(Source: ECI/ABP News/ABP Majha)
Punjab Breaking News Live 12 September 2024 :ਬਿਕਰਮ ਮਜੀਠੀਆ ਦੇ ਡਰੱਗ ਕੇਸ 'ਚ ED ਦੀ ਐਂਟਰੀ, ਚੰਡੀਗੜ੍ਹ 'ਚ ਗ੍ਰਨੇਡ ਅਟੈਕ ਮਗਰ ਕਿੱਸ ਦਾ ਹੱਥ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ
Punjab Breaking News Live 12 September 2024 :ਬਿਕਰਮ ਮਜੀਠੀਆ ਦੇ ਡਰੱਗ ਕੇਸ 'ਚ ED ਦੀ ਐਂਟਰੀ, ਚੰਡੀਗੜ੍ਹ 'ਚ ਗ੍ਰਨੇਡ ਅਟੈਕ ਮਗਰ ਕਿੱਸ ਦਾ ਹੱਥ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ
LIVE
Background
Punjab Breaking News Live 12 September 2024 : ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਡਰੱਗ ਮਾਮਲੇ ਦੀ ਜਾਂਚ ਤਾਂ ਮਜੀਠੀਆ ਖਿਲਾਫ਼ ਪੰਜਾਬ ਪੁਲਿਸ ਦੀ ਸਿੱਟ ਕਰ ਹੀ ਰਹੀ ਹੈ ਤਾਂ ਹੁਣ ਖ਼ਬਰ ਹੈ ਕਿ ਇਸ ਮਾਮਲੇ ਵਿੱਚ ਈਡੀ ਦੀ ਵੀ ਐਂਟਰੀ ਹੋ ਗਈ ਹੈ। ਈਡੀ ਨੇ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਤੋਂ ਮਾਮਲੇ ਨਾਲ ਸਬੰਧਤ ਜਾਣਕਾਰੀ ਮੰਗੀ ਹੈ। ਈਡੀ ਨੇ ਬਿਕਰਮ ਮਜੀਠੀਆ ਮਾਮਲੇ ਵਿੱਚ ਦਰਜ ਐਫਆਈਆਰ ਦੇ ਵੇਰਵੇ, ਹੁਣ ਤੱਕ ਦੀ ਜਾਂਚ ਰਿਪੋਰਟ, ਗਵਾਹਾਂ ਦੇ ਬਿਆਨਾਂ ਅਤੇ ਮਜੀਠੀਆ ਦੇ ਬਿਆਨਾਂ ਬਾਰੇ ਪੂਰੀ ਜਾਣਕਾਰੀ ਮੰਗੀ ਹੈ।
ਚੰਡੀਗੜ੍ਹ ਦੇ ਸੈਕਟਰ 10 ਦੇ ਪੌਸ਼ ਇਲਾਕੇ 'ਚ ਬੁੱਧਵਾਰ ਨੂੰ ਗ੍ਰੇਨੇਡ ਹਮਲਾ ਹੋਇਆ। ਘਟਨਾ ਤੋਂ ਬਾਅਦ ਪੁਲਿਸ ਸਰਗਰਮ ਹੋ ਗਈ। ਜਾਂਚ ਦੌਰਾਨ ਇਹ ਅੱਤਵਾਦੀ ਘਟਨਾ ਜਾਪਦੀ ਹੈ। ਜਿਸ ਦੀਆਂ ਤਾਰਾਂ ਸਰਹੱਦ ਪਾਰ ਤੋਂ ਜੁੜ ਰਹੀਆਂ ਹਨ। ਭਾਵੇਂ ਇਸ ਸਮੇਂ ਹਿਮਾਚਲ ਪ੍ਰਦੇਸ਼ ਦੇ ਸੇਵਾਮੁਕਤ ਪ੍ਰਿੰਸੀਪਲ ਇੱਥੇ ਰਹਿੰਦੇ ਹਨ ਪਰ ਇਸ ਤੋਂ ਪਹਿਲਾਂ ਪੰਜਾਬ ਪੁਲੀਸ ਦੇ ਸੇਵਾਮੁਕਤ ਐਸਐਸਪੀ ਹਰਕੀਰਤ ਸਿੰਘ ਇਸ ਘਰ ਵਿੱਚ ਰਹਿੰਦੇ ਸਨ।
Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ (ਵੀਰਵਾਰ) ਮੀਂਹ ਪੈਣ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ 'ਚ ਖੁਸ਼ਕ ਮੌਸਮ ਕਰਕੇ ਤਾਪਮਾਨ 'ਚ 2.5 ਡਿਗਰੀ ਦਾ ਵਾਧਾ ਹੋਇਆ ਹੈ। ਸੂਬੇ 'ਚ ਤਾਪਮਾਨ ਇਕ ਵਾਰ ਫਿਰ 37 ਡਿਗਰੀ ਨੂੰ ਪਾਰ ਕਰ ਗਿਆ ਹੈ। ਫਰੀਦਕੋਟ ਦਾ ਤਾਪਮਾਨ 37.2 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਤਾਪਮਾਨ ਵਿੱਚ 3.6 ਡਿਗਰੀ ਦੇ ਵਾਧੇ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 36.4 ਡਿਗਰੀ ਦਰਜ ਕੀਤਾ ਗਿਆ ਹੈ।
Weather Update: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Punjab News: ਰਾਜਾ ਵੜਿੰਗ ਦਾ ਦਾਅਵਾ, ਅਕਾਲ ਤਖ਼ਤ ਤੋਂ ਸੁਖਬੀਰ ਬਾਦਲ ਨੂੰ ਬਚਾਉਣ ਦੀ ਚੱਲ ਰਹੀ ਸਾਜਿਸ਼, 'ਸਜ਼ਾ ਦੇਣੀ ਤਾਂ ਚਾਰ ਸਾਲਾਂ ਲਈ ਦਿਓ'
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਸਿਰੇ ਨਹੀਂ ਚੜ੍ਹ ਸਕਿਆ। ਸੀਟਾਂ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਅਜਿਹੀ ਖਿੱਚੋਤਾਣ ਸੀ ਕਿ ਦੋਵਾਂ ਨੇ ਆਪੋ-ਆਪਣੇ ਉਮੀਦਵਾਰ ਵੱਖਰੇ ਤੌਰ 'ਤੇ ਚੋਣ ਲੜਨ ਲਈ ਉਤਾਰ ਦਿੱਤੇ ਹਨ। ਆਮ ਆਦਮੀ ਪਾਰਟੀ ਨੇ 41 ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਨੂੰ ਕਾਂਗਰਸ ਦਾ ਚੰਗਾ ਫੈਸਲਾ ਦੱਸਿਆ ਹੈ। ਵੜਿੰਗ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ ਕਾਂਗਰਸ ਹਾਈਕਮਾਂਡ ਦਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਾ ਕਰਨਾ ਕਾਂਗਰਸ ਲਈ ਸ਼ੁੱਭ ਸੰਕੇਤ ਹੈ। ਵੜਿੰਗ ਨੇ ਕਿਹਾ ਕਿ 'ਆਪ' ਹਰਿਆਣਾ 'ਚ ਕਾਂਗਰਸ ਦੀ ਮਦਦ ਨਾਲ ਇਕ-ਦੋ ਸੀਟਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਸੱਚਾਈ ਇਹ ਹੈ ਕਿ 'ਆਪ' ਨੂੰ ਹਰਿਆਣਾ ਦੀ ਕਿਸੇ ਵੀ ਸੀਟ 'ਤੇ ਦੋ ਹਜ਼ਾਰ ਤੋਂ ਵੱਧ ਵੋਟਾਂ ਨਹੀਂ ਮਿਲਣਗੀਆਂ।
Punjab News: ED ਨੂੰ ਕੇਸ ਸੌਂਪੇ ਜਾਣ ਤੋਂ ਬਾਅਦ ਮਜੀਠੀਆ ਦਾ CM 'ਤੇ ਵਾਰ, ਖੋਲ੍ਹ ਦਿੱਤੇ ਪੋਤੜੇ ਕਿਹਾ 'ਭਗਵੰਤ ਮਾਨ ਜੀ ਮੈਂ ਧਮਕੀਆਂ ਤੋਂ ਡਰਨ ਵਾਲਾ ਨਹੀਂ'
ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਡਰਗ ਤਸਕਰੀ ਮਾਮਲੇ 'ਚ ਹੁਣ ਈਡੀ ਦੀ ਐਂਟਰੀ ਹੋ ਗਈ ਹੈ। ਈਡੀ ਨੇ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਤੋਂ ਮਾਮਲੇ ਨਾਲ ਸਬੰਧਤ ਜਾਣਕਾਰੀ ਮੰਗੀ ਹੈ। ਈਡੀ ਨੇ ਬਿਕਰਮ ਮਜੀਠੀਆ ਮਾਮਲੇ ਵਿੱਚ ਦਰਜ ਐਫਆਈਆਰ ਦੇ ਵੇਰਵੇ, ਹੁਣ ਤੱਕ ਦੀ ਜਾਂਚ ਰਿਪੋਰਟ, ਗਵਾਹਾਂ ਦੇ ਬਿਆਨਾਂ ਅਤੇ ਮਜੀਠੀਆ ਦੇ ਬਿਆਨਾਂ ਬਾਰੇ ਪੂਰੀ ਜਾਣਕਾਰੀ ਮੰਗੀ ਹੈ।
ED ਦੀ ਐਂਟਰੀ ਦੀ ਸੂਚਨਾ ਮੀਡੀਆ 'ਚ ਆਉਣ ਤੋਂ ਬਾਅਦ ਹੁਣ ਬਿਕਰਮ ਮਜੀਠੀਆ ਨੇ ਆਪਣੀ ਵੀਡੀਓ ਸਾਂਝ ਕਰਕੇ ਸਰਕਾਰ ਨੂੰ ਘੇਰਿਆ ਹੈ। ਈਡੀ ਵੱਲੋਂ ਜਾਣਕਾਰੀ ਮੰਗੇ ਜਾਣ ਤੋਂ ਬਾਅਦ ਬਿਕਰਮ ਮਜੀਠੀਆ ਦਾ ਇਹ ਪਹਿਲਾ ਬਿਆਨ ਹੈ। ਬਿਕਰਮ ਮਜੀਠੀਆ ਨੇ ਕਿਹਾ- ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ CM ਭਗਵੰਤ ਮਾਨ ਦੀ ਘਬਰਾਹਟ ਫਿਰ ਤੋਂ ਨਜ਼ਰ ਆ ਰਹੀ ਹੈ। ਕਿਉਂਕਿ, ਮਜੀਠੀਆ ਸਮਝੌਤਾ ਨਹੀਂ ਕਰਦਾ, ਟੋਪੀ ਪਹਿਨ ਕੇ ਕਾਂਗਰਸੀਆਂ ਵਾਂਗ ਰਾਤ ਨੂੰ ਨਹੀਂ ਮਿਲਦਾ, ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਮੰਤਰੀ ਮੰਡਲ ਦੀਆਂ ਕਰਤੂਤਾਂ ਅਤੇ ਉਨ੍ਹਾਂ ਦੀ ਲੁੱਟ ਦਾ ਪਰਦਾਫਾਸ਼ ਕਰਦਾ ਹੈ।
Rahul Gandhi: ਰਾਹੁਲ ਗਾਂਧੀ ਦੀ ਖਾਲਿਸਤਾਨੀਆਂ ਨੂੰ ਹਮਾਇਤ? ਰਵਨੀਤ ਬਿੱਟੂ ਦਾ ਚੈਲੰਜ
Ravneet Bittu Attack on Rahul Gandhi: ਅਮਰੀਕਾ ਵਿੱਚ ਕਾਂਗਰਸੀ ਲੀਡਰ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਭਾਰਤ ਵਿੱਚ ਤਰਥੱਲੀ ਮੱਚੀ ਹੋਈ ਹੈ। ਬੁੱਧਵਾਰ ਨੂੰ ਪਹਿਲੀ ਵਾਰ ਰੇਲ ਕੋਚ ਫੈਕਟਰੀ ਪਹੁੰਚੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ 'ਤੇ ਤਿੱਖੀ ਟਿੱਪਣੀ ਕਰਦਿਆਂ ਜਵਾਬੀ ਹਮਲਾ ਕੀਤਾ। ਰਾਹੁਲ ਦੇ ਅਮਰੀਕਾ 'ਚ ਬਿਆਨ 'ਤੇ ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਇੱਥੇ (ਭਾਰਤ) ਰਹਿਣਾ ਚੰਗਾ ਨਹੀਂ ਲੱਗਦਾ। ਉਸ ਦੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਹਨ, ਕਿਉਂਕਿ ਉਸ ਦਾ ਸਭ ਕੁਝ ਵਿਦੇਸ਼ੀ ਹੈ। ਇਸੇ ਲਈ ਉਹ ਵਿਦੇਸ਼ ਜਾ ਕੇ ਅਜਿਹੀਆਂ ਗੱਲਾਂ ਕਰਦਾ ਹੈ। ਇਸ ਵਾਰ ਤਾਂ ਉਸ ਨੇ ਕਮਾਲ ਕਰ ਦਿੱਤਾ। ਉਸ ਨੇ ਅੱਗ 'ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਜਿੱਥੇ ਰਾਏਸ਼ੁਮਾਰੀ ਹੁੰਦੀ ਹੈ, ਜਿੱਥੇ ਪੰਨੂ ਵਰਗੇ ਲੋਕ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਹਨ, ਉੱਥੇ ਜਾ ਕੇ ਰਾਹੁਲ ਜੋ ਗੱਲ ਕਰਦੇ ਹਨ, ਉਹ ਇੱਥੇ ਕਿਉਂ ਨਹੀਂ ਕਰਦੇ?