Lok Sabha Election: ਕਾਂਗਰਸੀ ਕਰ ਰਹੇ ਨੇ ਸਿੱਧੂ ਦਾ ਬਾਈਕਾਟ ! ਕਿਹਾ-ਜਨਤਕ ਤੌਰ 'ਤੇ ਨਾ ਹੋਵੇ ਸਿੱਧੂ ਦਾ ਜ਼ਿਕਰ
ਪੰਜਾਬ ਕਾਂਗਰਸ ਵਿੱਚ ਵਾਪਰੀਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਸੂਬੇ ਦੇ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਸੇ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਸਿੱਧੂ ਨੇ ਟਵਿੱਟਰ 'ਤੇ ਆਪਣੇ ਹੀ ਅੰਦਾਜ਼ 'ਚ ਕਵਿਤਾ ਲਿਖ ਕੇ ਇਨ੍ਹਾਂ ਦਾਅਵਿਆਂ ਨੂੰ ਹੋਰ ਹਵਾ ਦਿੱਤੀ ਸੀ।
Punjab Congress: ਪੂਰੇ ਦੇਸ਼ ਵਿੱਚ ਇਸ ਵੇਲੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਇਸ ਦੌਰਾਨ ਪੰਜਾਬ ਕਾਂਗਰਸ ਨੇ ਵੀ ਤਿਆਰੀਆਂ ਖਿੱਚੀਆਂ ਹੋਈਆਂ ਹਨ। ਇਸ ਦੌਰਾਨ ਸ੍ਰੀ ਅਨੰਦਪੁਰ ਸਾਹਿਬ, ਹੁਸ਼ਿਆਰਪੁਰ ਤੇ ਜਲੰਧਰ ਵਿੱਚ ਪੰਜਾਬ ਇੰਚਾਰਜ ਨੇ ਵਰਕਰਾਂ ਨਾਲ ਮੀਟਿੰਗ ਕੀਤੀ। ਇਨ੍ਹਾਂ ਬੈਠਕਾਂ ਵਿੱਚ ਪਾਰਟੀ ਦੇ ਜ਼ਿਆਦਤਰ ਲੀਡਰਾਂ ਨੇ ਨਵਜੋਤ ਸਿੰਘ ਸਿੱਧੂ ਦਾ ਜਨਤਕ ਤੌਰ ਉੱਤੇ ਜ਼ਿਕਰ ਨਾ ਕਰਨ ਦਾ ਫ਼ੈਸਲਾ ਲਿਆ ਹੈ।
ਨਵਜੋਤ ਸਿੱਧੂ ਨੂੰ ਕੀਤਾ ਜਾ ਸਕਦਾ ਇੱਕ ਪਾਸੇ
ਇਨ੍ਹਾਂ ਬੈਠਕਾਂ ਵਿੱਚ ਪਾਰਟੀ ਦੇ ਲੀਡਰਾਂ ਨੇ ਅਨੁਸ਼ਾਸਨਹੀਨਤਾ ਦਾ ਮੁੱਦਾ ਵੀ ਚੁੱਕਿਆ। ਪਾਰਟੀ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਅਨੁਸ਼ਾਸਨਹੀਣਤਾ ਕਾਰਨ ਕਾਂਗਰਸ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਦਰਅਸਲ, ਪੰਜਾਬ ਕਾਂਗਰਸ ਵਿੱਚ ਵਾਪਰੀਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਸੂਬੇ ਦੇ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਸੇ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਸਿੱਧੂ ਨੇ ਟਵਿੱਟਰ 'ਤੇ ਆਪਣੇ ਹੀ ਅੰਦਾਜ਼ 'ਚ ਕਵਿਤਾ ਲਿਖ ਕੇ ਇਨ੍ਹਾਂ ਦਾਅਵਿਆਂ ਨੂੰ ਹੋਰ ਹਵਾ ਦਿੱਤੀ ਸੀ।
ਨਵਜੋਤ ਸਿੱਧੂ ਦੇ ਕਰੀਬੀਆਂ ਉੱਤੇ ਕਾਰਵਾਈ
27 ਜਨਵਰੀ ਨੂੰ ਕਾਂਗਰਸ ਪਾਰਟੀ ਦੇ ਪੰਜਾਬ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਗਾ ਵਿੱਚ ਸਿੱਧੂ ਦੀ ਰੈਲੀ ਕਰਨ ਵਾਲੇ ਦੋ ਆਗੂਆਂ ਨੂੰ ਮੁਅੱਤਲ ਕਰ ਦਿੱਤਾ ਸੀ। ਇਨ੍ਹਾਂ ਵਿੱਚ ਇੱਕ ਵਿਧਾਇਕ ਮਹੇਸ਼ ਇੰਦਰ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਧਰਮਪਾਲ ਸਿੰਘ ਸ਼ਾਮਲ ਹਨ। ਇਸ ਤੋਂ ਬਾਅਦ ਸਿੱਧੂ ਨੇ ਸੋਸ਼ਲ ਮੀਡੀਆ ਉੱਤੇ ਸ਼ਾਇਰਾਨਾ ਅੰਦਾਜ ਵਿੱਚ ਕਿਹਾ ਕਿ ਮੈਨੂੰ ਡਿੱਗਣ ਦੀ ਕੋਸ਼ਿਸ਼ ਵਿੱਚ ਹਰ ਵਿਅਕਤੀ ਵਾਰ-ਵਾਰ ਡਿੱਗਿਆ।
ਮੀਟਿੰਗਾਂ ਤੋਂ ਗ਼ੈਰਹਾਜ਼ਰ ਰਹਿ ਨੇ ਨਵਜੋਤ ਸਿੱਧੂ
ਜ਼ਿਕਰ ਕਰ ਦਈਏ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਚੋਣ ਕਮੇਟੀ ਦਾ ਮੈਂਬਰ ਵੀ ਬਣਾਇਆ ਗਿਆ ਸੀ ਹਾਲਾਂਕਿ ਇਸ ਤੋਂ ਬਾਅਦ ਵੀ ਉਹ ਪੰਜਾਬ ਕਾਂਗਰਸ ਦੀਆਂ ਮੀਟਿੰਗਾਂ ਵਿੱਚ ਗ਼ੈਰਹਾਜ਼ਰ ਰਹੇ। ਜਿਸ ਤੋਂ ਇਹ ਤਾਂ ਸਾਫ਼ ਹੈ ਕਿ ਪੰਜਾਬ ਕਾਂਗਰਸ ਵਿੱਚ ਕੁਝ ਵੀ ਠੀਕ ਨਹੀਂ ਹੈ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਕਾਂਗਰਸ ਜਾਂ ਹਾਈਕਮਾਂਡ ਇਸ ਉੱਤੇ ਕੀ ਐਕਸ਼ਨ ਲੈਂਦੀ ਹੈ।
ਇਹ ਵੀ ਪੜ੍ਹੋ-Punjab Congress: ਸਾਬਕਾ ਪ੍ਰਧਾਨਾਂ ਨਾਲ ਮੌਜੂਦਾ ਹਲਾਤਾਂ 'ਤੇ ਚਰਚਾ, ਵੜਿੰਗ ਨੇ ਕਿਹਾ, ਜ਼ਰੂਰੀ ਨਹੀਂ ਕਿ ਹਰ....