ਪੜਚੋਲ ਕਰੋ

PM ਮੋਦੀ ਦੀ ਨਿਊ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਮੁੱਲਾਂਪੁਰ ਵਿੱਚ ਲਿਖੇ ਮਿਲੇ ਦੇਸ਼ ਵਿਰੋਧੀ ਨਾਅਰੇ , ਪ੍ਰਸ਼ਾਸਨ ਨੇ ਵਧਾਈ ਸੁਰੱਖਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਊ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਮੁੱਲਾਂਪੁਰ ਵਿੱਚ ਦੇਸ਼ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਸਖ਼ਤ ਸੁਰੱਖਿਆ ਦੌਰਾਨ ਨਾਅਰੇ ਕਿਸ ਨੇ ਲਿਖੇ, ਇਹ ਜਾਂਚ ਦਾ ਵਿਸ਼ਾ ਹੈ।

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਊ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਮੁੱਲਾਂਪੁਰ ਵਿੱਚ ਦੇਸ਼ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਸਖ਼ਤ ਸੁਰੱਖਿਆ ਦੌਰਾਨ ਨਾਅਰੇ ਕਿਸ ਨੇ ਲਿਖੇ, ਇਹ ਜਾਂਚ ਦਾ ਵਿਸ਼ਾ ਹੈ। ਇਹ ਨਾਅਰੇ ਸ਼ਰਾਰਤੀ ਅਨਸਰਾਂ ਵੱਲੋਂ ਐਤਵਾਰ ਰਾਤ ਮੁੱਲਾਂਪੁਰ ਏਅਰ ਫੋਰਸ ਸਟੇਸ਼ਨ ਦੀ ਕੰਧ 'ਤੇ ਲਿਖੇ ਗਏ ਸਨ। ਏਅਰ ਫੋਰਸ ਸਟੇਸ਼ਨ ਦੀ ਇਹ ਕੰਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਥਾਨ ਤੋਂ ਕੁਝ ਦੂਰੀ 'ਤੇ ਸਥਿਤ ਹੈ।

ਇਸ ਤੋਂ ਬਾਅਦ ਉਸ ਥਾਂ ਦੀ ਵੀਡੀਓ ਵਾਇਰਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਖਾਲਿਸਤਾਨ ਪੱਖੀ ਨਾਅਰਿਆਂ ਨੂੰ ਮਿਟਾ ਦਿੱਤਾ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਇਲਾਕੇ 'ਚ ਸੁਰੱਖਿਆ ਵਧਾ ਦਿੱਤੀ ਹੈ। ਪੁਲੀਸ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੀ ਹੈ। ਸੀਸੀਟੀਵੀ ਫੁਟੇਜ ਰਾਹੀਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਨਿਊ ਚੰਡੀਗੜ੍ਹ ਵਿੱਚ ਹੋਮੀ ਭਾਭਾ ਕੈਂਸਰ ਐਂਡ ਰਿਸਰਚ ਹਸਪਤਾਲ ਦਾ ਉਦਘਾਟਨ ਕਰਨ ਪਹੁੰਚ ਰਹੇ ਹਨ। ਇਸ ਦੌਰਾਨ ਉਹ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਹਰੇਕ ਵਿਧਾਨ ਸਭਾ ਹਲਕੇ ਤੋਂ 10 ਤੋਂ 15 ਬੱਸਾਂ ਭਾਜਪਾ ਸਮਰਥਕਾਂ ਅਤੇ ਆਗੂਆਂ ਨੂੰ ਲੈ ਕੇ ਸਮਾਗਮ ਵਾਲੀ ਥਾਂ 'ਤੇ ਪੁੱਜਣਗੀਆਂ। ਇਸ ਦੇ ਲਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਡਿਊਟੀ ਲਗਾਈ ਗਈ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਤਿੰਨ ਪੱਧਰੀ ਹੋਵੇਗੀ। ਮੁੱਲਾਂਪੁਰ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਵਾਈ ਅੱਡੇ ਤੋਂ ਸਮਾਗਮ ਵਾਲੀ ਥਾਂ 'ਤੇ ਹਵਾਈ ਮਾਰਗ ਰਾਹੀਂ ਪਹੁੰਚਣਗੇ। ਰੈਲੀ ਵਾਲੀ ਥਾਂ 'ਤੇ ਹੈਲੀਪੈਡ ਬਣਾਇਆ ਜਾ ਰਿਹਾ ਹੈ ਪਰ ਸੜਕ ਮਾਰਗ ਨੂੰ ਵੀ ਐਮਰਜੈਂਸੀ ਦੀ ਸਥਿਤੀ 'ਚ  ਇਸਤੇਮਾਲ 'ਚ ਲਿਆਂਦਾ ਜਾ ਸਕਦਾ ਹੈ। ਮੰਗਲਵਾਰ ਨੂੰ ਕਈ ਵਾਹਨਾਂ ਦੇ ਕਾਫਲੇ ਨਾਲ ਰੋਡ ਟਰਾਇਲ ਕੀਤਾ ਜਾਵੇਗਾ। ਇਸ ਵਿੱਚ ਪ੍ਰਧਾਨ ਮੰਤਰੀ ਦੇ ਕਾਫ਼ਲੇ ਵਿੱਚ ਚੱਲਣ ਵਾਲੀਆਂ ਗੱਡੀਆਂ ਵੀ ਸ਼ਾਮਲ ਹੋਣਗੀਆਂ।
 
