Batala news: ਅਨਾਜ ਮੰਡੀ ‘ਚ ਫਸਲ ਦੀਆਂ ਬੋਰੀਆਂ ਚੋਰੀ ਕਰਨ ਵਾਲੇ ਲੋਕਾਂ ਨੇ ਕੀਤੇ ਕਾਬੂ, ਇਦਾਂ ਸਿਖਾਇਆ ਸਬਕ
Batala news: ਬਟਾਲਾ ਦੀ ਦਾਣਾ ਮੰਡੀ ਵਿੱਚ ਆੜਤੀਆਂ ਅਤੇ ਲੇਬਰ ਵਲੋਂ 2 ਚੋਰਾਂ ਨੂੰ ਕਾਬੂ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
Batala news: ਬਟਾਲਾ ਦੀ ਦਾਣਾ ਮੰਡੀ ਵਿੱਚ ਆੜਤੀਆਂ ਅਤੇ ਲੇਬਰ ਵਲੋਂ 2 ਚੋਰਾਂ ਨੂੰ ਕਾਬੂ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਦੋਵੇਂ ਚੋਰ ਪਹਿਲਾਂ ਵੀ ਕਈ ਵਾਰ ਮੰਡੀ ਵਿਚੋਂ ਫਸਲ ਦੀਆਂ ਬੋਰੀਆਂ ਚੋਰੀ ਕਰਦੇ ਸਨ ਪਰ ਕਦੇ ਫੜੇ ਨਹੀਂ ਜਾਂਦੇ ਸਨ, ਪਰ ਅੱਜ ਉਹ ਕਹਾਵਤ ਸੱਚ ਹੋ ਗਈ 100 ਦਿਨ ਚੋਰ ਦਾ ਅਤੇ ਇਕ ਦਿਨ ਸਾਧ ਦਾ।
ਲੇਬਰ ਨੇ ਦੋਹਾਂ ਚੋਰਾਂ ਨੂੰ ਰੰਗੀ ਹੱਥੀਂ ਕੀਤਾ ਕਾਬੂ
ਇਹ ਕਹਾਵਤ ਉਸ ਵੇਲੇ ਸੱਚ ਸਾਬਿਤ ਹੋ ਗਈ ਜਦੋਂ ਲੇਬਰ ਨੇ ਦੋਹਾਂ ਚੋਰਾਂ ਨੂੰ ਮੌਕੇ ‘ਤੇ ਰੰਗੇ ਹੱਥੀਂ ਫੜ ਲਿਆ ਅਤੇ ਫਿਰ ਇਨ੍ਹਾਂ ਨੂੰ ਖੰਭੇ ਨਾਲ ਬੰਨ ਕੇ ਚੰਗਾ ਸਬਕ ਸਿਖਾਇਆ।
ਇਹ ਵੀ ਪੜ੍ਹੋ: Punjab news: ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੀ ਜਾ ਰਹੀ ਹਰ ਕੋਸ਼ਿਸ਼, ਕੰਪਿਊਟਰ ਲੈਬ ਦੇ ਉਦਘਾਟਨ ਦੌਰਾਨ ਬੋਲੇ ਹਰਪਾਲ ਚੀਮਾ
ਚੋਰਾਂ ਨੂੰ ਇਦਾਂ ਸਿਖਾਇਆ ਸਬਕ
ਇਨ੍ਹਾਂ ਉੱਤੇ ਝੋਨੇ ਦੀਆਂ ਬੋਰੀਆਂ ਰੱਖ ਦਿੱਤੀਆਂ, ਜਦੋਂ ਪੱਤਰਕਾਰ ਪਹੁੰਚੇ ਤਾਂ ਚੋਰਾਂ ਦੀਆਂ ਲੱਤਾਂ ਤੋਂ ਬੋਰੀਆਂ ਉਤਰਵਾਈਆਂ।
ਆੜ੍ਹਤੀ ਐਸੋਸੀਏਸ਼ਨ ਤੇ ਪ੍ਰਧਾਨ ਹਰਬੰਸ ਸਿੰਘ ਅਤੇ ਆੜ੍ਹਤੀ ਕਰਨਦੀਪ ਸਿੰਘ ਨੇ ਕਿਹਾ ਕੀ ਅਸੀਂ ਇਨ੍ਹਾਂ ਚੋਰਾਂ ਤੋਂ ਤੰਗ ਆ ਚੁੱਕੇ ਸੀ ਅਤੇ ਅੱਜ ਇਨ੍ਹਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਹੈ।
ਚੋਰਾਂ ਨੇ ਆਪਣਾ ਗੁਨਾਹ ਕੀਤਾ ਕਬੂਲ, ਕਿਹਾ ਅਸੀਂ ਕੀਤੀ ਚੋਰੀ
ਅਸੀਂ ਹਾਲੇ ਤੱਕ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ ਸੀ ਪਰ ਹੁਣ ਪੁਲਿਸ ਨੂੰ ਵੀ ਦੱਸਾਂਗੇ ਅਤੇ ਅਪੀਲ ਕਰਾਂਗੇ ਕਿ ਇਨ੍ਹਾਂ ਚੋਰਾਂ ਨੂੰ ਛੱਡਿਆ ਨਾ ਜਾਵੇ। ਉੱਥੇ ਹੀ ਹੀ ਚੋਰਾਂ ਨੇ ਕਬੂਲਿਆ ਕਿ ਉਨ੍ਹਾਂ ਨੇ ਚੋਰੀ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: ਨਾ ਸਾੜੋ ਪਰਾਲੀ ! ਹਰ ਸਾਲ ਇਸ ਕੰਪਨੀ ਨੂੰ ਚਾਹੀਦੀ ਹੈ ਇੱਕ ਲੱਖ ਟਨ ਪਰਾਲੀ, ਰੋਜ਼ 10 ਟਨ ਗੈਸ ਕੀਤੀ ਜਾਂਦੀ ਹੈ ਤਿਆਰ