ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪਰਮਜੀਤ ਸਰਨਾ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ, ਵਾਹਗਾ ਤੋਂ ਬੇਰੰਗ ਪਰਤੇ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਦਿੱਲੀ ਤੋਂ ਨਗਰ ਕੀਰਤਨ ਲੈ ਕੇ ਨਨਕਾਣਾ ਸਾਹਿਬ ਲਈ ਚੱਲੇ ਪਰਮਜੀਤ ਸਿੰਘ ਸਰਨਾ ਨੂੰ ਅੱਜ ਅਟਾਰੀ ਵਿਖੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ।
![ਪਰਮਜੀਤ ਸਰਨਾ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ, ਵਾਹਗਾ ਤੋਂ ਬੇਰੰਗ ਪਰਤੇ paramjit singh sarna stoped at attari border by immigration officers ਪਰਮਜੀਤ ਸਰਨਾ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ, ਵਾਹਗਾ ਤੋਂ ਬੇਰੰਗ ਪਰਤੇ](https://static.abplive.com/wp-content/uploads/sites/5/2019/10/31161217/PARAMJIT-SINGH-SARNA.jpg?impolicy=abp_cdn&imwidth=1200&height=675)
ਅਟਾਰੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਦਿੱਲੀ ਤੋਂ ਨਗਰ ਕੀਰਤਨ ਲੈ ਕੇ ਨਨਕਾਣਾ ਸਾਹਿਬ ਲਈ ਚੱਲੇ ਪਰਮਜੀਤ ਸਿੰਘ ਸਰਨਾ ਨੂੰ ਅੱਜ ਅਟਾਰੀ ਵਿਖੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ। ਪਰਮਜੀਤ ਸਰਨਾ ਦੇ ਖਿਲਾਫ 2008 ‘ਚ ਦਰਜ ਹੋਏ ਕੇਸ ਦੀ ਕਲੀਅਰੈਂਸ ਨਾ ਹੋਣ ਕਾਰਨ ਇਮੀਗਰੇਸ਼ਨ ਅਧਿਕਾਰੀਆਂ ਨੇ ਸਰਨਾ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਜਿਸ ਕਾਰਨ ਪਰਮਜੀਤ ਸਿੰਘ ਸਰਨਾ ਨੂੰ ਬੇਰੰਗ ਅਟਾਰੀ ਤੋਂ ਵਾਪਸ ਪਰਤਣਾ ਪਿਆ। ਇਸ ਤੋਂ ਬਾਅਦ ਪਰਮਜੀਤ ਸਿੰਘ ਸਰਨਾ ਕਾਫੀ ਤਲਖੀ 'ਚ ਦਿੱਖੇ ਅਤੇ ਉਨ੍ਹਾਂ ਨੇ ਬਾਦਲਾਂ ਖਿਲਾਫ ਰੱਜ ਕੇ ਭੜਾਸ ਕੱਢੀ।
