ਪੜਚੋਲ ਕਰੋ

ਪੰਜਾਬ ਦੇ CM ਭਗਵੰਤ ਮਾਨ ਦੇ ਜਨਮ ਦਿਨ 'ਤੇ PM ਮੋਦੀ ਨੇ ਕੀ ਕਿਹਾ?

CM Bhagwant Mann Birthday: ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਚੇਚੇ ਤੌਰ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦਿੱਤੀ।

Punjab CM Bhagwant Mann Birthday: 17 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਨਮਦਿਨ ਹੁੰਦਾ ਹੈ। ਇਸ ਖਾਸ ਮੌਕੇ ਉੱਤੇ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਚੇਚੇ ਤੌਰ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਐਕਸ ਹੈਂਡਲ ਉੱਤੇ ਖਾਸ ਪੋਸਟ ਪਾ ਕੇ ਸੀਐਮ ਮਾਨ ਨੂੰ ਬਰਥਡੇਅ ਵਿਸ਼ ਕੀਤਾ ਹੈ।

ਹੋਰ ਪੜ੍ਹੋ: X 'ਤੇ ਬਲੌਕ ਹੋਣ ਦੇ ਬਾਵਜੂਦ ਨਜ਼ਰ ਆਉਣਗੀਆਂ ਪੋਸਟਾਂ, Elon Musk ਲੈ ਕੇ ਆਏ ਸ਼ਾਨਦਾਰ ਫੀਚਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਕਸ ਉੱਤੇ ਪੋਸਟ ਪਾਈ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ, "ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਦਿਲੋਂ ਸ਼ੁਭਕਾਮਨਾਵਾਂ। ਪ੍ਰਮਾਤਮਾ ਉਨ੍ਹਾਂ ਨੂੰ ਲੰਬੀ ਉਮਰ ਅਤੇ ਚੰਗੀ ਸਿਹਤ ਬਖਸ਼ਣ।”

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਭਗਵੰਤ ਮਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਐਕਸ ਹੈਂਡਲ 'ਤੇ ਲਿਖਿਆ, ''ਪੰਜਾਬ ਦੇ ਮੁੱਖ ਮੰਤਰੀ ਅਤੇ ਮੇਰੇ ਛੋਟੇ ਭਰਾ ਭਗਵੰਤ ਮਾਨ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਣ ਅਤੇ ਪੰਜਾਬ ਵਾਸੀਆਂ ਦੀ ਸੇਵਾ ਕਰਨ ਦਾ ਬਲ ਬਖਸ਼ਣ।

ਭਗਵੰਤ ਮਾਨ ਕਾਮੇਡੀ ਦੀ ਦੁਨੀਆ ਤੋਂ ਸਿਆਸਤ ਵਿੱਚ ਆਏ ਸਨ

ਮੁੱਖ ਮੰਤਰੀ ਭਗਵੰਤ ਮਾਨ ਅੱਜ ਭਾਵ 17 ਅਕਤੂਬਰ 2024 ਨੂੰ 51 ਸਾਲ ਦੇ ਹੋ ਗਏ ਹਨ। ਉਸ ਦਾ ਜਨਮ 17 ਅਕਤੂਬਰ 1973 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਸ਼ੀਮਾ ਮੰਡੀ ਨੇੜੇ ਪਿੰਡ ਸਤੋਜ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਸਰਕਾਰੀ ਅਧਿਆਪਕ ਸਨ ਅਤੇ ਮਾਤਾ ਹਰਪਾਲ ਕੌਰ ਘਰੇਲੂ ਔਰਤ ਹਨ। ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਭਗਵੰਤ ਮਾਨ ਕਾਮੇਡੀ ਦੇ ਖੇਤਰ ਵਿੱਚ ਆਏ।

ਇੰਝ ਕੀਤਾ ਰਾਜਨੀਤੀ ਚ ਆਉਣ ਦਾ ਫੈਸਲਾ

ਕਾਮੇਡੀ ਦੀ ਦੁਨੀਆ 'ਚ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਨ ਤੋਂ ਬਾਅਦ ਉਨ੍ਹਾਂ ਨੇ ਰਾਜਨੀਤੀ 'ਚ ਆਉਣ ਦਾ ਫੈਸਲਾ ਕੀਤਾ। ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ਼ ਪੰਜਾਬ ਤੋਂ 2011 ਵਿੱਚ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ। ਮਾਰਚ 2014 ਵਿੱਚ, ਭਗਵੰਤ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਕੁਝ ਹੀ ਸਮੇਂ ਵਿੱਚ ਉਹ ਅਰਵਿੰਦ ਕੇਜਰੀਵਾਲ ਦਾ ਚਿਹਰਾ ਅਤੇ ਵਿਸ਼ਵਾਸਪਾਤਰ ਬਣ ਗਏ। ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ 2014 ਤੋਂ 2019 ਤੱਕ ਸੰਗਰੂਰ ਲੋਕ ਸਭਾ ਸੀਟ ਦੀ ਨੁਮਾਇੰਦਗੀ ਕਰ ਚੁੱਕੇ ਹਨ। 