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar News: ਸੰਗਰੂਰ ਦੇ ਕੰਬਾਈਨ ਚਾਲਕ ਦੀ ਅੰਮ੍ਰਿਤਸਰ 'ਚ ਕਰੰਟ ਲੱਗਣ ਨਾਲ ਮੌਤ
Amritsar News: ਸੰਗਰੂਰ ਦੇ ਕੰਬਾਈਨ ਚਾਲਕ ਦੀ ਅੰਮ੍ਰਿਤਸਰ 'ਚ ਕਰੰਟ ਲੱਗਣ ਨਾਲ ਮੌਤ
Ludhiana News: ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰ 'ਚ ਸ਼ਰੇਆਰ ਫਾਇਰਿੰਗ, ਜਾਨ ਬਚਾਉਣ ਲਈ ਭੱਜੇ ਲੋਕ 
Ludhiana News: ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰ 'ਚ ਸ਼ਰੇਆਰ ਫਾਇਰਿੰਗ, ਜਾਨ ਬਚਾਉਣ ਲਈ ਭੱਜੇ ਲੋਕ 
Chandigarh Weather: ਚੰਡੀਗੜ੍ਹ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਗਰਜ-ਬਿਜਲੀ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਔਰੇਂਜ ਅਲਰਟ ਜਾਰੀ
ਚੰਡੀਗੜ੍ਹ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਗਰਜ-ਬਿਜਲੀ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਔਰੇਂਜ ਅਲਰਟ ਜਾਰੀ
Punjab News: ਪੀਆਰਟੀਸੀ ਦੀ ਬੱਸ ਤੇ ਟਰੈਕਟਰ-ਟਰਾਲੀ ਭਿੜੇ, ਬੱਸ ਪੁਲ ਦੇ ਰੇਲਿੰਗ ਤੋੜ ਹੇਠਾਂ ਡਿੱਗੀ, ਟਰੈਕਟਰ ਦੇ ਤਿੰਨ ਟੁਕੜੇ
ਪੀਆਰਟੀਸੀ ਦੀ ਬੱਸ ਤੇ ਟਰੈਕਟਰ-ਟਰਾਲੀ ਭਿੜੇ, ਬੱਸ ਪੁਲ ਦੇ ਰੇਲਿੰਗ ਤੋੜ ਹੇਠਾਂ ਡਿੱਗੀ, ਟਰੈਕਟਰ ਦੇ ਤਿੰਨ ਟੁਕੜੇ
Advertisement
for smartphones
and tablets

