ਜਲਾਲਾਬਾਦ ਧਮਾਕੇ 'ਚ ਵੱਡੀ ਕਾਮਯਾਬੀ, ਸਾਜ਼ਿਸ਼ ਦੇ ਦੋਸ਼ 'ਚ ਜੀਜਾ ਤੇ ਸਾਲਾ ਗ੍ਰਿਫਤਾਰ, ਸੁਰੱਖਿਆ ਏਜੰਸੀਆਂ ਨੂੰ ਮਿਲੇ ਦੋ ਟਿਫਿਨ ਬੰਬ
ਪੰਜਾਬ ਦੇ ਜਲਾਲਾਬਾਦ ਵਿੱਚ ਬੰਬ ਧਮਾਕੇ ਦੀ ਸਾਜਿਸ਼ ਰਚਣ ਦੇ ਦੋਸ਼ ਵਿੱਚ ਸੁਰੱਖਿਆ ਏਜੰਸੀਆਂ ਵੱਲੋਂ ਜੀਜਾ ਤੇ ਸਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁੱਛਗਿੱਛ ਤੋਂ ਬਾਅਦ ਦੋ ਟਿਫਿਨ ਬੰਬ ਵੀ ਮਿਲੇ ਹਨ।
ਜਲਾਲਾਬਾਦ: ਹੁਣ ਤੱਕ ਪੁਲਿਸ ਜਲਾਲਾਬਾਦ ਧਮਾਕੇ ਦੀ ਸਾਜ਼ਿਸ਼ ਰਚਣ ਵਾਲੇ ਜੀਜਾ ਤੇ ਸਾਲਾ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਮੁਲਜ਼ਮ ਪ੍ਰਵੀਨ ਕੁਮਾਰ (ਜੀਜਾ) ਨੂੰ ਪਿੰਡ ਧਰਮੂਵਾਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਸੁਖਵਿੰਦਰ ਸਿੰਘ ਉਰਫ਼ ਸੁੱਖਾ (ਸਾਲਾ) ਵਾਸੀ ਸਰਹੱਦੀ ਪਿੰਡ ਚੰਦੀਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ 15 ਸਤੰਬਰ ਦੀ ਰਾਤ ਨੂੰ 8:15 ਵਜੇ ਜਲਾਲਾਬਾਦ ਵਿੱਚ ਸਾਈਕਲ ਦੇ ਪੈਟਰੋਲ ਟੈਂਕ ਦੇ ਹੇਠਾਂ ਟਿਫਨ ਲਗਾਉਣ ਤੋਂ ਬਾਅਦ ਸੁੱਖਾ ਉੱਥੋਂ ਭੱਜ ਗਿਆ ਸੀ। ਇਸ ਧਮਾਕੇ ਵਿੱਚ ਸੁੱਖਾ ਦਾ ਸਾਥੀ (ਰਿਸ਼ਤੇਦਾਰੀ ਵਿੱਚ ਭਰਾ) ਬਲਵਿੰਦਰ ਸਿੰਘ, ਨਿਹੰਗੇਵਾਲਾ ਝੁੱਗੇ ਜ਼ਿਲ੍ਹਾ, ਫਿਰੋਜ਼ਪੁਰ ਮਾਰਿਆ ਗਿਆ ਸੀ।
ਧਮਾਕੇ ਤੋਂ ਬਾਅਦ ਸੁੱਖਾ ਦੇ ਜੀਜੇ ਦੇ ਖੇਤ ਚੋਂ ਇੱਕ ਟਿਫਿਨ ਬੰਬ ਮਿਲਿਆ ਸੀ। ਪੁਲਿਸ ਨੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਜੀਜੇ ਨੂੰ ਮੰਗਲਵਾਰ ਅਤੇ ਸਾਲੇ ਨੂੰ 27 ਸਤੰਬਰ ਤੱਕ ਰਿਮਾਂਡ 'ਤੇ ਭੇਜ ਦਿੱਤਾ ਹੈ। ਉਨ੍ਹਾਂ ਕੋਲੋਂ ਦੋ ਟਿਫਿਨ ਬੰਬ ਬਰਾਮਦ ਹੋਏ ਹਨ।