ਹੋਰ ਪੜ੍ਹੋ : ਨਾਇਬ ਸਿੰਘ ਸੈਣੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਅਨਿਲ ਵਿੱਜ ਬਣੇ ਮੰਤਰੀ, PM ਮੋਦੀ ਸਣੇ ਇਹ ਦਿੱਗਜ ਨੇਤਾ ਵੀ ਰਹੇ ਮੌਜੂਦ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪਠਾਨਕੋਟ ਦੀ 28 ਸਾਲਾਂ ਧੀ ਨੇ ਵਧਾਇਆ ਪੰਜਾਬ ਦਾ ਮਾਣ, ਬਣੀ ਜੱਜ

ਹੁਸ਼ਿਆਰਪੁਰ 'ਚ ਪੰਚਾਇਤੀ ਚੋਣਾਂ ਤੋਂ ਬਾਅਦ ਵਿਗੜਿਆ ਮਾਹੌਲ, ਹਾਰੇ ਹੋਏ ਉਮੀਦਵਾਰ ਦੇ ਸਾਥੀ ਕਰ ਰਹੇ ਨੇ ਲੋਕਾਂ ਦੀ ਕੁੱਟਮਾਰ, ਜਾਣੋ ਪੂਰਾ ਵਿਵਾਦ

Punjab News:  ਬਾਦਲ ਦਲ ਦੇ ਪਾਲੇ਼ ਗੁੰਡਿਆ ਦੀ ਪਰਵਾਹ ਨਾ ਕਰਨ ਜਥੇਦਾਰ ਹਰਪ੍ਰੀਤ ਸਿੰਘ, ਸਿੱਖ ਕੌਮ ਨੂੰ ਉਨ੍ਹਾਂ ਦੀ ਲੋੜ-ਮਲਵਿੰਦਰ ਕੰਗ

Punjab News: ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਤੇ CM ਮਾਨ ਦਾ ਆਇਆ ਵੱਡਾ ਬਿਆਨ, ਬੋਲੇ- 'ਕਿਸੇ ਸਿਆਸਤਦਾਨ ਵੱਲੋਂ ਜੱਥੇਦਾਰ ਨੂੰ ਧਮਕੀ ਦੇਣਾ ਨਿੰਦਣਯੋਗ'

