ਪੜਚੋਲ ਕਰੋ

Punjab News: ਕੇਜਰੀਵਾਲ ਦੇ 'ਕਰੀਬੀ' ਅਰਬਿੰਦ ਮੋਦੀ ਬਣੇ ਪੰਜਾਬ ਦੇ ਵਿੱਤ ਮੰਤਰਾਲਿਆਂ ਦੇ ਮੁੱਖ ਸਲਾਹਕਾਰ, ਮਿਲਿਆ ਕੈਬਨਿਟ ਰੈਂਕ, ਜਾਣੋ ਹੋਰ ਕੀ ਹੋਏ ਬਦਲਾਅ

ਪੰਜਾਬ ਕਰਜ਼ੇ ਦੀ ਮਾਰ ਹੇਠ ਦੱਬਿਆ ਸੂਬਾ ਹੈ, ਜਿਸ ਦਾ ਬੋਝ ਇਸ ਵਿੱਤੀ ਸਾਲ ਦੇ ਅੰਤ ਤੱਕ 3.65 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਸਰਕਾਰ ਕਰਜ਼ੇ ਦੀ ਅਦਾਇਗੀ ਅਤੇ ਵਿਆਜ ਇਕੱਠਾ ਕਰਨ ਲਈ ਪੈਸੇ ਉਧਾਰ ਲੈ ਰਹੀ ਹੈ। ਸਰਕਾਰ ਹੁਣ ਚੋਟੀ ਦੇ ਟੈਕਸਮੈਨ ਦੀ ਮਦਦ ਨਾਲ ਗੜਬੜੀ ਨੂੰ ਸਿੱਧਾ ਕਰਨ ਦੀ ਉਮੀਦ ਕਰ ਰਹੀ ਹੈ।

Punjab News: ਭਾਰੀ ਕਰਜ਼ੇ ਦੇ ਬੋਝ ਹੇਠ ਦੱਬੀ ਪੰਜਾਬ ਸਰਕਾਰ (Punjab Government) ਨੇ ਸ਼ੁੱਕਰਵਾਰ ਨੂੰ ਸੇਵਾਮੁਕਤ IRS ਅਧਿਕਾਰੀ ਅਤੇ IMF ਦੇ ਸੀਨੀਅਰ ਅਰਥ ਸ਼ਾਸਤਰੀ, ਅਰਬਿੰਦ ਮੋਦੀ (Arbind Modi) ਨੂੰ ਸੂਬੇ ਦੇ ਵਿੱਤ ਵਿਭਾਗ ਵਿੱਚ ਮੁੱਖ ਸਲਾਹਕਾਰ (ਵਿੱਤੀ ਮਾਮਲੇ) ਨਿਯੁਕਤ ਕੀਤਾ ਹੈ ਤਾਂ ਜੋ ਆਰਥਿਕਤਾ ਨੂੰ ਲੀਹ 'ਤੇ ਲਿਆਂਦਾ ਜਾ ਸਕੇ। ਉਨ੍ਹਾਂ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਹੈ। ਇਸੇ ਦੌਰਾਨ ਪੰਜਾਬ ਸਰਕਾਰ ਨੇ ਕੌਮਾਂਤਰੀ ਪੱਧਰ ਦੀ ਸ਼ਖ਼ਸੀਅਤ ਸੇਬੈਸਟੀਅਨ ਜੇਮਸ (Sebastian James) ਨੂੰ ਵਿੱਤੀ ਮਾਮਲਿਆਂ ਦਾ ਸਲਾਹਕਾਰ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਸਕੱਤਰ ਪੱਧਰ ਦਾ ਰੈਂਕ ਦਿੱਤਾ ਗਿਆ ਹੈ।

ਬਣਾਏ ਗਏ ਸਲਾਹਕਾਰ

ਦੱਸ ਦਈਏ ਕਿ  ਅਰਬਿੰਦ ਮੋਦੀ ਨੂੰ ਸਰਕਾਰ ਲਈ ਵਿੱਤੀ ਸਰੋਤ ਜੁਟਾਉਣ, ਪੂੰਜੀ ਅਤੇ ਮਾਲੀਆ ਖਰਚਿਆਂ ਦੀ ਸਮੀਖਿਆ ਕਰਨ ਅਤੇ ਇਸ ਨੂੰ ਤਰਕਸੰਗਤ ਬਣਾਉਣ, ਰਾਜ ਦੇ ਵਿਕਾਸ ਨੂੰ ਵਧਾਉਣ ਬਾਰੇ ਸਲਾਹ ਦੇਣ ਲਈ ਨਿਯੁਕਤ ਕੀਤਾ ਗਿਆ ਹੈ। ਇਸੇ ਦੌਰਾਨ ਸੇਬੈਸਟੀਅਨ ਜੇਮਸ ਨੂੰ ਵਿੱਤੀ ਮਾਮਲਿਆਂ ਦਾ ਸਲਾਹਕਾਰ ਨਿਯੁਕਤ ਕੀਤਾ ਹੈ। ਉਹ ਡਿਊਕ ਯੂਨੀਵਰਸਿਟੀ ਦੇ ਪਬਲਿਕ ਪਾਲਿਸੀ ਦੇ ਪ੍ਰੋਫ਼ੈਸਰ ਹਨ ਜੋ ਪੰਜਾਬ ਸਰਕਾਰ ਨੂੰ ਵਿੱਤੀ ਵਸੀਲੇ ਜੁਟਾਉਣ ਲਈ ਆਪਣੀ ਸਲਾਹ ਦੇਣਗੇ। ਇਸ ਦੇ ਨਾਲ ਹੀ ਉਹ ਵਿੱਤੀ ਖ਼ਰਚਿਆਂ ਨੂੰ ਤਰਕਸੰਗਤ ਬਣਾਉਣ ਲਈ ਨੁਕਤੇ ਵੀ ਸੁਝਾਉਣਗੇ।

ਕੇਜਰੀਵਾਲ ਦੇ ਦੱਸੇ ਜਾ ਰਹੇ ਨੇ ਕਰੀਬੀ

ਜਾਣਕਾਰੀ ਅਨੁਸਾਰ ਥੋੜ੍ਹੇ ਦਿਨ ਪਹਿਲਾਂ ਜਦੋਂ ਪੰਜਾਬ ਦੇ ਸੀਨੀਅਰ ਅਫ਼ਸਰਾਂ ਦੀ ਦਿੱਲੀ ਵਿਚ ਮੀਟਿੰਗ ਹੋਈ ਸੀ ਤਾਂ ਉਸ ਵਿੱਚ ਅਰਬਿੰਦ ਮੋਦੀ ਵੀ ਹਾਜ਼ਰ ਸਨ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਬਿਭਵ ਕੁਮਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਮੁੱਖ ਸਲਾਹਕਾਰ ਲਾਏ ਜਾਣ ਦੇ ਚਰਚੇ ਸਨ। ਜਾਣਕਾਰੀ ਮੁਤਾਬਕ ਅਰਬਿੰਦ ਮੋਦੀ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ (Arvind kejriwal) ਅਤੇ ਉਨ੍ਹਾਂ ਦੀ ਟੀਮ ਦੇ ਨਜ਼ਦੀਕੀ ਹਨ।

ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਅੱਜ ਨਵੇਂ ਮੁੱਖ ਸਕੱਤਰ ਕੇਏਪੀ ਸਿਨਹਾ ਦੇ ਦਸਤਖ਼ਤਾਂ ਹੇਠ ਇਸ ਨਿਯੁਕਤੀ ਬਾਰੇ ਹੁਕਮ ਜਾਰੀ ਹੋਏ ਹਨ। ਜਾਣਕਾਰੀ ਅਨੁਸਾਰ ਟੈਕਸ ਸੁਧਾਰਾਂ ਦੇ ਮਾਹਿਰ ਵਜੋਂ ਜਾਣੇ ਜਾਂਦੇ ਅਰਬਿੰਦ ਮੋਦੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਸ਼ਵਰੇ ਦੇਣਗੇ।

