ਪੜਚੋਲ ਕਰੋ

Punjab news: ਪਰਮਜੀਤ ਢਾਡੀ ਯੂਕੇ ਤੋਂ ਸੰਸਥਾ 'ਚ ਨਵੇਂ ਅੱਤਵਾਦੀਆਂ ਦੀ ਭਰਤੀ, ਮਦਦ ਅਤੇ ਫੰਡਿੰਗ ਕਰਨ ਵਾਲੇ ਮਾਡਿਊਲ ਦਾ ਕਰ ਰਿਹਾ ਸੀ ਸੰਚਾਲਨ : DGP

Punjab news: ਪੰਜਾਬ ਪੁਲਿਸ ਨੇ ਅੱਤਵਾਦੀ ਲਖਬੀਰ ਰੋਡੇ ਦੇ ਸਾਥੀ ਪਰਮਜੀਤ ਸਿੰਘ ਢਾਡੀ ਨੂੰ ਅੰਮ੍ਰਿਤਸਰ ਹਵਾਈ ਅੱਡਾ ਤੋਂ ਗ੍ਰਿਫਤਾਰ ਕੀਤਾ ਹੈ।

Amritsar news : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਨੇ ਪਾਕਿਸਤਾਨ ਸਥਿਤ ਅੱਤਵਾਦੀ ਲਖਬੀਰ ਰੋਡੇ ਦੇ ਕਰੀਬੀ ਸਾਥੀ ਪਰਮਜੀਮ ਸਿੰਘ ਉਰਫ਼ ਪੰਜਾਬ ਸਿੰਘ ਉਰਫ਼ ਢਾਡੀ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਹਵਾਈ ਅੱਡੇ ਤੋਂ ਗ੍ਰਿਫਤਾਰ ਕਰਕੇ, ਅੱਤਵਾਦੀਆਂ ਦੀ ਭਰਤੀ ਕਰਨ, ਫੰਡਿੰਗ ਅਤੇ ਸਹਾਇਤਾ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। 

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪਰਮਜੀਤ ਸਿੰਘ, ਇੱਕ ਬ੍ਰਿਟਿਸ਼ ਨਾਗਰਿਕ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ.ਐਸ.ਵਾਈ.ਐਫ) ਦਾ ਇੱਕ ਸੰਸਥਾਪਕ ਮੈਂਬਰ ਹੈ, ਜੋ 90 ਦੇ ਮੁਢਲੇ ਦਹਾਕੇ ਵਿੱਚ ਪੰਜਾਬ ’ਚ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਬਾਅਦ ’ਚ 2003 ਵਿੱਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਉਹ ਅੱਤਵਾਦਕ ਗਤੀਵਿਧੀਆਂ ਨਾਲ ਸਬੰਧਤ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਆਪਣੀ ਸਜ਼ਾ ਪੂਰੀ ਹੋਣ ਤੋਂ ਬਾਅਦ, ਦੋਸ਼ੀ ਯੂ.ਕੇ ਵਾਪਸ ਪਰਤਿਆ ਪਰ ਯੂ.ਕੇ ਅਤੇ ਹੋਰ ਯੂਰਪੀਅਨ ਦੇਸ਼ਾਂ ਵਿੱਚ ਸੰਗਠਨ ਲਈ ਇੱਕ ਪ੍ਰੇਰਕ, ਭਰਤੀ ਕਰਨ ਵਾਲੇ ਅਤੇ ਫੰਡ ਇਕੱਠਾ ਕਰਨ ਵਾਲੇ ਮੈਂਬਰ ਵਜੋਂ ਕੰਮ ਕਰਦਿਆਂ ਉਸਨੇ  ਆਈ.ਐਸ.ਵਾਈ.ਐਫ. ਵਿੱਚ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ।

ਇਹ ਵੀ ਪੜ੍ਹੋ: Action Against Corruption: 3000 ਰੁਪਏ ਦੀ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ 2021 ਵਿੱਚ, ਦੋਸ਼ੀ ਪਰਮਜੀਤ ਢਾਡੀ ਦਾ ਨਾਮ ਪੰਜਾਬ ਵਿੱਚ ਆਈ.ਐਸ.ਵਾਈ.ਐਫ. ਕੇਡਰ ਦੇ ਪੁਨਰਗਠਨ ਕਰਨ ਵਾਲਿਆਂ ਵਿੱਚ ਸ਼ਾਮਲ ਪਾਇਆ ਗਿਆ ਸੀ।

