![ABP Premium](https://cdn.abplive.com/imagebank/Premium-ad-Icon.png)
ਪੰਜਾਬ ਵਿਚ ਮੀਟ ਦੇ ਮੰਡੀਕਰਨ ਨੂੰ ਪ੍ਰਫੂਲਤ ਕੀਤਾ ਜਾਵੇਗਾ: ਕੁਲਦੀਪ ਧਾਲੀਵਾਲ
ਸੂਰ ਪਾਲਕਾਂ ਦੀ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਪੰਜਾਬ ਵਿੱਚ ਪਿੱਗ ਪ੍ਰੋਸੈਸਿੰਗ ਪਲਾਂਟ ਜਾਂ ਫੂਡ ਪਾਰਕ ਲਗਾਇਆ ਜਾਵੇ। ਪੰਜਾਬ 'ਚ ਮੀਟ ਦੇ ਮੰਡੀਕਰਣ ਨੂੰ ਪ੍ਰਫੁਲਤ ਕਰਨ ਲਈ ਠੋਸ ਉਪਰਾਲੇ ਕੀਤੇ ਜਾਣਗੇ: ਕੁਲਦੀਪ ਧਾਲੀਵਾਲ
![ਪੰਜਾਬ ਵਿਚ ਮੀਟ ਦੇ ਮੰਡੀਕਰਨ ਨੂੰ ਪ੍ਰਫੂਲਤ ਕੀਤਾ ਜਾਵੇਗਾ: ਕੁਲਦੀਪ ਧਾਲੀਵਾਲ Punjab Animal Husbandry Minister Kuldeep Dhaliwal Assures the Poultry, Pig and Goat Farmers That Concrete Steps Would Be Taken To Promote Meat Marketing in Punjab ਪੰਜਾਬ ਵਿਚ ਮੀਟ ਦੇ ਮੰਡੀਕਰਨ ਨੂੰ ਪ੍ਰਫੂਲਤ ਕੀਤਾ ਜਾਵੇਗਾ: ਕੁਲਦੀਪ ਧਾਲੀਵਾਲ](https://feeds.abplive.com/onecms/images/uploaded-images/2022/05/18/12b6ec959b59fab2d71335ba18f13f73_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ 'ਚ ਮੀਟ ਦੇ ਮੰਡੀਕਰਣ ਨੂੰ ਪ੍ਰਫੁਲਤ ਕਰਨ ਲਈ ਠੋਸ ਉਪਰਾਲੇ ਕੀਤੇ ਜਾਣਗੇ ਤਾਂ ਜੋ ਇਸ ਧੰਦੇ ਨਾਲ ਜੁੜੇ ਹੋਏ ਪੰਜਾਬ ਦੇ ਕਿਸਾਨਾਂ ਨੂੰ ਮੀਟ ਵੇਚਣ ਲਈ ਹੋਰਨਾਂ ਸੂਬਿਆਂ ਵਿਚ ਨਾ ਜਾਣਾ ਪਵੇ। ਸੂਬੇ ਦੇ ਪਸ਼ੂ ਪਾਲਣ, ਡੇਅਰੀ ਪਾਲਣ ਅਤੇ ਮੱਛੀ ਪਾਲਣ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੋਲਟਰੀ, ਸੂਰ ਅਤੇ ਬੱਕਰੀ ਪਾਲਕਾਂ ਨੂੰ ਉਨਾਂ ਦੇ ਧੰਦਿਆਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਕਰਨ ਲਈ ਪੰਜਾਬ ਭਵਨ ਵਿਖੇ ਰੱਖੀ ਮੀਟਿੰਗ ਦੌਰਾਨ ਇਹ ਭਰੋਸਾ ਦਿੱਤਾ।
