ਪੜਚੋਲ ਕਰੋ

ਬੱਸ ਆਹੀ ਕਸਰ ਰਹਿ ਗਈ....! ਹੁਣ ਪਾਕਿਸਤਾਨ ਵੀ ਬੋਲਿਆ, ਅੰਮ੍ਰਿਤਸਰ ਦਾ ਧੂੰਆ ਕਰ ਰਿਹਾ ਲਾਹੌਰ ਨੂੰ ਪ੍ਰਦੂਸ਼ਿਤ, 1000 ਤੋਂ ਟੱਪਿਆ AQI, ਲੱਗਿਆ ਲੌਕਡਾਊਨ

ਲਾਹੌਰ ਦੇ ਸਕੂਲ ਇੱਕ ਹਫ਼ਤੇ ਲਈ ਬੰਦ ਹਨ। ਵਿਭਾਗ ਨੇ ਹੁਕਮ ਦਿੱਤਾ ਹੈ ਕਿ ਬੱਚੇ ਇੱਕ ਹਫ਼ਤੇ ਤੱਕ ਆਨਲਾਈਨ ਕਲਾਸਾਂ ਲੈਣਗੇ। ਇਸ ਦੇ ਨਾਲ ਹੀ ਉਦਯੋਗਾਂ ਨੂੰ ਵੀ ਸਹਿਯੋਗ ਦੇਣ ਲਈ ਕਿਹਾ ਗਿਆ ਹੈ, ਨਹੀਂ ਤਾਂ ਸਖ਼ਤ ਕਦਮ ਚੁੱਕੇ ਜਾਣਗੇ। ਸੜਕਾਂ 'ਤੇ ਪਾਣੀ ਦਾ ਛਿੜਕਾਅ ਕੀਤਾ ਜਾਵੇਗਾ

Air Pollution: ਹਵਾ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਥਿਤ ਲਾਹੌਰ ਵਿੱਚ ਤਾਲਾਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਸਕੂਲ ਬੰਦ ਕਰ ਦਿੱਤੇ ਗਏ ਹਨ। ਇੰਨਾ ਹੀ ਨਹੀਂ ਪਾਕਿ ਪੰਜਾਬ ਸਰਕਾਰ ਸੋਮਵਾਰ ਨੂੰ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖੇਗੀ ਤਾਂ ਜੋ ਡਿਪਲੋਮੈਟਿਕ ਚੈਨਲਾਂ ਦੀ ਵਰਤੋਂ ਕਰਕੇ ਭਾਰਤ 'ਤੇ ਦਬਾਅ ਬਣਾਇਆ ਜਾ ਸਕੇ। ਪੰਜਾਬ ਸੂਬੇ ਦੀ ਮੰਤਰੀ ਮਰੀਅਮ ਔਰੰਗਜ਼ੇਬ ਨੇ ਲਾਹੌਰ ਦੇ ਹਾਲਾਤ ਲਈ ਇੱਕ ਵਾਰ ਫਿਰ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਅੱਜ ਲਾਹੌਰ ਦਾ ਏਅਰ ਕੁਆਲਿਟੀ ਇੰਡੈਕਸ (AQI) 1000 ਤੋਂ ਵੱਧ ਪਹੁੰਚ ਗਿਆ ਹੈ ਤੇ ਹਵਾ ਦੀ ਦਿਸ਼ਾ ਇਸ ਵੇਲੇ ਅੰਮ੍ਰਿਤਸਰ-ਚੰਡੀਗੜ੍ਹ ਤੋਂ ਲਾਹੌਰ ਵੱਲ ਹੈ। ਉਨ੍ਹਾਂ ਦੱਸਿਆ ਕਿ ਭਾਰਤ ਤੋਂ ਆਉਣ ਵਾਲੀਆਂ ਪੂਰਬੀ ਹਵਾਵਾਂ ਦੀ ਰਫ਼ਤਾਰ ਤੇਜ਼ ਹੈ, ਜਿਸ ਕਾਰਨ ਲਾਹੌਰ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ। ਇਸ ਦਾ AQI ਫਿਰ 1173 'ਤੇ ਪਹੁੰਚ ਗਿਆ ਹੈ। ਜੇ ਹਵਾ ਦੀ ਦਿਸ਼ਾ ਪਾਕਿਸਤਾਨ ਤੋਂ ਭਾਰਤ ਵੱਲ ਹੈ ਤਾਂ AQI ਵੀ 500 ਦੇ ਨੇੜੇ ਪਹੁੰਚ ਰਿਹਾ ਹੈ।

ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਦਿੱਲੀ ਤੋਂ ਸ਼ੁਰੂ ਹੋਇਆ ਇਹ ਪ੍ਰਦੂਸ਼ਣ ਲਾਹੌਰ ਦੇ ਮਾਹੌਲ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ ਤੇ ਲਾਹੌਰ ਦੀ ਹਵਾ ਦੀ ਗੁਣਵੱਤਾ ਦਾ ਪੱਧਰ ਸਾਲ ਦੇ 365 ਦਿਨਾਂ ਵਿੱਚੋਂ 220 ਦਿਨ ਨੈਗੇਟਿਵ ਰਹਿੰਦਾ ਹੈ। ਅਗਲੇ ਇੱਕ ਹਫਤੇ ਤੱਕ ਹਵਾ ਦਾ ਰੁਖ ਲਾਹੌਰ ਵੱਲ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਪ੍ਰਦੂਸ਼ਣ ਹੋਰ ਵਧ ਸਕਦਾ ਹੈ।

ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਪੰਜਾਬ ਸਰਕਾਰ ਸੋਮਵਾਰ ਨੂੰ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖ ਕੇ ਲਾਹੌਰ ਦੇ ਹਾਲਾਤ ਤੋਂ ਜਾਣੂ ਕਰਵਾਏਗੀ। ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਨੂੰ ਵੀ ਆਪਣੇ ਕੂਟਨੀਤਕ ਚੈਨਲਾਂ ਦੀ ਵਰਤੋਂ ਕਰਨ ਲਈ ਕਿਹਾ ਜਾਵੇਗਾ। ਸਾਫ਼ ਹੈ ਕਿ ਹੁਣ ਪਾਕਿਸਤਾਨ ਲਾਹੌਰ 'ਚ ਹੋ ਰਹੇ ਪ੍ਰਦੂਸ਼ਣ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾ ਕੇ ਭਾਰਤ 'ਤੇ ਦਬਾਅ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।

ਲਾਹੌਰ ਦੇ ਸਕੂਲ ਇੱਕ ਹਫ਼ਤੇ ਲਈ ਬੰਦ ਹਨ। ਵਿਭਾਗ ਨੇ ਹੁਕਮ ਦਿੱਤਾ ਹੈ ਕਿ ਬੱਚੇ ਇੱਕ ਹਫ਼ਤੇ ਤੱਕ ਆਨਲਾਈਨ ਕਲਾਸਾਂ ਲੈਣਗੇ। ਇਸ ਦੇ ਨਾਲ ਹੀ ਉਦਯੋਗਾਂ ਨੂੰ ਵੀ ਸਹਿਯੋਗ ਦੇਣ ਲਈ ਕਿਹਾ ਗਿਆ ਹੈ, ਨਹੀਂ ਤਾਂ ਸਖ਼ਤ ਕਦਮ ਚੁੱਕੇ ਜਾਣਗੇ। ਸੜਕਾਂ 'ਤੇ ਪਾਣੀ ਦਾ ਛਿੜਕਾਅ ਕੀਤਾ ਜਾਵੇਗਾ ਤੇ ਉਸਾਰੀ ਦਾ ਕੰਮ ਬੰਦ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਅਤੇ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ 50 ਫੀਸਦੀ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Canada Study Visa: ਕੈਨੇਡਾ ਸਰਕਾਰ ਵੱਲੋਂ ਹੋਰ ਸਖਤੀ! ਹੁਣ ਆਸਾਨ ਨਹੀਂ ਹੋਵੇਗਾ ਕਾਲਜ ਬਦਲਣਾ, ਅਜਿਹਾ ਕਰਨ ’ਤੇ Deport ਦਾ ਖਤਰਾ !

