ਪੜਚੋਲ ਕਰੋ
ਪੀਟੀਯੂ ਨੇ ਸੂਬੇ ਦੇ 37 ਪ੍ਰੀਖਿਆ ਕੇਂਦਰ ਬਦਲੇ

ਜਲੰਧਰ : ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਅਣਐਲਾਨੇ ਰੂਪ ਵਿਚ ਸੂਬੇ ਦੇ 37 ਕਾਲਜਾਂ 'ਤੇ ਵੱਖ-ਵੱਖ ਤਰ੍ਹਾਂ ਦੇ ਬਕਾਏ ਨੂੰ ਆਧਾਰ ਬਣਾ ਕੇ ਉਨ੍ਹਾਂ ਦੇ ਪ੍ਰੀਖਿਆ ਕੇਂਦਰ ਬਦਲ ਦਿੱਤੇ ਹਨ। ਯੂਨੀਵਰਸਿਟੀ ਦੇ ਇਸ ਫ਼ੈਸਲੇ ਨਾਲ ਅਗਲੇ ਹਫਤੇ 27 ਨਵੰਬਰ ਤੋਂ ਸ਼ੁਰੂ ਹੋ ਰਹੀਆਂ ਪ੍ਰੀਖਿਆਵਾਂ ਵਿਚ ਸੂਬੇ ਦੇ ਲਗਭਗ 20 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੇ ਪ੍ਰਭਾਵਿਤ ਹੋਣ ਦੀ ਉਮੀਦ ਹੈ। ਉਨ੍ਹਾਂ ਨੂੰ 5-10 ਕਿਲੋਮੀਟਰ ਦੂਰ ਜਾ ਕੇ ਨਵੇਂ ਪ੍ਰੀਖਿਆ ਕੇਂਦਰਾਂ 'ਚ ਪ੍ਰੀਖਿਆ ਦੇਣੀ ਹੋਵੇਗੀ। ਹਾਲਾਂਕਿ ਅਧਿਕਾਰਤ ਰੂਪ 'ਚ ਯੂਨੀਵਰਸਿਟੀ ਦੇ ਰਜਿਸਟਰਾਰ ਅਮਨਪ੍ਰੀਤ ਸਿੰਘ ਨੇ ਕਿਸੇ ਵੀ ਤਰ੍ਹਾਂ ਦੇ ਬਕਾਏ ਜਾਂ ਹੋਰਨਾਂ ਕਾਰਨਾਂ ਕਾਰਨ ਪ੍ਰੀਖਿਆ ਕੇਂਦਰ ਬਦਲੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਓਧਰ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵੱਲੋਂ ਜੋ ਐਡਮਿਟ ਕਾਰਡ ਮਿਲ ਰਹੇ ਹਨ, ਉਹ ਬਦਲੇ ਹੋਏ ਪ੍ਰੀਖਿਆ ਕੇਂਦਰਾਂ ਦੇ ਮਿਲ ਰਹੇ ਹਨ। ਇਸ ਮੌਕੇ ਆਦੇਸ਼ ਯੂਨੀਵਰਸਿਟੀ ਦੇ ਗੁਰਫਤਹਿ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਟਾਫ ਨੂੰ ਯੂਨੀਵਰਸਿਟੀ ਵੱਲੋਂ ਲਗਾਤਾਰ ਜ਼ੁਬਾਨੀ ਸੰਦੇਸ਼ ਦਿੱਤੇ ਜਾ ਰਹੇ ਸਨ ਕਿ ਉਨ੍ਹਾਂ ਨੇ ਯੂਨੀਵਰਸਿਟੀ ਦੇ ਬਕਾਏ ਕਲੀਅਰ ਨਹੀਂ ਕੀਤੇ, ਅਜਿਹੇ ਹਾਲਾਤ ਵਿਚ ਉਨ੍ਹਾਂ ਦਾ ਪ੍ਰੀਖਿਆ ਕੇਂਦਰ ਬਦਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰ ਬਦਲਣ ਦਾ ਕੋਈ ਲਿਖਤੀ ਆਦੇਸ਼ ਯੂਨੀਵਰਸਿਟੀ ਤੋਂ ਨਹੀਂ ਮਿਲਿਆ ਪਰ ਵਿਦਿਆਰਥੀਆਂ ਨੂੰ ਜੋ ਐਡਮਿਟ ਕਾਰਡ ਮਿਲ ਰਹੇ ਹਨ, ਉਨ੍ਹਾਂ ਵਿਚ ਪ੍ਰੀਖਿਆ ਕੇਂਦਰ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਲਾਂਡਰਾ ਦਾ ਨਾਂ ਦਰਜ ਹੈ, ਜਦਕਿ ਪਹਿਲੇ ਆਦੇਸ਼ ਇੰਸਟੀਚਿਊਟ (ਖੰਨਾ) ਹੀ ਸੈਂਟਰ ਹੁੰਦਾ ਸੀ। ਇਸੇ ਤਰ੍ਹਾਂ ਕੇਸੀਟੀ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਫਤਿਹਗੜ੍ਹ (ਸੁਨਾਮ) ਦੇ ਵਿਦਿਆਰਥੀਆਂ ਜੋ ਐਡਮਿਟ ਕਾਰਡ ਦਿੱਤੇ ਜਾ ਰਹੇ ਹਨ, ਉਨ੍ਹਾਂ ਵਿਚ ਪ੍ਰੀਖਿਆ ਕੇਂਦਰ ਬਦਲੇ ਗਏ ਹਨ।ਇਸ ਮੌਕੇ ਪੰਜਾਬ ਯੂਨਾਈਟਿਡ ਕਾਲਜਿਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਅੰਸ਼ੂ ਕਟਾਰੀਆ ਦਾ ਕਹਿਣਾ ਹੈ ਕਿ ਪੋਸਟ ਮੈਟਿ੫ਕ ਸਕਾਲਰਸ਼ਿਪ ਦਾ ਪੰਜਾਬ ਸਰਕਾਰ 'ਤੇ ਪਿਛਲੇ ਦੋ ਸਾਲਾਂ ਦਾ 1200 ਕਰੋੜ ਰੁਪਏ ਬਕਾਇਆ ਹੈ। ਇਹ ਰਾਸ਼ੀ ਨਾ ਮਿਲ ਸਕਣ ਕਾਰਨ ਕਾਲਜ ਯੂਨੀਵਰਸਿਟੀ ਦੇ ਬਕਾਏ ਕਲੀਅਰ ਨਹੀਂ ਕਰ ਰਹੇ, ਜਿਸ ਕਾਰਨ ਪੀਟੀਯੂ ਨਾਲ ਸਬੰਧਤ ਕਾਲਜਾਂ ਨੂੰ ਲਗਾਤਾਰ ਜ਼ੁਬਾਨੀ ਤੌਰ 'ਤੇ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਸੈਂਟਰ ਬਦਲ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਇਹ ਫ਼ੈਸਲਾ ਤੁਰੰਤ ਵਾਪਸ ਲਵੇ। ਸਰਕਾਰ ਦੀ ਗ਼ਲਤੀ ਦਾ ਖਮਿਆਜ਼ਾ ਵਿਦਿਆਰਥੀ ਕਿਉਂ ਭੁਗਤਣ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















