ਪੜਚੋਲ ਕਰੋ

ਸਕੂਲੀ ਸਿੱਖਿਆ ਨੂੰ ਹੋਰ ਗੁਣਾਤਮਕ ਤੇ ਮਿਆਰੀ ਬਣਾਉਣ ਲਈ ਸਕੂਲ ਮੁਖੀ ਸਟਾਫ ਦੀ ਸਹਾਇਤਾ ਨਾਲ ਵਿਉਂਤਬੰਦੀ ਬਣਾਉਣ: ਮੀਤ ਹੇਅਰ

ਸਿੱਖਿਆ ਮੰਤਰੀ ਨੇ ਪਿਛਲੇ ਦਿਨੀਂ ਸਿੱਖਿਆ ਵਿਭਾਗ ਦੀ ਵੈਬਸਾਈਟ ‘ਤੇ ਸਕੂਲ ਮੁਖੀਆਂ ਪਾਸੋਂ ਸਿੱਖਿਆ ਸੁਧਾਰ ਲਈ ਸੁਝਾਅ ਮੰਗੇ ਗਏ ਸਨ, ਉਸ ਵਿੱਚ ਕੁਝ ਸਕੂਲ ਮੁਖੀਆਂ ਦੇ ਪ੍ਰਾਪਤ ਹੋਏ ਸੁਝਾਵਾਂ ਨੂੰ ਵੀ ਪੜ੍ਹਿਆ ਅਤੇ ਮੁਖੀਆਂ ਵੱਲੋਂ ਪੋਰਟਲ...

ਚੰਡੀਗੜ੍ਹ : ਸਿੱਖਿਆ ਦੀ ਕ੍ਰਾਂਤੀ ਲਿਆਉਣ ਲਈ ਅਧਿਆਪਕ ਵਰਗ ਦਾ ਵਡਮੁੱਲਾ ਯੋਗਦਾਨ ਹੋਵੇਗਾ। ਸਰਕਾਰੀ ਸਕੂਲਾਂ ਵਿੱਚ ਮੈਰਿਟ ਨਾਲ ਚੁਣੇ ਹੋਏ ਅਧਿਆਪਕ ਭਰਤੀ ਹੁੰਦੇ ਹਨ। ਉਹ ਆਪਣੀ ਬਿਹਤਰ ਪੜ੍ਹਾਉਣ ਦੀਆਂ ਤਕਨੀਕਾਂ ਨਾਲ ਸਕੂਲੀ ਸਿੱਖਿਆ ਨੂੰ ਹੋਰ ਗੁਣਾਤਮਕ ਤੇ ਮਿਆਰੀ ਬਣਾ ਸਕਦੇ ਹਨ। ਸਕੂਲ ਮੁਖੀ ਆਪਣੇ ਸਟਾਫ਼ ਦੀ ਸਹਾਇਤਾ ਨਾਲ ਵਧੀਆ ਵਿਉਂਤਬੰਦੀ ਕਰਕੇ ਬੱਚਿਆਂ ਵਿੱਚ ਆਤਮ-ਵਿਸ਼ਵਾਸ ਵਧਾ ਕੇ ਗੁਣਾਤਮਕ ਸਿੱਖਿਆ ਪ੍ਰਦਾਨ ਕਰ ਸਕਦੇ ਹਨ। 

ਇਹ ਗੱਲ ਅੱਜ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਕੂਲ ਸਿੱਖਿਆ ਵਿਭਾਗ ਦੇ ਐਜੂਸੈੱਟ ਰਾਹੀਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਤੇ ਐਲੀਮੈਂਟਰੀ ਸਿੱਖਿਆ), ਡਾਇਟ ਪ੍ਰਿੰਸੀਪਲਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਅਤੇ ਇੰਚਾਰਜਾਂ ਨਾਲ ਸਿੱਖਿਆ ਸੁਧਾਰਾਂ ਸਬੰਧੀ ਪਲੇਠੀ ਮੀਟਿੰਗ ਦੌਰਾਨ ਕਹੀ। ਸਿੱਖਿਆ ਮੰਤਰੀ ਨੇ ਸਮੂਹ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਪਾਸੋਂ ਸਿੱਖਿਆ ਸੁਧਾਰਾਂ ਲਈ ਸੁਝਾਅ ਮੰਗੇ ਗਏ ਹਨ ਅਤੇ ਉਹ ਇੱਕ ਵਾਰ ਫਿਰ ਯਾਦ ਕਰਵਾਉਂਦੇ ਹਨ ਕਿ ਇਹ ਸੁਝਾਅ ਸਕੂਲ ਮੁਖੀ ਆਪਣੇ ਸਕੂਲ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਨਾਲ ਰਾਏ-ਮਸ਼ਵਰਾ ਕਰਕੇ ਦੇਣ।