Vitamin B-12 Foods: ਆਂਡੇ ਨਾਲ ਖਾਓ ਇਹ ਚੀਜ਼ਾਂ, ਸਰੀਰ 'ਚ ਵਿਟਾਮਿਨ ਬੀ-12 ਦੀ ਕਮੀ ਕੁੱਝ ਹੀ ਦਿਨਾਂ ‘ਚ ਹੋ ਜਾਏਗੀ ਦੂਰ

ਪੈਸਾ ਹੀ ਪੈਸਾ! ਪੋਸਟ ਆਫਿਸ ਦੀ ਇਹ ਸਕੀਮ ਸਾਰੀ ਉਮਰ ਦੇਏਗੀ ਲਾਭ! ਹਰ ਮਹੀਨੇ ਮਿਲਣਗੇ 20500 ਰੁਪਏ, ਜਾਣੋ ਪੂਰੀ ਡਿਟੇਲ

Punjab News: ਪੰਚਾਇਤੀ ਚੋਣਾਂ ਮੌਕੇ 15 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ SDO ਤੇ ਖੇਤੀਬਾੜੀ ਸਬ-ਇੰਸਪੈਕਟਰ ਖਿਲਾਫ ਮੁਕੱਦਮਾ ਦਰਜ

ABP Premium

ਵੀਡੀਓਜ਼

MP Amritpal Singh 'ਤੇ ਤੱਤੇ ਹੋਏ Bikram Singh Majithia | Abp SanjhaSikh | 30 ਲੱਖ ਸਿੱਖ ਬਣੇ ਈਸਾਈ! ਸੁੱਤੀ ਪਈ ਸਿੱਖ ਕੌਮ - BJP ਲੀਡਰ | Abp SanjhaCM  Maan ਨੇ ਰੱਜਕੇ ਕੀਤੀ ਰਾਜਪਾਲ ਦੀ ਕੀਤੀ ਤਾਰੀਫ਼ , ਕਿਹਾ- ਜਦੋਂ ਦਾ ਇਨ੍ਹਾਂ ਨੇ ਕੰਮ ਸਾਂਭਿਆ ਚੰਗੀ ਚੱਲ ਰਹੀ ਸਰਕਾਰSikh | ਬੇਅਦਬੀ! ਸ੍ਰੀ ਗੁਰੂ ਨਾਨਕ ਦੇਵ ਜੀ ਬਣਕੇ ਆਇਆ ਬੰਦਾ Punjab 'ਚ ਵੱਡਾ ਹੰਗਾਮਾ | ABP Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Canada Study Visa: ਕੈਨੇਡਾ ਸਰਕਾਰ ਵੱਲੋਂ ਹੋਰ ਸਖਤੀ! ਹੁਣ ਆਸਾਨ ਨਹੀਂ ਹੋਵੇਗਾ ਕਾਲਜ ਬਦਲਣਾ, ਅਜਿਹਾ ਕਰਨ ’ਤੇ Deport ਦਾ ਖਤਰਾ !
Canada Study Visa: ਕੈਨੇਡਾ ਸਰਕਾਰ ਵੱਲੋਂ ਹੋਰ ਸਖਤੀ! ਹੁਣ ਆਸਾਨ ਨਹੀਂ ਹੋਵੇਗਾ ਕਾਲਜ ਬਦਲਣਾ, ਅਜਿਹਾ ਕਰਨ ’ਤੇ Deport ਦਾ ਖਤਰਾ !
Vitamin B-12 Foods: ਆਂਡੇ ਨਾਲ ਖਾਓ ਇਹ ਚੀਜ਼ਾਂ, ਸਰੀਰ 'ਚ ਵਿਟਾਮਿਨ ਬੀ-12 ਦੀ ਕਮੀ ਕੁੱਝ ਹੀ ਦਿਨਾਂ ‘ਚ ਹੋ ਜਾਏਗੀ ਦੂਰ
