ਪੜਚੋਲ ਕਰੋ

'ਗੁਰੂ ਨਾਨਕ ਦਰਬਾਰ' ਢਾਹੁਣ ਮਗਰੋਂ ਪਾਕਿਸਤਾਨ 'ਚ ਐਕਸ਼ਨ

ਸ਼੍ਰੋਮਣੀ ਅਕਾਲੀ ਦਲ ਨੇ ਪਾਕਿਸਤਾਨ ਵਿੱਚ ਸਦੀਆਂ ਪੁਰਾਣੀ ਗੁਰੂ ਨਾਨਕ ਦਰਬਾਰ ਨਾਂ ਦੀ ਇਤਿਹਾਸਕ ਇਮਾਰਤ ਨੂੰ ਢਾਹੁਣ ਦਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਇਆ ਹੈ। ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮੋਦੀ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਤਿਹਾਸਕ ਇਮਾਰਤ ਢਾਹੁਣ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕਰਨਗੇ।

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਪਾਕਿਸਤਾਨ ਵਿੱਚ ਸਦੀਆਂ ਪੁਰਾਣੀ ਗੁਰੂ ਨਾਨਕ ਦਰਬਾਰ ਨਾਂ ਦੀ ਇਤਿਹਾਸਕ ਇਮਾਰਤ ਨੂੰ ਢਾਹੁਣ ਦਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਇਆ ਹੈ। ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮੋਦੀ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਤਿਹਾਸਕ ਇਮਾਰਤ ਢਾਹੁਣ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕਰਨਗੇ। ਉਧਰ, ਪਾਕਿਸਤਾਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਖਤ ਕਾਰਵਾਈ ਕਰਦਿਆਂ ਇਮਾਰਤ ਨੂੰ ਢਾਹੁਣ ਵਾਲਿਆਂ ਖਿਲਾਫ ਐਫਆਈਆਰ ਦਰਜ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਇਮਾਰਤ ਨੂੰ ਵਿਰਾਸਤ ਸੰਭਾਲ ਵਿਭਾਗ ਹਵਾਲੇ ਕਰਨ ਦੀ ਸਿਫਾਰਸ਼ ਕੀਤੀ ਹੈ। ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤ-ਪਾਕਿ ਵੰਡ ਵੇਲੇ ਇਸ ਇਮਾਰਤ ਵਿੱਚ ਰਹਿੰਦਾ ਪਰਿਵਾਰ ਭਾਰਤ ਚਲਾ ਗਿਆ ਸੀ। ਇਸ ਮਗਰੋਂ ਰਾਂਝਾ ਤੇ ਪੰਨੂ ਨਾਂ ਦੇ ਦੋ ਭਰਾਵਾਂ ਨੇ ਇਮਾਰਤ 'ਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਹੁਣ ਇੱਕ ਠੇਕੇਦਾਰ ਨੂੰ ਇਮਾਰਤ ਦਾ ਸਾਮਾਨ ਵੇਚ ਦਿੱਤਾ ਸੀ। ਕਾਬਲੇਗੌਰ ਹੈ ਲਹਿੰਦੇ ਪੰਜਾਬ ਵਿੱਚ ਸਦੀਆਂ ਪੁਰਾਣੀ ਗੁਰੂ ਨਾਨਕ ਦਰਬਾਰ ਨਾਂ ਦੀ ਇਤਿਹਾਸਕ ਇਮਾਰਤ ਨੂੰ ਢਾਹ ਦੇਣ ਦੀਆਂ ਖ਼ਬਰ ਕਰਕੇ ਸਿੱਖਾਂ ਵਿੱਚ ਰੋਸ ਹੈ। ਰਿਪੋਰਟਾਂ ਮੁਤਾਬਕ ਸ਼ਰਾਰਤੀ ਤੱਤਾਂ ਨੇ ਇਸ ਇਮਾਰਤ ਦੇ ਕੀਮਤੀ ਦਰਵਾਜ਼ੇ ਤੇ ਖਿੜਕੀਆਂ ਨੂੰ ਵੀ ਵੇਚ ਦਿੱਤਾ ਹੈ। ਰਾਜਧਾਨੀ ਲਾਹੌਰ ਤੋਂ ਤਕਰੀਬਨ 100 ਕਿਲੋਮੀਟਰ ਦੂਰ ਬਣੀ 'ਪੈਲੇਸ ਆਫ ਗੁਰੂ ਨਾਨਕ' ਨੂੰ ਚਾਰ ਸਦੀਆਂ ਪਹਿਲਾਂ ਪੁਰਾਣੀਆਂ ਇੱਟਾਂ (ਨਾਨਕਸ਼ਾਹੀ ਇੱਟ), ਮਿੱਟੀ ਤੇ ਚੂਨੇ ਨਾਲ ਉਸਾਰਿਆ ਗਿਆ ਸੀ। ਇਸ ਇਮਾਰਤ ਵਿੱਚ 16 ਕਮਰੇ ਸਨ ਤੇ ਹਰ ਕਮਰੇ ਦੇ ਤਿੰਨ-ਤਿੰਨ ਦਰਵਾਜ਼ੇ ਸਨ। ਕਮਰਿਆਂ ਵਿੱਚ ਦਿਆਰ ਦੀ ਮਹਿੰਗੀ ਲੱਕੜ ਨਾਲ ਉਸਾਰੀ ਗਈ ਛੱਤ ਵੀ ਸੀ ਤੇ ਛੋਟੀ ਲਾਲਟੈਨ ਲਾਉਣ ਦਾ ਵੀ ਪ੍ਰਬੰਧ ਸੀ। ਗੁਰੂ ਨਾਨਕ ਦਰਬਾਰ ਨਾਰੋਵਾਲ ਜ਼ਿਲ੍ਹੇ ਵਿੱਚ ਬਣਿਆ ਹੋਇਆ ਸੀ, ਇਹ ਉਹੀ ਜ਼ਿਲ੍ਹਾ ਹੈ ਜਿੱਥੇ ਕਰਤਾਰਪੁਰ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਇਮਾਰਤ ਵਕਫ ਬੋਰਡ ਦੇ ਅਧੀਨ ਆਉਂਦੀ ਸੀ, ਪਰ ਵਿਭਾਗ ਦੀ ਨਾਅਹਿਲੀਅਤ ਕਰਕੇ ਹੀ ਕੁਝ ਵਿਅਕਤੀਆਂ ਨੇ ਇਸ ਦੇ ਇੱਕ ਭਾਗ ਨੂੰ ਢਾਹ ਦਿੱਤਾ। ਉਨ੍ਹਾਂ ਦੱਸਿਆ ਕਿ ਸਿੱਖ ਲੋਕ ਭਾਰਤ ਸਮੇਤ ਪੂਰੀ ਦੁਨੀਆ ਤੋਂ ਇੱਥੇ ਆਉਂਦੇ ਸਨ। ਪਿੱਛੇ ਜਿਹੇ ਕੈਨੇਡਾ ਤੋਂ ਆਏ ਇੱਕ ਵਫ਼ਦ ਨੇ ਇਸ ਇਮਾਰਤ ਨੂੰ ਦੇਖ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਜਿਵੇਂ ਖ਼ਜ਼ਾਨਾ ਹੀ ਲੱਭ ਗਿਆ ਹੋਵੇ। ਉੱਧਰ, ਨਾਰੋਵਾਲ ਦੇ ਡਿਪਟੀ ਕਮਿਸ਼ਨਰ ਵਾਹਿਦ ਅਸਗ਼ਰ ਨੇ ਦੱਸਿਆ ਕਿ ਇਸ ਇਮਾਰਤ ਦੇ ਵੇਰਵੇ ਮਾਲ ਵਿਭਾਗ ਕੋਲ ਦਰਜ ਨਹੀਂ ਹਨ ਅਤੇ ਰਿਕਾਰਡ ਮੁਤਾਬਕ ਇਹ ਕੋਈ ਇਤਿਹਾਸਕ ਇਮਾਰਤ ਵੀ ਨਹੀਂ ਹੈ ਪਰ ਉਹ ਰਿਕਾਰਡ ਜਾਂਚ ਰਹੇ ਹਨ। ਉੱਧਰ, ਸਿਆਲਕੋਟ ਜ਼ੋਨ ਦੇ ਰੈਂਟ ਕਲੈਕਟਰ ਰਾਣਾ ਵਾਹਿਦ ਨੇ ਕਿਹਾ ਕਿ ਸਾਡੀ ਟੀਮ ਗੁਰੂ ਨਾਨਕ ਮਹਿਲ ਬਾਠਾਂਵਾਲਾ ਦੀ ਜਾਂਚ ਕਰ ਰਹੀ ਹੈ, ਜੇਕਰ ਇਹ ਥਾਂ ਵਕਫ ਬੋਰਡ ਦੀ ਜਾਇਦਾਦ ਹੋਈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਥਾਨਕ ਲੋਕਾਂ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Gold Price: ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨੇ ਦਾ ਭਾਅ! ਹੁਣ 85,000 ਰੁਪਏ ਤੋਲਾ ਨੂੰ ਕਰੇਗਾ ਟੱਚ