ਹੁਣ ਦੇਸ਼ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਦੋਵਾਂ ਤੋਂ ਹੋਰ ਵਧੇਰੇ ਪੁੱਛਗਿੱਛ ਕਰਨ 'ਚ ਜੁਟੀਆਂ ਹੋਈਆਂ ਹਨ। ਉਨ੍ਹਾਂ ਤੋਂ ਹੋਰ ਟਿਫਿਨ ਬੰਬ ਮਿਲਣ ਦੀ ਉਮੀਦ ਹੈ। ਸੁਰੱਖਿਆ ਏਜੰਸੀਆਂ ਹਰ ਪਹਿਲੂ ਤੋਂ ਪੁੱਛਗਿੱਛ ਕਰਨਗੀਆਂ।
ਡੀਐਸਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਧਮਾਕੇ ਵਿੱਚ ਸ਼ਾਮਲ ਮੁਲਜ਼ਮ ਸੁੱਖਾ ਨੂੰ ਐਤਵਾਰ ਸਵੇਰੇ ਸ੍ਰੀਗੰਗਾਨਗਰ (ਰਾਜਸਥਾਨ) ਦੇ ਰਾਏ ਸਿੰਘ ਨਗਰ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ। ਧਮਾਕੇ ਤੋਂ ਬਾਅਦ ਸੁੱਖਾ ਜਲਾਲਾਬਾਦ ਤੋਂ ਭੱਜ ਕੇ ਸ੍ਰੀਗੰਗਾਨਗਰ ਪਹੁੰਚਿਆ। ਸੁੱਖਾ ਦੇ ਜੀਜਾ ਪ੍ਰਵੀਨ ਕੁਮਾਰ ਵਾਸੀ ਧਰਮੂਵਾਲਾ ਦੇ ਖੇਤ ਚੋਂ ਇੱਕ ਟਿਫਿਨ ਬੰਬ ਮਿਲਿਆ ਸੀ। ਪੁਲਿਸ ਨੇ ਉੱਥੇ ਪ੍ਰਵੀਨ ਨੂੰ ਗ੍ਰਿਫਤਾਰ ਕਰ ਲਿਆ ਸੀ।
ਪੁਲਿਸ ਮੁਤਾਬਕ, ਇਨ੍ਹਾਂ ਦੋਸ਼ੀਆਂ ਨੇ 14 ਸਤੰਬਰ ਨੂੰ ਫਿਰੋਜ਼ਪੁਰ ਦੇ ਇੱਕ ਸੀਮਾਂਤ ਪਿੰਡ ਚੰਦੀਵਾਲਾ ਵਿੱਚ ਜਲਾਲਾਬਾਦ ਦੀ ਸਬਜ਼ੀ ਮੰਡੀ 'ਚ ਧਮਾਕੇ ਦੀ ਸਾਜ਼ਿਸ਼ ਰਚੀ ਸੀ। ਇਹ ਲੋਕ 15 ਸਤੰਬਰ ਦੀ ਰਾਤ ਨੂੰ 8.15 ਵਜੇ ਪੂਰੀ ਤਿਆਰੀ ਨਾਲ ਸਬਜ਼ੀ ਮੰਡੀ ਪਹੁੰਚੇ ਅਤੇ ਸਾਈਕਲ ਦੀ ਪੈਟਰੋਲ ਟੈਂਕੀ ਦੇ ਹੇਠਾਂ ਟਿਫਿਨ ਬੰਬ ਰੱਖ ਕੇ ਸਬਜ਼ੀ ਮੰਡੀ ਵਿੱਚ ਬਾਈਕ ਰੱਖਣ ਜਾ ਰਹੇ ਸੀ ਕਿ ਅਚਾਨਕ ਇਸ ਵਿੱਚ ਧਮਾਕਾ ਹੋ ਗਿਆ। ਬਾਈਕ ਰੱਖਣ ਜਾ ਰਹੇ ਬਲਵਿੰਦਰ ਸਿੰਘ ਦੀ ਮੌਤ ਹੋ ਗਈ। ਉਦੋਂ ਸੁੱਖਾ ਉਥੋਂ ਭੱਜ ਗਿਆ ਸੀ।
ਇਹ ਵੀ ਪੜ੍ਹੋ: Coronavirus Update: ਇੱਕ ਵਾਰ ਫਿਰ ਕੋਰੋਨਾ ਕੇਸਾਂ 'ਚ ਕਮੀ, 24 ਘੰਟਿਆਂ 'ਚ 26 ਹਜ਼ਾਰ ਨਵੇਂ ਕੇਸ, 252 ਮੌਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904