ਪੜਚੋਲ ਕਰੋ
Advertisement
ਪੰਚਾਇਤੀ ਚੋਣਾਂ: ਕਾਂਗਰਸੀਆਂ ਦੀ ਨਹੀਂ ਮੰਨਦਾ ਜ਼ਿਲ੍ਹਾ ਪ੍ਰਸ਼ਾਸਨ, ਵਿਧਾਇਕਾ ਨੇ ਏਡੀਸੀ 'ਤੇ ਲਾਏ ਪਰਚੇ ਰੱਦ ਕਰਨ ਦੇ ਦੋਸ਼
ਫ਼ਿਰੋਜ਼ਪੁਰ: ਪੰਚਾਇਤੀ ਚੋਣਾਂ ਦਾ ਪਿੜ ਪੂਰੀ ਤਰ੍ਹਾਂ ਮਘਿਆ ਹੋਇਆ ਹੈ ਅਤੇ ਨਿੱਤ ਨਵੇਂ ਖੁਲਾਸੇ ਤੇ ਤਮਾਸ਼ੇ ਹੋ ਰਹੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਜਦ ਉਮੀਦਵਾਰੀ ਕਾਗ਼ਜ਼ ਰੱਦ ਕਰਨ 'ਤੇ ਸੱਤਾਧਾਰੀ ਪਾਰਟੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਖੜਕ ਗਈ। ਫ਼ਿਰੋਜ਼ਪੁਰ ਦਿਹਾਤੀ ਵਿਧਾਇਕਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ 'ਤੇ ਰਿਸ਼ਵਤ ਲੈ ਕੇ ਕਾਂਗਰਸ ਵੱਲੋਂ ਸਮਰਥਤ ਪੰਚਾਇਤੀ ਚੋਣਾਂ ਦੇ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਨ ਦਾ ਇਲਜ਼ਾਮ ਲਾਇਆ ਹੈ।
ਵਿਧਾਇਕਾ ਸਤਿਕਾਰ ਕੌਰ ਗਹਿਰੀ ਨੇ ਸਿੱਧਾ ਹੀ ਏਡੀਸੀ ਗੁਰਮੀਤ ਸਿੰਘ ਮੁਲਤਾਨੀ 'ਤੇ ਪੈਸੇ ਲੈਕੇ ਕਾਂਗਰਸੀਆਂ ਦੀਆਂ ਫਾਈਲਾਂ ਰੱਦ ਕਰਨ ਦੇ ਦੋਸ਼ ਲਾਏ ਹਨ। ਇਸ ਤੋਂ ਪਹਿਲਾਂ ਵਿਧਾਇਕਾ ਦੇ ਪਤੀ ਨੇ ਵੀ ਪੰਚਾਇਤੀ ਚੋਣਾਂ ਦੇ ਸ਼ੁਰੂਆਤ ਦੌਰਾਨ ਪ੍ਰਸ਼ਾਸਨ 'ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੀ ਸ਼ਹਿ 'ਤੇ ਉਨ੍ਹਾਂ ਦੇ ਸਾਥੀਆਂ ਨਾਲ 'ਧ੍ਰੋਹ' ਕਰਨ ਦੇ ਦੋਸ਼ ਲਾਏ ਹਨ।
ਆਪਣੀ ਸਰਕਾਰ ਹੋਣ ਦੇ ਬਾਵਜੂਦ ਆਪਣੇ ਉਮੀਦਵਾਰਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਵਿਧਾਇਕਾ ਨੇ ਕਿਹਾ ਕਿ ਇਸ ਦੀ ਸ਼ਿਕਾਇਤ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਆਹਲਾ ਅਧਿਕਾਰੀਆਂ ਤੇ ਪੰਜਾਬ ਸਰਕਾਰ ਤੱਕ ਕਰਨਗੇ ਤਾਂ ਜੋ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਦੇ ਉਮੀਦਵਾਰਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਭਵਿੱਖ ਵਿੱਚ ਹੋਣ ਤੋਂ ਰੋਕਿਆ ਜਾ ਸਕੇ।
ਮੌਜੂਦਾ ਵਿਧਾਇਕਾ ਵੱਲੋਂ ਪੈਸੇ ਲੈ ਕੇ ਫਾਈਲਾਂ ਰੱਦ ਕਰਨ ਦੇ ਲੱਗੇ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਏਡੀਸੀ ਗੁਰਮੀਤ ਸਿੰਘ ਮੁਲਤਾਨੀ ਨੇ ਸਪੱਸ਼ਟ ਕੀਤਾ ਕਿ ਫਾਈਲਾਂ ਰੱਦ ਕਰਨ ਜਾਂ ਮਨਜ਼ੂਰ ਕਰਨ ਦਾ ਅਧਿਕਾਰ ਸਿਰਫ ਰਿਟਰਨਿੰਗ ਅਫ਼ਸਰ ਕੋਲ ਹੀ ਹੁੰਦਾ ਹੈ ਅਤੇ ਕਿਸੇ ਉਮੀਦਵਾਰ ਦੇ ਕਾਗ਼ਜ਼ ਰੱਦ ਕਰਨ ਵਿੱਚ ਉਨ੍ਹਾਂ ਦਾ ਕੋਈ ਦਖ਼ਲ ਨਹੀਂ ਹੁੰਦਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਧਰਮ
ਪੰਜਾਬ
Advertisement