ਸਿੱਖਿਆ ਮੰਤਰੀ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਉਹ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਦੌਰੇ ‘ਤੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਦਿੱਲੀ ਦੇ ਸਕੂਲਾਂ ਵਿੱਚ ਵੀ ਆਪਣੀ ਟੀਮ ਨਾਲ ਦੌਰਾ ਕੀਤਾ ਹੈ। ਉਨ੍ਹਾਂ ਦਿੱਲੀ ਦੇ ਵਧੀਆ ਕੰਮਾਂ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਪੰਜਾਬ ਦੇ ਸਕੂਲਾਂ ਵਿੱਚ ਦੌਰਿਆਂ ਦੌਰਾਨ ਚੰਗੇ ਤਜ਼ਰਬਿਆਂ ਦੀ ਤਾਰੀਫ਼ ਕੀਤੀ ਅਤੇ ਨਾਲ ਇਹ ਵੀ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਲਈ ਹੋਰ ਕੀਤੇ ਜਾ ਸਕਣ ਵਾਲੇ ਉਪਰਲਿਆਂ ਦੀ ਲੋੜ ਨੂੰ ਵੀ ਦਰਕਿਨਾਰ ਨਹੀਂ ਕੀਤਾ ਜਾਣਾ ਚਾਹੀਦਾ।

ਉਨ੍ਹਾਂ ਸਕੂਲਾਂ ਵਿੱਚ ਬੱਚਿਆਂ ਦਾ ਸਿੱਖਣ ਪੱਧਰ ਪਤਾ ਲਗਾਉਣ ਲਈ ਅਧਿਆਪਕਾਂ ਨੂੰ ਆਪਣੇ ਬੱਚਿਆਂ ਦੀ ਬੇਸ ਲਾਇਨ ਜਾਂਚ ਇਮਾਨਦਾਰੀ ਨਾਲ ਰਿਕਾਰਡ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਬੇਸ ਲਾਇਨ ਜਾਂਚ ਦੀ ਵਿਭਾਗ ਵੱਲੋਂ ਫੀਡਬੈਕ ਲੈਣ ਲਈ ਵਿਸ਼ੇਸ਼ ਟੀਮਾਂ ਗਠਨ ਕਰਕੇ ਸਮੀਖਿਆ ਕਰਵਾਈ ਜਾਵੇਗੀ। ਸ੍ਰੀ ਮੀਤ ਹੇਅਰ ਨੇ ਮੀਟਿੰਗ ਦੌਰਾਨ ਇਹ ਗੱਲ ਵੀ ਦੁਹਰਾਈ ਕਿ ਪੰਜਾਬ ਸਰਕਾਰ ਦੀ ਭਵਿੱਖੀ ਯੋਜਨਾ ਹੈ ਕਿ ਅਧਿਆਪਕਾਂ ਤੋਂ ਕਿਸੇ ਕਿਸਮ ਦਾ ਨਾਨ-ਟੀਚਿੰਗ ਕੰਮ ਨਹੀਂ ਲਿਆ ਜਾਵੇਗਾ। 

ਸਿੱਖਿਆ ਮੰਤਰੀ ਨੇ ਪਿਛਲੇ ਦਿਨੀਂ ਸਿੱਖਿਆ ਵਿਭਾਗ ਦੀ ਵੈਬਸਾਈਟ ‘ਤੇ ਸਕੂਲ ਮੁਖੀਆਂ ਪਾਸੋਂ ਸਿੱਖਿਆ ਸੁਧਾਰ ਲਈ ਸੁਝਾਅ ਮੰਗੇ ਗਏ ਸਨ, ਉਸ ਵਿੱਚ ਕੁਝ ਸਕੂਲ ਮੁਖੀਆਂ ਦੇ ਪ੍ਰਾਪਤ ਹੋਏ ਸੁਝਾਵਾਂ ਨੂੰ ਵੀ ਪੜ੍ਹਿਆ ਅਤੇ ਮੁਖੀਆਂ ਵੱਲੋਂ ਪੋਰਟਲ ਦੇ ਦਿੱਤੇ ਜਾ ਰਹੇ ਚੰਗੇ ਜਵਾਬਾਂ ਦੀ ਵੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਉਹ ਸਾਰੇ ਸੁਝਾਵਾਂ ਨੂੰ ਨਿਜੀ ਤੌਰ ‘ਤੇ ਵੀ ਪੜ੍ਹ ਰਹੇ ਹਨ ਅਤੇ ਇਨ੍ਹਾਂ ‘ਤੇ ਵਿਚਾਰ ਕਰਕੇ ਹੀ ਨਵੀ ਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਦੀ ਵੈਬਸਾਈਟ ‘ਤੇ ਮੰਗੇ ਗਏ ਸੁਝਾਵਾਂ ਦੀ ਮਿਤੀ ਵਿੱਚ 30 ਮਈ 2022 ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਨਵੇਂ ਸਾਲ 'ਚ ਪ੍ਰਵਾਨ ਹੋਵੇਗਾ ਸੁਖਬੀਰ ਬਾਦਲ ਦਾ ਅਸਤੀਫਾ, 14 ਦਸੰਬਰ ਨੂੰ ਖ਼ਤਮ ਹੋਇਆ ਕਾਰਜਕਾਲ, ਮੁੜ ਚੁਣੇ ਜਾਣਗੇ ਅਕਾਲੀ ਦਲ ਦੇ ਪ੍ਰਧਾਨ ?
Punjab News: ਨਵੇਂ ਸਾਲ 'ਚ ਪ੍ਰਵਾਨ ਹੋਵੇਗਾ ਸੁਖਬੀਰ ਬਾਦਲ ਦਾ ਅਸਤੀਫਾ, 14 ਦਸੰਬਰ ਨੂੰ ਖ਼ਤਮ ਹੋਇਆ ਕਾਰਜਕਾਲ, ਮੁੜ ਚੁਣੇ ਜਾਣਗੇ ਅਕਾਲੀ ਦਲ ਦੇ ਪ੍ਰਧਾਨ ?
IND vs AUS 4th Test: ਸੈਂਕੜਾ ਬਣਾਉਣ ਵਾਲੇ ਖਿਡਾਰੀਆਂ ਨੂੰ ਕਿੰਨੇ ਪੈਸੇ ਦਿੰਦਾ ਹੈ BCCI ?
IND vs AUS 4th Test: ਸੈਂਕੜਾ ਬਣਾਉਣ ਵਾਲੇ ਖਿਡਾਰੀਆਂ ਨੂੰ ਕਿੰਨੇ ਪੈਸੇ ਦਿੰਦਾ ਹੈ BCCI ?
ਨਵੇਂ ਸਾਲ ਦੀ ਪਾਰਟੀ ਲਈ ਘਰ 'ਚ ਰੱਖੀ ਸ਼ਰਾਬ ਤਾਂ ਤੁਹਾਨੂੰ ਚੱਕ ਲਵੇਗੀ ਪੁਲਿਸ, ਜਾਣੋ ਕਾਨੂੰਨ
ਨਵੇਂ ਸਾਲ ਦੀ ਪਾਰਟੀ ਲਈ ਘਰ 'ਚ ਰੱਖੀ ਸ਼ਰਾਬ ਤਾਂ ਤੁਹਾਨੂੰ ਚੱਕ ਲਵੇਗੀ ਪੁਲਿਸ, ਜਾਣੋ ਕਾਨੂੰਨ
New Year Holiday: ਕਿਹੜੇ ਰਾਜ ਵਿੱਚ ਨਵੇਂ ਸਾਲ ਦੇ ਦਿਨ ਹੋਵੇਗੀ ਛੁੱਟੀ ਅਤੇ ਕਿੱਥੇ ਨਹੀਂ, ਇੱਥੇ ਦੇਖੋ ਪੂਰੀ ਲਿਸਟ
New Year Holiday: ਕਿਹੜੇ ਰਾਜ ਵਿੱਚ ਨਵੇਂ ਸਾਲ ਦੇ ਦਿਨ ਹੋਵੇਗੀ ਛੁੱਟੀ ਅਤੇ ਕਿੱਥੇ ਨਹੀਂ, ਇੱਥੇ ਦੇਖੋ ਪੂਰੀ ਲਿਸਟ
Advertisement
ABP Premium

ਵੀਡੀਓਜ਼

Farmers protest | Joginder Singh Ugraha | ਡੱਲੇਵਾਲ ਦੇ ਪੱਖ 'ਚ ਆਏ ਉਗਰਾਹਾਂ ਕਰਨਗੇ ਸਟੇਜ਼ ਸਾਂਝੀ? |Abp SanjhaDr Manmohan Singh | ਡਾ ਮਨਮੋਹਨ ਸਿੰਘ 'ਤੇ ਕਾਂਗਰਸ ਕਰ ਰਹੀ ਸਿਆਸਤ JP ਨੱਡਾ ਦਾ ਵੱਡਾ ਬਿਆਨ! |JP NaddaKisaan Andolan |Dallewal | ਕਿਸਾਨਾਂ ਦੇ ਪੱਖ 'ਚ ਆਈ ਸਾਬਕਾ CM ਰਜਿੰਦਰ ਕੌਰ ਭੱਠਲ ਕੇਂਦਰ ਨੂੰ ਸੁਣਾਈਆਂ ਖਰੀਆਂ!PRTC Bus | PRTC 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਨਹੀਂ ਚੱਲਣਗੀਆਂ ਬੱਸਾਂ! |Farmersprotest |Punjab Band

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਨਵੇਂ ਸਾਲ 'ਚ ਪ੍ਰਵਾਨ ਹੋਵੇਗਾ ਸੁਖਬੀਰ ਬਾਦਲ ਦਾ ਅਸਤੀਫਾ, 14 ਦਸੰਬਰ ਨੂੰ ਖ਼ਤਮ ਹੋਇਆ ਕਾਰਜਕਾਲ, ਮੁੜ ਚੁਣੇ ਜਾਣਗੇ ਅਕਾਲੀ ਦਲ ਦੇ ਪ੍ਰਧਾਨ ?
Punjab News: ਨਵੇਂ ਸਾਲ 'ਚ ਪ੍ਰਵਾਨ ਹੋਵੇਗਾ ਸੁਖਬੀਰ ਬਾਦਲ ਦਾ ਅਸਤੀਫਾ, 14 ਦਸੰਬਰ ਨੂੰ ਖ਼ਤਮ ਹੋਇਆ ਕਾਰਜਕਾਲ, ਮੁੜ ਚੁਣੇ ਜਾਣਗੇ ਅਕਾਲੀ ਦਲ ਦੇ ਪ੍ਰਧਾਨ ?
IND vs AUS 4th Test: ਸੈਂਕੜਾ ਬਣਾਉਣ ਵਾਲੇ ਖਿਡਾਰੀਆਂ ਨੂੰ ਕਿੰਨੇ ਪੈਸੇ ਦਿੰਦਾ ਹੈ BCCI ?
IND vs AUS 4th Test: ਸੈਂਕੜਾ ਬਣਾਉਣ ਵਾਲੇ ਖਿਡਾਰੀਆਂ ਨੂੰ ਕਿੰਨੇ ਪੈਸੇ ਦਿੰਦਾ ਹੈ BCCI ?
ਨਵੇਂ ਸਾਲ ਦੀ ਪਾਰਟੀ ਲਈ ਘਰ 'ਚ ਰੱਖੀ ਸ਼ਰਾਬ ਤਾਂ ਤੁਹਾਨੂੰ ਚੱਕ ਲਵੇਗੀ ਪੁਲਿਸ, ਜਾਣੋ ਕਾਨੂੰਨ
ਨਵੇਂ ਸਾਲ ਦੀ ਪਾਰਟੀ ਲਈ ਘਰ 'ਚ ਰੱਖੀ ਸ਼ਰਾਬ ਤਾਂ ਤੁਹਾਨੂੰ ਚੱਕ ਲਵੇਗੀ ਪੁਲਿਸ, ਜਾਣੋ ਕਾਨੂੰਨ