ਯਾਦ ਕਰਵਾ ਦਈਏ ਕਿ ਪੰਜਾਬ ਕਰਜ਼ੇ ਦੀ ਮਾਰ ਹੇਠ ਦੱਬਿਆ ਸੂਬਾ ਹੈ, ਜਿਸ ਦਾ ਬੋਝ ਇਸ ਵਿੱਤੀ ਸਾਲ ਦੇ ਅੰਤ ਤੱਕ 3.65 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਸਰਕਾਰ ਕਰਜ਼ੇ ਦੀ ਅਦਾਇਗੀ ਅਤੇ ਵਿਆਜ ਇਕੱਠਾ ਕਰਨ ਲਈ ਪੈਸੇ ਉਧਾਰ ਲੈ ਰਹੀ ਹੈ। ਸਰਕਾਰ ਹੁਣ ਚੋਟੀ ਦੇ ਟੈਕਸਮੈਨ ਦੀ ਮਦਦ ਨਾਲ ਗੜਬੜੀ ਨੂੰ ਸਿੱਧਾ ਕਰਨ ਦੀ ਉਮੀਦ ਕਰ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Canada News: ਕੈਨੇਡਾ ਦੇ ਹਵਾਈ ਅੱਡਿਆਂ 'ਤੇ ਸਖਤੀ! ਭਾਰਤੀਆਂ 'ਤੇ ਰਹੇਗੀ ਤਿੱਖੀ ਨਜ਼ਰ, ਯਾਤਰੀਆਂ ਲਈ ਨਵਾਂ ਨੋਟੀਫ਼ਿਕੇਸ਼ਨ ਜਾਰੀ
ਕੈਨੇਡਾ ਦੇ ਹਵਾਈ ਅੱਡਿਆਂ 'ਤੇ ਸਖਤੀ! ਭਾਰਤੀਆਂ 'ਤੇ ਰਹੇਗੀ ਤਿੱਖੀ ਨਜ਼ਰ, ਯਾਤਰੀਆਂ ਲਈ ਨਵਾਂ ਨੋਟੀਫ਼ਿਕੇਸ਼ਨ ਜਾਰੀ
ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਮ ਵੀ ਤਾਂ ਨਹੀਂ ਸ਼ਾਮਲ
ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਮ ਵੀ ਤਾਂ ਨਹੀਂ ਸ਼ਾਮਲ
Prasar Bharati: ਪ੍ਰਸਾਰ ਭਾਰਤੀ ਨੇ IFFI ਚ OTT ਪਲੇਟਫਾਰਮ 'Waves' ਕੀਤਾ ਲਾਂਚ, 50 ਤੋਂ ਵੱਧ ਲਾਈਵ ਚੈਨਲ ਸਣੇ ਜਾਣੋ ਹੋਰ ਕੀ ਖਾਸ...
ਪ੍ਰਸਾਰ ਭਾਰਤੀ ਨੇ IFFI ਚ OTT ਪਲੇਟਫਾਰਮ 'Waves' ਕੀਤਾ ਲਾਂਚ, 50 ਤੋਂ ਵੱਧ ਲਾਈਵ ਚੈਨਲ ਸਣੇ ਜਾਣੋ ਹੋਰ ਕੀ ਖਾਸ...
Gautam Adani: ਗੌਤਮ ਅਡਾਨੀ ਨੂੰ ਲੱਗਿਆ ਵੱਡਾ ਝਟਕਾ, ਅਮਰੀਕਾ 'ਚ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਲੱਗਿਆ ਦੋਸ਼
Gautam Adani: ਗੌਤਮ ਅਡਾਨੀ ਨੂੰ ਲੱਗਿਆ ਵੱਡਾ ਝਟਕਾ, ਅਮਰੀਕਾ 'ਚ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਲੱਗਿਆ ਦੋਸ਼
Advertisement
ABP Premium

