Punjab News: ਸਿੱਖ ਬੱਚੇ ਦਾ ਜੂੜਾ ਖਿੱਚ ਕੇ ਕੁੱਟਮਾਰ ਕਰਨ ਵਾਲੀ ਪ੍ਰਿੰਸੀਪਲ ਨੇ ਪੰਚਾਇਤ ਦੇ ਸਾਹਮਣੇ ਮੰਗੀ ਮਾਫੀ, ਕਿਹਾ- ਫਿਰ ਤੋਂ ਨਹੀਂ ਹੋਵੇਗਾ ਅਜਿਹਾ
ਜਦੋਂ ਇਹ ਮਾਮਲਾ ਪੰਜਾਬ ਦੇ ਸਿੱਖਿਆ ਵਿਭਾਗ ਕੋਲ ਪਹੁੰਚਿਆ ਤਾਂ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ। ਜਿਸ ਤੋਂ ਬਾਅਦ ਅੱਜ ਯਾਨੀ ਸੋਮਵਾਰ ਨੂੰ ਬੱਚੇ ਦੇ ਮਾਤਾ-ਪਿਤਾ ਤੇ ਪੰਚਾਇਤ ਵਿਚਾਲੇ ਮਾਮਲੇ ਦਾ ਸਮਝੌਤਾ ਹੋ ਗਿਆ ਹੈ। ਮਹਿਲਾ ਅਧਿਆਪਕ ਨੇ ਪੰਚਾਇਤ 'ਚ ਬੱਚੇ ਦੇ ਮਾਪਿਆਂ ਤੋਂ ਮੁਆਫੀ ਮੰਗੀ ਹੈ।
Punjab News: ਹੁਸ਼ਿਆਰਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਇੱਕ ਸਿੱਖ ਵਿਦਿਆਰਥੀ ਨੂੰ ਮਹਿਲਾ ਅਧਿਆਪਕ ਵੱਲੋਂ ਕੁੱਟਣ ਦਾ ਵੀਡੀਓ ਵਾਇਰਲ ਹੋਇਆ ਹੈ। ਇਸ ਮਾਮਲੇ ਵਿੱਚ ਉਕਤ ਮਹਿਲਾ ਅਧਿਆਪਕਾ ਨੇ ਬੱਚੇ ਦੇ ਪਰਿਵਾਰ ਤੋਂ ਲਿਖਤੀ ਰੂਪ ਵਿੱਚ ਮੁਆਫੀ ਮੰਗ ਲਈ ਹੈ। ਹੁਸ਼ਿਆਰਪੁਰ ਦੇ ਪਿੰਡ ਬੱਦੋ 'ਚ ਮਹਿਲਾ ਟੀਚਰ ਵੱਲੋਂ ਛੋਟੇ ਬੱਚੇ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਜਦੋਂ ਇਹ ਮਾਮਲਾ ਪੰਜਾਬ ਦੇ ਸਿੱਖਿਆ ਵਿਭਾਗ ਕੋਲ ਪਹੁੰਚਿਆ ਤਾਂ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ। ਜਿਸ ਤੋਂ ਬਾਅਦ ਅੱਜ ਯਾਨੀ ਸੋਮਵਾਰ ਨੂੰ ਬੱਚੇ ਦੇ ਮਾਤਾ-ਪਿਤਾ ਤੇ ਪੰਚਾਇਤ ਵਿਚਾਲੇ ਮਾਮਲੇ ਦਾ ਸਮਝੌਤਾ ਹੋ ਗਿਆ ਹੈ। ਮਹਿਲਾ ਅਧਿਆਪਕ ਨੇ ਪੰਚਾਇਤ 'ਚ ਬੱਚੇ ਦੇ ਮਾਪਿਆਂ ਤੋਂ ਮੁਆਫੀ ਮੰਗੀ ਹੈ।
ਮਾਫੀਨਾਮੇ 'ਚ ਮਹਿਲਾ ਟੀਚਰ ਨੇ ਲਿਖਿਆ- ਮੈਂ ਪੜ੍ਹਾਉਂਦੇ ਸਮੇਂ ਅਮਨਦੀਪ ਸਿੰਘ ਨਾਂਅ ਦੇ ਵਿਦਿਆਰਥੀ ਨੂੰ ਗ਼ਲਤ ਤਰੀਕੇ ਨਾਲ ਕੁੱਟਿਆ ਸੀ। ਮੈਂ ਇਸ ਲਈ ਮੁਆਫੀ ਮੰਗਦੀ ਹਾਂ ਅਤੇ ਭਵਿੱਖ ਵਿੱਚ ਅਜਿਹੀ ਗ਼ਲਤੀ ਨਹੀਂ ਕਰਾਂਗੀ। ਇਹ ਸਮਝੌਤਾ ਵਿਦਿਆਰਥੀ, ਉਸ ਦੇ ਦਾਦਾ ਸੰਤੋਖ ਸਿੰਘ ਅਤੇ ਬੱਦੋਂ ਪਿੰਡ ਦੀ ਪੰਚਾਇਤ ਦੀ ਹਾਜ਼ਰੀ ਵਿੱਚ ਹੋਇਆ।
ਜ਼ਿਕਰ ਕਰ ਦਈਏ ਕਿ ਮਹਿਲਾ ਅਧਿਆਪਕ ਨੇ ਭੀੜ ਭਰੀ ਜਮਾਤ ਵਿੱਚ 42 ਸਕਿੰਟਾਂ ਦੇ ਅੰਦਰ ਉਸ ਨੂੰ ਛੇ ਵਾਰੀ ਗੱਲ੍ਹਾਂ ਤੇ ਪਿੱਠ ਉੱਤੇ ਦੋ ਵਾਰ ਥੱਪੜ ਮਾਰਿਆ। ਇੱਕ ਵਾਰ ਤਾਂ ਉਸਨੇ ਉਸਦੇ ਵਾਲ ਵੀ ਫੜ ਲਏ ਅਤੇ ਉਸਨੂੰ ਖਿੱਚਿਆ ਅਤੇ ਉਸਨੂੰ ਹੇਠਾਂ ਸੁੱਟ ਦਿੱਤਾ। ਇਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਸਿੱਖ ਬੱਚੇ ਦੇ ਵਾਲ (ਜੂੜਾ) ਖਿੱਚਣ ਨੂੰ ਧਾਰਮਿਕ ਚਿੰਨ੍ਹ ਦਾ ਅਪਮਾਨ ਕਰਾਰ ਦਿੱਤਾ। ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਵਿਵਾਦ ਵਧ ਗਿਆ ਸੀ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੋਸ਼ੀ ਅਧਿਆਪਕ, ਪ੍ਰਿੰਸੀਪਲ ਅਤੇ ਸਕੂਲ ਮਾਲਕ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।