ਕਿਸਾਨਾਂ ਨਾਲ ਚਰਚਾ ਦੌਰਾਨ ਵਧਿਆ ਸਿਹਤ ਮੰਤਰੀ ਦਾ ਪਾਰਾ, ਕਿਹਾ- ਮੇਰੇ ਤੋਂ ਅਕਲ ਦੀ ਦਵਾਈ ਲੈ ਲਓ..., ਤੁਸੀਂ ਪੂਰੇ ਪੰਜਾਬ ਨੂੰ ਮੁਰਦਾਬਾਦ ਕਰ ਦੇਣਾ...
ਇਸ ਮੌਕੇ ਕਿਸਾਨਾਂ ਨੇ ਮੰਤਰੀ ਨੂੰ ਸਵਾਲ ਪੁੱਛਿਆ ਕਿ ਪਹਿਲਾਂ ਸਾਡੇ ਤੋਂ 26 ਝੋਨਾ ਲਵਾਇਆ ਗਿਆ ਫਿਰ ਇਹ ਮੰਡੀਆਂ ਵਿੱਚ ਰੁਲਿਆ ਤੇ ਸਾਡੇ ਤੋਂ ਕਾਟ ਲਾਈ ਗਈ ਇਸ ਬਾਰੇ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ
Punjab News: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਟਿਆਲਾ ਵਿੱਚ ਪੁੱਜੇ ਸੀ ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ, ਇਸ ਮੌਕੇ ਜਥੇਬੰਦੀ ਵਿੱਚ ਸ਼ਾਮਲ ਕਿਸਾਨਾਂ ਨਾਲ ਵਿਚਾਰ ਚਰਚਾ ਦੌਰਾਨ ਸਿਹਤ ਮੰਤਰੀ ਤਲਖੀ ਵਿੱਚ ਆ ਗਏ ਤੇ ਕਿਸਾਨਾਂ ਨੂੰ ਅਕਲ ਦੀ ਦਵਾਈ ਲਈ ਕਿਹਾ।
ਦਰਅਸਲ, ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਸਾਨਾਂ ਨਾਲ ਰਾਬਤਾ ਕਰਦਿਆਂ ਦਿੱਲੀ ਦੇ ਮੋਰਚੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਕੌਣ ਗਏ ਸੀ ਜਿਸ ਤੋਂ ਬਾਅਦ ਕਿਸਾਨਾਂ ਕਿਹਾ ਕਿ ਉਗਰਾਹਾਂ ਜਥੇਬੰਦੀ ਦਾ ਕੋਈ ਵੀ ਨਹੀਂ ਗਿਆ ਸੀ। ਇਸ ਮੌਕੇ ਕਿਾਸਨਾਂ ਨੇ 18 ਮੰਗਾਂ ਦੀ ਗੱਲ ਕੀਤੀ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਵੀ ਹੋਈ ਸੀ ਪਰ ਸਿਰੇ ਨਾ ਚੜ੍ਹੀ ਤੇ ਮੁੱਖ ਮੰਤਰੀ ਨੇ ਤਲਖ਼ੀ ਵਿੱਚ ਕਿਹਾ ਕਿ ਮੰਨੀਆਂ ਹੋਈਆਂ ਮੰਗਾਂ ਵੀ ਨਹੀਂ ਮੰਨੀਆਂ ਜਾਣਗੀਆਂ।
ਇਸ ਮੌਕੇ ਕਿਸਾਨਾਂ ਨੇ ਮੰਤਰੀ ਨੂੰ ਸਵਾਲ ਪੁੱਛਿਆ ਕਿ ਪਹਿਲਾਂ ਸਾਡੇ ਤੋਂ 26 ਝੋਨਾ ਲਵਾਇਆ ਗਿਆ ਫਿਰ ਇਹ ਮੰਡੀਆਂ ਵਿੱਚ ਰੁਲਿਆ ਤੇ ਸਾਡੇ ਤੋਂ ਕਾਟ ਲਾਈ ਗਈ ਇਸ ਬਾਰੇ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ, ਇਸ ਤੋਂ ਬਾਅਦ ਮੁੱਖ ਮੰਤਰੀ ਨੇ ਹੁਣ BBMB ਦੇ ਮੁੱਦੇ ਉੱਤੇ ਕਿਹਾ ਸੀ ਕਿ ਹੁਣ ਜਥੇਬੰਦੀਆਂ ਕਿੱਥੇ ਨੇ..., ਜਦੋਂ ਕਿ ਕਿਸਾਨਾਂ ਨੇ ਪਹਿਲਾਂ ਇਸ ਨੂੰ ਲੈ ਕੇ ਧਰਨੇ ਲਾਏ ਹਨ। ਕਿਸਾਨਾਂ ਨੇ ਕਿਹਾ ਕਿ ਜਦੋਂ ਹੁਣ ਸਰਕਾਰ ਤਾਂ BBMB ਦੇ ਖ਼ਿਲਾਫ਼ ਧਰਨਾ ਲਾ ਰਹੀ ਹੈ ਪਰ ਜਦੋਂ ਕਿਸਾਨਾ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਲਾਉਂਦੇ ਹਨ ਤਾਂ ਉਨ੍ਹਾਂ ਉੱਤੇ ਤਸ਼ੱਦਦ ਕੀਤਾ ਜਾਂਦਾ, ਸਰਕਾਰ ਧਰਨੇ ਲਾ ਸਕਦੀ, ਕੀ ਕਿਸਾਨਾਂ ਨੂੰ ਕੋਈ ਅਧਿਕਾਰ ਨਹੀਂ।
ਇਸ ਮੌਕੇ ਕਿਸਾਨ ਨੇ ਲਾਲ ਕਿਲ੍ਹੇ ਉੱਤੇ ਜਾਣ ਵਾਲੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਗਰਾਹਾਂ ਜਥੇਬੰਦੀ ਦਾ ਕੋਈ ਵੀ ਵਿਅਕਤੀ ਉੱਥੇ ਨਹੀਂ ਗਿਆ, ਜਿਸ ਤੋਂ ਬਾਅਦ ਮੰਤਰੀ ਨੇ ਨੌਜਵਾਨ ਤੋਂ ਪੁੱਛਿਆ ਕਿ ਉਹ ਕਿੰਨੇ ਦਿਨ ਰਿਹਾ ਧਰਨੇ ਉੱਤੇ, ਇਸ ਮੌਕੇ ਮੰਤਰੀ ਦੇ ਲਹਿਜ਼ੇ ਵਿੱਚ ਤਲਖ਼ੀ ਦੇਖੀ ਗਈ ਜਿਸ ਤੋਂ ਬਾਅਦ ਉੱਥੇ ਕਿਸਾਨਾਂ ਨੇ ਵੀ ਇਸ ਦਾ ਵਿਰੋਧ ਕੀਤਾ ਤੇ ਮੰਤਰੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਤੁਹਾਨੂੰ ਆਹੀ ਕੁਝ ਕਰਨਾ ਆਉਂਦਾ, ਤੁਸੀਂ ਪੰਜਾਬ ਨੂੰ ਮੁਰਦਾਬਾਦ ਕਰ ਦਿਓਗੇ, ਤੁਸੀਂ ਮੇਰੇ ਤੋਂ ਕੋਈ ਅਕਲ ਦੀ ਦਵਾਈ ਲਓ, ਇਸ ਤੋਂ ਬਾਅਦ ਕਿਸਾਨਾਂ ਨੇ ਮੰਤਰੀ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ।






















