PM Modi Punjab Visit: ਪੀਐਮ ਮੋਦੀ ਨੇ ਇਸ ਵਾਰ ਨਹੀਂ ਲਿਆ ਸੜਕੀ ਰਸਤੇ ਆਉਣ ਦਾ ਰਿਸਕ, ਹੈਲੀਕਾਪਟਰ ਰਾਹੀਂ ਪਹੁੰਚੇ ਮੁੱਲਾਂਪੁਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਸੜਕੀ ਰਸਤੇ ਮੁਹਾਲੀ ਨਹੀਂ ਆਉਣਗੇ। ਉਹ ਹੈਲੀਕਾਪਟਰ ਰਾਹੀਂ ਹੀ ਮੁੱਲਾਂਪੁਰ ਸਥਿਤ ਹੋਮੀ ਭਾਭਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਪਹੁੰਚਣਗੇ ਤੇ ਫਿਰ ਹੈਲੀਕਾਪਟਰ ਰਾਹੀਂ ਹੀ ਵਾਪਸੀ ਹੋਏਗੀ।
PM Modi Punjab Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਸੜਕੀ ਰਸਤੇ ਮੁਹਾਲੀ ਨਹੀਂ ਆਉਣਗੇ। ਉਹ ਹੈਲੀਕਾਪਟਰ ਰਾਹੀਂ ਹੀ ਮੁੱਲਾਂਪੁਰ ਸਥਿਤ ਹੋਮੀ ਭਾਭਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਪਹੁੰਚਣਗੇ ਤੇ ਫਿਰ ਹੈਲੀਕਾਪਟਰ ਰਾਹੀਂ ਹੀ ਵਾਪਸੀ ਹੋਏਗੀ। ਪਿਛਲੇ ਸਾਲ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਮੋਦੀ ਸੜਕੀ ਰਸਤੇ ਰਾਹੀਂ ਆਏ ਸੀ ਜਿਨ੍ਹਾਂ ਦਾ ਕਾਫਲਾ ਕਿਸਾਨਾਂ ਨੇ ਰੋਕ ਲਿਆ ਸੀ। ਇਸ ਲਈ ਸੁਰੱਖਿਆ ਏਜੰਸੀਆਂ ਕੋਈ ਰਿਸਕ ਨਹੀਂ ਲੈਣਾ ਚਹੁੰਦੀਆਂ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਹਾਲੀ ਫੇਰੀ ਕਰਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਮੋਹਾਲੀ ਦੇ ਮੁੱਲਾਂਪੁਰ ਦੇ 2 ਕਿਲੋਮੀਟਰ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਪਿਛਲੀ ਵਾਰ ਸੁਰੱਖਿਆ ਦੀ ਢਿੱਲ ਕਾਰਨ ਇਸ ਵਾਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ। ਕਰੀਬ 7,000 ਕਰਮਚਾਰੀਆਂ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਸਖਤ ਸਰੁੱਖਿਆ ਪ੍ਰਬੰਧ
ਮੋਦੀ ਦੀ ਪੰਜਾਬ ਫੇਰੀ ਮੌਕੇ ਸਖਤ ਸਰੁੱਖਿਆ ਪ੍ਰਬੰਧ ਕੀਤੇ ਗਏ ਹਨ। ਪੁਲਿਸ ਚੱਪੇ-ਚੱਪੇ 'ਤੇ ਨਿਗ੍ਹਾ ਰੱਖ ਰਹੀ ਹੈ। ਇਸ ਗੱਲ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ ਕਿ ਕੋਈ ਪ੍ਰਧਾਨ ਮੰਤਰੀ ਮੋਦੀ ਨੂੰ ਕਾਲਾ ਕੱਪੜਾ ਵੀ ਨਾ ਵਿਖਾ ਸਕੇ। ਐਂਟਰੀ ਗੇਟ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਕੋਈ ਵੀ ਕਾਲੇ ਕੱਪੜੇ ਪਾ ਕੇ ਅੰਦਰ ਨਾ ਜਾਵੇ।
ਦੱਸ ਦਈਏ ਕਿ ਪਿਛਲੇ ਸਾਲ ਫਿਰੋਜ਼ਪੁਰ 'ਚ ਸੁਰੱਖਿਆ ਵਿੱਚ ਢਿੱਲ ਹੋਣ ਤੋਂ ਬਾਅਦ ਪੰਜਾਬ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਪਸ ਪਰਤਣਾ ਪਿਆ ਸੀ। ਉਸ ਮਗਰੋਂ ਪੰਜਾਬ ਤੇ ਕੇਂਦਰ ਸਰਕਾਰ ਵਿਚਾਲੇ ਕਾਫੀ ਟਕਰਾਅ ਹੋਇਆ ਸੀ। ਇਸ ਲਈ ਕੇਂਦਰੀ ਏਜੰਸੀਆਂ ਤੇ ਪੰਜਾਬ ਸਰਕਾਰ ਸੁਰੱਖਿਆ ਵਿੱਚ ਕੋਈ ਢਿੱਲ ਨਹੀਂ ਛੱਡਣਾ ਚਾਹੁੰਦੀ।
ਹਾਸਲ ਜਾਣਕਾਰੀ ਮੁਤਾਬਕ ਸੁਰੱਖਿਆ ਲਈ ਪੰਜਾਬ ਪੁਲਿਸ ਨੂੰ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਤਹਿਤ ਐਂਟਰੀ ਗੇਟ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਗਿਆ ਕਿ ਕੋਈ ਵੀ ਕਾਲੇ ਕੱਪੜੇ ਪਾ ਕੇ ਅੰਦਰ ਨਾ ਜਾਵੇ। ਹੋਰ ਤਾਂ ਹੋਰ ਲੋਕਾਂ ਦੇ ਕੱਪੜਿਆਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਹਦਾਇਤ ਕੀਤੀ ਗਈ ਹੈ ਕਿ ਕਿਸੇ ਦੀ ਟੀ-ਸ਼ਰਟ 'ਤੇ ਕੋਈ ਵੀ ਇਤਰਾਜ਼ਯੋਗ ਸ਼ਬਦ ਜਾਂ ਫੋਟੋ ਨਹੀਂ ਹੋਣੀ ਚਾਹੀਦੀ।
ਇਸ ਲਈ ਪੂਰੀ ਸੂਚੀ ਬਣਾ ਕੇ ਡਿਊਟੀ 'ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਪ੍ਰੋਗਰਾਮ ਵਿੱਚ ਪੀਐਮ ਮੋਦੀ ਦੇ ਨਾਲ ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਤੇ ਸੀਐਮ ਭਗਵੰਤ ਮਾਨ ਵੀ ਸ਼ਿਰਕਤ ਕਰਨਗੇ। ਹਦਾਇਤਾਂ ਮੁਤਾਬਕ 24 ਚੀਜ਼ਾਂ ਪੰਡਾਲ ਵਿੱਚ ਨਹੀਂ ਜਾਣਗੀਆਂ।