PM ਮੋਦੀ ਦੇ 1600 ਕਰੋੜ ਵਾਲੇ ਰਾਹਤ ਪੈਕੇਜ ਨੂੰ ਆਪ ਨੇ ਦੱਸਿਆ, ਵੱਡਾ ਮਜ਼ਾਕ, ਕਿਹਾ- ਹਰ ਪਿੰਡ ਨੂੰ ਮਿਲੇਗਾ 1 ਕਰੋੜ ਇਸ ਨਾਲ ਸੜਕ ਵੀ ਨਹੀਂ ਬਣੇਗੀ
ਗੋਇਲ ਨੇ ਕਿਹਾ ਕਿ ਅਸੀਂ ਕੇਂਦਰ ਤੋਂ 3 ਮੰਗਾਂ ਕੀਤੀਆਂ ਸਨ। ਪਹਿਲੀ ਵਿੱਚ, ਅਸੀਂ 20 ਹਜ਼ਾਰ ਕਰੋੜ ਰਾਹਤ ਫੰਡ ਮੰਗਿਆ ਸੀ। ਦੂਜੀ ਵਿੱਚ, ਅਸੀਂ 60 ਹਜ਼ਾਰ ਕਰੋੜ ਰੁਪਏ ਬਕਾਇਆ ਮੰਗੇ ਸਨ। ਜਦੋਂ ਕਿ ਤੀਜੀ ਵਿੱਚ ਅਸੀਂ 12 ਹਜ਼ਾਰ ਕਰੋੜ ਰੁਪਏ ਖਰਚ ਕਰਨ ਨਾਲ ਸਬੰਧਤ ਕੁਝ ਸ਼ਰਤਾਂ ਵਿੱਚ ਰਾਹਤ ਮੰਗੀ ਸੀ ਪਰ ਉਹ ਕੁਝ ਨਵਾਂ ਲੈ ਕੇ ਆਏ।
Punjab News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਇਸ ਤੋਂ ਬਾਅਦ ਉਹ ਗੁਰਦਾਸਪੁਰ ਪਹੁੰਚੇ। ਇੱਥੇ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ, ਐਨਡੀਆਰਐਫ ਅਤੇ ਐਸਡੀਆਰਐਫ ਟੀਮਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਲਈ 1600 ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਤੇ ਜ਼ਖਮੀਆਂ ਲਈ 50 ਹਜ਼ਾਰ ਦਾ ਐਲਾਨ ਕੀਤਾ ਹੈ।
ਇਸ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਰਾਹਤ ਪੈਕੇਜ 'ਤੇ ਕਿਹਾ ਕਿ ਇਹ ਬਹੁਤ ਵੱਡਾ ਮਜ਼ਾਕ ਹੈ। ਉਨ੍ਹਾਂ ਨੇ ਜ਼ਮੀਨ 'ਤੇ ਜਾ ਕੇ ਨਹੀਂ ਦੇਖਿਆ, ਉਨ੍ਹਾਂ ਨੇ ਹਵਾਈ ਸਰਵੇਖਣ ਕੀਤਾ। ਇਸ ਦਾ ਮਤਲਬ ਹੈ ਕਿ ਇੱਕ ਪਿੰਡ ਨੂੰ ਇੱਕ ਕਰੋੜ ਰੁਪਏ ਦਿੱਤੇ ਗਏ ਹਨ। ਇੱਕ ਕਰੋੜ ਨਾਲ ਇੱਕ ਕਿਲੋਮੀਟਰ ਸੜਕ ਨਹੀਂ ਬਣਾਈ ਜਾ ਸਕਦੀ। ਇਸ ਦੇ ਨਾਲ ਹੀ, ਜੋ 12 ਹਜ਼ਾਰ ਕਰੋੜ ਰੁਪਏ ਦੀ ਗੱਲ ਕਰ ਰਹੇ ਹਨ, ਉਹ ਸਾਨੂੰ ਇਸਦੀ ਵਰਤੋਂ ਨਹੀਂ ਕਰਨ ਦਿੰਦੇ।
ਗੋਇਲ ਨੇ ਕਿਹਾ ਕਿ ਅਸੀਂ ਕੇਂਦਰ ਤੋਂ 3 ਮੰਗਾਂ ਕੀਤੀਆਂ ਸਨ। ਪਹਿਲੀ ਵਿੱਚ, ਅਸੀਂ 20 ਹਜ਼ਾਰ ਕਰੋੜ ਰਾਹਤ ਫੰਡ ਮੰਗਿਆ ਸੀ। ਦੂਜੀ ਵਿੱਚ, ਅਸੀਂ 60 ਹਜ਼ਾਰ ਕਰੋੜ ਰੁਪਏ ਬਕਾਇਆ ਮੰਗੇ ਸਨ। ਜਦੋਂ ਕਿ ਤੀਜੀ ਵਿੱਚ ਅਸੀਂ 12 ਹਜ਼ਾਰ ਕਰੋੜ ਰੁਪਏ ਖਰਚ ਕਰਨ ਨਾਲ ਸਬੰਧਤ ਕੁਝ ਸ਼ਰਤਾਂ ਵਿੱਚ ਰਾਹਤ ਮੰਗੀ ਸੀ ਪਰ ਉਹ ਕੁਝ ਨਵਾਂ ਲੈ ਕੇ ਆਏ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਦੇ ਖਜ਼ਾਨੇ ਵਿੱਚ ਪਹਿਲਾਂ ਤੋਂ ਮੌਜੂਦ 12,000 ਕਰੋੜ ਰੁਪਏ ਤੋਂ ਇਲਾਵਾ ਪੰਜਾਬ ਲਈ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ। SDRF ਅਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਦੂਜੀ ਕਿਸ਼ਤ ਪਹਿਲਾਂ ਹੀ ਜਾਰੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਪੂਰੇ ਖੇਤਰ ਅਤੇ ਇਸਦੇ ਲੋਕਾਂ ਨੂੰ ਠੀਕ ਹੋਣ ਵਿੱਚ ਮਦਦ ਕਰਨ ਲਈ ਇੱਕ ਬਹੁ-ਆਯਾਮੀ ਪਹੁੰਚ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਸ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰਾਂ ਦੀ ਮੁੜ ਉਸਾਰੀ, ਰਾਸ਼ਟਰੀ ਰਾਜਮਾਰਗਾਂ ਨੂੰ ਬਹਾਲ ਕਰਨਾ, ਸਕੂਲਾਂ ਦਾ ਪੁਨਰ ਨਿਰਮਾਣ, PMNRF ਰਾਹੀਂ ਰਾਹਤ ਪ੍ਰਦਾਨ ਕਰਨਾ ਅਤੇ ਪਸ਼ੂਆਂ ਲਈ ਮਿੰਨੀ ਕਿੱਟਾਂ ਵੰਡਣ ਵਰਗੇ ਉਪਾਅ ਸ਼ਾਮਲ ਹੋਣਗੇ।






















