(Source: ECI/ABP News/ABP Majha)
Punjabi singer Kaur B House: ਪੰਜਾਬੀ ਗਾਇਕਾ ਕੌਰ ਬੀ ਦੀ ਕੋਠੀ ਮਿਣਤੀ ਦੌਰਾਨ ਆਈ ਪੰਚਾਇਤੀ ਜ਼ਮੀਨ ਦੇ ਘੇਰੇ 'ਚ
ਪੰਜਾਬੀ ਗਾਇਕੀ ਦੇ ਨਾਲ ਨਾਲ ਕੌਰ ਬੀ ਨੇ ਕੀਤਾ ਪਿੰਡ ਦੀ ਜ਼ਮੀਨ 'ਤੇ ਕਬਜ਼ਾਸਰਕਾਰ ਵੱਲੋਂ ਕਰਾਈ ਗਈ ਪੰਚਾਇਤੀ ਜ਼ਮੀਨ ਦੀ ਮਿਣਤੀ ਦੇ ਫ਼ੈਸਲੇ ਨਾਲ ਸਹਿਮਤ: ਗੁਰਵਿੰਦਰ
Panchayat Land in Punjab: ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਕੌਰ ਬੀ ਦੀ ਕੋਠੀ ਪੰਚਾਇਤ ਵੱਲੋਂ ਮਿਣਤੀ ਦੌਰਾਨ ਪੰਚਾਇਤੀ ਜ਼ਮੀਨ ਦੇ ਘੇਰੇ ਵਿੱਚ ਆ ਜਾਣਾ ਚਰਚਾ ਦਾ ਵਿਸ਼ਾ ਬਣ ਗਿਆ ਹੈ।ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਛੁਡਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਖਨੌਰੀ ਨੇੜਲੇ ਪਿੰਡ ਨਵਾਂ ਗਾਓਂ ਦੀ ਪੰਚਾਇਤ ਵੱਲੋਂ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਮਿਣਤੀ ਕਰਵਾਈ ਗਈ। ਜਿਸ ਤਹਿਤ ਪੰਚਾਇਤ ਵੱਲੋਂ ਕਰਾਈ ਗਈ ਮਿਣਤੀ ਵਿੱਚ ਕਈ ਜ਼ਿਮੀਂਦਾਰਾ ਦੇ ਹਲ ਹੇਠੋਂ ਵਾਹੀਯੋਗ ਜ਼ਮੀਨ ਨਿਕਲੀ ਹੈ।
ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਕੁਲਵੰਤ ਸਿੰਘ ਨਵਾਂਗਾਉਂ ਨੇ ਦੱਸਿਆ ਕਿ ਅੱਜ ਸਰਕਾਰ ਦੇ ਨਿਯਮਾਂ ਮੁਤਾਬਿਕ ਕਰਾਈ ਵਾਹੀਯੋਗ ਜ਼ਮੀਨ ਦੀ ਮਿਣਤੀ ਚ ਕਰਤਾਰ ਸਿੰਘ ਹੋਤੀਪੁਰ,ਗਾਇਕ ਕੌਰ ਬੀ ਦੇ ਪਰਿਵਾਰ ਅਤੇ ਅਮਰਜੀਤ ਸਿੰਘ ਹੋਤੀਪੁਰ ਵੱਲੋਂ ਪੰਚਾਇਤ ਦੀ ਵਾਹੀਯੋਗ ਜ਼ਮੀਨ 'ਤੇ ਆਪਣਾ ਕਬਜ਼ਾ ਕਰਕੇ ਖੇਤੀ ਕਰ ਰਹੇ ਹਨ।
ਇਸ ਮੌਕੇ ਸਰਪੰਚ ਨੇ ਕਿਹਾ ਕਿ ਇਸ ਤੋਂ ਇਲਾਵਾ ਕੌਰ ਬੀ ਦੇ ਪਰਿਵਾਰ ਨੇ ਕੋਠੀ ਵੀ ਪੰਚਾਇਤੀ ਜ਼ਮੀਨ ਵਿੱਚ ਪਾਈ ਹੋਈ ਹੈ। ਜਦੋਂ ਇਸ ਸੰਬੰਧੀ ਜ਼ਿਮੀਂਦਾਰ ਕਰਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੇ ਇਸ ਫੈਸਲੇ ਨਾਲ ਸਹਿਮਤ ਹਾਂ। ਜੋ ਸਾਡੇ ਕੋਲ ਪੰਚਾਇਤ ਦੀ ਵਾਹੀਯੋਗ ਜ਼ਮੀਨ ਸੀ ਅਸੀਂ ਉਸ ਦਾ ਕਬਜ਼ਾ ਛੱਡ ਰਹੇ ਹਾਂ।
ਉਧਰ ਕੌਰ ਬੀ ਦੇ ਭਰਾ ਗੁਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ, ਕਿ ਪੰਜਾਬ ਸਰਕਾਰ ਵੱਲੋਂ ਇਹ ਪੰਚਾਇਤੀ ਜ਼ਮੀਨ ਛੁਡਾਉਣ ਦਾ ਫ਼ੈਸਲਾ ਬਹੁਤ ਹੀ ਸ਼ਲਾਘਾਯੋਗ ਹੈ। ਅਸੀਂ ਸਰਕਾਰ ਦੇ ਨਿਯਮਾਂ ਨੂੰ ਸਿਰ ਮੱਥੇ ਮੰਨਦੇ ਹਾਂ। ਕੌਰ ਬੀ ਦੇ ਭਰਾ ਗੁਰਵਿੰਦਰ ਸਿੰਘ ਨੇ ਕੋਠੀ ਵਾਲੇ ਫ਼ੈਸਲੇ 'ਤੇ ਕਿਹਾ, ਕਿ ਜੋ ਵੀ ਸਰਕਾਰ ਵੱਲੋਂ ਘਰਾਂ ਦੇ ਫ਼ੈਸਲੇ ਲਏ ਜਾਣਗੇ, ਅਸੀਂ ਉਸ ਨਾਲ ਵੀ ਸਹਿਮਤ ਹੋਵਾਂਗੇ।
ਇਹ ਵੀ ਪੜ੍ਹੋ: ਇੰਗਲੈਂਡ ਜਾਣਗੇ Rahul Dravid, ਦੱਖਣੀ ਅਫਰੀਕਾ ਸੀਰੀਜ਼ 'ਚ ਟੀਮ ਇੰਡੀਆ ਦੇ ਕੋਚ ਹੋਣਗੇ ਇਹ ਦਿੱਗਜ; ਸਾਹਮਣੇ ਆਈ ਵੱਡੀ ਜਾਣਕਾਰੀ