(Source: ECI/ABP News/ABP Majha)
ਸਾਇਕਲ ਇੰਡਸਟਰੀ ਲਈ ਬਜਟ 'ਚ ਕੁੱਝ ਨਹੀਂ, ਲੁਧਿਆਣਾ ਦੇ ਇੰਡਸਟਰਲਿਸਟ ਨਾਖੁਸ਼
ਪੰਜਾਬ ਸਰਕਾਰ ਨੇ ਬਜਟ ਵਿੱਚ ਪੰਜਾਬ ਦੇ ਉਦਯੋਗਿਕ ਵਿਕਾਸ ਲਈ 3163 ਕਰੋੜ ਰੁਪਏ ਰੱਖੇ ਗਏ ਹਨ ਜੋ ਪਿਛਲੇ ਸਾਲ ਨਾਲੋਂ 48.06% ਵੱਧ ਹਨ। ਪੰਜਾਬ ਦੇ ਵਪਾਰੀਆਂ ਲਈ ਵੱਖਰੀ ਕਮਿਸ਼ਨ ਬਣੇਗਾ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਬਜਟ ਵਿੱਚ ਪੰਜਾਬ ਦੇ ਉਦਯੋਗਿਕ ਵਿਕਾਸ ਲਈ 3163 ਕਰੋੜ ਰੁਪਏ ਰੱਖੇ ਗਏ ਹਨ ਜੋ ਪਿਛਲੇ ਸਾਲ ਨਾਲੋਂ 48.06% ਵੱਧ ਹਨ। ਪੰਜਾਬ ਦੇ ਵਪਾਰੀਆਂ ਲਈ ਵੱਖਰੀ ਕਮਿਸ਼ਨ ਬਣੇਗਾ। ਪੰਜਾਬ ਵਿੱਚ ਉਦਯੋਗਿਕ ਫੋਕਲ ਪੁਆਇੰਟ ਲਈ 100 ਕਰੋੜ ਰੁਪਏ ਰੱਖੇ ਹਨ। ਪੰਜਾਬ ਦੇ ਉਦਯੋਗਾਂ ਨੂੰ ਬਿਜਲੀ ਸਬਸਿਡੀ ਜਾਰੀ ਰਹੇਗੀ ਜਿਸ ਲਈ 2503 ਕਰੋੜ ਰੁਪਏ ਜਾਰੀ ਰਹਿਣਗੇ।
ਪਰ ਪੰਜਾਬ ਸਰਕਾਰ ਦੇ ਇਸ ਬਜਟ ਤੋਂ ਲੁਧਿਆਣਾ ਦੀ ਇੰਡਸਟਰੀ ਖੁਸ਼ ਨਜ਼ਰ ਨਹੀਂ ਆਈ।ਇੰਡਸਟਰੀ ਹੱਬ ਲੁਧਿਆਣਾ ਦਾ ਕਹਿਣਾ ਹੈ ਕਿ ਆਪ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੈ।ਸਾਈਕਲ ਇੰਡਸਟਰੀ ਦਾ ਕਹਿਣਾ ਹੈ ਕਿ ਬਜਟ ਵਿਚ ਸਾਈਕਲ ਇੰਡਸਟਰੀ ਵਾਸਤੇ ਕੁਝ ਵੀ ਨਹੀਂ ਹੈ ਅਤੇ ਬਿਜਲੀ ਦਾ ਪੰਜ ਰੁਪਏ ਯੂਨਿਟ ਦੇਣ ਵਾਲੀ ਗੱਲ ਵੀ ਸਪਸ਼ਟ ਨਹੀਂ ਹੈ।
ਉਨ੍ਹਾਂ ਕਿਹਾ ਕਿ ਨਾ ਹੀ ਬਜਟ 'ਚ ਈ-ਰਿਕਸ਼ਾ ਦਾ ਪ੍ਰਵਧਾਨ ਹੈ। ਉਨ੍ਹਾਂ ਨੂੰ ਬਜਟ ਤੋਂ ਬਹੁਤ ਜ਼ਿਆਦਾ ਉਮੀਦਾਂ ਸਨ। ਯੂਨਾਈਟਿਡ ਸਾਈਕਲ ਐਸੋਸੀਏਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਬਜਟ ਉਮੀਦਾਂ ਤੋਂ ਉਲਟ ਹੈ। ਮਾਨ ਸਰਕਾਰ ਨੂੰ ਚਾਹੀਦਾ ਸੀ ਕਿ ਬਜਟ ਤੋਂ ਪਹਿਲਾਂ ਇੰਡਸਟਰੀ ਨਾਲ ਗੱਲਬਾਤ ਕਰ ਲੈਂਦੇ ਹਨ।
ਡੀ ਐਸ ਚਾਵਲਾ ਲੁਧਿਆਣਾ ਯੂਨਾਈਟਿਡ ਸਾਇਕਲ ਐਸੋਸੀਏਸ਼ਨ ਪ੍ਰਧਾਨ ਨੇ ਕਿਹਾ ਮਾਨ ਸਰਕਾਰ ਦੇ ਬਜਟ 'ਚ ਲੁਧਿਆਣਾ ਇੰਡਸਟਰੀ ਨੂੰ ਕੁਝ ਖਾਸ ਨਹੀਂ ਮਿਲਿਆ। ਫੋਕਲ ਪੁਆਇੰਟਾਂ ਦੀ ਜੋ ਗੱਲ ਕੀਤੀ ਗਈ ਉਸ ਦੀ ਫਿੱਗਰ ਬਹੁਤ ਘੱਟ ਹੈ ਅਤੇ ਨਵੇਂ ਫੋਕਲ ਪੁਆਇੰਟ ਬਣਾਉਣ ਦੀ ਜੋ ਗੱਲ ਕਰ ਰਹੇ ਹਨ ਉਹ ਵੀ ਇੰਡਸਟਰੀ ਦੇ ਖਿੱਤੇ ਲਈ ਖ਼ਤਰਨਾਕ ਹੈ ਕਿਉਂਕਿ ਜਿੱਥੇ ਇੰਡਸਟਰੀ ਪਹਿਲਾਂ ਹੈ ਉਸ ਇੰਡਸਟਰੀ ਨੂੰ ਸਰਕਾਰ ਉੱਥੇ ਹੀ ਕੋਈ ਰਾਹਤ ਦੇਵੇ ਤਾਂ ਠੀਕ ਹੈ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :