ਪੜਚੋਲ ਕਰੋ

ਆਪ੍ਰੇਸ਼ਨ ਬਲੂ ਸਟਾਰ: 34 ਸਾਲ ਮਗਰੋਂ ਵੀ ਜ਼ਖ਼ਮ ਅੱਲ੍ਹੇ

ਚੰਡੀਗੜ੍ਹ: ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਕੀਤੇ ਆਪ੍ਰੇਸ਼ਨ ਬਲੂ ਸਟਾਰ ਨੂੰ 34 ਸਾਲ ਹੋ ਗਏ ਹਨ। ਭਾਰਤੀ ਫੌਜ ਦੇ ਇਸ ਆਪ੍ਰੇਸ਼ਨ ਨੇ ਪੂਰੇ ਦੇਸ਼ ਤੇ ਖਾਸਕਰ ਪੰਜਾਬ ਨੂੰ ਅੱਗ ਦੀ ਲਪੇਟ ਵਿੱਚ ਲੈ ਲਿਆ। ਆਪ੍ਰੇਸ਼ਨ ਬਲੂ ਸਟਾਰ ਮਗਰੋਂ ਸਿੱਖ ਭਾਈਚਾਰੇ ਵਿੱਚ ਵਿਆਪਕ ਰੋਸ ਪੈਦਾ ਹੋਇਆ ਤੇ ਵੱਡੇ-ਵੱਡੇ ਅਹੁਦਿਆਂ ‘ਤੇ ਤਾਇਨਾਤ ਸਿੱਖਾਂ ਅਫਸਰਾਂ ਤੇ ਸਿਆਸਤਦਾਨਾਂ ਨੇ ਅਤਸੀਫੇ ਦੇ ਦਿੱਤੇ ਸੀ।   ਇਸ ਫੌਜੀ ਆਪ੍ਰੇਸ਼ਨ ਮਗਰੋਂ ਸਿੱਖ ਸੁਰੱਖਿਆ ਗਾਰਡਾਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ। ਇੰਦਰਾ ਦੇ ਕਤਲ ਮਗਰੋਂ ਦੇਸ਼ ਭਰ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਪੰਜਾਬ ਵਿੱਚ ਵੱਖ ਦੇਸ਼ ਖਾਲਿਸਤਾਨ ਦੀ ਮੰਗ ਉੱਠੀ। ਇਸ ਖਾਲਿਸਤਾਨੀ ਲਹਿਰ ਵਿੱਚ ਲੱਖਾਂ ਪੰਜਾਬੀ ਮਾਰੇ ਗਏ। ਅੱਜ ਆਪ੍ਰੇਸ਼ਨ ਬਲੂ ਸਟਾਰ ਦੀ 34ਵੀਂ ਬਰਸੀ ਹੈ। ਇਸ ਮੌਕੇ ਪੇਸ਼ ਹੈ ਆਪ੍ਰੇਸ਼ਨ ਬਲੂ ਸਟਾਰ ਦੀ ਪੂਰੀ ਕਹਾਣੀ। ਫੌਜ ਕਾਰਵਾਈ ਜਾਂ ਹਮਲਾ ? ਆਪ੍ਰੇਸ਼ਨ ਬਲੂ ਸਟਾਰ ਫੌਜੀ ਕਾਰਵਾਈ ਦੀ ਬਜਾਏ ਫੌਜੀ ਹਮਲਾ ਸੀ। ਭਾਰਤੀ ਫੌਜ ਨੇ ਕਰੀਬ 6 ਲੱਖ ਦੀ ਗਿਣਤੀ ਵਿੱਚ ਟੈਂਕਾਂ, ਤੋਪਾਂ ਤੇ ਗੋਲਾ ਬਾਰੂਦ ਨਾਲ ਲੈਸ ਫੌਜੀ ਅੰਮ੍ਰਿਤਸਰ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਤਾਇਨਾਤ ਕੀਤੇ ਸਨ। ਤਿੰਨ ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਹਜਾਰਾਂ ਸ਼ਰਧਾਲੂ ਹਰਿਮੰਦਰ ਕੰਪਲੈਕਸ ਵਿੱਚ ਇਕੱਠੇ ਸਨ। ਭਿੰਡਰਾਂਵਾਲੇ ਦੀ ਮੋਰਚਾਬੰਦੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਮੌਜੂਦ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ, ਕੋਰਟ ਮਾਰਸ਼ਲ ਕੀਤੇ ਗਏ ਜਨਰਲ ਸੁਬੇਗ ਸਿੰਘ ਤੇ ਸਿੱਖ ਸਟੂਡੈਂਟ ਫੈਡਰੈਸ਼ਨ ਦੇ ਸਮਰਥਕਾਂ ਨੇ ਮੋਰਚਾਬੰਦੀ ਕੀਤੀ ਹੋਈ ਸੀ। ਫੌਜ ਨੇ ਉਨ੍ਹਾਂ ਨੂੰ ਲਗਾਤਾਰ ਬਾਹਰ ਆਉਣ ਦੀ ਚੇਤਾਵਨੀ ਦਿੱਤੀ। ਹਥਿਆਰ ਸੁੱਟਣ ਲਈ ਕਿਹਾ ਪਰ ਕੋਈ ਜਵਾਬ ਨਾ ਆਉਣ 'ਤੇ 1 ਜੂਨ ਨੂੰ ਦਰਬਾਰ ਸਾਹਿਬ ਕੰਪਲੈਕਸ ਬਾਹਰ ਤਾਇਨਾਤ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਨੇ ਗੋਲੀਬਾਰੀ ਕੀਤੀ। ਦਰਬਾਰ ਸਾਹਿਬ ਕੰਪਲੈਕਸ 'ਤੇ ਗੋਲੀਬਾਰੀ 2 ਜੂਨ ਤੋਂ 4 ਜੂਨ ਤੱਕ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰੋਂ ਹਲਕੀ ਗੋਲੀਬਾਰੀ ਹੁੰਦੀ ਰਹੀ। ਇੰਦਰਾ ਗਾਂਧੀ ਸਰਕਾਰ ਨੇ ਪੰਜਾਬ ਵਿੱਚ ਦਰਬਾਰਾ ਸਿੰਘ ਦੀ ਕਾਂਗਰਸ ਸਰਕਾਰ ਨੂੰ ਬਰਖਾਸਤ ਕਰ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ। ਸ਼ਹਿਰ ਵਿੱਚ ਕਰਫਿਊ ਲਾ ਦਿੱਤਾ ਗਿਆ। 5 ਜੂਨ ਤੱਕ ਵੀ ਜਰਨੈਲ ਸਿੰਘ ਤੇ ਸਾਥੀਆਂ ਨੇ ਫੌਜ ਮੂਹਰੇ ਹਥਿਆਰ ਨਾ ਸੁੱਟੇ ਤਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਫੌਜ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋ ਕੇ ਆਪਰੇਸ਼ਨ ਬਲੂ ਸਟਾਰ ਚਲਾਉਣ ਦਾ ਆਦੇਸ਼ ਦੇ ਦਿੱਤਾ। ਕੰਪਲੈਕਸ ਵਿੱਚ ਭਿਆਨਕ ਖੂਨ-ਖਰਾਬਾ ਹੋਇਆ, ਕਿਉਂਕਿ ਸ਼ਹੀਦੀ ਦਿਹਾੜਾ ਮਨਾਉਣ ਆਈ ਸੰਗਤ ਅੰਦਰ ਹੀ ਸੀ। ਦਰਬਾਰ ਸਾਹਿਬ ਕੰਪਲੈਕਸ ਅੰਦਰ ਕਤਲੋਗਾਰਤ 6 ਜੂਨ, 1984- ਦਰਬਾਰ ਸਾਹਿਬ ਵਿੱਚ ਭਾਰਤੀ ਫੌਜ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋ ਗਈ। ਫੌਜ ਨੇ ਸ੍ਰੀ ਹਰਮਿੰਦਰ ਸਾਹਿਬ ਨੂੰ ਚਾਰੇ ਪਾਸਿਓਂ ਘੇਰ ਲਿਆ। ਭਾਰੀ ਗੋਲੀਬਾਰੀ ਤੇ ਸੰਘਰਸ਼ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ। ਦਰਬਾਰ ਸਾਹਿਬ ਕੰਪਲੈਕਸ ਉੱਤੇ ਹੋਏ ਇਸ ਹਮਲੇ ਵਿੱਚ ਭਿੰਡਰਾਂਵਾਲੇ ਤੇ ਲੈਫਟੀਨੈਂਟ ਜਨਰਲ ਸੁਬੇਗ ਸਿੰਘ ਸਣੇ ਕਈ ਲੋਕਾਂ ਦੀ ਮੌਤ ਹੋਈ। ਇਸ ਨੂੰ ਬਲੂ ਸਟਾਰ ਆਪਰੇਸ਼ਨ ਕਿਹਾ ਗਿਆ। ਭਾਰਤ ਸਰਕਾਰ ਦੇ ਵ੍ਹਾਈਟ ਪੇਪਰ ਭਾਰਤ ਸਰਕਾਰ ਦੇ ਵ੍ਹਾਈਟ ਪੇਪਰ ਅਨੁਸਾਰ, ਆਪਰੇਸ਼ਨ ਬਲੂ ਸਟਾਰ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਸਾਥੀਆਂ ਸਮੇਤ ਮਾਰੇ ਗਏ। ਆਮ ਲੋਕਾਂ ਸਮੇਤ ਕੁੱਲ 493 ਨਾਗਰਿਕ ਮਾਰੇ ਗਏ। 86 ਜਖ਼ਮੀ ਹੋਏ ਤੇ 1592 ਨੂੰ ਗ੍ਰਿਫਤਾਰ ਕੀਤਾ ਗਿਆ। 83 ਫੌਜੀ ਮਾਰੇ ਗਏ ਤੇ 249 ਜਖ਼ਮੀ ਹੋਏ, ਪਰ ਇਨ੍ਹਾਂ ਅੰਕੜਿਆਂ ਨੂੰ ਲੈ ਕੇ ਹੁਣ ਤੱਕ ਵਿਵਾਦ ਚੱਲ ਰਿਹਾ ਹੈ। ਸਿੱਖ ਜਥੇਬੰਦੀਆਂ ਮੁਤਾਬਕ ਹਜਾਰਾਂ ਸ਼ਰਧਾਲੂ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੌਜੂਦ ਸਨ ਤੇ ਮਰਨ ਵਾਲੇ ਨਿਰਦੋਸ਼ ਲੋਕਾਂ ਦੀ ਗਿਣਤੀ ਵੀ ਹਜ਼ਾਰਾਂ ਵਿੱਚ ਹੈ। ਸਿੱਖ ਸਹਿਤ ਵੀ ਹੋਇਆ ਗਾਇਬ ਹਮਲੇ ਦੌਰਾਨ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੌਜੂਦ ਸਿੱਖ ਰੈਫਰੈਂਸ ਲਾਇਬਰੇਰੀ ਦਾ ਕਾਫੀ ਨੁਕਸਾਨ ਕੀਤਾ। ਐਸਜੀਪੀਸੀ ਦੇ ਦੱਸਣ ਮੁਤਾਬਕ ਫੌਜ ਨੇ 512 ਹੱਥ ਲਿਖਤ ਸਰੂਪ, 12613 ਦੁਰਲੱਭ ਹੱਥ ਲਿਖਤ ਪੁਸਤਕਾਂ, ਖਰੜੇ ਤੇ ਗੁਰਬਾਣੀ ਦੀਆਂ ਪੋਥੀਆਂ ਕਬਜ਼ੇ ਵਿੱਚ ਲੈ ਲਈਆਂ। ਕਮੇਟੀ ਵੱਲੋਂ ਕਿਤਾਬਾਂ ਵਾਪਸ ਲੈਣ ਲਈ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ। ਇਸ ਦੌਰਾਨ ਕਮੇਟੀ ਨੂੰ 75 ਕਿਤਾਬਾਂ ਤੇ 3 ਰਜਿਸਟਰ ਵੀ ਵਾਪਸ ਕੀਤੇ ਗਏ ਹਨ। ਬਾਕੀ ਕਿਤਾਬਾਂ ਦਾ ਹਾਲੇ ਕੋਈ ਥਹੁ ਪਤਾ ਨਹੀਂ ਹੈ। ਹਮਲੇ ਦੌਰਾਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦਾ ਵੱਡਾ ਨੁਕਸਾਨ ਹੋਇਆ। ਫੌਜੀ ਹਮਲੇ ਤੋਂ ਬਾਅਦ ਦਾ ਮਾਹੌਲ ਸਿੱਖ ਭਾਈਚਾਰੇ ਦੇ ਮੁਕੱਦਸ ਅਸਥਾਨ 'ਤੇ ਫੌਜੀ ਕਾਰਵਾਈ ਤੋਂ ਖਫਾ ਕਈ ਨਾਮੀ ਅਹੁਦਿਆਂ ਤੇ ਸੇਵਾਵਾਂ 'ਤੇ ਰਹੇ ਸਿੱਖਾਂ ਨੇ ਜਾਂ ਤਾਂ ਆਪਣੇ ਪਦਾਂ ਤੋਂ ਅਸਤੀਫੇ ਦੇ ਦਿੱਤੇ ਜਾਂ ਫਿਰ ਸਰਕਾਰ ਵੱਲੋਂ ਦਿੱਤੇ ਗਏ ਸਨਮਾਣ ਵਾਪਸ ਕਰ ਦਿੱਤੇ। ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਨੇ ਵੀ ਇਸੇ ਰੋਸ ਵਿੱਚ ਚਿੱਠੀ ਲਿਖ ਕੇ ਪਦਮਸ੍ਰੀ ਸਨਮਾਨ ਵਾਪਸ ਕੀਤਾ। ਸਿੱਖ ਫੌਜੀਆਂ ਦੀ ਬਗਾਵਤ 7-10 ਜੂਨ, 1984- ਦੇਸ ਦੇ ਕਈ ਹਿੱਸਿਆਂ ਵਿੱਚ ਸਿੱਖ ਫੌਜੀਆਂ ਦੇ ਬਾਗੀ ਹੋਣ ਦੀਆਂ ਖਬਰਾਂ ਆਉਂਦੀਆਂ ਹਨ। ਸਿੱਖ ਰੈਜੀਮੈਂਟ ਦੇ ਕਰੀਬ 500 ਫੌਜੀਆਂ ਨੇ ਰਾਜਸਥਾਨ ਦੇ ਗੰਗਾਨਗਰ ਵਿੱਚ ਆਪਰੇਸ਼ਨ ਬਲੂ ਸਟਾਰ ਦੀਆਂ ਖਬਰਾਂ ਸੁਣ ਕੇ ਬਗਾਵਤ ਕਰ ਦਿੱਤੀ ਸੀ। ਬਿਹਾਰ ਦੇ ਰਾਮਗੜ੍ਹ (ਹੁਣ ਝਾਰਖੰਡ), ਅਲਵਰ, ਜੰਮੂ, ਠਾਣੇ ਤੇ ਪੁਣੇ ਵਿੱਚ ਸਿੱਖ ਫੌਜੀਆਂ ਨੇ ਬਗਾਵਤ ਕੀਤੀ ਸੀ। ਰਾਮਗੜ੍ਹ ਵਿੱਚ ਬਾਗੀ ਫੌਜੀਆਂ ਨੇ ਆਪਣੇ ਕਮਾਂਡਰ, ਬ੍ਰਿਗੇਡੀਅਰ ਐਸਸੀ ਪੁਰੀ ਦਾ ਕਤਲ ਕਰ ਦਿੱਤਾ ਸੀ। ਇੰਦਰਾ ਗਾਂਧੀ ਦਾ ਕਤਲ ਆਪਰੇਸ਼ਨ ਬਲੂ ਸਟਾਰ ਦੇ ਚਾਰ ਮਹੀਨੇ ਬਾਅਦ 31 ਅਕਤੂਬਰ, 1984- ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੋ ਸਿੱਖ ਬਾਡੀਗਾਰਡਾਂ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇੰਦਰਾ ਗਾਂਧੀ ਦੇ ਕਤਲ ਤੋਂ ਤੁਰੰਤ ਬਾਅਦ ਦਿੱਲੀ ਸਮੇਤ ਦੇਸ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਜਿਸ ਵਿੱਚ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ। ਆਪਰੇਸ਼ਨ ਬਲੂ ਸਟਾਰ 'ਚ ਬ੍ਰਿਟੇਨ ਦੀ ਭੂਮਿਕਾ ਹਮਲੇ ਦੇ ਕਰੀਬ 30 ਸਾਲ ਬਾਅਦ 2014 ਵਿੱਚ ਖੁਲਾਸਾ ਹੋਇਆ ਕਿ 1984 ਦੇ ਆਪਰੇਸ਼ਨ ਬਲੂ ਸਟਾਰ ਵਿੱਚ ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਮਾਰਗਰੇਟ ਥਰੈਚਰ ਨੇ ਫੌਜੀ ਕਾਰਵਾਈ ਵਿੱਚ ਭਾਰਤ ਦੀ ਮਦਦ ਕੀਤੀ। ਹਾਲਾਂਕਿ ਆਪਰੇਸ਼ਨ ਬਲੂ ਸਟਾਰ ਵਿੱਚ ਫੌਜ ਦੀ ਅਗਵਾਈ ਕਰਨ ਵਾਲੇ ਤਤਕਾਲੀ ਲੈਫਟੀਨੈਂਟ ਜਨਰਲ ਕੇਐਸ ਬਰਾੜ ਨੇ ਬ੍ਰਿਟੇਨ ਦੀ ਕਿਸੇ ਭੂਮਿਕਾ ਤੋਂ ਇਨਕਾਰ ਕੀਤਾ ਹੈ। ਬ੍ਰਿਟੇਨ ਦੇ ਪ੍ਰਸਿੱਧ ਸਮਾਚਾਰ ਪੱਤਰ 'ਗਾਰਜਿਅਨ' ਮੁਤਾਬਕ ਅੰਮ੍ਰਿਤਸਰ ਵਿੱਚ ਆਪਰੇਸ਼ਨ ਬਲੂ ਸਟਾਰ ਪੂਰਾ ਹੋਣ ਤੋਂ ਬਾਅਦ 20 ਜੂਨ, 1984 ਨੂੰ ਬ੍ਰਿਟੇਨ ਦੀ ਤਤਕਾਲੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੇ ਇੰਦਰਾ ਗਾਂਧੀ ਨੂੰ ਇੱਕ ਨਿੱਜੀ ਨੋਟ ਭੇਜਿਆ ਸੀ। ਨੋਟ ਵਿੱਚ ਕਿਹਾ ਗਿਆ ਬ੍ਰਿਟੇਨ ਭਾਰਤ ਦੀ ਅਖੰਡਤਾ ਦਾ ਪੂਰਾ ਸਮਰਥਨ ਕਰਦਾ ਹੈ। 2014 ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰੁਨ ਨੇ ਆਪਰੇਸ਼ਨ ਬਲੂ ਸਟਾਰ ਵਿੱਚ ਬ੍ਰਿਟੇਨ ਦੀ ਭੂਮਿਕਾ ਤੋਂ ਇਨਕਾਰ ਕੀਤਾ। ਯੂਕੇ ਦੇ ਫਰੀ ਲਾਂਸਰ ਪੱਤਰਕਾਰ ਫਿਲ ਮਿਲਰ ਨੇ ਦਸਤਾਵੇਜ਼ ਜਨਤਕ ਕਰਨ ਲਈ ਬ੍ਰਿਟਿਸ਼ ਟ੍ਰਿਬਿਊਨਲ ਵਿੱਚ ਅਪੀਲ ਪਾਈ ਹੈ। 30 ਸਾਲ ਬਾਅਦ ਹੋਏ ਖੁਲਾਸੇ ਤੇ ਬਰਤਾਨੀਆ ਦੀ ਸਿਆਸਤ ਵੀ ਗਰਮਾਉਂਦੀ ਰਹੀ ਹੈ। ਪਾਰਲੀਮੈਂਟ ਚੋਣ ਦੌਰਾਨ ਸਿਆਸੀ ਪਾਰਟੀਆਂ ਨੇ ਦਸਤਾਵੇਜ਼ ਜਨਤਕ ਕਰਵਾਉਣ ਦੇ ਵਾਅਦੇ ਕਰਕੇ ਲੰਦਨ ਦੀਆਂ ਸਿੱਖ ਵੋਟਾਂ ਲੈਣ ਵੀ ਇਸ ਮੁੱਦੇ ਨੂੰ ਖੂਬ ਵਰਤਿਆ। ਯੂਕੇ ਦੇ ਪਹਿਲੇ ਦਸਤਾਰਦਾਰੀ ਸਿੱਖ ਐਮਪੀ ਤਨਮਨਜੀਤ ਸਿੰਘ ਢੇਸੀ ਤੇ ਪਹਿਲੀ ਔਰਤ ਸਿੱਖ ਐਮਪੀ ਪਰੀਤ ਕੌਰ ਗਿੱਲ ਨੇ ਕਈ ਵਾਰ ਪਾਰਲੀਮੈਂਟ ਵਿੱਚ 1984 ਹਮਲੇ ਨਾਲ ਬ੍ਰਿਟੇਨ ਕਨੈਕਸ਼ਨ ਦੇ ਦਸਤਾਵੇਜ਼ ਜਨਤਕ ਕਰਨ ਦਾ ਮੁੱਦਾ ਚੁੱਕਿਆ ਹੈ। 34 ਸਾਲ ਮਗਰੋਂ ਵੀ ਜ਼ਖ਼ਮ ਅੱਲ੍ਹੇ ਸਿੱਖ ਭਾਈਚਾਰਾ ਹਰ ਸਾਲ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੀ ਬਰਸੀ ਨੂੰ ਘੱਲੂਘਾਰਾ ਦਿਵਸ ਵਜੋਂ ਮਨਾਉਂਦਾ ਹੈ। ਸਿੱਖ ਭਾਈਚਾਰਾ ਇਸ ਘਟਨਾ ਨੂੰ ਕਦੇ ਵੀ ਨਾ ਭੁੱਲਣਯੋਗ ਘਟਨਾ ਮੰਨਦਾ ਹੈ। ਹਾਰ ਸਾਲ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੱਡਾ ਸਮਾਗਮ ਕਰਵਾਇਆ ਜਾਂਦਾ ਹੈ। ਸਮਾਗਮ ਵਿੱਚ ਦੁਨੀਆ ਭਰ ਸਿੱਖ ਜਥੇਬੰਦੀਆਂ ਸ਼ਾਮਲ ਹੁੰਦੀਆਂ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Sri Muktsar Sahib 'ਚ ਮਾਘੀ ਮੇਲੇ 'ਤੇ ਭਖੀ ਸਿਆਸਤ! 2027 ਦੀਆਂ ਚੋਣਾਂ ਦਾ ਬਿਗੁਲ, ਕਾਂਗਰਸ ਨੇ ਕਿਉਂ ਬਣਾਈ ਦੂਰੀ?
Sri Muktsar Sahib 'ਚ ਮਾਘੀ ਮੇਲੇ 'ਤੇ ਭਖੀ ਸਿਆਸਤ! 2027 ਦੀਆਂ ਚੋਣਾਂ ਦਾ ਬਿਗੁਲ, ਕਾਂਗਰਸ ਨੇ ਕਿਉਂ ਬਣਾਈ ਦੂਰੀ?
Punjab News: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ! ਚਰਨਜੀਤ ਬਰਾੜ ਨੇ ਛੱਡੀ ਪਾਰਟੀ
Punjab News: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ! ਚਰਨਜੀਤ ਬਰਾੜ ਨੇ ਛੱਡੀ ਪਾਰਟੀ
Punjab School Holidays: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਵਧਾਈ ਮਾਪਿਆ ਦੀ ਚਿੰਤਾ, ਬੋਲੇ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਵਧਾਈ ਮਾਪਿਆ ਦੀ ਚਿੰਤਾ, ਬੋਲੇ...
Punjab News: ਪੰਜਾਬ 'ਚ ਕੜਾਕੇ ਦੀ ਠੰਡ-ਸੰਘਣੀ ਧੁੰਦ ਨੇ ਤੋੜਿਆ 8 ਸਾਲਾਂ ਦਾ ਰਿਕਾਰਡ, ਇਨ੍ਹਾਂ ਤਰੀਕਾਂ ਨੂੰ ਛਮ-ਛਮ ਵਰ੍ਹੇਗਾ ਮੀਂਹ; ਜਾਣੋ ਕਿਹੜੇ ਸਕੂਲਾਂ 'ਚ ਵਧੀਆਂ ਛੁੱਟੀਆਂ...?