ਪੁਲਿਸ ਨੇ ਰੋਕਿਆ ਬੁਲੇਟ ਤਾਂ ਅੱਗੋ ਧੋਂਸ ਦਿਖਾਉਣ ਲੱਗਿਆ ਆਪ ਵਿਧਾਇਕ ਦਾ ਪੁੱਤ, ਕਿਹਾ- MLA ਨੇ ਮੇਰੇ ਪਾਪਾ....., ਪੁਲਿਸ ਨੇ ਕੱਟਿਆ 20 ਹਜ਼ਾਰ ਦਾ ਚਲਾਨ,  ਦੇਖੋ ਵੀਡੀਓ

ਪੰਜਾਬ ਸਰਕਾਰ ਨੇ ਭਰਤੀ ਕੀਤੇ 'ਸਰਕਾਰੀ ਜਾਦੂਗਰ' ! ਜਾਅਲੀ ਪਿੰਡ ਬਣਾ ਕੇ ਡਕਾਰੀ 43 ਲੱਖ ਦੀ ਗ੍ਰਾਂਟ, ਜਾਣੋ ਕਿਵੇਂ ਖੁੱਲ੍ਹੀ 'ਸ਼ਾਨਦਾਰ ਵਿਕਾਸ' ਦੀ ਪੋਲ ?

CM Bhagwant Mann Security: ਸੀਐਮ ਮਾਨ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ! ਪੂਰੇ ਪੰਜਾਬ 'ਚ ਹਾਈ ਅਲਰਟ, ਸਾਰੀ ਫੋਰਸ ਮੈਦਾਨ 'ਚ ਡਟੀ

ABP Premium

ਵੀਡੀਓਜ਼

Khalistan| Gurpatwant Singh Pannu ਨੂੰ DGP Gorav Yadav ਦਾ ਕਰਾਰਾ ਜਵਾਬ | abp sanjhaਕੀ ਅੰਮ੍ਰਿਤਪਾਲ ਸਿੰਘ ਜਾ ਸਕੇਗਾ ਲੋਕ ਸਭਾ?Breaking News: America ਤੋਂ ਡਿਪੋਰਟ ਹੋਣਗੇ 18 ਹਜ਼ਾਰ ਭਾਰਤੀ, ਮੋਦੀ ਸਰਕਾਰ ਨੇ ਵੀ ਦੇ ਦਿੱਤੀ ਸਹਿਮਤੀ|abp sanjhaਦਿੱਲੀ ਚੋਣਾਂ 'ਚ CM Bhagwant Mann ਦੀ ਪਤਨੀ Dr Gurpreet Kaur Mann ਸਟਾਰ ਪ੍ਰਚਾਰਕਾਂ ਤੋਂ ਵੀ ਅੱਗੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gold Price: ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨੇ ਦਾ ਭਾਅ! ਹੁਣ 85,000 ਰੁਪਏ ਤੋਲਾ ਨੂੰ ਕਰੇਗਾ ਟੱਚ
Gold Price: ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨੇ ਦਾ ਭਾਅ! ਹੁਣ 85,000 ਰੁਪਏ ਤੋਲਾ ਨੂੰ ਕਰੇਗਾ ਟੱਚ
ਪੁਲਿਸ ਨੇ ਰੋਕਿਆ ਬੁਲੇਟ ਤਾਂ ਅੱਗੋ ਧੋਂਸ ਦਿਖਾਉਣ ਲੱਗਿਆ ਆਪ ਵਿਧਾਇਕ ਦਾ ਪੁੱਤ, ਕਿਹਾ- MLA ਨੇ ਮੇਰੇ ਪਾਪਾ....., ਪੁਲਿਸ ਨੇ ਕੱਟਿਆ 20 ਹਜ਼ਾਰ ਦਾ ਚਲਾਨ,  ਦੇਖੋ ਵੀਡੀਓ
ਪੁਲਿਸ ਨੇ ਰੋਕਿਆ ਬੁਲੇਟ ਤਾਂ ਅੱਗੋ ਧੋਂਸ ਦਿਖਾਉਣ ਲੱਗਿਆ ਆਪ ਵਿਧਾਇਕ ਦਾ ਪੁੱਤ, ਕਿਹਾ- MLA ਨੇ ਮੇਰੇ ਪਾਪਾ....., ਪੁਲਿਸ ਨੇ ਕੱਟਿਆ 20 ਹਜ਼ਾਰ ਦਾ ਚਲਾਨ, ਦੇਖੋ ਵੀਡੀਓ
ਪੰਜਾਬ ਸਰਕਾਰ ਨੇ ਭਰਤੀ ਕੀਤੇ 'ਸਰਕਾਰੀ ਜਾਦੂਗਰ' ! ਜਾਅਲੀ ਪਿੰਡ ਬਣਾ ਕੇ ਡਕਾਰੀ 43 ਲੱਖ ਦੀ ਗ੍ਰਾਂਟ, ਜਾਣੋ ਕਿਵੇਂ ਖੁੱਲ੍ਹੀ 'ਸ਼ਾਨਦਾਰ ਵਿਕਾਸ' ਦੀ ਪੋਲ ?
ਪੰਜਾਬ ਸਰਕਾਰ ਨੇ ਭਰਤੀ ਕੀਤੇ 'ਸਰਕਾਰੀ ਜਾਦੂਗਰ' ! ਜਾਅਲੀ ਪਿੰਡ ਬਣਾ ਕੇ ਡਕਾਰੀ 43 ਲੱਖ ਦੀ ਗ੍ਰਾਂਟ, ਜਾਣੋ ਕਿਵੇਂ ਖੁੱਲ੍ਹੀ 'ਸ਼ਾਨਦਾਰ ਵਿਕਾਸ' ਦੀ ਪੋਲ ?
CM Bhagwant Mann Security: ਸੀਐਮ ਮਾਨ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ! ਪੂਰੇ ਪੰਜਾਬ 'ਚ ਹਾਈ ਅਲਰਟ, ਸਾਰੀ ਫੋਰਸ ਮੈਦਾਨ 'ਚ ਡਟੀ
CM Bhagwant Mann Security: ਸੀਐਮ ਮਾਨ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ! ਪੂਰੇ ਪੰਜਾਬ 'ਚ ਹਾਈ ਅਲਰਟ, ਸਾਰੀ ਫੋਰਸ ਮੈਦਾਨ 'ਚ ਡਟੀ
Punjab News: ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੱਗ ਸਕਦਾ ਝਟਕਾ ! ਐਕਸ਼ਨ ਮੋਡ 'ਚ ਸਿੰਘ ਸਾਹਿਬਾਨ, ਹੰਗਾਮੀ ਮੀਟਿੰਗ ਬੁਲਾਈ

ਫੋਨ ਦੇ ਹਿਸਾਬ ਨਾਲ ਕਿਰਾਇਆ ਲੈਂਦੀ Uber? ਪੜ੍ਹ ਲਓ ਪੂਰੀ ਰਿਪੋਰਟ, ਉੱਡ ਜਾਣਗੇ ਹੋਸ਼

ਦੋ ਸਾਲਾਂ ਬਾਅਦ ਗਣਤੰਤਰ ਦਿਵਸ ਦੀ ਪਰੇਡ ’ਚ ਨਜ਼ਰ ਆਵੇਗਾ ਪੰਜਾਬ, ਬਾਬਾ ਫਰੀਦ ਜੀ ਨੂੰ ਹੋਵੇਗੀ ਸਮਰਪਿਤ; ਚਾਰ ਹਿੱਸਿਆਂ 'ਚ ਦਿਖਾਇਆ ਜਾਵੇਗਾ ਸੱਭਿਆਚਾਰ

ਨਹੀਂ ਰਹੇ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ, ਪ੍ਰਕਾਸ਼ ਸਿੰਘ ਬਾਦਲ ਦੇ ਸਨ ਕਰੀਬੀ

Embed widget