ਪੜਚੋਲ ਕਰੋ

ਸਿੱਖ ਕੌਮ ਮੁੜ ਵੱਡੀ ਦੁਬਿਧਾ 'ਚ, 13 ਨਵੰਬਰ ਨੂੰ ਸਿੰਘ ਸਹਿਬਾਨ ਦੀ ਮੀਟਿੰਗ 'ਚ ਹੋਏਗਾ ਨਿਬੇੜਾ

ਚੰਡੀਗੜ੍ਹ: ਗੁਰਪੁਰਬ ਨੂੰ ਲੈ ਕੇ ਸਿੱਖ ਕੌਮ ਇੱਕ ਵਾਰ ਮੁੜ ਦੁਬਿਧਾ ਵਿੱਚ ਪੈ ਗਈ ਹੈ। ਇਸ ਵਾਰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ 25 ਦਸੰਬਰ ਨੂੰ, ਵੱਡੇ ਸਾਹਿਬਜ਼ਾਦੇ ਤੇ ਚਮਕੌਰ ਸਾਹਿਬ ਦੇ ਹੋਰ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ 22 ਦਸੰਬਰ ਨੂੰ ਤੇ ਛੋਟੋ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 27 ਦਸੰਬਰ ਨੂੰ ਆ ਰਿਹਾ ਹੈ। ਇਸ ਲਈ 22 ਦਸੰਬਰ ਤੋਂ 27 ਦਸੰਬਰ ਤਕ ਸ਼ਹੀਦੀ ਦਿਹਾੜੇ ਤੇ ਪ੍ਰਕਾਸ਼ ਪੁਰਬ ਇਕੱਠੇ ਮਨਾਉਣ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਹੈ। ਇਸ ਨੂੰ ਲੈ ਕੇ ਸਿੱਖ ਕੌਮ ਮੁੜ ਵੰਡੀ ਗਈ ਹੈ। ਦਰਅਸਲ ਸਾਲ 2003 ਵਿੱਚ ਅਕਾਲ ਤਖਤ ਦੀ ਸਹਿਮਤੀ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ 2010 ਵਿੱਚ ਸੋਧ ਦੇ ਨਾਂ ਹੇਠ ਮੁੜ ਬਿਕਰਮੀ ਕੈਲੰਡਰ ਵਿੱਚ ਤਬਦੀਲ ਕੀਤੇ ਜਾਣ ਕਾਰਨ ਸਿੱਖ ਕੌਮ ਵਿੱਚ ਗੁਰਪੁਰਬ ਦੀਆਂ ਦੋ-ਦੋ ਤਰੀਕਾਂ ਨੂੰ ਲੈ ਕੇ ਪੈਦਾ ਹੋਇਆ ਭੰਬਲਭੂਸਾ ਜਾਰੀ ਹੈ। ਇਸ ਕਾਰਨ ਸਿੱਖ ਕੌਮ ਵਿਚ ਆਪਸੀ ਵਖਰੇਵੇਂ ਪੈਦਾ ਹੋ ਗਏ ਹਨ। ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਕੁਝ ਗੁਰਪੁਰਬਾਂ ਨੂੰ ਛੱਡ ਕੇ ਬਾਕੀ ਸਾਰੇ ਗੁਰਪੁਰਬ ਤੇ ਦਿਨ-ਤਿਉਹਾਰਾਂ ਦੀਆਂ ਤਰੀਕਾਂ ਤੈਅ ਕੀਤੀਆਂ ਗਈਆਂ ਸਨ। ਹੋਲਾ-ਮਹੱਲਾ, ਬੰਦੀ ਛੋੜ ਦਿਵਸ ਤੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਆਦਿ ਨੂੰ ਸਿਰਫ ਬਿਕਰਮੀ ਕੈਲੰਡਰ ਅਨੁਸਾਰ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਮੁਤਾਬਕ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਤੈਅ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮੱਸਿਆ ਤੇ ਸੰਗਰਾਂਦ ਆਦਿ ਦੀਆਂ ਵੀ ਤਰੀਕਾਂ ਪੱਕੀਆਂ ਕਰ ਦਿੱਤੀਆਂ ਗਈਆਂ ਸਨ। ਇਹ ਕੈਲੰਡਰ ਤਕਰੀਬਨ 6 ਸਾਲ ਦਸੰਬਰ 2009 ਤਕ ਸਫਲਤਾ ਪੂਰਵਕ ਲਾਗੂ ਰਿਹਾ। ਇਸ ਨੂੰ ਸਿੱਖ ਕੌਮ ਤੋਂ ਇਲਾਵਾ ਸਰਕਾਰਾਂ ਨੇ ਵੀ ਮਾਨਤਾ ਦੇ ਦਿੱਤੀ ਸੀ ਪਰ ਜਨਵਰੀ 2010 ਵਿੱਚ ਅਚਨਚੇਤੀ ਇਸ ਕੈਲੰਡਰ ਵਿੱਚ ਸੋਧ ਲਈ ਦੋ ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿੱਚ ਕੋਈ ਵੀ ਕੈਲੰਡਰ ਮਾਹਰ ਨਹੀਂ ਸੀ। ਕਮੇਟੀ ਦੇ ਸੁਝਾਅ ਦੇ ਆਧਾਰ ’ਤੇ ਅਕਾਲ ਤਖਤ ਵੱਲੋਂ ਸੋਧੇ ਹੋਏ ਨਵੇਂ ਕੈਲੰਡਰ ਨੂੰ ਲਾਗੂ ਕਰ ਦਿੱਤਾ ਗਿਆ। ਸੋਧਿਆ ਹੋਇਆ ਕੈਲੰਡਰ ਪੂਰੀ ਤਰ੍ਹਾਂ ਮੁੜ ਬਿਕਰਮੀ ਕੈਲੰਡਰ ਵਿੱਚ ਤਬਦੀਲ ਕਰ ਦਿੱਤਾ ਗਿਆ, ਜਿਸ ਕਾਰਨ ਕਈ ਗੁਰਪੁਰਬਾਂ ਤੇ ਸ਼ਹੀਦੀ ਪੁਰਬਾਂ ਦੀਆਂ ਤਰੀਕਾਂ ਇਕੱਠੀਆਂ ਆ ਰਹੀਆਂ ਹਨ। ਇਸ ਤਹਿਤ ਇਸ ਵਾਰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ 25 ਦਸੰਬਰ ਨੂੰ, ਵੱਡੇ ਸਾਹਿਬਜ਼ਾਦੇ ਤੇ ਚਮਕੌਰ ਸਾਹਿਬ ਦੇ ਹੋਰ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ 22 ਦਸੰਬਰ ਨੂੰ ਤੇ ਛੋਟੋ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 27 ਦਸੰਬਰ ਨੂੰ ਆ ਰਿਹਾ ਹੈ। ਇਸ ਲਈ 22 ਦਸੰਬਰ ਤੋਂ 27 ਦਸੰਬਰ ਤਕ ਸ਼ਹੀਦੀ ਦਿਹਾੜੇ ਅਤੇ ਪ੍ਰਕਾਸ਼ ਪੁਰਬ ਇਕੱਠੇ ਮਨਾਉਣ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਹੈ। ਸਿੱਖ ਪੰਥ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸ਼ਹੀਦੀ ਹਫ਼ਤੇ ਵਜੋਂ ਮਨਾਇਆ ਜਾਂਦਾ ਹੈ ਤੇ ਤਿੰਨ ਦਿਨ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਮਾਗਮ ਚੱਲਦੇ ਹੈ। ਇਹ ਸਮਾਗਮ ਸੋਗ ਵਜੋਂ ਮਨਾਇਆ ਜਾਂਦਾ ਹੈ। ਹੁਣ 25 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਜਿਸ ਨੂੰ ਸਮੁੱਚੀ ਕੌਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੀ ਹੈ, ਲਈ ਹੁਣ ਦੋਵੇਂ ਸਮਾਗਮ ਇੱਕੋ ਸਮੇਂ ਮਨਾਉਣ ਦੀ ਸਮੱਸਿਆ ਪੈਦਾ ਹੋ ਗਈ ਹੈ। ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਇਆ ਜਾਵੇ। ਇਸ ਸਬੰਧੀ ਇੱਕ ਮਤਾ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਭੇਜਿਆ ਜਾ ਰਿਹਾ ਹੈ ਜਿਸ ਬਾਰੇ ਪੰਜ ਸਿੰਘ ਸਾਹਿਬਾਨ 13 ਨਵੰਬਰ ਨੂੰ ਮੀਟਿੰਗ ਵਿੱਚ ਵਿਚਾਰ ਕਰਨਗੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

