(Source: ECI/ABP News)
ਚੰਡੀਗੜ੍ਹ ਪਹੁੰਚਿਆ ਓਮੀਕ੍ਰੋਨ, ਇਟਲੀ ਤੋਂ ਪਰਤੇ 20 ਸਾਲਾ ਨੌਜਵਾਨ ਦੀ ਰਿਪੋਰਟ ਪੌਜੇਟਿਵ
ਅਹਿਮ ਗੱਲ ਹੈ ਕਿ ਉਸ ਨੇ ਫਾਈਜ਼ਰ ਦੀ ਵੈਕਸੀਨੇਸ਼ਨ ਕਰਵਾਈ ਹੋਈ ਸੀ। ਉਹ 1 ਦਸੰਬਰ ਨੂੰ ਕੋਵਿਡ ਪੌਜੇਟਿਵ ਪਾਇਆ ਗਿਆ ਸੀ। ਦੁਬਾਰਾ ਟੈਸਟ ਕਰਨ 'ਤੇ 11 ਦਸੰਬਰ ਦੀ ਰਾਤ ਉਸ ਦੀ ਓਮੀਕ੍ਰੋਨ ਰਿਪੋਰਟ ਪੌਜ਼ੇਟਿਵ ਆਈ ਹੈ।
![ਚੰਡੀਗੜ੍ਹ ਪਹੁੰਚਿਆ ਓਮੀਕ੍ਰੋਨ, ਇਟਲੀ ਤੋਂ ਪਰਤੇ 20 ਸਾਲਾ ਨੌਜਵਾਨ ਦੀ ਰਿਪੋਰਟ ਪੌਜੇਟਿਵ Omicron arrives in Chandigarh, report of 20 year old youth returning from Italy is positive ਚੰਡੀਗੜ੍ਹ ਪਹੁੰਚਿਆ ਓਮੀਕ੍ਰੋਨ, ਇਟਲੀ ਤੋਂ ਪਰਤੇ 20 ਸਾਲਾ ਨੌਜਵਾਨ ਦੀ ਰਿਪੋਰਟ ਪੌਜੇਟਿਵ](https://feeds.abplive.com/onecms/images/uploaded-images/2021/12/10/93be38ef03ac067f14eae2cde0b397c2_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਖਤਰਨਾਕ ਵੇਰੀਐਂਟ ਓਮੀਕ੍ਰੋਨ ਚੰਡੀਗੜ੍ਹ ਪਹੁੰਚ ਗਿਆ ਹੈ। ਇੱਕ 20 ਸਾਲਾ ਨੌਜਵਾਨ ਓਮੀਕ੍ਰੋਨ ਪਾਇਆ ਗਿਆ ਹੈ। ਉਹ ਇਟਲੀ ਤੋਂ ਭਾਰਤ ਆਇਆ ਸੀ। ਉਹ ਚੰਡੀਗੜ੍ਹ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ।
ਹਾਸਲ ਜਾਣਕਾਰੀ ਮੁਤਾਬਕ ਉਸ ਦਾ ਓਮੀਕ੍ਰੋਨ ਟੈਸਟ ਪੌਜ਼ੇਟਿਵ ਆਇਆ ਹੈ। ਅਹਿਮ ਗੱਲ ਹੈ ਕਿ ਉਸ ਨੇ ਫਾਈਜ਼ਰ ਦੀ ਵੈਕਸੀਨੇਸ਼ਨ ਕਰਵਾਈ ਹੋਈ ਸੀ। ਉਹ 1 ਦਸੰਬਰ ਨੂੰ ਕੋਵਿਡ ਪੌਜੇਟਿਵ ਪਾਇਆ ਗਿਆ ਸੀ। ਦੁਬਾਰਾ ਟੈਸਟ ਕਰਨ 'ਤੇ 11 ਦਸੰਬਰ ਦੀ ਰਾਤ ਉਸ ਦੀ ਓਮੀਕ੍ਰੋਨ ਰਿਪੋਰਟ ਪੌਜ਼ੇਟਿਵ ਆਈ ਹੈ।
A 20-year-old man from Italy, who landed in India on Nov 22 & was diagnosed with COVID on Dec 1, has tested positive for #Omicron variant. He is fully vaccinated with Pfizer vaccine. He has been tested for COVID-19 again today & the report is awaited: Chandigarh Health department
— ANI (@ANI) December 12, 2021
ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 7 ਹਜ਼ਾਰ 774 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 306 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ 33 ਮਾਮਲੇ ਸਾਹਮਣੇ ਆ ਚੁੱਕੇ ਹਨ। ਜਾਣੋ ਦੇਸ਼ ਵਿੱਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।
ਹੁਣ ਤੱਕ 4 ਲੱਖ 75 ਹਜ਼ਾਰ 434 ਦੀ ਮੌਤ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਐਕਟਿਵ ਕੇਸਾਂ ਦੀ ਗਿਣਤੀ 92 ਹਜ਼ਾਰ 281 ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 75 ਹਜ਼ਾਰ 434 ਹੋ ਗਈ ਹੈ। ਅੰਕੜਿਆਂ ਅਨੁਸਾਰ ਕੱਲ੍ਹ 8464 ਰਿਕਵਰੀ ਹੋਈ, ਜਿਸ ਤੋਂ ਬਾਅਦ ਹੁਣ ਤੱਕ 3 ਕਰੋੜ 41 ਲੱਖ 22 ਹਜ਼ਾਰ 795 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)