ਪੰਜਾਬ 'ਚ ਕੜਾਕੇ ਦੀ ਠੰਡ-ਸੰਘਣੀ ਧੁੰਦ ਨੇ ਤੋੜਿਆ 8 ਸਾਲਾਂ ਦਾ ਰਿਕਾਰਡ, ਇਨ੍ਹਾਂ ਤਰੀਕਾਂ ਨੂੰ ਛਮ-ਛਮ ਵਰ੍ਹੇਗਾ ਮੀਂਹ; ਜਾਣੋ ਕਿਹੜੇ ਸਕੂਲਾਂ 'ਚ ਵਧੀਆਂ ਛੁੱਟੀਆਂ...?

ਵੀਡੀਓਜ਼

CM ਮਾਨ ਤੇ ਭੜਕੀ ਹਰਸਿਮਰਤ ਬਾਦਲ , AAP ਰਾਜ ਨੇ ਪੰਜਾਬ ਕੀਤਾ ਬਰਬਾਦ
ਸਰਪੰਚ ਕਤਲ ਕੇਸ ’ਚ ਵੱਡੀ ਕਾਰਵਾਈ! ਪੁਲਿਸ ਦੇ ਹੱਥੇ ਚੜ੍ਹੇ ਕਾਤਲ
ਪੰਜਾਬ ’ਚ ਠੰਢ ਦਾ ਕਹਿਰ! 1.6 ਡਿਗਰੀ ਤੱਕ ਡਿੱਗਿਆ ਪਾਰਾ
ਜਥੇਦਾਰ ਗੜਗੱਜ ਨੂੰ ਕੀ ਬੇਨਤੀ ਕਰ ਰਹੇ AAP ਮੰਤਰੀ ?
328 ਪਾਵਨ ਸਰੂਪਾਂ 'ਤੇ ਜਥੇਦਾਰ ਗੜਗੱਜ ਦੀ ਸਖ਼ਤ ਚੇਤਾਵਨੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sri Muktsar Sahib 'ਚ ਮਾਘੀ ਮੇਲੇ 'ਤੇ ਭਖੀ ਸਿਆਸਤ! 2027 ਦੀਆਂ ਚੋਣਾਂ ਦਾ ਬਿਗੁਲ, ਕਾਂਗਰਸ ਨੇ ਕਿਉਂ ਬਣਾਈ ਦੂਰੀ?
Sri Muktsar Sahib 'ਚ ਮਾਘੀ ਮੇਲੇ 'ਤੇ ਭਖੀ ਸਿਆਸਤ! 2027 ਦੀਆਂ ਚੋਣਾਂ ਦਾ ਬਿਗੁਲ, ਕਾਂਗਰਸ ਨੇ ਕਿਉਂ ਬਣਾਈ ਦੂਰੀ?
Punjab News: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ! ਚਰਨਜੀਤ ਬਰਾੜ ਨੇ ਛੱਡੀ ਪਾਰਟੀ
Punjab News: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ! ਚਰਨਜੀਤ ਬਰਾੜ ਨੇ ਛੱਡੀ ਪਾਰਟੀ
Punjab School Holidays: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਵਧਾਈ ਮਾਪਿਆ ਦੀ ਚਿੰਤਾ, ਬੋਲੇ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਵਧਾਈ ਮਾਪਿਆ ਦੀ ਚਿੰਤਾ, ਬੋਲੇ...
Punjab News: ਪੰਜਾਬ 'ਚ ਕੜਾਕੇ ਦੀ ਠੰਡ-ਸੰਘਣੀ ਧੁੰਦ ਨੇ ਤੋੜਿਆ 8 ਸਾਲਾਂ ਦਾ ਰਿਕਾਰਡ, ਇਨ੍ਹਾਂ ਤਰੀਕਾਂ ਨੂੰ ਛਮ-ਛਮ ਵਰ੍ਹੇਗਾ ਮੀਂਹ; ਜਾਣੋ ਕਿਹੜੇ ਸਕੂਲਾਂ 'ਚ ਵਧੀਆਂ ਛੁੱਟੀਆਂ...?
ਪੰਜਾਬ 'ਚ ਕੜਾਕੇ ਦੀ ਠੰਡ-ਸੰਘਣੀ ਧੁੰਦ ਨੇ ਤੋੜਿਆ 8 ਸਾਲਾਂ ਦਾ ਰਿਕਾਰਡ, ਇਨ੍ਹਾਂ ਤਰੀਕਾਂ ਨੂੰ ਛਮ-ਛਮ ਵਰ੍ਹੇਗਾ ਮੀਂਹ; ਜਾਣੋ ਕਿਹੜੇ ਸਕੂਲਾਂ 'ਚ ਵਧੀਆਂ ਛੁੱਟੀਆਂ...?