FCI ਖਿਲਾਫ ਕਾਨੂੰਨੀ ਲੜਾਈ ਲਈ ਮਾਨ ਸਰਕਾਰ ਤਿਆਰ, ਅੱਜ ਦੀ ਮੀਟਿੰਗ 'ਚ ਕੀਤਾ ਵੱਡਾ ਐਲਾਨ
FCI ਖਿਲਾਫ ਕਾਨੂੰਨੀ ਲੜਾਈ ਲਈ ਮਾਨ ਸਰਕਾਰ ਤਿਆਰ, ਅੱਜ ਦੀ ਮੀਟਿੰਗ 'ਚ ਕੀਤਾ ਵੱਡਾ ਐਲਾਨ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Sports Breaking: ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
Advertisement
ABP Premium

ਵੀਡੀਓਜ਼

Arvind Kejriwal ਤੋਂ ਬਾਅਦ ਹੁਣ CM Atishi ਰਿਹਾਇਸ਼ ਬਦਲੀ | abp sanjha |ਰਾਮਪੁਰਾਫੂਲ ਦੇ ਥਾਣਾ ਸਦਰ ਦੇ ਮੁਨਸ਼ੀ ਦੀ ਭੇਦਭਰੇ ਹਾਲਾਤ 'ਚ ਮੌਤSKM ਵਲੋਂ CM ਹਾਊਸ ਦਾ ਘਿਰਾਓ! | Farmers | Paddy | SKM | Bhagwant MaanAadti | ਆੜਤੀਆ ਲਈ ਵੱਡੀ ਖ਼ੁਸ਼ਖ਼ਬਰੀ! CM Maan ਦਾ ਵੱਡਾ ਐਲਾਨ ! | Farmers | Bhagwant Maan

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FCI ਖਿਲਾਫ ਕਾਨੂੰਨੀ ਲੜਾਈ ਲਈ ਮਾਨ ਸਰਕਾਰ ਤਿਆਰ, ਅੱਜ ਦੀ ਮੀਟਿੰਗ 'ਚ ਕੀਤਾ ਵੱਡਾ ਐਲਾਨ
FCI ਖਿਲਾਫ ਕਾਨੂੰਨੀ ਲੜਾਈ ਲਈ ਮਾਨ ਸਰਕਾਰ ਤਿਆਰ, ਅੱਜ ਦੀ ਮੀਟਿੰਗ 'ਚ ਕੀਤਾ ਵੱਡਾ ਐਲਾਨ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Sports Breaking: ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
ਹੁਣ ਸਕਿੰਟਾਂ 'ਚ ਪੜ੍ਹ ਸਕੋਗੇ WhatsApp 'ਤੇ ਡਿਲੀਟ ਕੀਤੇ ਗਏ ਮੈਸੇਜ, ਫੋਨ ਦੀ ਸੈਟਿੰਗ 'ਚ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ
ਹੁਣ ਸਕਿੰਟਾਂ 'ਚ ਪੜ੍ਹ ਸਕੋਗੇ WhatsApp 'ਤੇ ਡਿਲੀਟ ਕੀਤੇ ਗਏ ਮੈਸੇਜ, ਫੋਨ ਦੀ ਸੈਟਿੰਗ 'ਚ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ
Punjabi Singer Accident: ਮਸ਼ਹੂਰ ਪੰਜਾਬੀ ਗਾਇਕ ਦੀ ਗੱਡੀ ਦੀ ਟਰੈਕਟਰ-ਟਰਾਲੀ ਨਾਲ ਜ਼ਬਰਦਸਤ ਟੱਕਰ, 2 ਦੀ ਮੌਤ 4 ਗੰਭੀਰ ਜ਼ਖਮੀ
ਮਸ਼ਹੂਰ ਪੰਜਾਬੀ ਗਾਇਕ ਦੀ ਗੱਡੀ ਦੀ ਟਰੈਕਟਰ-ਟਰਾਲੀ ਨਾਲ ਜ਼ਬਰਦਸਤ ਟੱਕਰ, 2 ਦੀ ਮੌਤ 4 ਗੰਭੀਰ ਜ਼ਖਮੀ
Liquor Shops Closed: 4 ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਦੇਖੋ ਪੂਰੀ ਸੂਚੀ
Liquor Shops Closed: 4 ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਦੇਖੋ ਪੂਰੀ ਸੂਚੀ
Pakistani Cricketer: ਸਾਨੀਆ ਤੋਂ ਬਾਅਦ ਹੁਣ ਇਹ ਭਾਰਤੀ ਮਹਿਲਾ ਪਾਕਿਸਤਾਨੀ ਕ੍ਰਿਕਟਰ ਨਾਲ ਕਰੇਗੀ ਵਿਆਹ, ਇਸਲਾਮ ਕਬੂਲ ਕਰਨ ਲਈ ਹੋਈ ਤਿਆਰ 
ਸਾਨੀਆ ਤੋਂ ਬਾਅਦ ਹੁਣ ਇਹ ਭਾਰਤੀ ਮਹਿਲਾ ਪਾਕਿਸਤਾਨੀ ਕ੍ਰਿਕਟਰ ਨਾਲ ਕਰੇਗੀ ਵਿਆਹ, ਇਸਲਾਮ ਕਬੂਲ ਕਰਨ ਲਈ ਹੋਈ ਤਿਆਰ 
Embed widget