ਵੀਡੀਓਜ਼

Channi Vs Mann government| 'ਜਦੋਂ ਮਾਲਵੇ ਵਾਲੇ ਭੋਲੇ ਲੋਕ ਨਹੀਂ ਲੱਗੇ ਚੰਨੀ ਪਿੱਛੇ ਫਿਰ ਦੋਆਬੇ ਨੇ ਕਿੱਥੇ ਲੱਗਣਾ'Hans Raj Hans| 'ਲੋੜ ਹੀ ਨਹੀਂ ਖਾਣ ਦੀ ਧੱਕੇ ਆਪਣੇ ਘਰੋਂ ਘਰੀ ਬੈਠੋ'-ਹੰਸ ਰਾਜ ਹੰਸSunil Jakhar on Farmer| ਕਿਸਾਨਾਂ ਦੀ ਡੀਬੇਟ ਨੂੰ ਜਾਖੜ ਨੇ ਦੱਸਿਆ ਮਾਨ ਦੇ ਡਰਾਮੇ ਵਰਗਾ !Hans Raj Hans and Farmers| 'ਮੈਨੂੰ ਕੱਲੇ ਨੂੰ ਹੀ ਗਾਲ੍ਹਾਂ ਕੱਢ ਰਹੇ,ਮੈਨੂੰ ਕੱਲੇ ਨੂੰ ਹੀ ਟਾਰਗੇਟ ਬਣਾਇਆ ਤੁਸੀਂ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਸੰਗਰੂਰ ਦੇ ਕੰਬਾਈਨ ਚਾਲਕ ਦੀ ਅੰਮ੍ਰਿਤਸਰ 'ਚ ਕਰੰਟ ਲੱਗਣ ਨਾਲ ਮੌਤ
Amritsar News: ਸੰਗਰੂਰ ਦੇ ਕੰਬਾਈਨ ਚਾਲਕ ਦੀ ਅੰਮ੍ਰਿਤਸਰ 'ਚ ਕਰੰਟ ਲੱਗਣ ਨਾਲ ਮੌਤ
Ludhiana News: ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰ 'ਚ ਸ਼ਰੇਆਰ ਫਾਇਰਿੰਗ, ਜਾਨ ਬਚਾਉਣ ਲਈ ਭੱਜੇ ਲੋਕ 
Ludhiana News: ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰ 'ਚ ਸ਼ਰੇਆਰ ਫਾਇਰਿੰਗ, ਜਾਨ ਬਚਾਉਣ ਲਈ ਭੱਜੇ ਲੋਕ 
Chandigarh Weather: ਚੰਡੀਗੜ੍ਹ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਗਰਜ-ਬਿਜਲੀ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਔਰੇਂਜ ਅਲਰਟ ਜਾਰੀ
ਚੰਡੀਗੜ੍ਹ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਗਰਜ-ਬਿਜਲੀ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਔਰੇਂਜ ਅਲਰਟ ਜਾਰੀ
Punjab News: ਪੀਆਰਟੀਸੀ ਦੀ ਬੱਸ ਤੇ ਟਰੈਕਟਰ-ਟਰਾਲੀ ਭਿੜੇ, ਬੱਸ ਪੁਲ ਦੇ ਰੇਲਿੰਗ ਤੋੜ ਹੇਠਾਂ ਡਿੱਗੀ, ਟਰੈਕਟਰ ਦੇ ਤਿੰਨ ਟੁਕੜੇ
ਪੀਆਰਟੀਸੀ ਦੀ ਬੱਸ ਤੇ ਟਰੈਕਟਰ-ਟਰਾਲੀ ਭਿੜੇ, ਬੱਸ ਪੁਲ ਦੇ ਰੇਲਿੰਗ ਤੋੜ ਹੇਠਾਂ ਡਿੱਗੀ, ਟਰੈਕਟਰ ਦੇ ਤਿੰਨ ਟੁਕੜੇ
Sidhu Moose wala: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖੇਡਣਗੇ ਸਿਆਸੀ ਪਾਰੀ ? ਜਾਣੋ ਕਿੱਥੋ ਲੜਨਗੇ ਲੋਕ ਸਭਾ ਚੋਣਾਂ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖੇਡਣਗੇ ਸਿਆਸੀ ਪਾਰੀ ? ਜਾਣੋ ਕਿੱਥੋ ਲੜਨਗੇ ਲੋਕ ਸਭਾ ਚੋਣਾਂ
Lok Sabha: ਦੂਜੇ ਗੇੜ ਲਈ ਕੱਲ੍ਹ ਪੈਣਗੀਆਂ ਵੋਟਾਂ, ਰਾਹੁਲ ਗਾਂਧੀ ਸਮੇਤ ਇਹਨਾਂ ਲੀਡਰਾਂ ਦੀ ਕਿਸਮਤ ਹੋਵੇਗੀ ਤੈਅ
Lok Sabha: ਦੂਜੇ ਗੇੜ ਲਈ ਕੱਲ੍ਹ ਪੈਣਗੀਆਂ ਵੋਟਾਂ, ਰਾਹੁਲ ਗਾਂਧੀ ਸਮੇਤ ਇਹਨਾਂ ਲੀਡਰਾਂ ਦੀ ਕਿਸਮਤ ਹੋਵੇਗੀ ਤੈਅ
Hans Raj Hans and Farmers| 'ਮੈਨੂੰ ਕੱਲੇ ਨੂੰ ਹੀ ਗਾਲ੍ਹਾਂ ਕੱਢ ਰਹੇ,ਮੈਨੂੰ ਕੱਲੇ ਨੂੰ ਹੀ ਟਾਰਗੇਟ ਬਣਾਇਆ ਤੁਸੀਂ'
Hans Raj Hans and Farmers| 'ਮੈਨੂੰ ਕੱਲੇ ਨੂੰ ਹੀ ਗਾਲ੍ਹਾਂ ਕੱਢ ਰਹੇ,ਮੈਨੂੰ ਕੱਲੇ ਨੂੰ ਹੀ ਟਾਰਗੇਟ ਬਣਾਇਆ ਤੁਸੀਂ'
Food Items: ਵਿਦੇਸ਼ਾਂ 'ਚ ਵੱਡਾ ਖੁਲਾਸਾ, ਭਾਰਤ ਦੀਆਂ 527 ਚੀਜ਼ਾਂ 'ਚ ਮਿਲਿਆ ਕੈਂਸਰ ਵਾਲਾ ਕੈਮੀਕਲ, ਡ੍ਰਾਈ ਫਰੂਟ ਵੀ ਨਹੀਂ ਸੇਫ਼
Food Items: ਵਿਦੇਸ਼ਾਂ 'ਚ ਵੱਡਾ ਖੁਲਾਸਾ, ਭਾਰਤ ਦੀਆਂ 527 ਚੀਜ਼ਾਂ 'ਚ ਮਿਲਿਆ ਕੈਂਸਰ ਵਾਲਾ ਕੈਮੀਕਲ, ਡ੍ਰਾਈ ਫਰੂਟ ਵੀ ਨਹੀਂ ਸੇਫ਼
Embed widget