ਇਸ ਮੀਟਿੰਗ ਦੌਰਾਨ ਇਸ ਧੰਦੇ ਨਾਲ ਜੁੜੇ ਹੋਏ ਕਿਸਾਨਾਂ ਨੇ ਆਪਣੀ ਮੁਸ਼ਕਿਲਾਂ ਬਾਰੇ ਮੰਤਰੀ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਖੁੱਲ ਕੇ ਵਿਚਾਰਾਂ ਕੀਤੀਆਂ। ਸੂਰ ਪਾਲਕਾਂ ਦੀ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਪੰਜਾਬ ਵਿੱਚ ਪਿੱਗ ਪ੍ਰੋਸੈਸਿੰਗ ਪਲਾਂਟ ਜਾਂ ਫੂਡ ਪਾਰਕ ਲਗਾਇਆ ਜਾਵੇ, ਜਿਸ ਨਾਲ ਉਨ੍ਹਾਂ ਨੂੰ ਮੀਟ ਵੇਚਣ ਲਈ ਉਤਰ ਪੂਰਬ ਸੂਬਿਆਂ ਵਿੱਚ ਨਾ ਜਾਣਾ ਪਵੇ।ਉਨਾਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਸੂਰ ਪਾਲਕਾਂ ਨੂੰ ਫੰਡਿੰਗ ਸਮੇਂ ਸਮੇਂ ਸਿਰ ਦੁਆਈਆਂ ਜਾਣ ਅਤੇ ਬੈਕਾਂ ਤੋਂ ਕਰਜ਼ਾ ਲੈਣ ਲਈ ਸੁਖਾਲੀ ਵਿਧੀ ਬਣਾਈ ਜਾਵੇ।
ਕੁਲਦੀਪ ਧਾਲੀਵਾਲ ਨੇ ਪੋਲਟਰੀ, ਸੂਰ ਅਤੇ ਬੱਕਰੀ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਬੜੀ ਹਲੀਮੀ ਅਤੇ ਵਿਸਥਾਰ ਨਾਲ ਸੁਣਿਆ। ਇਸ ਦੇ ਨਾਲ ਹੀ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਕਿ ਉਕਤ ਸਮੱਸਿਆਵਾਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕੇ ਜਾਣ। ਮੰਤਰੀ ਵੱਲੋਂ ਇਹ ਵੀ ਭਰੋਸਾ ਦਿਤਾ ਕਿ ਬੱਕਰੀ ਦੇ ਦੁੱਧ ਲਈ ਪੈਕਿੰਗ ਪਲਾਂਟ ਵੀ ਲਗਾਏ ਜਾਣ ਦੀ ਹਾਮੀ ਭਰੀ ਜਿਸ ਨਾਲ ਬੱਕਰੀ ਪਾਲਣ ਦੇ ਧੰਦੇ ਵਿਚ ਮੁਨਾਫੇ ਨੂੰ ਹੋਰ ਵਧਾਇਆ ਜਾ ਸਕਦਾ ਹੈ।
ਮੰਤਰੀ ਨੇ ਇਨ੍ਹਾਂ ਧੰਦਿਆਂ ਸਬੰਧੀ ਅਗਲੇ ਮਹੀਨੇ ਵਿੱਚ ਮੁੜ ਮੀਟਿੰਗ ਰੱਖਣ ਦਾ ਵੀ ਫੈਸਲਾ ਲਿਆ, ਤਾਂ ਜੋ ਇਸ ਮੀਟਿੰਗ ਵਿਚ ਲਏ ਗਏ ਫੈਸਲਿਆਂ ਦੀ ਪ੍ਰਗਤੀ ਰਿਪੋਰਟ ਅਤੇ ਰੋਡ ਮੈਪ ਬਾਰੇ ਖੁਲ ਕੇ ਵਿਚਾਰਾਂ ਕੀਤੀਆਂ ਜਾ ਸਕਣ।
ਇਹ ਵੀ ਪੜ੍ਹੋ: Punjabi singer Kaur B House: ਪੰਜਾਬੀ ਗਾਇਕਾ ਕੌਰ ਬੀ ਦੀ ਕੋਠੀ ਮਿਣਤੀ ਦੌਰਾਨ ਆਈ ਪੰਚਾਇਤੀ ਜ਼ਮੀਨ ਦੇ ਘੇਰੇ 'ਚ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)