Lok Sabha Election 2024: ਪੋਲਿੰਗ ਨੇ ਫੜਿਆ ਜ਼ੋਰ! 11 ਵਜੇ ਤੱਕ 23.91 ਫ਼ੀਸਦ ਪਈਆਂ ਵੋਟਾਂ
Lok Sabha Election 2024: ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਗਈਆਂ ਵੋਟਿੰਗ ਜਾਰੀ ਹੈ। ਚੋਣ ਕਮਿਸ਼ਨ ਅਨੁਸਾਰ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਤੇ ਸਵੇਰੇ 11 ਵਜੇ ਤੱਕ 23.91 ਫੀਸਦ ਵੋਟਿੰਗ ਹੋਈ ਹੈ।
Lok Sabha Election 2024: ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਗਈਆਂ ਵੋਟਿੰਗ ਜਾਰੀ ਹੈ। ਚੋਣ ਕਮਿਸ਼ਨ ਅਨੁਸਾਰ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਤੇ ਸਵੇਰੇ 11 ਵਜੇ ਤੱਕ 23.91 ਫੀਸਦ ਵੋਟਿੰਗ ਹੋਈ ਹੈ।
9 ਵਜੇ ਤੱਕ ਪਹਿਲੇ ਦੋ ਘੰਟਿਆਂ ਵਿੱਚ 9.64 ਫੀਸਦ ਵੋਟਿੰਗ ਹੋਈ
ਸਵੇਰੇ ਵੋਟਿੰਗ ਮੱਠੀ ਰਹੀ ਤੇ 9 ਵਜੇ ਤੱਕ ਪਹਿਲੇ ਦੋ ਘੰਟਿਆਂ ਵਿੱਚ 9.64 ਫੀਸਦ ਵੋਟਿੰਗ ਹੋਈ। ਗਰਮੀ ਕਰਕੇ ਅਕਸਰ ਲੋਕ ਸਵੇਰੇ-ਸਵੇਰੇ ਵੋਟ ਪਾਉਣ ਨਿਕਲਦੇ ਹਨ ਪਰ ਇਸ ਵਾਰ ਮੱਠਾ ਹੁੰਗਾਰਾ ਮਿਲਿਆ। ਇਸ ਮਗਰੋਂ ਪੇਲਿੰਗ ਤੇਜ਼ ਹੋ ਗਈ।
ਉਧਰ, ਭਾਰਤੀ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਲੋਕ ਸਭਾ ਚੋਣਾਂ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਪੰਜਾਬ ਪੁਲਿਸ ਤੇ ਕੇਂਦਰੀ ਸੁਰੱਖਿਆ ਬਲਾਂ ਦੇ 70000 ਜਵਾਨ ਤਾਇਨਾਤ ਹਨ।
ਇਹ ਵੀ ਪੜ੍ਹੋ: Punjab Election 2024: ਸਵੇਰੇ-ਸਵੇਰੇ ਵੋਟਾਂ ਪਾਉਣ ਨਹੀਂ ਨਿਕਲੇ ਪੰਜਾਬੀ, ਪਹਿਲੇ ਦੋ ਘੰਟਿਆਂ 'ਚ ਸਿਰਫ 9.64 ਫੀਸਦ ਵੋਟਿੰਗ
ਹਾਸਲ ਜਾਣਕਾਰੀ ਅਨੁਸਾਰ ਸੂਬੇ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਵਿੱਚੋਂ 302 ਮਰਦ ਉਮੀਦਵਾਰ ਤੇ 26 ਔਰਤਾਂ ਹਨ। ਸੂਬੇ ਵਿੱਚ ਕੁੱਲ 2,14,61,741 ਵੋਟਰ ਹਨ, ਜਿਨ੍ਹਾਂ ਵਿੱਚ 1,12,86,727 ਪੁਰਸ਼, 1,01,74,241 ਮਹਿਲਾਵਾਂ, 773 ਟਰਾਂਸਜੈਂਡਰ, 1,58,718 ਪੀਡਬਲਿਊਡੀ (ਦਿਵਿਆਂਗ) ਅਤੇ 1614 ਐਨਆਰਆਈ (ਪਰਵਾਸੀ ਭਾਰਤੀ) ਵੋਟਰ ਸ਼ਾਮਲ ਹਨ।
ਸੂਬੇ ਵਿੱਚ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ 5,38,715 ਤੇ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1,89,855 ਹੈ। ਸੂਬੇ ਵਿੱਚ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 5694 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਐਲਾਨੇ ਗਏ ਹਨ।
11 ਵਜੇ ਤੱਕ ਹਲਕੇਵਾਰ ਵੋਟਿੰਗ
ਆਨੰਦਪੁਰ ਸਾਹਿਬ ਵਿੱਚ 23.99%
ਸੰਗਰੂਰ ਲੋਕ ਸਭਾ ਸੀਟ 'ਤੇ 26.26%
ਫਰੀਦਕੋਟ ਲੋਕ ਸਭਾ ਸੀਟ 'ਤੇ 22.41%
ਗੁਰਦਾਸਪੁਰ ਲੋਕ ਸਭਾ ਸੀਟ 'ਤੇ 24.72%
ਜਲੰਧਰ 'ਚ 24.59 ਫੀਸਦੀ ਵੋਟਿੰਗ
ਲੁਧਿਆਣਾ ਸੀਟ 'ਤੇ 22.19 ਫੀਸਦੀ ਵੋਟਿੰਗ
ਪਟਿਆਲਾ ਵਿੱਚ 25.18% ਵੋਟਿੰਗ
ਅੰਮ੍ਰਿਤਸਰ ਸੀਟ 'ਤੇ 20.17 ਫੀਸਦੀ ਵੋਟਿੰਗ
ਫਤਿਹਗੜ੍ਹ ਸਾਹਿਬ ਸੀਟ 'ਤੇ 22.69 ਫੀਸਦੀ ਵੋਟਿੰਗ
ਬਠਿੰਡਾ ਸੀਟ 'ਤੇ 26.56% ਵੋਟਿੰਗ
ਫ਼ਿਰੋਜ਼ਪੁਰ ਵਿੱਚ 25.73% ਵੋਟਿੰਗ
ਹੁਸ਼ਿਆਰਪੁਰ 'ਚ 22.74 ਫੀਸਦੀ ਵੋਟਿੰਗ
ਖਡੂਰ ਸਾਹਿਬ ਵਿੱਚ 23.46% ਵੋਟਿੰਗ
ਇਹ ਵੀ ਪੜ੍ਹੋ: Punjab News: 'ਆਪ' ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਮੋਬਾਈਲ ਸਣੇ ਗਏ ਪੋਲਿੰਗ ਬੂਥ ਦੇ ਅੰਦਰ, ਵੋਟ ਪਾਉਂਦੇ ਹੋਏ ਬਣਾਈ ਵੀਡੀਓ