ਜੋ ਕਿ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਵਿਸ਼ੇਸ਼ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਫੰਡ ਅਤੇ ਖਾੜਕੂ ਹਾਰਡਵੇਅਰ ਦਾ ਇੰਤਜ਼ਾਮ ਕਰਦਾ ਸੀ।  ਉਨ੍ਹਾਂ ਕਿਹਾ ਕਿ ਢਾਡੀ ਦੇ ਪੰਜਾਬ ਵਿੱਚ ਦਹਿਸ਼ਤੀ ਫੰਡਿੰਗ ਅਤੇ ਹੋਰ ਦਮਨਕਾਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਬਾਅਦ, ਉਸਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਉਣ ਲਈ ਇੱਕ ਐਲ.ਓ.ਸੀ. ਜਾਰੀ ਕੀਤਾ ਗਿਆ ਸੀ।

ਉਕਤ ਗ਼ਿ੍ਰਫਤਾਰੀ ਨੂੰ ਖਿੱਤੇ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦਹਿਸ਼ਤੀ ਮਾਡਿਊਲ ਲਈ ਇੱਕ ਵੱਡਾ ਝਟਕਾ ਕਰਾਰ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਪੂਰੇ ਅਤਿਵਾਦੀ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਨਿਰੰਤਰ ਜਾਰੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏ.ਆਈ.ਜੀ. ਐਸ.ਐਸ.ਓ.ਸੀ. ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੁਲਜ਼ਮ ਪਰਮਜੀਤ ਢਾਡੀ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸੋਮਵਾਰ ਨੂੰ ਸ੍ਰੀ ਗੁਰੂ ਰਾਮਦਾਸ ਏਅਰਪੋਰਟ, ਅੰਮ੍ਰਿਤਸਰ ਤੋਂ ਉਸ ਸਮੇਂ ਹਿਰਾਸਤ ਵਿੱਚ ਲਿਆ ਜਦੋਂ ਉਹ ਪੰਜਾਬ ਸਿੰਘ ਦੇ ਨਾਮ ਵਾਲੇ ਬ੍ਰਿਟਿਸ਼ ਪਾਸਪੋਰਟ ’ਤੇ ਯੂਕੇ ਜਾਣ ਲਈ ਜਹਾਜ਼ ਵਿੱਚ ਸਵਾਰ ਹੋ ਰਿਹਾ ਸੀ।

ਪੁਲਿਸ ਵਲੋਂ ਢਾਡੀ  ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਦੀਆਂ ਧਾਰਾਵਾਂ 13, 16, 17, 18, 18-ਬੀ ਅਤੇ  ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਦੀ ਧਾਰਾ 20, ਵਿਸਫੋਟਕ ਐਕਟ ਦੀ ਧਾਰਾ 3,4,5,  ਅਸਲਾ ਐਕਟ ਦੀ ਧਾਰਾ 25, ਐਨਡੀਪੀਐਸ ਐਕਟ ਦੀ ਧਾਰਾ 21, 25, 27-ਏ ਅਤੇ 29 ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 120, 120-ਬੀ ਤਹਿਤ  ਐਫਆਈਆਰ ਨੰਬਰ 18 ਮਿਤੀ 02.09.2021 ਪੁਲਿਸ ਸਟੇਸ਼ਨ ਐਸਐਸਓਸੀ ਅੰਮ੍ਰਿਤਸਰ ਵਿਖੇ ਪਹਿਲਾਂ ਹੀ ਦਰਜ ਕੇਸ ਦਰਜ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਢਾਡੀ ਲਖਬੀਰ ਸਿੰਘ ਰੋਡੇ ਦੇ ਲਗਾਤਾਰ ਸੰਪਰਕ ਵਿੱਚ ਸੀ। ਏਆਈਜੀ ਨੇ ਦੱਸਿਆ ਕਿ ਮੁਲਜ਼ਮ ਪਾਕਿਸਤਾਨ ਅਕਸਰ ਆਉਂਦਾ-ਜਾਂਦਾ ਸੀ ਅਤੇ ਰੋਡੇ ਦੇ ਨਿਰਦੇਸ਼ਾਂ ’ਤੇ, ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਹੋਏ ਨੌਜਵਾਨਾਂ ਦੀ ਪਛਾਣ ਕਰਦਾ ਸੀ ਅਤੇ ਉਨ੍ਹਾਂ ਨੂੰ ਅੱਤਵਾਦੀ ਗਤੀਵਿਧੀਆਂ ਦਾ ਹਿੱਸਾ ਬਣਨ ਲਈ ਪ੍ਰੇਰਦਾ ਸੀ।

