਵੀਡੀਓਜ਼

SKM | Farmers Protest | ਕਿਉਂ ਨਹੀਂ ਹੁੰਦੇ ਕਿਸਾਨ ਇਕੱਠੇ SKM ਦੇ ਆਗੂ ਨੇ ਕੀਤੇ ਖ਼ੁਲਾਸੇ | DallewalGurmeet Ram Rahim | ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਕਤਲ ਕੇਸ 'ਚ SC ਦਾ ਨੋਟਿਸ |Abp SanjhaFarmers Protest | ਕਿਸਾਨ ਅੰਦੋਲਨ 'ਤੇ ਸੁਪਰੀਮ ਕੋਰਟ ਕਮੇਟੀ ਦੀ ਮੀਟਿੰਗ ਰੱਦ SKM ਨੇ ਕਿਉਂ ਨਹੀਂ ਲਿਆ ਹਿੱਸਾ|PRTC Bus | ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਪਾਕਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਪੰਜਾਬ ! ਹੋ ਸਕਦੇ ਨੇ ਲੜੀਵਾਰ ਧਮਾਕੇ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ
ਵੱਡੀ ਖ਼ਬਰ ! ਪਾਕਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਪੰਜਾਬ ! ਹੋ ਸਕਦੇ ਨੇ ਲੜੀਵਾਰ ਧਮਾਕੇ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ
ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?
ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?
NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?
NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?
KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!
KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!
Budget Friendly Iphone: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! SE ਸੀਰੀਜ਼ ਦੇ ਨਵੇਂ iPhone ਦੀ ਸਿਰਫ ਇੰਨੀ ਕੀਮਤ? 

Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?

Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ

ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...

Embed widget