ਲਾਹੌਰੀਆਂ ਦਾ ਹੋਇਆ ਬੁਰਾ ਹਾਲ ! 1700 ਤੱਕ ਪਹੁੰਚਿਆ AQI, ਜੇ ਹਵਾ ਦਾ ਰੁਖ਼ ਬਦਲਿਆ ਤਾਂ ਘੁੱਟਿਆ ਜਾਵੇਗਾ ਪੰਜਾਬ ਦਾ ਸਾਹ, ਜਾਣੋ ਹੁਣ ਕੀ ਨੇ ਹਲਾਤ ?
ਹਵਾ ਕਾਰਨ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ ਪਰ ਰਾਤ ਸਮੇਂ ਅੱਗ ਲੱਗਣ ਦੀਆਂ ਘਟਨਾਵਾਂ ਅਤੇ ਉਦਯੋਗਾਂ ਵਿੱਚੋਂ ਨਿਕਲਦੇ ਧੂੰਏਂ ਕਾਰਨ ਪ੍ਰਦੂਸ਼ਣ ਵਧ ਰਿਹਾ ਹੈ। ਦਿਨ ਵੇਲੇ ਟ੍ਰੈਫਿਕ ਜਾਮ ਅਤੇ ਸੜਕਾਂ ਤੋਂ ਉੱਡਦੀ ਧੂੜ ਪ੍ਰਦੂਸ਼ਣ ਦੇ ਪੱਧਰ ਨੂੰ ਵਧਾ ਰਹੀ ਹੈ।
Stubble Burning: ਪਾਕਿਸਤਾਨ ਵਿੱਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਹਰਿਆਣਾ ਤੇ ਪੰਜਾਬ ਦੀ ਹਵਾ ਨੂੰ ਖਰਾਬ ਕਰ ਦੇਵੇਗਾ। 2 ਦਿਨ ਪਹਿਲਾਂ ਲਾਹੌਰ ਦਾ ਏਅਰ ਕੁਆਲਿਟੀ ਇੰਡੈਕਸ (AQI) 1700 ਦੇ ਕਰੀਬ ਸੀ। ਮੰਗਲਵਾਰ (5 ਨਵੰਬਰ) ਦੀ ਸਵੇਰ ਨੂੰ ਵੀ ਲਾਹੌਰ ਦਾ AQI 666 ਦਰਜ ਕੀਤਾ ਗਿਆ। ਜੇ ਹਵਾ ਦੀ ਦਿਸ਼ਾ ਬਦਲਦੀ ਹੈ ਤਾਂ ਭਾਰਤ ਦੇ ਇਨ੍ਹਾਂ ਦੋਵਾਂ ਰਾਜਾਂ ਵਿੱਚ ਮੁਸ਼ਕਲਾਂ ਵਧਣਗੀਆਂ।
ਦੀਵਾਲੀ ਤੋਂ ਬਾਅਦ ਦੋਵਾਂ ਸੂਬਿਆਂ ਦੇ ਜ਼ਿਆਦਾਤਰ ਸ਼ਹਿਰਾਂ ਦੀ ਹਵਾ ਜ਼ਹਿਰੀਲੀ ਹੋ ਗਈ ਹੈ। ਵਧਦੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਅੱਖਾਂ 'ਚ ਜਲਣ ਦੇ ਨਾਲ-ਨਾਲ ਸਾਹ ਲੈਣ 'ਚ ਵੀ ਦਿੱਕਤ ਆ ਰਹੀ ਹੈ। ਫਤਿਹਾਬਾਦ ਅਤੇ ਹਿਸਾਰ ਹਰਿਆਣਾ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹਨ। ਇੱਥੇ AQI 500 ਤੱਕ ਪਹੁੰਚ ਗਿਆ ਹੈ। ਸੂਬੇ ਦੇ 8 ਸ਼ਹਿਰਾਂ ਦਾ AQI 400 ਤੋਂ ਉੱਪਰ ਹੈ।
ਪੰਜਾਬ ਦੇ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਪ੍ਰਦੂਸ਼ਣ ਵਿੱਚ ਸੁਧਾਰ ਦੇਖਿਆ ਗਿਆ ਹੈ। ਅੰਮ੍ਰਿਤਸਰ ਜੋ ਕਿ ਇੱਕ ਦਿਨ ਪਹਿਲਾਂ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਸੀ, ਵਿੱਚ AQI 200 ਤੋਂ ਘੱਟ ਕੇ 188 'ਤੇ ਆ ਗਿਆ ਹੈ। ਇਸੇ ਤਰ੍ਹਾਂ ਲੁਧਿਆਣਾ ਦਾ AQI 184 ਦਰਜ ਕੀਤਾ ਗਿਆ ਪਰ ਚੰਡੀਗੜ੍ਹ, ਜਲੰਧਰ, ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿੱਚ AQI ਅਜੇ ਵੀ 200 ਤੋਂ ਪਾਰ ਹੈ।
ਹਵਾ ਕਾਰਨ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ ਪਰ ਰਾਤ ਸਮੇਂ ਅੱਗ ਲੱਗਣ ਦੀਆਂ ਘਟਨਾਵਾਂ ਅਤੇ ਉਦਯੋਗਾਂ ਵਿੱਚੋਂ ਨਿਕਲਦੇ ਧੂੰਏਂ ਕਾਰਨ ਪ੍ਰਦੂਸ਼ਣ ਵਧ ਰਿਹਾ ਹੈ। ਦਿਨ ਵੇਲੇ ਟ੍ਰੈਫਿਕ ਜਾਮ ਅਤੇ ਸੜਕਾਂ ਤੋਂ ਉੱਡਦੀ ਧੂੜ ਪ੍ਰਦੂਸ਼ਣ ਦੇ ਪੱਧਰ ਨੂੰ ਵਧਾ ਰਹੀ ਹੈ।
ਕੇਂਦਰ ਸਰਕਾਰ ਨੇ ਨਹੀਂ ਫੜ੍ਹੀ ਪੰਜਾਬ ਦੀ ਬਾਂਹ
ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕੇਂਦਰ ਤੋਂ ਰਿਆਇਤਾਂ ਦੇਣ ਦੀ ਤਜਵੀਜ਼ ਰੱਖੀ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਠੁਕਰਾ ਦਿੱਤਾ ਸੀ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਦਾਇਰ ਹਲਫ਼ਨਾਮੇ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਵੀ ਹਰਿਆਣਾ ਸਰਕਾਰ ਵਾਂਗ ਆਪਣੇ ਬਜਟ ਵਿੱਚੋਂ ਕਿਸਾਨਾਂ ਨੂੰ ਪ੍ਰੋਤਸਾਹਨ ਦੇ ਸਕਦੀ ਹੈ, ਤਾਂ ਜੋ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘੱਟ ਕੀਤਾ ਜਾ ਸਕੇ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ 1200 ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦੀ ਲੋੜ ਦੱਸੀ ਸੀ।