ਇਹ ਵੀ ਪੜ੍ਹੋ: Punjab news: ਗਰੀਬ ਪਰਿਵਾਰ ਦੇ ਘਰ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing
ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing
ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ
ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ
ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time

ਵੀਡੀਓਜ਼

ਪੰਜਾਬ ਨੂੰ ਲੁੱਟ ਕੇ ਖਾ ਗਏ, ਅਕਾਲੀ ਦਲ 'ਤੇ ਭੜਕੇ CM ਮਾਨ
ਅਸੀਂ ਤੁਹਾਡੀ ਹਰ ਮੰਗ ਪੂਰੀ ਕੀਤੀ, CM ਮਾਨ ਦਾ ਵੱਡਾ ਦਾਅਵਾ
ਇਮਾਨਦਾਰ ਬੰਦੇ ਰਾਜਨੀਤੀ 'ਚ ਨਹੀਂ ਆਉਂਦੇ? CM ਮਾਨ ਦਾ ਤਿੱਖਾ ਬਿਆਨ
CM ਮਾਨ ਨੇ ਦਿੱਤਾ ਵੱਡਾ ਤੋਹਫ਼ਾ!
ਪੰਜਾਬ ‘ਚ ਨਹੀਂ ਹੋਵੇਗੀ ਕਾਂਗਰਸ ਦੀ ਵਾਪਸੀ : CM Mann

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing
ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing
ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ
ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ
ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
Punjab News: ਪੰਜਾਬ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਜਾਰੀ, ਫਾਜ਼ਿਲਕਾ 'ਚ ਬਦਮਾਸ਼ ਅਤੇ ਪੁਲਿਸ 'ਚ ਮੁੱਠਭੇੜ, ਇਸ ਕਤਲ ਕੇਸ 'ਚ ਸੀ ਲੋੜੀਂਦਾ
Punjab News: ਪੰਜਾਬ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਜਾਰੀ, ਫਾਜ਼ਿਲਕਾ 'ਚ ਬਦਮਾਸ਼ ਅਤੇ ਪੁਲਿਸ 'ਚ ਮੁੱਠਭੇੜ, ਇਸ ਕਤਲ ਕੇਸ 'ਚ ਸੀ ਲੋੜੀਂਦਾ
Fact Check: 500 ਰੁਪਏ ਦੇ ਨੋਟ ‘ਤੇ ਪਾਬੰਦੀ? ਵਾਇਰਲ ਦਾਅਵੇ ਦੀ ਸੱਚਾਈ ਜਾਣੋ
Fact Check: 500 ਰੁਪਏ ਦੇ ਨੋਟ ‘ਤੇ ਪਾਬੰਦੀ? ਵਾਇਰਲ ਦਾਅਵੇ ਦੀ ਸੱਚਾਈ ਜਾਣੋ
ਭਾਰਤ 'ਚ ਵੱਡਾ ਹਾਦਸਾ! ਜਹਾਜ਼ ਹੋਇਆ ਕ੍ਰੈਸ਼, ਮੱਚ ਗਈ ਹਫੜਾ-ਦਫੜੀ
ਭਾਰਤ 'ਚ ਵੱਡਾ ਹਾਦਸਾ! ਜਹਾਜ਼ ਹੋਇਆ ਕ੍ਰੈਸ਼, ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਵੱਡਾ ਪ੍ਰਸ਼ਾਸਕੀ ਫੇਰਬਦਲ, 20 IAS ਅਤੇ 6 PCS ਅਧਿਕਾਰੀਆਂ ਦਾ ਹੋਇਆ Transfers
ਪੰਜਾਬ 'ਚ ਵੱਡਾ ਪ੍ਰਸ਼ਾਸਕੀ ਫੇਰਬਦਲ, 20 IAS ਅਤੇ 6 PCS ਅਧਿਕਾਰੀਆਂ ਦਾ ਹੋਇਆ Transfers
Embed widget