ਵੀਡੀਓਜ਼

Barnala | Shiromani Akali Dal Amritsar ਦੇ ਉਮੀਦਵਾਰ Gobind Sandhu ਨੇ ਡੀਐਸਪੀ ਤੇ ਲਾਏ ਆਰੋਪਸਰਕਾਰ ਨੇ ਪੂਰੀ ਵਾਹ ਲਾ ਲਈ ਪਰ ਲੋਕਾਂ ਨੂੰ ਨਹੀਂ ਰੋਕ ਸਕੇਮੱਛੀ ਪਾਲਕਾਂ ਲਈ ਖੁਸ਼ਖ਼ਬਰੀ, ਸਰਕਾਰ ਨੇ ਕਰੋੜਾ ਦੀ ਲਾਗਤ ਨਾਲ ਬਣਾਈ ਮੱਛੀ ਮੰਡੀਬਰਨਾਲਾ ਸੀਟ ਤੇ ਕਿਸ ਦੇ ਸਿਰ ਸਜੇਗਾ ਤਾਜ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Canada News: ਕੈਨੇਡਾ ਦੇ ਹਵਾਈ ਅੱਡਿਆਂ 'ਤੇ ਸਖਤੀ! ਭਾਰਤੀਆਂ 'ਤੇ ਰਹੇਗੀ ਤਿੱਖੀ ਨਜ਼ਰ, ਯਾਤਰੀਆਂ ਲਈ ਨਵਾਂ ਨੋਟੀਫ਼ਿਕੇਸ਼ਨ ਜਾਰੀ
ਕੈਨੇਡਾ ਦੇ ਹਵਾਈ ਅੱਡਿਆਂ 'ਤੇ ਸਖਤੀ! ਭਾਰਤੀਆਂ 'ਤੇ ਰਹੇਗੀ ਤਿੱਖੀ ਨਜ਼ਰ, ਯਾਤਰੀਆਂ ਲਈ ਨਵਾਂ ਨੋਟੀਫ਼ਿਕੇਸ਼ਨ ਜਾਰੀ
ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਮ ਵੀ ਤਾਂ ਨਹੀਂ ਸ਼ਾਮਲ
ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਮ ਵੀ ਤਾਂ ਨਹੀਂ ਸ਼ਾਮਲ
Prasar Bharati: ਪ੍ਰਸਾਰ ਭਾਰਤੀ ਨੇ IFFI ਚ OTT ਪਲੇਟਫਾਰਮ 'Waves' ਕੀਤਾ ਲਾਂਚ, 50 ਤੋਂ ਵੱਧ ਲਾਈਵ ਚੈਨਲ ਸਣੇ ਜਾਣੋ ਹੋਰ ਕੀ ਖਾਸ...
ਪ੍ਰਸਾਰ ਭਾਰਤੀ ਨੇ IFFI ਚ OTT ਪਲੇਟਫਾਰਮ 'Waves' ਕੀਤਾ ਲਾਂਚ, 50 ਤੋਂ ਵੱਧ ਲਾਈਵ ਚੈਨਲ ਸਣੇ ਜਾਣੋ ਹੋਰ ਕੀ ਖਾਸ...
Gautam Adani: ਗੌਤਮ ਅਡਾਨੀ ਨੂੰ ਲੱਗਿਆ ਵੱਡਾ ਝਟਕਾ, ਅਮਰੀਕਾ 'ਚ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਲੱਗਿਆ ਦੋਸ਼
Gautam Adani: ਗੌਤਮ ਅਡਾਨੀ ਨੂੰ ਲੱਗਿਆ ਵੱਡਾ ਝਟਕਾ, ਅਮਰੀਕਾ 'ਚ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਲੱਗਿਆ ਦੋਸ਼
Govinda Health Update: ਗੋਲੀ ਲੱਗਣ ਤੋਂ ਬਾਅਦ ਗੋਵਿੰਦਾ ਦਾ ਕੀ ਹਾਲ ? ਛਾਤੀ 'ਚ ਉੱਠਿਆ ਸੀ ਦਰਦ, ਹੁਣ ਤੁਰਨ 'ਚ ਹੋ ਰਹੀ ਪਰੇਸ਼ਾਨੀ...
ਗੋਲੀ ਲੱਗਣ ਤੋਂ ਬਾਅਦ ਗੋਵਿੰਦਾ ਦਾ ਕੀ ਹਾਲ ? ਛਾਤੀ 'ਚ ਉੱਠਿਆ ਸੀ ਦਰਦ, ਹੁਣ ਤੁਰਨ 'ਚ ਹੋ ਰਹੀ ਪਰੇਸ਼ਾਨੀ...
ABP Exclusive: ਸ਼ੁੱਕਰਵਾਰ ਨੂੰ ਆ ਸਕਦਾ ਅਰਸ਼ ਡੱਲਾ ਕੇਸ 'ਚ ਕੈਨੇਡਾ ਦੀ ਅਦਾਲਤ ਦਾ ਅਹਿਮ ਫੈਸਲਾ
ABP Exclusive: ਸ਼ੁੱਕਰਵਾਰ ਨੂੰ ਆ ਸਕਦਾ ਅਰਸ਼ ਡੱਲਾ ਕੇਸ 'ਚ ਕੈਨੇਡਾ ਦੀ ਅਦਾਲਤ ਦਾ ਅਹਿਮ ਫੈਸਲਾ
Ravinder Grewal Daughter: ਪੰਜਾਬੀ ਗਾਇਕ ਰਵਿੰਦਰ ਗਰੇਵਾਲ ਦੀ ਧੀ ਨਾਲ ਵਿਆਹ ਦੇ ਬੰਧਨ 'ਚ ਬੱਝੇ ਹਿੰਮਤ ਸੰਧੂ, ਇੰਟਰਨੈੱਟ 'ਤੇ ਛਾਈਆਂ ਤਸਵੀਰਾਂ...
ਪੰਜਾਬੀ ਗਾਇਕ ਰਵਿੰਦਰ ਗਰੇਵਾਲ ਦੀ ਧੀ ਨਾਲ ਵਿਆਹ ਦੇ ਬੰਧਨ 'ਚ ਬੱਝੇ ਹਿੰਮਤ ਸੰਧੂ, ਇੰਟਰਨੈੱਟ 'ਤੇ ਛਾਈਆਂ ਤਸਵੀਰਾਂ...
Virat Kohli: ਵਿਰਾਟ ਕੋਹਲੀ ਦੀ ਪੋਸਟ ਨੇ ਡਰਾਏ ਫੈਨਜ਼, ਤਲਾਕ ਜਾਂ ਸੰਨਿਆਸ ਨੂੰ ਲੈ ਮੱਚੀ ਹਲਚਲ, ਜਾਣੋ ਅਸਲ ਮਾਮਲਾ
ਵਿਰਾਟ ਕੋਹਲੀ ਦੀ ਪੋਸਟ ਨੇ ਡਰਾਏ ਫੈਨਜ਼, ਤਲਾਕ ਜਾਂ ਸੰਨਿਆਸ ਨੂੰ ਲੈ ਮੱਚੀ ਹਲਚਲ, ਜਾਣੋ ਅਸਲ ਮਾਮਲਾ
Embed widget