New Year Holiday: ਕਿਹੜੇ ਰਾਜ ਵਿੱਚ ਨਵੇਂ ਸਾਲ ਦੇ ਦਿਨ ਹੋਵੇਗੀ ਛੁੱਟੀ ਅਤੇ ਕਿੱਥੇ ਨਹੀਂ, ਇੱਥੇ ਦੇਖੋ ਪੂਰੀ ਲਿਸਟ
New Year Holiday: ਕਿਹੜੇ ਰਾਜ ਵਿੱਚ ਨਵੇਂ ਸਾਲ ਦੇ ਦਿਨ ਹੋਵੇਗੀ ਛੁੱਟੀ ਅਤੇ ਕਿੱਥੇ ਨਹੀਂ, ਇੱਥੇ ਦੇਖੋ ਪੂਰੀ ਲਿਸਟ
BSNL New Plan: Jio, Airtel ਤੇ Vi ਨੂੰ ਝਟਕਾ! ਨਵੇਂ ਸਾਲ 'ਤੇ BSNL ਦਾ ਧਮਾਕਾ, ਆ ਗਿਆ 120GB ਡਾਟਾ ਵਾਲਾ ਪਲਾਨ
BSNL New Plan: Jio, Airtel ਤੇ Vi ਨੂੰ ਝਟਕਾ! ਨਵੇਂ ਸਾਲ 'ਤੇ BSNL ਦਾ ਧਮਾਕਾ, ਆ ਗਿਆ 120GB ਡਾਟਾ ਵਾਲਾ ਪਲਾਨ
Pilibhit Encounter: ਪੀਲੀਭੀਤ ਐਨਕਾਊਂਟਰ 'ਚ ਤਿੰਨ ਪੰਜਾਬੀਆਂ ਦੀ ਮੌਤ 'ਤੇ ਉੱਠੇ ਸਵਾਲ! 'ਆਪ' ਵਿਧਾਇਕ ਨੇ ਮੰਗੀ ਉੱਚ ਪੱਧਰੀ ਜਾਂਚ 
ਪੀਲੀਭੀਤ ਐਨਕਾਊਂਟਰ 'ਚ ਤਿੰਨ ਪੰਜਾਬੀਆਂ ਦੀ ਮੌਤ 'ਤੇ ਉੱਠੇ ਸਵਾਲ! 'ਆਪ' ਵਿਧਾਇਕ ਨੇ ਮੰਗੀ ਉੱਚ ਪੱਧਰੀ ਜਾਂਚ 
Punjab News: ਪੰਜਾਬ ਦੇ ਇਸ ਸ਼ਹਿਰ ਧਮਾਕਿਆਂ ਦਾ ਸਿਲਸਿਲਾ ਜਾਰੀ, ਇਲਾਕੇ 'ਚ ਮੱਚੀ ਤਰਥੱਲੀ, ਦਹਿਸ਼ਤ 'ਚ ਲੋਕ 
Punjab News: ਪੰਜਾਬ ਦੇ ਇਸ ਸ਼ਹਿਰ ਧਮਾਕਿਆਂ ਦਾ ਸਿਲਸਿਲਾ ਜਾਰੀ, ਇਲਾਕੇ 'ਚ ਮੱਚੀ ਤਰਥੱਲੀ, ਦਹਿਸ਼ਤ 'ਚ ਲੋਕ 
Punjab News: ਪੰਜਾਬ 'ਚ ਦਰਦਨਾਕ ਹਾਦਸਾ, ਖੌਫਨਾਕ ਮੰਜ਼ਰ ਦੇਖ ਲੋਕਾਂ ਦੇ ਉਡੇ ਹੋਸ਼; ਲੱਗਿਆ ਜਾਮ
Punjab News: ਪੰਜਾਬ 'ਚ ਦਰਦਨਾਕ ਹਾਦਸਾ, ਖੌਫਨਾਕ ਮੰਜ਼ਰ ਦੇਖ ਲੋਕਾਂ ਦੇ ਉਡੇ ਹੋਸ਼; ਲੱਗਿਆ ਜਾਮ
Embed widget