Sarabjit Kaur Audio: ਸਰਬਜੀਤ ਕੌਰ ਨੇ ਪਾਕਿਸਤਾਨ ਤੋਂ ਪਹਿਲੇ ਪਤੀ ਨੂੰ ਕੀਤੀ ਕਾਲ, ਬੋਲੀ- ਮੈਂ ਭਾਰਤ ਆ ਰਹੀ ਹਾਂ; ਮੇਰੇ ਤੋਂ ਗਲਤੀ ਹੋ ਗਈ, ਮੈਂ ਇੱਕ-ਇੱਕ ਰੁਪਏ ਨੂੰ ਤਰਸ...
ਸਰਬਜੀਤ ਕੌਰ ਨੇ ਪਾਕਿਸਤਾਨ ਤੋਂ ਪਹਿਲੇ ਪਤੀ ਨੂੰ ਕੀਤੀ ਕਾਲ, ਬੋਲੀ- ਮੈਂ ਭਾਰਤ ਆ ਰਹੀ ਹਾਂ; ਮੇਰੇ ਤੋਂ ਗਲਤੀ ਹੋ ਗਈ, ਮੈਂ ਇੱਕ-ਇੱਕ ਰੁਪਏ ਨੂੰ ਤਰਸ...
Punjab News: ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਰਡਾਰ 'ਤੇ ਇਹ 22 ਅਫ਼ਸਰ! ਵਿੱਤ ਮੰਤਰੀ ਬੋਲੇ-'ਨਹੀਂ ਬਖ਼ਸ਼ਿਆ ਜਾਵੇਗਾ ਦੋਸ਼ੀ, ਚਾਹੇ ਕਿੰਨੇ ਵੀ ਉੱਚੇ ਅਹੁਦੇ ’ਤੇ ਹੋਵੇ...'
ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਰਡਾਰ 'ਤੇ ਇਹ 22 ਅਫ਼ਸਰ! ਵਿੱਤ ਮੰਤਰੀ ਬੋਲੇ-'ਨਹੀਂ ਬਖ਼ਸ਼ਿਆ ਜਾਵੇਗਾ ਦੋਸ਼ੀ, ਚਾਹੇ ਕਿੰਨੇ ਵੀ ਉੱਚੇ ਅਹੁਦੇ ’ਤੇ ਹੋਵੇ...'
Mohali 'ਚ ਕਬੱਡੀ ਖਿਡਾਰੀ ਦੇ ਕਤਲ ਦੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਇਦਾਂ ਕੀਤੀ ਪੂਰੀ ਪਲਾਨਿੰਗ; ਇੱਕ-ਇੱਕ ਗੱਲ ਆਈ ਸਾਹਮਣੇ
Mohali 'ਚ ਕਬੱਡੀ ਖਿਡਾਰੀ ਦੇ ਕਤਲ ਦੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਇਦਾਂ ਕੀਤੀ ਪੂਰੀ ਪਲਾਨਿੰਗ; ਇੱਕ-ਇੱਕ ਗੱਲ ਆਈ ਸਾਹਮਣੇ
Punjab News: ਪੰਜਾਬ 'ਚ ਸਕੂਲ ਖੁੱਲ੍ਹਦੇ ਹੀ ਮੱਚਿਆ ਹਾਹਾਕਾਰ, ਵਿਦਿਅਕ ਅਦਾਰੇ ਫਿਰ ਕੀਤੇ ਗਏ ਬੰਦ: ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ ਨੂੰ ਮਿਲੀ ਧਮਕੀ: ਫਿਰ ਹੋਈ ਛੁੱਟੀ...
ਪੰਜਾਬ 'ਚ ਸਕੂਲ ਖੁੱਲ੍ਹਦੇ ਹੀ ਮੱਚਿਆ ਹਾਹਾਕਾਰ, ਵਿਦਿਅਕ ਅਦਾਰੇ ਫਿਰ ਕੀਤੇ ਗਏ ਬੰਦ: ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ ਨੂੰ ਮਿਲੀ ਧਮਕੀ: ਫਿਰ ਹੋਈ ਛੁੱਟੀ...
Embed widget