Punjab Breaking News Live 17 June 2024: ਮੌਸਮ ਨੂੰ ਲੈ ਕੇ ਹੋਈ ਤਾਜ਼ਾ ਭਵਿੱਖਬਾਣੀ, ਹਿਮਾਚਲ 'ਚ NRI ਜੋੜੇ ਨਾਲ ਕੁੱਟਮਾਰ ਦੇ ਮਾਮਲੇ 'ਚ ਚੰਨੀ ਨੇ CM ਸੁੱਖੂ ਨਾਲ ਕੀਤੀ ਗੱਲਬਾਤ, ਮੰਤਰੀ ਬਣਨ ਤੋਂ ਬਾਅਦ ਬਿੱਟੂ ਪੰਜਾਬ 'ਚ ਆਹ ਪ੍ਰੋਜੈਕਟ ਕਰਵਾਉਣਗੇ ਪੂਰਾ
Punjab Breaking News Live : ਮੌਸਮ ਨੂੰ ਲੈ ਕੇ ਹੋਈ ਤਾਜ਼ਾ ਭਵਿੱਖਬਾਣੀ, ਹਿਮਾਚਲ 'ਚ NRI ਜੋੜੇ ਨਾਲ ਕੁੱਟਮਾਰ ਦੇ ਮਾਮਲੇ 'ਚ ਚੰਨੀ ਨੇ CM ਸੁੱਖੂ ਨਾਲ ਕੀਤੀ ਗੱਲਬਾਤ, ਮੰਤਰੀ ਬਣਨ ਤੋਂ ਬਾਅਦ ਬਿੱਟੂ ਪੰਜਾਬ 'ਚ ਆਹ ਪ੍ਰੋਜੈਕਟ ਕਰਵਾਉਣਗੇ ਪੂਰਾ

Background
Punjab Breaking News Live 17 June 2024: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਵਿੱਚ ਭਾਰਤੀ ਐਨਆਰਆਈ ਜੋੜੇ 'ਤੇ ਹੋਏ ਹਮਲੇ 'ਤੇ ਗੁੱਸਾ ਜ਼ਾਹਰ ਕੀਤਾ ਹੈ। ਇਸ ਸਬੰਧੀ ਚੰਨੀ ਨੇ ਤੁਰੰਤ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਫੋਨ 'ਤੇ ਗੱਲ ਕੀਤੀ ਅਤੇ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ। ਸੁੱਖੂ ਨੇ ਚੰਨੀ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਸਾਰੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੇ ਹੁਕਮ ਦੇ ਰਹੇ ਹਨ। ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਚੰਨੀ ਨੇ ਕਿਹਾ- ਉਕਤ ਹਮਲੇ ਰਾਹੀਂ ਪੰਜਾਬ ਅਤੇ ਹਿਮਾਚਲ 'ਚ ਰਹਿੰਦੇ ਭਰਾਵਾਂ 'ਚ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਹਿਮਾਚਲ 'ਚ NRI ਜੋੜੇ ਨਾਲ ਕੁੱਟਮਾਰ ਦੇ ਮਾਮਲੇ 'ਚ ਚੰਨੀ ਨੇ CM ਸੁੱਖੂ ਨਾਲ ਕੀਤੀ ਗੱਲਬਾਤ, ਕਾਰਵਾਈ ਦੀ ਕੀਤੀ ਮੰਗ
ਮੰਤਰੀ ਬਣਨ ਤੋਂ ਬਾਅਦ ਬਿੱਟੂ ਪੰਜਾਬ 'ਚ ਆਹ ਪ੍ਰੋਜੈਕਟ ਕਰਵਾਉਣ ਜਾ ਰਹੇ ਪੂਰਾ
Mohali-Rajpura broad gauge: ਜਲਦੀ ਹੀ ਰਫਤਾਰ ਫੜੇਗਾ। ਰੇਲਵੇ ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਹਰ ਸੰਭਵ ਕਦਮ ਚੁੱਕੇਗਾ। ਇਹ ਭਰੋਸਾ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਪ੍ਰਾਜੈਕਟ ਸਬੰਧੀ ਮੁੱਦਾ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਸਾਹਮਣੇ ਉਠਾਉਣਗੇ ਅਤੇ ਉਨ੍ਹਾਂ ਨੂੰ ਇਸ 'ਤੇ ਕੰਮ ਤੇਜ਼ ਕਰਨ ਲਈ ਕਹਿਣਗੇ। ਇਹ ਲਿੰਕ ਨਵੀਂ ਦਿੱਲੀ ਅੰਮ੍ਰਿਤਸਰ ਮੇਨ ਲਾਈਨ ਨਾਲ ਸਭ ਤੋਂ ਛੋਟੀ ਲਿੰਕ ਸਰਾਏ ਬੰਜਾਰਾ ਵਿਖੇ ਚੰਡੀਗੜ੍ਹ ਨੂੰ ਰਾਜ ਨਾਲ ਜੋੜੇਗਾ। ਫਿਲਹਾਲ ਇਹ ਸਫਰ ਅੰਬਾਲਾ ਤੋਂ ਹੋ ਕੇ 55 ਕਿਲੋਮੀਟਰ ਦਾ ਬੇਲੋੜਾ ਸਫਰ ਤੈਅ ਕਰਨਾ ਪੈਂਦਾ ਹੈ। ਇਸ ਲਿੰਕ ਟਰੈਕ ਦੇ ਨਿਰਮਾਣ ਨਾਲ ਮੁਹਾਲੀ ਨੂੰ ਰਾਜਪੁਰਾ-ਲੁਧਿਆਣਾ ਅਤੇ ਰਾਜਪੁਰਾ-ਬਠਿੰਡਾ ਟਰੈਕ ਨਾਲ ਜੋੜਨ ਦੀ ਸਹੂਲਤ ਮਿਲੇਗੀ।
ਮੌਸਮ ਨੂੰ ਲੈ ਕੇ ਹੋਈ ਤਾਜ਼ਾ ਭਵਿੱਖਬਾਣੀ
Weather Report: ਪੰਜਾਬ ਅਤੇ ਹਰਿਆਣਾ ਸਣੇ ਪੂਰੇ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਗਰਮੀ ਕਾਰਨ ਲੋਕਾਂ ਦਾ ਘਰੋ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਅੱਜ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦਾ ਤਾਪਮਾਨ ਆਮ ਨਾਲੋਂ 89 ਡਿਗਰੀ ਸੈਲਸੀਅਸ ਤੱਕ ਵੱਧ ਦਰਜ ਕੀਤਾ ਗਿਆ। ਉੱਧਰ, ਪੰਜਾਬ ਦਾ ਸਮਰਾਲਾ ਸ਼ਹਿਰ ਸਭ ਤੋਂ ਗਰਮ ਰਿਹਾ ਹੈ ਜਿੱਥੇ ਅੱਜ ਵੱਧ ਤੋਂ ਵੱਧ ਤਾਪਮਾਨ 472 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇੱਥੇ ਘੱਟ ਤੋਂ ਘੱਟ ਤਾਪਮਾਨ 30.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
Weather Report: ਮੌਸਮ ਨੂੰ ਲੈ ਕੇ ਹੋਈ ਤਾਜ਼ਾ ਭਵਿੱਖਬਾਣੀ, ਇਸ ਤਰੀਕ ਤੋਂ ਬਦਲੇਗਾ, ਲੋਕਾਂ ਨੂੰ ਮਿਲੇਗੀ ਰਾਹਤ
Train Accident: ਰਵਨੀਤ ਬਿੱਟੂ ਨੇ ਰੇਲ ਹਾਦਸੇ 'ਤੇ ਪ੍ਰਗਟਾਇਆ ਦੁੱਖ, ਜਾਂਚ ਦੇ ਦਿੱਤੇ ਹੁਕਮ, ਹੈਲਪਲਾਇਨ ਨੰਬਰ ਵੀ ਕੀਤਾ ਜਾਰੀ
Train Accident: ਪੱਛਮੀ ਬੰਗਾਲ 'ਚ ਹੋਏ ਰੇਲ ਹਾਦਸੇ ਤੋਂ ਬਾਅਦ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਘਟਨਾ ਦੀ ਜਾਂਚ ਦੇ ਆਦੇਸ਼ ਵੀ ਦਿੱਤੇ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਹਾਦਸੇ ਨੂੰ ਬੇਹੱਦ ਮੰਦਭਾਗਾ ਦੱਸਿਆ ਹੈ। ਦੱਸ ਦੇਈਏ ਕਿ ਪੱਛਮੀ ਬੰਗਾਲ ਦੇ ਜਲਪਾਈਗੁੜੀ ਦੇ ਕੋਲ ਇੱਕ ਮਾਲ ਗੱਡੀ ਨੇ ਕੰਚਨਜੰਗਾ ਟਰੇਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਘਟਨਾ 'ਚ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖਮੀ ਹੋਏ ਹਨ।
Jalandhar News: ਸਟੰਟਬਾਜ਼ੀ ਕਰਦੇ ਟਰੈਕਟਰ ਨੇ ਢਾਹਿਆ ਕਹਿਰ! ਹੁਣ ਹਾਦਸੇ ਬਾਰੇ ਵੱਡਾ ਖੁਲਾਸਾ
Jalandhar News: ਜਲੰਧਰ ਨਾਲ ਲੱਗਦੇ ਫਗਵਾੜਾ 'ਚ ਟਰੈਕਟਰਾਂ ਦੀਆਂ ਦੌੜਾਂ ਦੌਰਾਨ ਹੋਏ ਹਾਦਸੇ ਸਬੰਧੀ ਹੁਣ ਵੱਡਾ ਖੁਲਾਸਾ ਹੋਇਆ ਹੈ। ਟਰੈਕਟਰਾਂ ਦੀਆਂ ਦੌੜਾਂ ਦੇ ਪ੍ਰਬੰਧਕਾਂ ਨੂੰ ਪੁਲਿਸ ਤੋਂ ਇਜਾਜ਼ਤ ਨਹੀਂ ਮਿਲੀ ਸੀ। ਇਸ ਦੇ ਬਾਵਜੂਦ ਪ੍ਰਬੰਧਕਾਂ ਨੇ ਵਟਸਐਪ ਮੈਸੇਜ ਰਾਹੀਂ ਲੋਕਾਂ ਨੂੰ ਇਕੱਠਾ ਕੀਤਾ ਸੀ। ਇਸ ਸਬੰਧੀ ਬਾਕਾਇਦਾ ਪੋਸਟਰ ਵੀ ਜਾਰੀ ਕੀਤਾ ਗਿਆ ਸੀ। ਪੁਲਿਸ ਨੇ ਇਸ ਸਬੰਧੀ ਹੁਣ ਤੱਕ ਕੁੱਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਗਵਾੜਾ ਪੁਲਿਸ ਦੀਆਂ ਟੀਮਾਂ ਮੁੱਖ ਮੁਲਜ਼ਮ ਰੇਹਾਨਾ ਜੱਟਾਂ ਵਾਸੀ ਬੂਟਾ ਸਿੰਘ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀਆਂ ਹਨ ਪਰ ਹਾਲੇ ਤੱਕ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ। ਬੂਟਾ ਸਿੰਘ ਦੇ ਨਾਲ ਉਨ੍ਹਾਂ ਦੇ ਕੁਝ ਹੋਰ ਪ੍ਰਮੁੱਖ ਸਾਥੀ ਵੀ ਮੌਜੂਦ ਸਨ।






