Vitamin B-12 Foods: ਆਂਡੇ ਨਾਲ ਖਾਓ ਇਹ ਚੀਜ਼ਾਂ, ਸਰੀਰ 'ਚ ਵਿਟਾਮਿਨ ਬੀ-12 ਦੀ ਕਮੀ ਕੁੱਝ ਹੀ ਦਿਨਾਂ ‘ਚ ਹੋ ਜਾਏਗੀ ਦੂਰ
ਪੈਸਾ ਹੀ ਪੈਸਾ! ਪੋਸਟ ਆਫਿਸ ਦੀ ਇਹ ਸਕੀਮ ਸਾਰੀ ਉਮਰ ਦੇਏਗੀ ਲਾਭ! ਹਰ ਮਹੀਨੇ ਮਿਲਣਗੇ 20500 ਰੁਪਏ, ਜਾਣੋ ਪੂਰੀ ਡਿਟੇਲ
ਪੈਸਾ ਹੀ ਪੈਸਾ! ਪੋਸਟ ਆਫਿਸ ਦੀ ਇਹ ਸਕੀਮ ਸਾਰੀ ਉਮਰ ਦੇਏਗੀ ਲਾਭ! ਹਰ ਮਹੀਨੇ ਮਿਲਣਗੇ 20500 ਰੁਪਏ, ਜਾਣੋ ਪੂਰੀ ਡਿਟੇਲ
Punjab News: ਪੰਚਾਇਤੀ ਚੋਣਾਂ ਮੌਕੇ 15 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ SDO ਤੇ ਖੇਤੀਬਾੜੀ ਸਬ-ਇੰਸਪੈਕਟਰ ਖਿਲਾਫ ਮੁਕੱਦਮਾ ਦਰਜ
Punjab News: ਪੰਚਾਇਤੀ ਚੋਣਾਂ ਮੌਕੇ 15 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ SDO ਤੇ ਖੇਤੀਬਾੜੀ ਸਬ-ਇੰਸਪੈਕਟਰ ਖਿਲਾਫ ਮੁਕੱਦਮਾ ਦਰਜ
International Criminal Court ਵੱਲੋਂ ਵੱਡਾ ਐਕਸ਼ਨ! ਇਜ਼ਰਾਈਲ ਦੇ PM ਨੇਤਨਯਾਹੂ ਖਿਲਾਫ ਗ੍ਰਿਫਤਾਰੀ ਵਾਰੰਟ ਕੀਤਾ ਜਾਰੀ

ਲੇਟ ਸੌਂਣਾ ਤੇ ਛੇਤੀ ਉੱਠਣਾ ਸਿਹਤ ਲਈ ਬਹੁਤ ਖ਼ਤਰਨਾਕ, ਸਰੀਰ ਨੂੰ ਘੇਰ ਲੈਂਦੀਆਂ ਨੇ ਭਿਆਨਕ ਬਿਮਾਰੀਆਂ, ਜਾਣੋ ਕਿਵੇਂ ਕਰੀਏ ਬਚਾਅ

Patiala News: ਪਟਿਆਲਾ 'ਚ ਮੱਛੀ ਮੰਡੀ ਬਣਾਉਣ ਦੀ ਮੰਗ ਹੋਈ ਪੂਰੀ, ਹਰਚੰਦ ਬਰਸਟ ਨੇ ਦੱਸਿਆ ਮੱਛੀ ਵਿਕਰੇਤਾਵਾਂ ਲਈ ਆਮਦਨ ਦੇ ਨਵੇਂ ਮੌਕੇ ਹੋਣਗੇ ਪੈਦਾ

ਚੈਂਪੀਅਨ ਟਰਾਫੀ ਤੋਂ ਪਹਿਲਾਂ ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, ਸ਼ਰੇਆਮ ਗੋਲ਼ੀਆਂ ਨਾਲ ਭੁੰਨੇ ਲੋਕ, 38 ਦੀ ਮੌਤ

Embed widget