PGI ਨੇ 19 ਮਰੀਜ਼ਾਂ ਦੇ ਇਲਾਜ ਤੋਂ ਕੀਤਾ ਇਨਕਾਰ, ਪੰਜਾਬ ਸਰਕਾਰ ਨੇ ਨਹੀਂ ਕੀਤਾ ਭੁਗਤਾਨ- ਖਹਿਰਾ
ਕਾਂਗਰਸੀ ਵਿਧਾਇਕ ਨੇ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਪੀਜੀਆਈ ਨੂੰ ਪੈਸੇ ਦਿੰਦੀ ਸੀ ਅਤੇ ਇਲਾਜ ਸੁਚਾਰੂ ਢੰਗ ਨਾਲ ਚੱਲ ਰਿਹਾ ਸੀ ਪਰ ਜਦੋਂ ਤੋਂ ‘ਆਪ’ ਨੇ ਸੱਤਾ ਸੰਭਾਲੀ ਹੈ, ਪੀਜੀਆਈ ਨੂੰ ਹੋਣ ਵਾਲੀਆਂ ਕਈ ਅਦਾਇਗੀਆਂ ਰੋਕ ਦਿੱਤੀਆਂ ਗਈਆਂ ਹਨ।
ਚੰਡੀਗੜ੍ਹ: ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਫੌਰੀ ਦਖਲ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਇਸ ਜਾਨਲੇਵਾ ਬੀਮਾਰੀ ਨਾਲ ਪੀੜਤ 19 ਲੋਕਾਂ ਦੀ ਜਾਨ ਬਚਾਈ ਜਾ ਸਕੇ। ਪੀਜੀਆਈ ਚੰਡੀਗੜ੍ਹ ਨੇ ਇਨ੍ਹਾਂ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਕਾਇਆ ਨਹੀਂ ਦਿੱਤਾ ਹੈ।
ਸੁਖਪਾਲ ਖਹਿਰਾ ਨੇ ਦੱਸਿਆ ਕਿ ਪੰਜਾਬ ਵਿੱਚ 19 ਮਰੀਜ਼ ਜਾਨਲੇਵਾ ਇਮਿਊਨਿਟੀ ਡਿਸਆਰਡਰ ‘ਹਾਈਪੋਗੈਮਾਗਲੋਬੂਲਿਨਮੀਆ’ ਤੋਂ ਪੀੜਤ ਹਨ। ਇਹ ਸਾਰੇ ਮਰੀਜ਼ ਸਮਾਜ ਦੇ ਗ਼ਰੀਬ ਤਬਕੇ ਨਾਲ ਸਬੰਧਤ ਹਨ ਅਤੇ ਇਹ ਇਲਾਜ ਨਹੀਂ ਕਰਵਾ ਸਕਦੇ। ਜੋ ਕਿ ਪੀ.ਜੀ.ਆਈ. ਤੋਂ ਉਨ੍ਹਾਂ ਨੂੰ ਹਰ ਮਹੀਨੇ 26000 ਰੁਪਏ ਦਾ ਟੀਕਾ ਲਗਵਾਉਣਾ ਪੈਂਦਾ ਹੈ।
Dear @BhagwantMann plz resume treatment of below 19 Hypogammaglobulnemia immunity disorder affected children of poorest of poor at Pgi costing approx 30K PM that has been stopped bcoz of no payment to Pgi by ur govt.Spending crores on Advts can wait but their lives can’t.Plz help pic.twitter.com/7bGBXaA7uT
— Sukhpal Singh Khaira (@SukhpalKhaira) October 11, 2022
ਕਾਂਗਰਸੀ ਵਿਧਾਇਕ ਨੇ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਪੀਜੀਆਈ ਨੂੰ ਪੈਸੇ ਦਿੰਦੀ ਸੀ ਅਤੇ ਇਲਾਜ ਸੁਚਾਰੂ ਢੰਗ ਨਾਲ ਚੱਲ ਰਿਹਾ ਸੀ ਪਰ ਜਦੋਂ ਤੋਂ ‘ਆਪ’ ਨੇ ਸੱਤਾ ਸੰਭਾਲੀ ਹੈ, ਪੀਜੀਆਈ ਨੂੰ ਹੋਣ ਵਾਲੀਆਂ ਕਈ ਅਦਾਇਗੀਆਂ ਰੋਕ ਦਿੱਤੀਆਂ ਗਈਆਂ ਹਨ। ਇਸ ਕਾਰਨ ਪੀਜੀਆਈ ਨੇ ਮਰੀਜ਼ਾਂ ਨੂੰ ਇਹ ਜੀਵਨ ਰੱਖਿਅਕ ਟੀਕਾ ਦੇਣਾ ਬੰਦ ਕਰ ਦਿੱਤਾ ਹੈ।
ਖਹਿਰਾ ਨੇ ਕਿਹਾ ਕਿ 19 ਬੇਸਹਾਰਾ ਮਰੀਜ਼ਾਂ ਲਈ ਇਹ ਜ਼ਿੰਦਗੀ ਅਤੇ ਮੌਤ ਦਾ ਮਸਲਾ ਹੈ ਅਤੇ ਇਸ ਵਿਚ ਕੋਈ ਵਿਸ਼ੇਸ਼ ਖਰਚਾ ਨਹੀਂ ਹੋਵੇਗਾ। ਹਰ ਮਹੀਨੇ ਟੀਕਿਆਂ 'ਤੇ ਖਰਚ ਹੋਣ ਵਾਲੀ ਕੁੱਲ ਰਕਮ ਸਰਕਾਰ ਕੋਲ ਕੁਝ ਨਹੀਂ ਹੈ, ਜਿਸ ਦਾ ਭੁਗਤਾਨ ਪੀ.ਜੀ.ਆਈ. ਨੂੰ ਤੁਰੰਤ ਕੀਤਾ ਜਾਣਾ ਚਾਹੀਦਾ ਹੈ। ਮਰੀਜ਼ ਪੰਜਾਬ ਦੇ ਗਰੀਬ ਪਰਿਵਾਰਾਂ ਨਾਲ ਸਬੰਧਤ ਹੋਣ ਕਾਰਨ ਮਹੀਨਾਵਾਰ ਇਲਾਜ ਵਿੱਚ ਰੁਕਾਵਟ ਉਨ੍ਹਾਂ ਲਈ ਘਾਤਕ ਸਾਬਤ ਹੋ ਸਕਦੀ ਹੈ। ਖਹਿਰਾ ਨੇ ਕਿਹਾ ਕਿ ਇਨ੍ਹਾਂ ਮਰੀਜ਼ਾਂ ਦੇ ਇੱਕ ਸਾਲ ਦੇ ਇਲਾਜ ਦਾ ਕੁੱਲ ਖਰਚਾ 'ਆਪ' ਸਰਕਾਰ ਦੇ ਇਸ਼ਤਿਹਾਰਾਂ ਦੇ ਖਰਚ ਤੋਂ ਵੀ ਘੱਟ ਹੋਵੇਗਾ।