ਸਰਨਾ ਨੇ ਅਟਾਰੀ ਵਿਖੇ ਆਈਸੀਟੀ ਦੇ ਬਾਹਰ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਇਹ ਬਾਦਲਾਂ ਦੀ ਸਾਜ਼ਿਸ਼ ਹੈ ਅਤੇ ਸੰਗਤਾਂ ਵੱਲੋਂ ਉਨ੍ਹਾਂ ਨੂੰ ਦਿੱਤੇ ਪਿਆਰ ਤੋਂ ਬੁਖਲਾਹਟ ਵਿੱਚ ਆ ਕੇ ਅਕਾਲੀ ਅਤੇ ਭਾਜਪਾ ਨੇ ਉਨ੍ਹਾਂ ਨੂੰ ਜਾਣ ਤੋਂ ਰੋਕਿਆ ਹੈ। ਸਰਨਾ ਨੇ ਕਿਹਾ ਕਿ ਅੱਜ ਜਦੋਂ ਉਹ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਕੋਲ ਅਟਾਰੀ ਪਹੁੰਚੇ ਤਾਂ ਉਨ੍ਹਾਂ ਨੇ ਮੈਨੂੰ ਦੱਸ ਦਿੱਤਾ ਸੀ ਕਿ ਦਿੱਲੀ ਤੋਂ ਫੋਨ ਆਇਆ ਹੈ ਕੇ ਸਰਨਾ ਨੂੰ ਰੋਕ ਲਿਆ ਜਾਵੇ। ਪਰਮਜੀਤ ਸਿੰਘ ਸਰਨਾ ਨੇ ਤਲਖੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਮੋਦੀ ਨੂੰ ਕੇਦਾਰਨਾਥ ਜਾਣ ਤੋਂ ਰੋਕਿਆ ਜਾਵੇ ਤਾਂ ਫਿਰ ਉਹ ਅਤੇ ਅਮਿਤ ਸ਼ਾਹ ਕਿਵੇਂ ਦਾ ਅਪੀਲ ਕਰਨਗੇ।
ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਉਨ੍ਹਾਂ ਦੇ ਗੁਰਧਾਮਾਂ ਤੋਂ ਜਾਣ ਤੋਂ ਰੋਕਿਆ ਜਾ ਰਿਹਾ ਹੈ। ਸਰਨਾ ਇੱਥੇ ਹੀ ਨਹੀਂ ਰੁਕੇ ਸਰਨਾ ਨੇ ਕਿਹਾ ਕਿ ਉਹ ਪੰਦਰਾਂ ਦਿਨ ਪਹਿਲਾਂ ਹੀ ਪਾਕਿਸਤਾਨ ਹੋ ਕੇ ਗਏ ਹਨ ਅਤੇ ਸਾਰੇ ਨਗਰ ਕੀਰਤਨ ਦੇ ਪ੍ਰਬੰਧਾਂ ਨੂੰ ਸਿਰੇ ਚੜ੍ਹਾ ਕੇ ਵਾਪਸ ਪਰਤੇ ਸਨ। ਉਸ ਵੇਲੇ ਉਨ੍ਹਾਂ ਨੂੰ ਕਦੇ ਨਹੀਂ ਸੀ ਰੋਕਿਆ ਗਿਆ ਇਸ ਤੋਂ ਇਲਾਵਾ ਉਹ ਵਿਦੇਸ਼ਾਂ ਦੇ ਵਿੱਚ ਵਪਾਰਕ ਦੌਰੇ ਵੀ ਕਰਕੇ ਆਏ ਹਨ ਉਸ ਵੇਲੇ ਕਿਸੇ ਨੇ ਨਹੀਂ ਰੋਕਿਆ।
ਸਰਨਾ ਨੇ ਇਸ ਦੀ ਤੁਲਨਾ ਬਰਗਾੜੀ ਕਾਂਡ ਦੇ ਨਾਲ ਕਰਦਿਆਂ ਕਿਹਾ ਕਿ ਬਾਦਲਾਂ ਨੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਸੀ। ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਸਰਨਾ 28 ਅਕਤੂਬਰ ਨੂੰ ਨਗਰ ਕੀਰਤਨ ਲੈ ਕੇ ਨਨਕਾਣਾ ਸਾਹਿਬ ਲਈ ਦਿੱਲੀ ਤੋਂ ਚੱਲੀ ਸੀ ਅਤੇ ਬੀਤੀ ਰਾਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਸ਼ਰਾਮ ਕਰਨ ਤੋਂ ਬਾਅਦ ਅੱਜ ਉਨ੍ਹਾਂ ਨੇ ਪਾਕਿਸਤਾਨ ਨਨਕਾਣਾ ਸਾਹਿਬ ਜਾਣਾ ਸੀ।
![ਪਰਮਜੀਤ ਸਰਨਾ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ, ਵਾਹਗਾ ਤੋਂ ਬੇਰੰਗ ਪਰਤੇ](https://static.abplive.com/wp-content/uploads/sites/5/2019/10/31161211/PARAMJIT-SINGH-SARNA-1.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਲੁਧਿਆਣਾ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)