ABP Premium

ਵੀਡੀਓਜ਼

ਝੋਨੇ ਦੀ ਖਰੀਦ ਰੁਕੀ, ਕਿਸਾਨਾਂ ਨੇ ਹਾਈਵੇ ਰੋਕੇ, ਲੋਕਾਂ ਨਾਲ ਤੱਤੇ ਹੋਏ ਕਿਸਾਨਕੀ ਹੈ ਜਥੇਦਾਰ ਹਰਪ੍ਰੀਤ ਸਿੰਘ ਦੇ ਅਸਤੀਫੇ ਦੇ ਪਿੱਛੇ ਦੀ ਕਹਾਣੀ?ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਦੀ ਪੰਥ ਨੂੰ ਲੋੜਬਹਾਦੁਰਗੜ ਦੀਆਂ 3 ਫੈਕਟਰੀਆਂ 'ਚ ਲੱਗੀ ਭਿਆਨਕ ਅੱਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪਠਾਨਕੋਟ ਦੀ 28 ਸਾਲਾਂ ਧੀ ਨੇ ਵਧਾਇਆ ਪੰਜਾਬ ਦਾ ਮਾਣ, ਬਣੀ ਜੱਜ
Punjab News: ਪਠਾਨਕੋਟ ਦੀ 28 ਸਾਲਾਂ ਧੀ ਨੇ ਵਧਾਇਆ ਪੰਜਾਬ ਦਾ ਮਾਣ, ਬਣੀ ਜੱਜ
ਹੁਸ਼ਿਆਰਪੁਰ 'ਚ ਪੰਚਾਇਤੀ ਚੋਣਾਂ ਤੋਂ ਬਾਅਦ ਵਿਗੜਿਆ ਮਾਹੌਲ, ਹਾਰੇ ਹੋਏ ਉਮੀਦਵਾਰ ਦੇ ਸਾਥੀ ਕਰ ਰਹੇ ਨੇ ਲੋਕਾਂ ਦੀ ਕੁੱਟਮਾਰ, ਜਾਣੋ ਪੂਰਾ ਵਿਵਾਦ
ਹੁਸ਼ਿਆਰਪੁਰ 'ਚ ਪੰਚਾਇਤੀ ਚੋਣਾਂ ਤੋਂ ਬਾਅਦ ਵਿਗੜਿਆ ਮਾਹੌਲ, ਹਾਰੇ ਹੋਏ ਉਮੀਦਵਾਰ ਦੇ ਸਾਥੀ ਕਰ ਰਹੇ ਨੇ ਲੋਕਾਂ ਦੀ ਕੁੱਟਮਾਰ, ਜਾਣੋ ਪੂਰਾ ਵਿਵਾਦ
Punjab News:  ਬਾਦਲ ਦਲ ਦੇ ਪਾਲੇ਼ ਗੁੰਡਿਆ ਦੀ ਪਰਵਾਹ ਨਾ ਕਰਨ ਜਥੇਦਾਰ ਹਰਪ੍ਰੀਤ ਸਿੰਘ, ਸਿੱਖ ਕੌਮ ਨੂੰ ਉਨ੍ਹਾਂ ਦੀ ਲੋੜ-ਮਲਵਿੰਦਰ ਕੰਗ
Punjab News: ਬਾਦਲ ਦਲ ਦੇ ਪਾਲੇ਼ ਗੁੰਡਿਆ ਦੀ ਪਰਵਾਹ ਨਾ ਕਰਨ ਜਥੇਦਾਰ ਹਰਪ੍ਰੀਤ ਸਿੰਘ, ਸਿੱਖ ਕੌਮ ਨੂੰ ਉਨ੍ਹਾਂ ਦੀ ਲੋੜ-ਮਲਵਿੰਦਰ ਕੰਗ
Punjab News: ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਤੇ CM ਮਾਨ ਦਾ ਆਇਆ ਵੱਡਾ ਬਿਆਨ, ਬੋਲੇ- 'ਕਿਸੇ ਸਿਆਸਤਦਾਨ ਵੱਲੋਂ ਜੱਥੇਦਾਰ ਨੂੰ ਧਮਕੀ ਦੇਣਾ ਨਿੰਦਣਯੋਗ'
Punjab News: ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਤੇ CM ਮਾਨ ਦਾ ਆਇਆ ਵੱਡਾ ਬਿਆਨ, ਬੋਲੇ- 'ਕਿਸੇ ਸਿਆਸਤਦਾਨ ਵੱਲੋਂ ਜੱਥੇਦਾਰ ਨੂੰ ਧਮਕੀ ਦੇਣਾ ਨਿੰਦਣਯੋਗ'
ਪੰਜਾਬ ਦੇ CM ਭਗਵੰਤ ਮਾਨ ਦੇ ਜਨਮ ਦਿਨ 'ਤੇ PM ਮੋਦੀ ਨੇ ਕੀ ਕਿਹਾ?
ਪੰਜਾਬ ਦੇ CM ਭਗਵੰਤ ਮਾਨ ਦੇ ਜਨਮ ਦਿਨ 'ਤੇ PM ਮੋਦੀ ਨੇ ਕੀ ਕਿਹਾ?
X 'ਤੇ ਬਲੌਕ ਹੋਣ ਦੇ ਬਾਵਜੂਦ ਨਜ਼ਰ ਆਉਣਗੀਆਂ ਪੋਸਟਾਂ, Elon Musk ਲੈ ਕੇ ਆਏ ਸ਼ਾਨਦਾਰ ਫੀਚਰ

ਅੰਨ੍ਹਾ ਕਿਉਂ ਸੀ ਭਾਰਤ ਦਾ ਕਾਨੂੰਨ ? ਜਾਣੋ ਅੱਖਾਂ 'ਤੇ ਪੱਟੀ ਬੰਨ੍ਹਣ ਦੀ ਕੀ ਵਜ੍ਹਾ

India Canada Relations: NDP ਲੀਡਰ ਜਗਮੀਤ ਸਿੰਘ ਨੇ ਭਾਰਤੀ ਰਾਜਦੂਤਾਂ ਤੇ RSS 'ਤੇ ਬੈਨ ਲਾਉਣ ਦੀ ਕੀਤੀ ਮੰਗ, ਪੜ੍ਹੋ ਹੋਰ ਕੀ ਕੁਝ ਕਿਹਾ ?

Embed widget