Punjab Politics: ਆਪ ਨੇ ਸ਼ੇਅਰ ਕੀਤੀ ਨਵਜੋਤ ਸਿੱਧੂ ਦੀ ਸ਼ਾਇਰੀ, ਕਿਹਾ-ਨਹੀਂ ਦਬਦਾ ਪੰਜਾਬ ਦਾ ਪੁੱਤ
ਨਵਜੋਤ ਸਿੰਘ ਸਿੱਧੂ ਇਸ ਵੇਲੇ ਆਈਪੀਐਲ ਵਿੱਚ ਕੁਮੈਂਟਰੀ ਕਰ ਰਹੇ ਹਨ। ਸਿੱਧੂ ਨੇ ਇਸ ਬਾਰ ਲੋਕ ਸਭਾ ਚੋਣਾਂ ਵਿੱਚ ਇੱਕ ਵਾਰ ਵੀ ਕਾਂਗਰਸ ਲਈ ਪ੍ਰਚਾਰ ਨਹੀਂ ਕੀਤਾ ਹੈ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਸਿੱਧੂ ਛੇਤੀ ਹੀ ਅੰਮ੍ਰਿਤਸਰ ਵਿੱਚ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ।
Punjab Politics: ਪੰਜਾਬ ਵਿੱਚ ਤਾਪਮਾਨ ਦੇ ਨਾਲ ਨਾਲ ਹੁਣ ਸਿਆਸੀ ਪਾਰਾ ਵੀ ਸਿਖਰਾਂ ਉੱਤੇ ਹੈ। ਇਸ ਮੌਕੇ ਵਿਰੋਧੀਆਂ ਉੱਤੇ ਨਿਸ਼ਾਨਾਂ ਸਾਧਣ ਦੀ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ ਹੈ। ਇਸ ਮੌਕੇ ਹਰ ਪਾਰਟੀ ਜ਼ੋਰ ਲਾ ਰਹੀ ਹੈ ਕਿਵੇਂ ਨਾ ਕਿਵੇਂ ਵਿਰੋਧੀਆਂ ਨੂੰ ਨੀਂਵਾ ਦਿਖਾਇਆ ਜਾਵੇ।
ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਤੋਂ ਦੂਰੀ ਬਣਾ ਕੇ ਬੈਠੇ ਨਵਜੋਤ ਸਿੰਘ ਸਿੱਧੂ ਦੀ ਸ਼ਾਇਰੀ ਵਾਲੀ ਵੀਡੀਓ ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਸਾਂਝੀ ਕੀਤੀ ਹੈ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਉਬਾਲ ਆਇਆ ਹੈ।
ਹੁਣ ਦੱਸ ਦੀਈਏ ਕਿ ਆਖ਼ਰ ਇਸ ਵੀਡੀਓ ਵਿੱਚ ਕੀ ਹੈ। ਦਰਅਸਲ ਵਿੱਚ ਵੀਡੀਓ ਵਿੱਚ ਨਵਜੋਤ ਸਿੰਘ ਸਿੱਧੂ ਕਹਿ ਰਹੇ ਹਨ ਕਿ ਇਕੱਲਾ ਆਦਮੀ ਖੜ੍ਹਾ ਹੈ, ਜਦੋਂ ਤੱਕ ਉਹ ਖੜ੍ਹਾ ਹੈ ਉਹ ਅੰਗਦ ਦਾ ਪੈਰ ਹੈ ਛੇਤੀ ਉੱਠੇਗਾ ਨਹੀਂ।
ਨਹੀਂ ਦਬਦਾ ਪੰਜਾਬ ਦਾ ਪੁੱਤ 🔥
— AAP Punjab (@AAPPunjab) May 8, 2024
ਲੋਕਾਂ ਦਾ ਮਾਨ - @BhagwantMann #MissionAAP13Vs0 pic.twitter.com/8Qaopgicg6
ਇਸ ਸ਼ਾਇਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪ ਦੇ ਪ੍ਰਚਾਰ ਵਾਲੇ ਵੀਡੀਓ ਜੋੜ ਦਿੱਤੇ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੀਡੀਓ ਵੀ ਸ਼ਾਮਲ ਹੈ। ਇਸ ਵੀਡੀਓ ਦੇ ਕੈਪਸ਼ਨ ਵਿੱਚ ਆਪ ਨੇ ਲਿਖਿਆ, ਬੋਲ ਤਾਂ ਸਹੀ ਰਿਹਾ ਹੈ, ਨਹੀਂ ਦਬਦਾ ਪੰਜਾਬ ਦਾ ਪੁੱਤ,ਲੋਕਾਂ ਦਾ ਮਾਨ
ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਇਸ ਵੇਲੇ ਆਈਪੀਐਲ ਵਿੱਚ ਕੁਮੈਂਟਰੀ ਕਰ ਰਹੇ ਹਨ। ਸਿੱਧੂ ਨੇ ਇਸ ਬਾਰ ਲੋਕ ਸਭਾ ਚੋਣਾਂ ਵਿੱਚ ਇੱਕ ਵਾਰ ਵੀ ਕਾਂਗਰਸ ਲਈ ਪ੍ਰਚਾਰ ਨਹੀਂ ਕੀਤਾ ਹੈ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਸਿੱਧੂ ਛੇਤੀ ਹੀ ਅੰਮ੍ਰਿਤਸਰ ਵਿੱਚ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।