Drone Movement: ਹੁਣ ਸਰਹੱਦੀ ਪਿੰਡ ਦੇਣਗੇ ਡਰੋਨ ਦੀ ਜਾਣਕਾਰੀ, BSF ਨੇ ਪਿੰਡਾਂ 'ਚ ਲਾਏ 1 ਲੱਖ ਇਨਾਮ ਰਾਸ਼ੀ ਦੇ ਪੋਸਟਰ
Drone movement in border area: ਪੰਜਾਬ ਦੇ ਗੁਰਦਾਸਪੁਰ 'ਚ ਪਾਕਿਸਤਾਨ ਤੋਂ ਆਉਣ ਵਾਲੇ ਡਰੋਨ 'ਤੇ ਸਰਹੱਦੀ ਪਿੰਡਾਂ ਦੇ ਲੋਕ ਵੀ ਨਜ਼ਰ ਰੱਖਣਗੇ। ਇਸ ਸਾਲ ਜੁਲਾਈ 'ਚ ਡਰੋਨ ਬਾਰੇ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।
ਗੁਰਦਾਸਪੁਰ: ਪੰਜਾਬ ਦੇ ਗੁਰਦਾਸਪੁਰ 'ਚ ਪਾਕਿਸਤਾਨ ਤੋਂ ਆਉਣ ਵਾਲੇ ਡਰੋਨ 'ਤੇ ਸਰਹੱਦੀ ਪਿੰਡਾਂ ਦੇ ਲੋਕ ਵੀ ਨਜ਼ਰ ਰੱਖਣਗੇ। ਇਸ ਸਾਲ ਜੁਲਾਈ 'ਚ ਡਰੋਨ ਬਾਰੇ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਡਰੋਨਾਂ ਦੀ ਰੋਜ਼ਾਨਾ ਦੀ ਆਵਾਜਾਈ ਅਤੇ ਹੈਰੋਇਨ ਅਤੇ ਹਥਿਆਰਾਂ ਦੀਆਂ ਲਗਾਤਾਰ ਖੇਪਾਂ ਬਰਾਮਦ ਹੋਣ ਤੋਂ ਬਾਅਦ ਹੁਣ ਸੀਮਾ ਸੁਰੱਖਿਆ ਬਲ ਨੇ ਪੂਰੇ ਸਰਹੱਦੀ ਖੇਤਰਾਂ ਵਿੱਚ 1 ਲੱਖ ਇਨਾਮ ਵਾਲੇ ਪੋਸਟਰ ਲਗਾ ਦਿੱਤੇ ਹਨ।
ਡਰੋਨ ਰਾਹੀਂ ਤਸਕਰੀ ਰੋਕਣ ਲਈ ਬੀਐਸਐਫ ਨੇ ਸਰਹੱਦੀ ਪਿੰਡਾਂ ਵਿੱਚ ਇਹ ਪੋਸਟਰ ਲਾਏ ਹਨ। ਬੀਐਸਐਫ ਦੀ 89 ਬਟਾਲੀਅਨ ਦੇ ਜਵਾਨਾਂ ਨੇ ਬੀਓਪੀ ਮੇਟਲਾ, ਅਗਵਾਨ, ਬੋਹੜ ਪਠਾਣਾ, ਮੀਰਕਾਚਨਾ, ਮੋਮਨਪੁਰ, ਰੋਜ਼ਾ, ਪੱਕੀਵਾਂ, ਧੀਦੋਵਾਲ, ਬਰੀਲਾ, ਰੁੜਿਆਣਾ, ਦੋਸਤਪੁਰ, ਬੋਹੜ ਵਡਾਲਾ, ਚੌਦ ਖੁਰਦ ਆਦਿ ਦੇ ਕਰੀਬ ਇੱਕ ਦਰਜਨ ਪਿੰਡਾਂ ਵਿੱਚ ਪੋਸਟਰ ਲਗਾਏ ਹਨ। ਜਿਸ ਵਿੱਚ ਡਰੋਨ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਲੋੜੀਂਦੇ ਫ਼ੋਨ ਨੰਬਰ ਵੀ ਜਾਰੀ ਕੀਤੇ ਗਏ
ਬੀਐਸਐਫ ਅਧਿਕਾਰੀਆਂ ਨੇ ਲੋਕਾਂ ਨੂੰ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੀਲੇ ਪਦਾਰਥਾਂ ਅਤੇ ਡਰੋਨਾਂ ਬਾਰੇ 9417809047, 9417901144, 9417809014, 9417809014, 9417809018, 9417901150, 01812239314350, 01817809047 'ਤੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਹੈਰੋਇਨ ਫੜਨ ਵਾਲੇ ਵਿਅਕਤੀ ਨੂੰ ਵੀ ਇਨਾਮ ਦਿੱਤਾ ਜਾਵੇਗਾ। ਡੀਆਈਜੀ ਪ੍ਰਭਾਕਰ ਜੋਸ਼ੀ ਨੇ ਸਪੱਸ਼ਟ ਕੀਤਾ ਕਿ ਸੂਚਨਾ ਦੇਣ ਵਾਲਿਆਂ ਦੇ ਨਾਂ ਪੂਰੀ ਤਰ੍ਹਾਂ ਗੁਪਤ ਰੱਖੇ ਜਾਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :