Punjab Breaking News LIVE 14 July 2024: ਜਲੰਧਰ ਜਾਣਗੇ ਮੁੱਖ ਮੰਤਰੀ, ਅੱਜ ਫਿਰ ਤੰਗ ਕਰੇਗੀ ਹੁੰਮਸ ਵਾਲੀ ਗਰਮੀ ਤਾਂ ਕੁਝ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਵਿਆਹ ਦਾ ਵਾਅਦਾ ਕਰਕੇ ਕੁੜੀ ਨਾਲ ਕੀਤਾ ਬਲਾਤਕਾਰ, ਕਈ ਮਹੀਨਿਆਂ ਤੱਕ ਬਣਾਏ ਸਬੰਧ
Punjab Breaking News LIVE 14 July 2024: ਜਲੰਧਰ ਜਾਣਗੇ ਮੁੱਖ ਮੰਤਰੀ, ਅੱਜ ਫਿਰ ਤੰਗ ਕਰੇਗੀ ਹੁੰਮਸ ਵਾਲੀ ਗਰਮੀ ਤਾਂ ਕੁਝ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਵਿਆਹ ਦਾ ਵਾਅਦਾ ਕਰਕੇ ਕੁੜੀ ਨਾਲ ਕੀਤਾ ਬਲਾਤਕਾਰ, ਕਈ ਮਹੀਨਿਆਂ ਤੱਕ ਬਣਾਏ ਸਬੰਧ
LIVE
Background
Punjab Breaking News LIVE 14 July 2024: ਅੱਜ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਪਹੁੰਚਣਗੇ ਅਤੇ ਜ਼ਿਮਨੀ ਚੋਣਾਂ ਵਿੱਚ ਵੱਡੀ ਜਿੱਤ ਤੋਂ ਬਾਅਦ ਲੋਕਾਂ ਦਾ ਧੰਨਵਾਦ ਕਰਨਗੇ। ਇਸ ਦੇ ਨਾਲ ਹੀ ਵਲੰਟੀਅਰਾਂ, ਅਹੁਦੇਦਾਰਾਂ ਤੇ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ‘ਚ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ ਵੱਡੀ ਜਿੱਤ ਦਰਜ ਕੀਤੀ ਹੈ। ਮਹਿੰਦਰ ਭਗਤ 37325 ਵੋਟਾਂ ਨਾਲ ਚੋਣ ਜਿੱਤ ਗਏ। ਇਸ ਦੇ ਨਾਲ ਹੀ ਕਾਂਗਰਸ ਦੀ ਸੁਰਿੰਦਰ ਕੌਰ ਨੂੰ 16757, ਭਾਜਪਾ ਦੀ ਸ਼ੀਤਲ ਅੰਗੁਰਾਲ ਨੂੰ 17921 ਵੋਟਾਂ, ਅਕਾਲੀ ਦਲ ਦੀ ਸੁਰਜੀਤ ਕੌਰ ਨੂੰ 1242 ਅਤੇ ਬਸਪਾ ਦੇ ਬਿੰਦਰ ਕੁਮਾਰ ਨੂੰ 734 ਵੋਟਾਂ ਮਿਲੀਆਂ।
Jalandhar News: ਜਲੰਧਰ ਜਾਣਗੇ ਮੁੱਖ ਮੰਤਰੀ, ਵੱਡੀ ਜਿੱਤ ਲਈ ਲੋਕਾਂ ਦਾ ਕਰਨਗੇ ਧੰਨਵਾਦ ਤੇ...
ਪੰਜਾਬ ਵਿੱਚ ਮੌਸਮ ਦਾ ਹਾਲ
Punjab Weather Update: ਪੰਜਾਬ 'ਚ ਮਾਨਸੂਨ ਦੋ ਦਿਨ ਐਕਟਿਵ ਰਹਿਣ ਤੋਂ ਬਾਅਦ ਤਾਪਮਾਨ 'ਚ ਫਿਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸ਼ੁੱਕਰਵਾਰ ਦੀ ਤੁਲਨਾ 'ਚ ਸ਼ਨੀਵਾਰ ਸ਼ਾਮ ਨੂੰ ਰਿਕਾਰਡ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ 'ਚ ਔਸਤਨ 4 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਸੂਬੇ ਵਿੱਚ ਪਠਾਨਕੋਟ ਵਿੱਚ ਸਭ ਤੋਂ ਵੱਧ ਤਾਪਮਾਨ 38.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਐਤਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸ਼ਨੀਵਾਰ ਦੀ ਤਰ੍ਹਾਂ ਐਤਵਾਰ ਨੂੰ ਵੀ ਮੌਸਮ ਵਿਗਿਆਨ ਕੇਂਦਰ ਨੇ ਕੁਝ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪਰ ਅੱਜ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਮੀਂਹ ਪੈਣ ਦੀਆਂ ਸੰਭਾਵਨਾਵਾਂ ਹਨ ਪਰ ਇਹ ਕੁਝ ਖੇਤਰਾਂ ਵਿੱਚ ਪਾਕੇਟ ਰੇਨ ਦੇ ਰੂਪ ਵਿੱਚ ਹੀ ਹੋਵੇਗਾ। ਜਿਸ ਕਰਕੇ ਨਮੀ ਵਧੇਗੀ ਅਤੇ ਲੋਕ ਚਿਪਚਿਪੀ ਗਰਮੀ ਤੋਂ ਪਰੇਸ਼ਾਨ ਹੋਣਗੇ।
Weather Update: ਅੱਜ ਫਿਰ ਤੰਗ ਕਰੇਗੀ ਹੁੰਮਸ ਵਾਲੀ ਗਰਮੀ ਤਾਂ ਕੁਝ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਜਾਣੋ ਮੌਸਮ ਦਾ ਹਾਲ
ਵਿਆਹ ਦਾ ਵਾਅਦਾ ਕਰਕੇ ਕਰਦਾ ਰਿਹਾ ਬਲਾਤਕਾਰ ਫਿਰ...
ਪਟਿਆਲਾ ਵਿੱਚ ਪੜ੍ਹਾਈ ਦੌਰਾਨ ਜਾਣ-ਪਛਾਣ ਹੋਣ ਤੋਂ ਬਾਅਦ ਉਹ ਦੋਸਤ ਬਣ ਗਏ ਅਤੇ ਬਾਅਦ ਵਿੱਚ ਵਿਆਹ ਕਰਨ ਦਾ ਵਾਅਦਾ ਵੀ ਕੀਤਾ। ਉਹ ਵਿਆਹ ਦਾ ਵਾਅਦਾ ਕਰਕੇ ਕਈ ਮਹੀਨਿਆਂ ਤੱਕ ਲੜਕੀ ਨਾਲ ਰਿਲੇਸ਼ਨ ਵਿੱਚ ਰਿਹਾ ਅਤੇ ਕਈ ਵਾਰ ਉਸ ਨਾਲ ਸਰੀਰਕ ਸਬੰਧ ਵੀ ਬਣਾਏ। 25 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਇਕ ਦਿਨ ਦੋਸ਼ੀ ਨੇ ਕਿਸੇ ਹੋਰ ਜਗ੍ਹਾ 'ਤੇ ਚੁੱਪਚੁਪੀਤੇ ਮੰਗਣੀ ਕਰ ਲਈ। ਜਦੋਂ ਲੜਕੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਦੋਸ਼ੀ ਨੌਜਵਾਨ ਨਾਲ ਗੱਲ ਕੀਤੀ ਤਾਂ ਉਸ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਾਮਲਾ ਥਾਣੇ ਪਹੁੰਚ ਗਿਆ ਅਤੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਦੋਸ਼ੀ ਅਕਸ਼ੈ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਧੂਰੀ ਸੰਗਰੂਰ ਦੇ ਰਹਿਣ ਵਾਲੇ 30 ਸਾਲਾ ਅਕਸ਼ੈ ਨਾਮ ਦੇ ਇਸ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
Crime: ਵਿਆਹ ਦਾ ਵਾਅਦਾ ਕਰਕੇ ਕੁੜੀ ਨਾਲ ਕੀਤਾ ਬਲਾਤਕਾਰ, ਕਈ ਮਹੀਨਿਆਂ ਤੱਕ ਬਣਾਏ ਸਬੰਧ, ਦੋਸ਼ੀ ਗ੍ਰਿਫ਼ਤਾਰ
Punjab News: ਨਕਲੀ ਖਾਦ ਸਪਲਾਈ ਕਰਨ ਵਾਲੀਆਂ 2 ਕੰਪਨੀਆਂ ਦੇ ਲਾਇਸੈਂਸ ਹੋਏ ਰੱਦ, ਖੇਤੀਬਾੜੀ ਮੰਤਰੀ ਨੇ ਕੀਤੀ ਕਾਰਵਾਈ
Punjab News: ਪੰਜਾਬ ਵਿੱਚ 2 ਕੰਪਨੀਆਂ ਮੱਧ ਭਾਰਤ ਐਗਰੋ ਪ੍ਰੋਡਕਟਸ ਲਿਮਟਿਡ ਅਤੇ ਕ੍ਰਿਸ਼ਣਾ ਫੋਸ਼ੈਮ ਪ੍ਰਾਈਵੇਟ ਲਿਮਟਿਡ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਇਹ ਮੁਹਿੰਮ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੀਆਂ ਖੇਤੀ ਵਸਤਾਂ ਅਤੇ ਸੰਦ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ। ਇਸ ਦੇ ਹਿੱਸੇ ਵਜੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਸੂਬੇ ਦੀਆਂ ਸਹਿਕਾਰੀ ਸਭਾਵਾਂ ਨੂੰ ਘਟੀਆ ਗੁਣਵੱਤਾ ਵਾਲੇ ਡੀ.ਏ.ਪੀ. ਖਾਦ ਸਪਲਾਈ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਇਹ ਕਾਰਵਾਈ ਕੀਤੀ ਹੈ।
Punjab 'ਚ Sunroof ਵਾਲੀਆਂ ਗੱਡੀਆਂ ਲਈ ਨਵੇਂ ਹੁਕਮ ਜਾਰੀ, ਪੰਜਾਬ ਪੁਲਸ ਨੂੰ ਮਿਲੀਆਂ ਨਵੀਆਂ ਹਿਦਾਇਤਾਂ
ਵਾਹਨ ਚਾਲਕਾਂ ਲਈ ਬਹੁਤ ਹੀ ਅਹਿਮ ਖਬਰ ਸਾਹਮਣੇ ਆਈ ਹੈ। ਪੰਜਾਬ 'ਚ ਹੁਣ ਲਗਜ਼ਰੀ ਗੱਡੀਆਂ ਦੇ ਉੱਪਰ ਬਣੇ ਸਨਰੂਫ 'ਚੋਂ ਨਿਕਲ ਕੇ ਸ਼ੋਰ ਮਚਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਸਬੰਧੀ ਲਿਖਤੀ ਹੁਕਮ ਵੀ ਜਾਰੀ ਹੋਇਆ ਹੈ। ਪੰਜਾਬ ਪੁਲੀਸ ਦੇ ਵਧੀਕ ਡਾਇਰੈਕਟਰ ਜਨਰਲ ਨੇ ਇਸ ਸਬੰਧੀ ਸਾਰੇ ਪੁਲਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਪੱਤਰ ਜਾਰੀ ਕੀਤਾ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਬੱਚੇ ਕਾਰਾਂ ਦੀ ਛੱਤ 'ਤੇ ਸਨਰੂਫ ਰਾਹੀਂ ਨਿਕਲਦੇ ਹਨ ਅਤੇ ਨੈਸ਼ਨਲ ਹਾਈਵੇਅ, ਸੂਬੇ ਅਤੇ ਸ਼ਹਿਰ ਵਿਚ ਰੌਲਾ ਪਾਉਂਦੇ ਹਨ, ਜਿਸ ਕਾਰਨ ਡਰਾਈਵਰ ਦਾ ਧਿਆਨ ਭਟਕ ਜਾਂਦਾ ਹੈ ਅਤੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ | ਇਸ ਦੇ ਖਿਲਾਫ ਬੈਂਗਲੁਰੂ ਪੁਲਿਸ ਵੱਲੋਂ ਚਲਾਨ ਪੇਸ਼ ਕੀਤੇ ਜਾ ਰਹੇ ਹਨ।
Ludhiana News: ਆਪਣੇ 500 ਰੁਪਏ ਵਾਪਸ ਮੰਗੇ ਤਾਂ ਵਿਅਕਤੀ ਨੂੰ ਕਰ'ਤਾ ਲਹੂਲੁਹਾਨ, ਇਦਾਂ ਬਚਾਈ ਆਪਣੀ ਜਾਨ
Ludhiana News: ਲੁਧਿਆਣਾ 'ਚ ਬੀਤੀ ਰਾਤ ਇਕ ਨਿਹੰਗ ਨੇ ਆਪਣੇ ਦੋ ਹੋਰ ਸਾਥੀਆਂ ਦੀ ਮਦਦ ਨਾਲ ਇਕ ਵਿਅਕਤੀ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਜਦੋਂ ਤਲਵਾਰ ਉਸ ਦੇ ਸਿਰ ਵਿਚ ਵੱਜੀ ਤਾਂ ਉਸ ਦੀ ਪੱਗ ਲਹੂ-ਲੁਹਾਨ ਹੋ ਕੇ ਜ਼ਮੀਨ 'ਤੇ ਡਿੱਗ ਪਈ। ਨਿਹੰਗ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਵਿਅਕਤੀ ਦੇ ਸਿਰ 'ਤੇ ਕਰੀਬ 12 ਟਾਂਕੇ ਲੱਗੇ ਹਨ। ਜਾਣਕਾਰੀ ਅਨੁਸਾਰ ਲੋਹਾਰਾ ਦੇ ਨਿਊ ਸਤਿਗੁਰੂ ਨਗਰ ਇਲਾਕੇ 'ਚ ਇਕ ਨਿਹੰਗ ਸਿੰਘ ਨੇ ਇਕ ਬਜ਼ੁਰਗ ਵਿਅਕਤੀ ਦੇ ਸਿਰ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਜ਼ਖਮੀ ਹੋਏ ਬਜ਼ੁਰਗ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸ ਦੇ ਸਿਰ 'ਤੇ ਦਰਜਨ ਦੇ ਕਰੀਬ ਟਾਂਕੇ ਲੱਗੇ ਹਨ। ਉਕਤ ਬਜ਼ੁਰਗ ਨੇ ਡਾਕਟਰੀ ਮੁਆਇਨਾ ਕਰਵਾਇਆ ਅਤੇ ਮਾਮਲੇ ਦੀ ਸ਼ਿਕਾਇਤ ਚੌਕੀ ਕੰਗਵਾਲ ਦੀ ਪੁਲਿਸ ਨੂੰ ਕੀਤੀ।